ਹਨੇਰੇ ਚ ਭਟਕਦੇ ਲੋਕ
(ਕਹਾਣੀ)
ਇਕ ਸੁਜਾਖਾ ਸੀ। ਬਾਕੀ ਸਾਰੇ ਅੰਨੇ ਸਨ । ਸਾਰੇ ਅੰਨੇ ਜਨਮ ਤੋਂ ਨਹੀਂ ਸਨ। ਬੱਸ ਉਹਨਾਂ ਨੂੰ ਹੁਕਮ ਸੀ ਕਿ ਕਿਸੇ ਨੇ ਕੁਝ ਨਹੀਂ ਵੇਖਣਾ। ਬੱਸ ਆਪਣਾ ਕਰਮ ਕਰੀ ਜਾਣਾ ਹੈ।
''ਮਨ ਨਾਲ ਸੋਚੋ, ਇਸ ਝੂਠੀ ਦੁਨੀਆਂ 'ਚ ਕੀ ਹੋ ਰਿਹਾ ਹੈ। ਬੱਸ ਕਰਮ ਕਰੋ ਫਲ ²ਜ਼ਰੂਰ ਮਿਲੇਗਾ। ਨਾਮ ਜਪੋ, ਉਸ ਰੱਬ ਦਾ, ਅੱਲਾ ਦਾ, ਭਗਵਾਨ ਦਾ,ਇਹ ਜੂਨੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ। ਸਿਮਰਨ ਕਰੋ, ਇਸ ਦੇਹ ਨੂੰ ਉਸ ਲਈ ਸਮਰਪਿਤ ਕਰ ਦਿਉ।''
ਇਹ ਪ੍ਰਵਚਨ ਇਕ ਸੁਜਾਖਾ ਅੰਨਿ•ਆਂ ਨੂੰ ਦਿੰਦਾ ਰਿਹਾ। ਜਦੋਂ ਬੱਚੇ ਵੱਡੇ ਹੋਏ ਤਾਂ ਆਪਣੇ ਵੱਡਿਆਂ ਦੀ ਅਗਵਾਈ ਸਦਕਾ ਉਹਨਾਂ ਨੂੰ ਆਪਣੇ ਦੇਸ਼ ਬਾਰੇ ਕਮਾਲ ਦੀ ਜਾਣਕਾਰੀ ਪ੍ਰਾਪਤ ਸੀ। ਆਖ਼ਿਰ ਵੱਡੇ ਚੱਲ ਵਸੇ। ਪਰ ਅੰਨਿ•ਆਂ ਦੀ ਪੀੜੀ ਚੱਲਦੀ ਰਹੀ। ਸਮਂੇ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਿੱਖ ਲਈਆਂ। ਜਿਵੇਂ ਅੱਗ, ਠੰਡ, ਗਰਮੀ ਤੇ ਕਾਬੂ ਕਿਵੇਂ ਪਾਉਣਾ ਹੈ। ਪੀੜ•ੀ ਦਰ ਪੀੜ•ੀ ਆਉਂਦੀ ਰਹੀ ਪਰ ਕੋਈ ਪਰਿਵਰਤਨ ਨਾ ਆਇਆ। ਪਰਿਵਰਤਨ ਚੀਜ਼ਾਂ ਵਸਤਾਂ ਤੇ ਖੋਜਾਂ 'ਚ ਤਾਂ ਆਇਆ। ਪਰ ਇਹਨਾਂ ਦੀ ਸੋਚ ਉਹੀ ਰਹੀ। ਜੇ ਕੋਈ ਮੁਸ਼ਕਿਲ ਹੁੰਦੀ ਤਾਂ ਕੁੱਝ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ, ਉਹ ਆਪਸ 'ਚ ਬੈਠ ਕੇ ਹੱਲ ਕਰ ਲੈਂਦੇ ਆਬਾਦੀ ਵੱਧਦੀ ਗਈ ਜਨਸੰਖਿਆ ਵੀ ਲੱਖਾਂ 'ਚ ਹੋ ਗਈ। ਫੇਰ ਸੁਭਾਵਿਕ ਹੀ ਸੀ ਕਿ ਇਨ 'ਚ ਅੱਡ ਅੱਡ ਧਰਮ,ਫਿਰਕੇ ਜਾਤਾਂ ਪਾਤਾਂ ਨਿਕਲੀਆਂ ਤੇ ਹਰ ਫਿਰਕੇ ਨੇ ਆਪਣਾ ਆਪਣਾ ਗੁਰੂ ਚੁਣ ਲਿਆ। ਸੁਜਾਖੇ ਨੇ ਆਪਣੇ ਬੱਚਿਆ ਨੂੰ ਇਹਨਾਂ ਅੱਡ ਅੱਡ ਧਰਮਾਂ ਦਾ ਗੁਰੂ ਬਣਾ ਦਿੱਤਾ। ਸੁਜਾਖੇ ਦਾ ਖਾਨਦਾਨ ਸੁਜਾਖਾ ਸੀ। ਗੁਰੂਆਂ ਦੀ ਲੋੜ ਸੀ।
''ਗੁਰੂ ਬਿਨਾਂ ਗਿਆਨ ਨਹੀਂ।''
ਹੁਣ ਜਨਸੰਖਿਆ ਕਰੋੜਾਂ 'ਚ ਵਧਣ ਨਾਲ ਅੰਨਿ•ਆਂ ਨੂੰ ਖਾਣ—ਪੀਣ, ਰਹਿਣ ਸਹਿਣ 'ਚ ਮੁਸ਼ਕਿਲਾਂ ਆਉਣ ਲੱਗੀਆਂ। ਹਰ ਦੇ ਦਿਮਾਗ਼ ਤੇ ਬੋਝ ਰਹਿਣ ਲੱਗਾ। ਸੁਜਾਖਿਆਂ ਨੇ ਲੋਕਾਂ ਲਈ ਸਰਕਾਰ ਬਣਾ ਦਿੱਤੀ ਕਿ ਲੋਕਾਂ ਨੂੰ ਕਿਸੇ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਸੁਜਾਖੇ ਗੁਰੂ ਅੰਨਿ•ਆਂ ਨੂੰ ਪ੍ਰਵਚਨ ਕਰਦੇ।
''ਹੱਕ ਸੱਚ ਦੀ ਕਮਾਈ ਕਰੋ, ਮੀਟ, ਸ਼ਰਾਬ, ਸ਼ਬਾਬ ਤੋਂ ਦੂਰ ਰਹੋ।''
ਕਿਹੜਾ ਗੁਰੂ ਚਾਹੇਗਾ ਕਿ ਉਸਦਾ ਚੇਲਾ ਨਸ਼ਾ ਕਰੇ। ਹੁਣ ਸੁਜਾਖਿਆਂ 'ਚ ਦੇਵੀਆਂ, ਬਾਬੇ ਬੀਬੀਆਂ ਦੀ ਭਰਮਾਰ ਹੋ ਗਈ। ਸ਼ਰਧਾਲੂ ਵੀ ਕਰੋੜਾਂ ਤੇ ਸੁਜਾਖੇ ਵੀ ਕਰੋੜਾਂ। ਪਰ ਅੰਨੇ ਅੰਨੇ ਹੀ ਰਹੇ। ਸੁਜਾਖੇ ਉਹਨਾਂ ਦੇ ਜ਼ਿੰਦਗੀ ਦੇ ਰਾਹ ਦੱਸਦੇ। ਦਾਨ ਕਰੋ ਸਵਰਗ ਜਾਉ। ਹੌਲੀ ਹੌਲੀ ਅੰਨੇ ਸੁਜਾਖਿਆਂ ਨੂੰ ਦਾਨ ਕਰਨ ਲੱਗੇ। ਪੈਸੇ, ਕਾਰਾਂ, ਮੋਟਰਾਂ, ਸਕੂਟਰ, ਫ਼ਰਿਜ਼ਾਂ, ਏਅਰਕੰਡੀਸ਼ਨ, ਪਲਾਟ ਕੋਠੀਆਂ ਇਥੋਂ ਤੱਕ ਕਈਆਂ ਨੇ ਆਪਣੇ ਬੱਚੇ ਦਾਨ ਕਰ ਦਿੱਤੇ। ਕਹਿੰਦੇ ਨੇ ਗੁਰੂ ਦੀ ਮਹਿਮਾ—ਅਪਰਮਪਾਰ। ਸੁਜਾਖੇ ਵੀ ਦੁਨੀਆਂ ਛੱਡ ਕੇ ਚਲੇ ਗਏ। ਗੁਰੂਆਂ ਦੀਆਂ ਗੱਦੀਆਂ ਚੱਲਦੀਆਂ ਰਹੀਆਂ। ਪਰ ਇਕ ਦਿਨ ਇੱਕ ਅੰਨ ਕੁੜੀ ਨੇ ਕਿਹਾ—
''ਪਿਤਾ ਜੀ ਮੈਨੂੰ ਦਿਸਣ ਲੱਗ ਪਿਆ ਹੈ।'' ਇਹ ਸਾਰੀ ਗੱਲ ਕੁੜੀ ਦੇ ਪਿਤਾ ਨੇ ਆਪਣੇ ਸੁਜਾਖੇ ਗੁਰੂ ਨੂੰ ਦੱਸੀ ਤਾਂ ਗੁਰੂ ਨੇ ਕਿਹਾ।
''ਕੋਈ ਗੱਲ ਨਹੀਂ ਉਹ ਠੀਕ ਹੋ ਜਾਵੇਗੀ। ਰੱਬ ਤੇ ਭਰੋਸਾ ਰੱਖ। ਉਸਨੂੰ ਮੇਰੇ ਕੋਲ ਛੱਡਦੇ । ਗੁਰੂ ਨੇ ਕਿਹਾ।
ਪਰ ਹੁਣ ਬਹੁਤ ਸਾਰੀਆਂ ਕੁੜੀਆਂ ਨੂੰ ਦਿੱਸਣ ਲੱਗ ਪਿਆ।
''ਸਾਨੂੰ ਸਭ ਕੁਝ ਦਿਸਦਾ ਹੈ।''
''ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਇਹਨਾਂ ਸਾਰੀਆਂ ਕੁੜੀਆਂ ਦੇ ਨੁਕਸ ਪੈ ਗਿਆ ਹੈ। ਮੈਂ ਇੱਕ ਛੋਟਾ ਜਿਹਾ ਆਪ੍ਰੇਸ਼ਨ ਕਰਾਂਗਾ ਇਹਨਾਂ ਦੀਆਂ ਅੱਖਾਂ ਕੱਢ ਲਵਾਂਗੇ ਇਹ ਠੀਕ ਹੋ ਜਾਣਗੀਆਂ ਰੱਬ ਭਲੀ ਕਰੇਗਾ।