ਤੂੰ ਚੰਦਨ ਜੇਹੇ ਰੁੱਖ ਵਰਗੀ
ਤੂੰ ਗੀਤ ਮੇਰੇ ਦੇ ਮੁੱਖ ਵਰਗੀ
ਤੂੰ ਰੂਹ ਦੇ ਰੰਗ ਰਬਾਬ ਜਿਹੀ
ਤੂੰ ਖੁਲੀ੍ਹ ਇਕ ਕਿਤਾਬ ਜਿਹੀ
ਤੂੰ ਚੁੱਪ ਜਿਹੀ ਕਾਇਨਾਤ ਕੁੜੇ
ਕਿਸੇ ਵਲੀ ਪੀਰ ਦੀ ਬਾਤ ਕੁੜੇ
ਤੂੰ ਔੜਾਂ ਦੀ ਬਰਸਾਤ ਕੁੜੇ
ਕਿਸੇ ਜਜ਼ਬੇ ਦੀ ਹਯਾਤ ਕੁੜੇ
ਸਾਡੇ ਮਨ ਦੇ ਮੋਹ ਦੀ ਮਹਿਕ ਜਿਹੀ
ਸੋਹਣੇ ਫੁੱਲ ਗੁਲਾਬ ਦੀ ਟਹਿਕ ਜਿਹੀ
ਰਾਤੀਂ ਟਿਮਟਮਾਉਂਦਾ ਤਾਰਾ ਏਂ
ਸਾਡੀ ਬਾਤ ਦਾ ਤੂੰ ਹੁੰਗਾਰਾ ਏਂ
ਤੂੰ ਬਿਜਲੀ ਵਰਗੀ ਗਰਜ ਜਿਹੀ
ਤੂੰ ਸਭ ਦੇ ਦਿਲ ਦੀ ਮਰਜ਼ ਜਿਹੀ
ਕਰਦੀ ਰਹੀਂ ਹੂੰ ਹੂੰ ਹਾਂ ਕੁੜੀਏ
ਤੂੰ ਕਾਉਂਕੇ ਪਿੰਡ ਦਾ ਨਾਂ ਕੁੜੀਏ।