ਖ਼ਬਰਸਾਰ

  •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
  •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
  • ਸਮੇਂ ਨੂੰ ਸੰਭਾਲ ਸੱਜਣਾ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    " ਹੋ ! ਅਜੇ ਸੰਭਾਲ ਇਸ 'ਸਮੇਂ' ਨੂੰ
    ਕਰ ਸਫਲ ਉਡੰਦਾ ਜਾਂਵਦਾ,
    ਇਹ ਠਹਿਰਨ ਜਾਚ ਨ ਜਾਣਦਾ 
                                       ਲੰਘ ਗਿਆ ਨ ਮੁੜਕੇ ਆਂਵਦਾ।"           (ਭਾਈ ਵੀਰ ਸਿੰਘ ਜੀ)

    ਕਹਿੰਦੇ ਹਨ ਸਮਾਂ ਬਹੁਤ ਕੀਮਤੀ ਹੈ। ਇਸ ਨੂੰ ਜਾਇਆ ਨਹੀਂ ਗੁਵਾਉਣਾ ਚਾਹੀਦਾ। ਇਸੇ ਲਈ ਅੰਗਰੇਜ਼ੀ ਵਿਚ ਕਹਿੰਦੇ ਹਨ ਠਮਿe ਸਿ ਮੋਨਏ ਭਾਵ ਸਮਾਂ ਧਨ ਦੇ ਬਰਾਬਰ ਹੈ ਇਸ ਨੂੰ ਵਿਅਰਥ ਕਰਨਾ ਆਪਣੇ ਧਨ ਨੂੰ ਵਿਅਰਥ ਕਰਨ ਦੇ ਸਮਾਨ ਹੈ ਭਾਵ ਕਿ ਸਾਨੂੰ ਸਮੇਂ ਦੀ ਕੀਮਤ ਪਹਿਚਾਣਨੀ ਚਾਹੀਦੀ ਹੈ। ਇਸ ਨੂੰ ਮੁਫਤ ਦੀ ਜਾਂ ਫਾਲਤੂ ਚੀਜ਼ ਸਮਜ ਕੇ ਵਿਅਰਥ ਨਹੀਂ ਗੁਆਉਣਾ ਚਾਹੀਦਾ।ਪਰ ਸਮਾਂ ਤਾਂ ਧਨ ਤੋਂ ਵੀ ਕੀਮਤੀ ਵਸਤੂ ਹੈ ਜਿਸਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਸਮੇਂ ਨਾਲ ਧਨ ਵਧਦਾ ਹੈ ਜੇ ਸਾਡੇ ਪਾਸ ਵਕਤ ਹੋਵੇ ਤਾਂ ਅਸੀਂ ਧਨ ਕਮਾ ਸਕਦੇ ਹਾਂ ਪਰ ਧਨ ਨਾਲ ਅਸੀਂ ਗੁਜਰੇ ਸਮੇਂ ਨੂੰ ਵਾਪਿਸ ਨਹੀਂ ਲਿਆ ਸਕਦੇ। ਜੋ ਸਮਾਂ ਸਾਡੇ ਪਾਸੋਂ ਚਲਾ ਗਿਆ ਉਸਨੂੰ ਕਿਸੇ ਵੀ ਤਰ੍ਹਾਂ ਵਾਪਸ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਆਪਣੇ ਮਨ ਵਿਚ ਦ੍ਰਿੜ ਕਰ ਲੈਣਾ ਚਾਹੀਦੀ ਹੈ ਕਿ ਸਮਾਂ ਅਨਮੋਲ ਹੈ ਸਾਡੇ ਪਾਸ ਜਿਤਨਾ ਮਰਜੀ ਧਨ ਹੋਵੇ ਅਸੀਂ ਉਸ ਨਾਲ ਸਮੇਂ ਨੂੰ ਨਹੀਂ ਖਰੀਦ ਸਕਦੇ। ਕੋਈ ਬੰਦਾ ਮਰ ਰਿਹਾ ਹੋਵੇ ਤਾਂ ਬੇਸ਼ੱਕ ਉਸਦੇ ਸਿਰਹਾਣੇ ਮਣਾ ਮੂਹੀਂ ਸੋਨਾ ਜਾਂ ਨੌਟਾਂ ਦੇ ਅਟੈਚੀ ਭਰ ਕੇ ਰੱਖ ਦਿਓ ਤਾਂ ਵੀ ਤੁਸੀਂ ਉਸਦੀ ਜ਼ਿੰਦਗੀ ਲਈ ਇਕ ਪਲ ਵੀ ਨਹੀਂ ਵਧਾ ਸਕਦੇ ਨਾ ਹੀ ਅਸੀਂ ਇਹ ਧਨ ਕਿਸੇ ਦੂਸਰੇ ਨੂੰ ਦੇ ਕਿ ਉਸਦੀ ਜ਼ਿੰਦਗੀ ਦੀ ਡੋਰ ਨੂੰ ਹੋਰ ਲੰਬੀ ਕਰ ਸਕਦੇ ਹੋ। ਉਸਦੀ ਜ਼ਿੰਦਗੀ ਵਿਚੋਂ ਜੋ ਸਮਾਂ ਮਨਫੀ ਹੋ ਗਿਆ ਉਸਨੂੰ ਫਿਰ ਤੋਂ ਹਾਸਲ ਨਹੀਂ ਕੀਤਾ ਜਾ ਸਕਦਾ।
    ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਨੂੰ ਵਿਅਰਥ ਨਹੀਂ ਗੁਵਾਉਣਾ ਚਾਹੀਦਾ ਨਾ ਹੀ ਅੱਜ ਦਾ ਕੰਮ ਕੱਲ ਤੇ ਛੱਡਣਾ ਚਾਹੀਦਾ ਹੈ।ਸਿਕੰਦਰ ਸਾਰੀ ਉਮਰ ਦੁਨੀਆਂ ਜਿਤੱਣ ਲਈ ਤੇ ਧਨ ਇਕੱਠਾ ਕਰਨ ਲਈ ਦੂਜੇ ਰਾਜਿਆਂ ਨਾਲ ਲੜਦਾ ਰਿਹਾ। ਗਰੀਬਾਂ ਦਾ ਖੁਨ ਚੂਸਦਾ ਰਿਹਾ। ਪਰ ਪਾਪਾਂ ਨਾਲ ਇਸ ਇਕੱਠੇ ਕੀਤੇ ਧਨ ਦਾ ਕਦੀ ਸੁੱਖ ਨਾ ਮਾਣ ਸਕਿਆ। ਜਦ ਅੰਤ ਸਮਾਂ ਆਇਆ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਆਪਣੇ ਧਨ ਦਾ ਸੁੱਖ ਤਾਂ ਮਾਣਿਆ ਹੀ ਨਹੀਂ। ਨਾਂ ਹੀ ਮੈਂ ਸਾਰੀ ਉਮਰ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੈ ਜਿਸ ਨਾਲ ਮੇਰੀ ਆਤਮਾ ਨੂੰ ਕੋਈ ਸ਼ਾਂਤੀ ਮਿਲ ਸਕੇ। ਉਸਦੇ ਮਨ ਵਿਚ ਇਕ ਖਾਹਿਸ਼ ਪੈਦਾ ਹੋਈ ਕਿ ਜੇ ਮੈਨੂੰ ਕੁਝ ਸਮਾਂ ਹੋਰ ਮਿਲੇ ਤਾਂ ਮੈਂ ਇਹ ਧਨ ਲੋਕ ਭਲਾਈ ਵਿਚ ਲਾਵਾਂ ਤੇ ਆਪਣਾ ਜੀਵਨ ਸਫਲ ਕਰਾਂ। ਪਰ ਬੀਤਿਆ ਸਮਾਂ ਦੁਬਾਰਾ ਹੱਥ ਨਹੀਂ ਸੀ ਆ ਸਕਦਾ। ਹੁਣ ਤਾਂ ਇਸ ਦੌਲਤ ਨੂੰ ਇਥੇ ਹੀ ਛੱਢ ਕੇ ਇਸ ਦੁਨੀਆਂ ਤੋਂ ਜਾਣਾ ਪੈਣਾ ਸੀ। ਇਸ ਲਈ ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਖਾਲੀ ਹੱਥ ਮੇਰੇ ਖੱਫਣ ਤੋਂ ਬਾਹਰ ਰੱਖੇ ਜਾਣ ਤਾਂ ਜੋ ਸਾਰੀ ਦੁਨੀਆਂ ਇਹ ਜਾਣ ਸਕੇ ਕਿ ਮੌਤ ਤੋਂ ਬਾਅਦ ਸਿਕੰਦਰ ਇਥੋਂ ਕੁਝ ਵੀ ਨਾਲ ਨਹੀਂ ਲੈ ਗਿਆ ਭਾਵ ਪਾਪ ਨਾਲ ਕਮਾਇਆ ਹੋਇਆ ਸਾਰਾ ਧਨ ਇਥੇ ਹੀ ਰਹਿ ਜਾਣਾ ਹੈ। ਜੇ ਸਮੇਂ ਦੀ ਸੰਭਾਲ ਕਰਕੇ ਨੇਕ ਕੰਮ ਕੀਤੇ ਜਾਣ ਤਾਂ ਉਹ ਹੀ ਮੌਤ ਤੋਂ ਬਾਅਦ ਸਾਡੇ ਨਾਲ ਨਿਭਦੇ ਹਨ।
    ਨਸ਼ੇ ਕਰਨਾ, ਜੂਵਾ ਖੇਡਣਾ, ਅਸ਼ਲੀਲ ਸਾਹਿਤ ਪੜ੍ਹਣਾ ਜਾਂ ਅਸ਼ਲੀਲ ਫਿਲਮਾਂ ਦੇਖਣਾਂ ਸਾਡੇ ਸਰੀਰ ਨੂੰ ਘੁਣ ਵਾਂਗ ਖੋਖਲਾ ਕਰ ਜਾਂਦੇ ਹਨ ਅਤੇ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਤੋਂ ਰੋਕਦੇ ਹਨ। ਇਸੇ ਤਰਾਂ੍ਹ ਬੇਕਾਰ ਸਮਾਂ ਬਰਬਾਦ ਕਰਨਾ ਅਤੇ ਦੂਜਿਆਂ ਨਾਲ ਈਰਖਾ ਅਤੇ ਸਾੜਾ ਕਰਨਾ ਵੀ ਸਾਡੀ ਪ੍ਰਗਤੀ ਨੂੰ ਰੋਕਦੇ ਹਨ।ਹੋਰ ਅਨੈਤਿਕ ਕੰਮ ਜਿਵੇਂ ਚੋਰੀ, ਯਾਰੀ ਅਤੇ ਠੱਗੀ ਸਾਡੀ ਸਫਲਤਾ ਦੇ ਰਾਹ ਵਿਚ ਰੌੜਾ ਹਨ। ਇਹ ਸਾਡੀ ਸਿਹਤ ਲਈ ਘਾਤਕ ਹਨ ਅਤੇ ਸਮਾਜ ਵਿਚ ਸਾਨੂੰ ਬਦਨਾਮੀ ਦੁਆਉਂਦੇ ਹਨ ਅਤੇ ਸਾਡੀ ਪਰਿਵਾਰਕ ਜ਼ਿੰਦਗੀ ਤੋੜਦੇ ਹਨ।ਸਾਡੇ ਧਾਰਮਿਕ ਰਹਿਨੁਮਾ ਵੀ ਸਾਨੂੰ ਔਗੁਣਾ ਦਾ ਤਿਆਗ ਕਰਕੇ ਨਾਮ ਜਪਣ ਅਤੇ ਸ਼ੁਭ ਕੰਮ ਕਰਨ ਦੀ ਅਤੇ ਸਮੇਂ ਦੀ ਸੰਭਾਲ ਦੀ ਪ੍ਰੇਰਨਾ ਦਿੰਦੇ ਹਨ। ਜ਼ਿੰਦਗੀ ਦੀ ਨਾਸ਼ਵਾਨਤਾ ਵਲ ਸਾਡਾ ਧਿਆਨ ਦੁਵਾ ਕੇ ਸਾਨੂੰ ਸਮੇਂ ਨੂੰ ਵਿਹਲੇ ਜਾਂ ਗਲਤ ਕੰਮ ਵਿਚ ਜਾਇਆ ਕਰਨ ਤੋਂ ਰੋਕਦੇ ਹਨ।

    ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ । ਸਮਾਂ ਨਿਰੰਤਰ ਚਲਦਾ ਹੀ ਰਹਿੰਦਾ ਹੈ। ਸਮੇਂ ਦੀ ਸੂਈ ਕਦੇ ਨਹੀਂ ਰੁਕਦੀ। ਦੁੱਖ ਵਿਚ ਵੀ ਅਤੇ ਸੁੱਖ ਵਿਚ ਵੀ ਸਮੇਂ ਦੀ ਸੂਈ ਲਗਾਤਾਰ ਚਲਦੀ ਹੀ ਰਹਿੰਦੀ ਹੈ। ਅਸੀਂ ਸਮੇਂ ਦਾ ਇੰਤਜਾਰ ਕਰ ਸਕਦੇ ਹਾਂ ਪਰ ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ। ਸਮਾਂ ਬਹੁਤ ਸ਼ਕਤੀਸ਼ਾਲੀ ਅਤੇ ਬਲਵਾਨ ਹੁੰਦਾ ਹੈ ਕਿ ਉਹ ਪਲਾਂ ਵਿਚ ਹੀ ਕਿਸੇ ਦੀ ਤਕਦੀਰ ਬਦਲ ਸਕਦਾ ਹੈ। ਸਮਾਂ ਰਾਜੇ ਨੂੰਂ ਰੰਕ ਬਣਾ ਸਕਦਾ ਹੈ ਅਤੇ ਰੰਕ ਨੂੰ ਰਾਜਾ ਬਣਾ ਸਕਦਾ ਹੈ। ਪਰ ਕੋਈ ਮਹਾਂਬਲੀ ਵੀ ਸਮੇਂ ਦੀ ਰਫਤਾਰ ਨੂੰ ਰੋਕ ਨਹੀਂ ਸਕਦਾ ਨਾ ਹੀ ਸਮੇਂ ਨੂੰ ਪੁੱਠਾ ਗੇੜ ਦੇ ਸਕਦਾ ਹੈ। ਪੰਜਾਬੀ ਦੇ ਪ੍ਰਸਿਧ ਕਵੀ ਭਾਈ ਵੀਰ ਸਿੰਘ ਜੀ ਸਮੇਂ ਦੀ ਨਿਰੰਤਰ ਚਾਲ ਨੂੰ ਇਸ ਤਰਾਂ੍ਹ ਬਿਆਨ ਕਰਦੇ ਹਨ:

    "ਰਹੀ ਵਾਸਤੇ ਘੱਤ
    'ਸਮੇਂ' ਨੇ ਇੱਕ ਨਾ ਮੰਨੀ,
    ਫੜ ਫੜ ਰਹੀ ਧਰੀਕ
    'ਸਮੇਂ' ਖਿਸਕਾਈ ਕੰਨੀ,
    ਕਿਵੇਂ ਨ ਸੱਕੀ ਰੋਕ
    ਅਟਕ ਜੋ ਪਾਈ ਭੰਨੀ,
    ਤ੍ਰਿੱਖੇ ਅਪਣੇ ਵੇਗ
    ਗਿਆ ਟੱਪ ਬੰਨੇ ਬੰਨੀ ।"

    ਜੇ ਕੋਈ ਇਨਸਾਨ ਤੁਹਾਡੇ ਮੁਸ਼ਕਲ ਸਮੇਂ ਤੁਹਾਡੀ ਧਨ ਨਾਲ ਮਦਦ ਕਰਦਾ ਹੈ ਤਾਂ ਤੁਸੀਂ ਉਸਦਾ ਧਨ ਮੋੜ ਕੇ ਉਸਦਾ ਕਰਜ ਉਤਾਰ ਸਕਦੇ ਹੋ ਪਰ ਜੇ ਤੁਹਾਡੇ ਮੁਸ਼ਕਲ ਸਮੇਂ ਕੋਈ ਇਨਸਾਨ ਆਪਣਾ ਸਮਾਂ ਲਾ ਕੇ ਹੱਥੀਂ ਤੁਹਾਡੀ ਸੇਵਾ ਕਰਦਾ ਹੈ ਤਾਂ ਉਸਦਾ ਸਮਾਂ ਤੁਸੀਂ ਕਦੀ ਉਸਨੂੰ ਵਾਪਸ ਨਹੀਂ ਮੋੜ ਸਕਦੇ। ਜੇ ਤੁਸੀਂ ਸੁਹਿਰਦ ਇਨਸਾਨ ਹੋ ਤਾਂ ਤੁਸੀਂ ਸਾਰੀ ਉਮਰ ਉਸਦੇ ਬਿਨਾ ਖਰੀਦ ਗੁਲਾਮ (ਕਰਜਦਾਰ) ਹੋ ਜਾਂਦੇ ਹੋ। ਤੁਸੀਂ ਉਸਦਾ ਇਹ ਅਹਿਸਾਨ ਕਦੀ ਨਹੀਂ ਉਤਾਰ ਸਕਦੇ।
    ਕਈ ਲੋਕ ਬਹੁਤ ਸੋਚਾਂ ਸੋਚਦੇ ਰਹਿੰਦੇ ਹਨ ਅਤੇ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ ਅਤੇ ਜ਼ਿੰਦਗੀ ਦਾ ਢੇਰ ਸਾਰਾ ਕੀਮਤੀ ਸਮਾਂ ਵਿਅਰਥ ਗਵਾ ਦਿੰਦੇ ਹਨ ਪਰ ਉਹ ਆਪਣੇ ਇਨਾਂ੍ਹ ਇਰਾਦਿਆਂ ਨੂੰ ਕਦੀ ਕ੍ਰਿਆਤਮਕ ਰੂਪ ਨਹੀਂ ਦੇ ਪਾਉਂਦੇ। ਜ਼ਿੰਦਗੀ ਖਿਆਲੀ ਪੁਲਾਉ ਬਣਾਉਂਦਿਆਂ ਹੀ ਗੁਜ਼ਰ ਜਾਂਦੀ ਹੈ। ਅੰਤ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਬਚਦਾ। ਫਿਰ ਉਹ ਲੋਕਾਂ ਅੱਗੇ ਫੜਾਂ੍ਹ ਮਾਰਦੇ ਹਨ—ਯਾਰ ਮੇਰੀ ਤਾਂ ਕਿਸਮਤ ਹੀ ਖਰਾਬ ਸੀ—ਜੇ ਇਹ ਹੋ ਜਾਂਦਾ ਤਾਂ ਮੈਂ ਅੋਹ ਕਰ ਦੇਣਾ ਸੀ—ਮੈਂ ਅੋਹ ਕਰ ਦੇਣਾ ਸੀ। ਯਾਦ ਰੱਖੋ ਕਿ ਤੁਸੀਂ ਆਪਣੀ ਕੀਮਤ ਇਸ ਗਲ ਤੋਂ ਆਂਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਪਰ ਦੁਨੀਆਂ ਤੁਹਾਡੀ ਕੀਮਤ ਇਸ ਗਲ ਤੋਂ ਆਂਕਦੀ ਹੈ ਕਿ ਤੁਸੀਂ ਕੀ ਕਰ ਕੇ ਦਿਖਾਇਆ ਹੈ। ਜੇ ਤੁਸੀਂ ਕਿਸੇ ਕੰਮ ਨੂੰ ਕਰਨ ਦਾ ਸੋਚ ਹੀ ਰਹੇ ਹੋ ਤਾਂ ਉਹ ਕੇਵਲ ਤੁਹਾਡਾ ਸਪੁਨਾ ਹੀ ਹੈ ਉਸਦੀ ਪੂਰਨਤਾ ਤੇ ਸਦਾ ਪ੍ਰਸ਼ਨ ਚਿਨ੍ਹ ਹੀ ਲਗਿਆ ਰਹੇਗਾ ਪਰ ਜੇ ਤੁਸੀਂ ਕੋਈ ਕੰਮ ਦ੍ਰਿੜ ਇਰਾਦੇ ਅਤੇ ਪੂਰੀ ਸਮਰਥਾ ਨਾਲ ਸ਼ੁਰੂ ਕਰ ਦਿੱਤਾ ਹੈ ਤਾ ਉਹ ਅਵਸ਼ ਪੂਰੀ ਹੋਣ ਦੀ ਸਮਰਥਾ ਰੱਖਦਾ ਹੈ। ਜੇ ਤੁਸੀਂ ਕਿਸੇ ਕਾਰਨ ਉਸ ਕੰਮ ਵਿਚ ਅਸਫਲ ਵੀ ਹੋ ਜਾਵੋ ਤਾਂ ਕੋਈ ਸ਼ਰਮ ਨਾ ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਅਤੇ ਉਸ ਕੰਮ ਨੂੰ ਫਿਰ ਤੋਂ ਸ਼ੁਰੂ ਕਰੋ। ਅਸਫਲਤਾ ਹੀ ਸਫਲਤਾ ਦੀ ਪੌੜੀ ਹੈ। ਇਕ ਦਿਨ ਤੁਸੀਂ ਜਰੂਰ ਸਫਲ ਹੋਵੋਗੇ ਤੇ ਉਸ ਕੰਮ ਨੂੰ ਪੂਰਾ ਕਰ ਲਵੋਗੇ।
    ਤੁਸੀਂ ਸਮੇਂ ਦੇ ਹਰ ਸਕਿੰਟ ਦੀ ਕੀਮਤ ਸਮਝੋ ਇਸ ਤਰਾਂ੍ਹ ਹਜਾਰਾਂ ਘੰਟੇ ਤੁਹਾਡੀ ਸੋਚ ਮੁਤਾਬਕ ਕੰਮ ਕਰਨ ਲਈ ਤੁਹਾਡੇ ਪਾਸ ਹੋਣਗੇ। ਅਸੀਂ ਆਮ ਤੋਰ ਤੇ ਸਮੇਂ ਦੀ ਕਦਰ ਨਹੀਂ ਕਰਦੇ। ਕਿਧਰੇ ਵੀ ਜਾਣਾ ਹੋਵੇ ਤਾਂ ਅਸੀਂ ਸੋਚਦੇ ਹਾਂ –ਪੰਜ ਦਸ ਮਿੰਟ ਨਾਲ ਕੀ ਫਰਕ ਪੈਂਦਾ ਹੈ? ਇਤਨਾ ਕੁ ਲੇਟ ਤਾਂ ਚਲਦਾ ਹੀ ਹੈ।ਜੇ ਕੋਈ ਪ੍ਰੋਗਰਾਮ ਰੱਖਣਾ ਹੋਵੇ ਤਾਂ ਜਿਹੜਾ ਸਮਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਸਤੋਂ ਘੰਟਾ ਅੱਧਾ ਘੰਟਾ ਬਾਅਦ ਹੀ ਪ੍ਰੋਗਰਾਮ ਸ਼ੁਰੂ ਕੀਤਾ ਜਾਂਦਾ ਹੈ। ਇਸ ਤਰਾਂ੍ਹ ਲੱਖਾਂ ਲੋਕਾਂ ਦਾ ਕੀਮਤੀ ਸਮਾਂ ਫਾਲਤੂ ਇੰਤਜਾਰ ਵਿਚ ਬਰਬਾਦ ਕਰ ਦਿੱਤਾ ਜਾਂਦਾ ਹੈ ਪਰ ਪ੍ਰਬੰਧਕਾਂ ਨੂੰ ਇਸਦਾ ਅਹਿਸਾਸ ਤੱਕ ਨਹੀਂ ਹੁੰਦਾ।ਸਮੇਂ ਦੀ ਕੀਮਤ ਸਾਨੂੰ ਸਮੇਂ ਦੇ ਗਜ਼ਜਰ ਜਾਣ ਤੋਂ ਬਾਅਦ ਹੋਏ ਨੁਕਸਾਨ ਤੋਂ ਹੀ ਪਤਾ ਚਲਦੀ ਹੈ। ਮੰਨ ਲਉ ਤੁਸੀਂ ਟ੍ਰੇਨ ਜਾਂ ਜਹਾਜ ਤੇ ਕਿਧਰੇ ਜਾਣਾ ਹੈ। ਤੁਸੀਂ ਆਦਤ ਅਨੁਸਾਰ ਸਟੇਸ਼ਨ ਤੇ ਜਾਂ ਹਵਾਈ ਅੱਡੇ ਤੇ ਕੁਝ ਮਿੰਟ ਲੇਟ ਪਹੁੰਚਦੇ ਹੋ। ਉੱਥੇ ਜਾ ਕੇ ਤੁਹਾਨੂੰ ਪਤਾ ਚਲਦਾ ਹੈ ਕਿ ਤੁਹਾਡੀ ਟ੍ਰੇਨ ਜਾਂ ਫਲਾਈਟ ਕੁਝ ਮਿੰਟ ਪਹਿਲਾਂ ਹੀ ਨਿਕਲ ਗਈ ਹੈ ਤਾਂ ਤੁਹਾਨੂੰ ਪਛਤਾਵਾ ਹੁੰਦਾ ਹੈ ਪਰ ਤੁਸੀਂ ਕਰ ਕੁਝ ਨਹੀਂ ਸਕਦੇ। ਹੱਥ ਮਲਦੇ ਰਹਿ ਜਾਂਦੇ ਹੋ। ਹੋ ਸਕਦਾ ਹੈ ਇਸ ਦੇ ਖਮਿਆਜੇ ਵਜੋਂ ਤੁਹਾਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਵੇ ਜਾਂ ਉਮਰ ਭਰ ਉਸ ਨੁਕਸਾਨ ਦੇ ਨਾਲ ਨਾਂ ਪੂਰਿਆ ਜਾਣ ਵਾਲਾ ਘਾਟਾ ਪੈ ਜਾਵੇ। ਇਸ ਲਈ ਸਮੇਂ ਦੀ ਕਦਰ ਕਰਨਾ ਸਿੱਖੋ। ਸਮੇਂ ਦੇ ਮਿੰਟਾਂ ਸਕਿੰਟਾਂ ਦੀ ਕੀਮਤ ਜਾਣੋ। ਇਸ ਨਾਲ ਤੁਸੀਂ ਜ਼ਿੰਦਗੀ ਵਿਚ ਅੱਗੇ ਵਧੋਗੇ ਅਤੇ ਲੋਕਾਂ ਵਿਚ ਸਤਿਕਾਰੇ ਜਾਵੋਗੇ। ਸਮਾਂ ਜਾਇਆ ਤੁਸੀਂ ਜ਼ਿੰਦਗੀ ਵਿਚ ਲੋਕਾਂ ਨਾਲੋਂ ਬਹੁਤ ਪੱਛੜ ਜਾਵੋਗੇ। ਇਕ ਦਿਨ ਆਪਣੀਆਂ ਹੀ ਨਜ਼ਰਾਂ ਵਿਚ ਗਿਰ ਜਾਵੋਗੇ।ਮੰਜ਼ਿਲਾਂ ਤੇ ਉਹ ਹੀ ਪਹੁੰਚਦੇ ਹਨ ਜੋ ਸਮੇਂ ਦੀ ਕਦਰ ਕਰਦੇ ਹੋਏ ਸਵੇਰੇ ਤੱੜਕੇ ਉਠ ਕੇ ਆਪਣਾ ਸਫਰ ਸ਼ੁਰੂ ਕਰਦੇ ਹਨ। ਜੋ ਸਮੇ ਸਿਰ ਨਹੀਂ ਚਲਦੇ ਉਨਾਂ੍ਹ ਦੀ ਮੰਜ਼ਿਲ ਉਨਾਂ੍ਹ ਤੋਂ ਦੂਰ ਹੋ ਜਾਂਦੀ ਹੈ। ਉਨਾਂ੍ਹ ਨੂੰ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਅੱਗੇ ਵਧਦੇ ਹਨ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ। ਉਨਾਂ੍ਹ ਦਾ ਧਿਆਨ ਕੇਵਲ ਆਪਣੀ ਮੰਜ਼ਿਲ ਵਲ ਹੁੰਦਾ ਹੈ। ਜੋ ਪਿੱਛੇ ਦੇਖਦੇ ਹਨ ਸਮਾਂ ਉਨਾਂ੍ਹ ਨੂੰ ਪਿੱਛੇ ਛੱਡ ਜਾਂਦਾ ਹੈ। ਉਨਾਂ੍ਹ ਦੀ ਬਾਕੀ ਉਮਰ ਪਛਤਾਵੇ ਵਿਚ ਹੀ ਗੁਜਰਦੀ ਹੈ।
    ਕਈ ਲੋਕ ਕਿਸੇ ਵਿਸ਼ੇਸ਼ ਕੰਮ ਕਰਨ ਲਈ ਸ਼ੁਭ ਸਮੇਂ ਦਾ ਮਹੁਰਤ ਕਢਵਾਉਂਦੇ ਹਨ ਪਰ ਸਮਾਂ ਉਹ ਹੀ ਸ਼ੁਭ ਹੈ ਜਦ ਤੁਸੀਂ ਕੋਈ ਕੰਮ ਸ਼ੁਰੂ ਕਰ ਲਿਆ। ਸਭ ਤੋਂ ਮਹਤਵਪੂਰਨ ਸਮਾਂ ਉਹ ਹੀ ਹੈ ਜੋ ਤੁਹਾਡੇ ਹੱਥ ਵਿਚ ਹੈ। ਭੂਤਕਾਲ ਬੀਤ ਚੁੱਕਿਆ ਹੈ।ਉਹ ਤੁਹਾਡੇ ਵੱਸ ਵਿਚ ਨਹੀਂ। ਜੋ ਬੀਤ ਗਿਆ ਸੋ ਬੀਤ ਗਿਆ। ਉਸਨੂੰ ਵਾਪਸ ਨਹੀਂ ਲਿਆਉਂਦਾ ਜਾ ਸਕਦਾ।। ਭੂਤਕਾਲ ਨੂੰ ਯਾਦ ਕਰਕੇ ਖੁਸ਼ ਹੋਣ ਜਾਂ ਪਛਤਾਉਣ ਨਾਲ ਕੁਝ ਨਹੀਂ ਬਣਨਾ। ਜਰੂਰਤ ਹੈ ਤਾਂ ਕੇਵਲ ਬੀਤੇ ਤੋਂ ਸਬਕ ਲੈ ਕੇ ਅੱਗੇ ਤੋਂ ਆਪਣੀਆਂ ਗਲਤੀਆਂ ਸੁਧਾਰਨ ਦੀ। ਇਸੇ ਤਰਾਂ੍ਹ ਭਵਿੱਖ ਕਾਲ ਵੀ ਇਕ ਮ੍ਰਿਗ ਤ੍ਰਿਸ਼ਨਾ ਦੀ ਤਰਾਂ੍ਹ ਹੀ ਹੈ। ਇਸ ਬਾਰੇ ਪੱਕੀ ਤਰਾਂ੍ਹ ਦਾਅਵੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਭਵਿੱਖ ਵਿਚ ਕੀ ਹੋਵੇਗਾ। ਅਸੀਂ ਕੇਵਲ ਸੁਪਨਿਆਂ ਦੇ ਮਹਿਲਾਂ ਦੀਆਂ ਸ਼ੁਭ ਕਾਮਨਾਵਾਂ ਹੀ ਕਰ ਸਕਦੇ ਹਾਂ। ਅਸੀ ਤਾਂ ਪੱਕੀ ਤਰਾਂ੍ਹ ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਕਿਤਨਾ ਸਮਾਂ ਹੋਰ ਜੀਵਾਂਗੇ। ਕੀ ਪਤਾ ਸਾਡੇ ਜੀਵਨ ਦੀ ਡੋਰ ਕਦੋਂ ਕੱਟੀ ਜਾਣੀ ਹੈ? ਜੇ ਇਸ ਪਲ ਅਸੀਂ ਹਾਂ ਤਾਂ ਹੋ ਸਕਦਾ ਹੈ ਅਗਲੇ ਪਲ ਅਸੀਂ ਨਾ ਹੋਈਏ। ਇਸੇ ਲਈ ਕਹਿੰਦੇ ਹਨ ਕਿ ਜਿਉਣਾ ਝੂਠ ਤੇ ਮਰਨਾ ਸੱਚ।

    ਜੇ ਅਸੀਂ ਭਵਿੱਖ ਦੇ ਸੁੰਦਰ ਸੰਸਾਰ ਦੀ ਉਸਾਰੀ ਕਰਨੀ ਹੈ ਤਾਂ ਉਹ ਅੱਜ ਦੀ ਮਿਹਨਤ ਅਤੇ ਪਲਾਨਿੰਗ ਨਾਲ ਹੀ ਹੋ ਸਕਦੀ ਹੈ ਅਤੇ ਅਸੀਂ ਭਵਿਖ ਵਿਚ ਸੁਖੀ ਹੋਣ ਦੀ ਉਮੀਦ ਕਰ ਸਕਦੇ ਹਾਂ। ਹਰ ਕੰਮ ਨੂੰ ਪੂਰਾ ਹੋਣ ਵਿਚ ਕੁਝ ਸਮਾਂ ਲਗਦਾ ਹੀ ਹੈ। ਉਸ ਸਮੇਂ ਦੋਰਾਨ ਸਾਨੂੰ ਉਸਦੀ ਪੂਰਨਤਾ ਲਈ ਮਿਹਨਤ ਅਤੇ ਇੰਤਜਾਰ ਕਰਨਾ ਪਵੇਗਾ।ਵੱਡੀ ਤੋਂ ਵੱਡੀ ਇਮਾਰਤ ਹਮੇਸ਼ਾਂ ਪਹਿਲੀ ਇੱਟ ਨਾਲ ਹੀ ਸ਼ੁਰੂ ਹੁੰਦੀ ਹੈ ਫਿਰ ਇੱਕ ਇੱਕ ਇੱਟ ਕਰਕੇ ਹੀ ਉਸਰਦੀ ਹੈ। ਇਸੇ ਤਰਾਂ੍ਹ ਕੋਈ ਯਾਤਰਾ ਪਹਿਲੇ ਕਦਮ ਨਾਲ ਹੀ ਸ਼ੁਰੂ ਕੀਤੀ ਜਾਂਦੀ ਹੈ ਫਿਰ ਕਦਮ ਕਦਮ ਕਰਕੇ ਹੀ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ।ਪਹਿਲੇ ਕਦਮ ਤੋਂ ਆਖਰੀ ਕਦਮ ਤੱਕ ਕੁਝ ਸਮਾਂ ਲਗਦਾ ਹੀ ਹੈ। ਰਸਤੇ ਵਿਚ ਕਈ ਅੜਚਣਾ ਵੀ ਆਉਂਦੀਆ ਹਨ।ਉਨਾਂ੍ਹ ਅੜਚਣਾ ਨੂੰ ਦੂਰ ਕੀਤਾ ਜਾਂਦਾ ਹੈ। ਸਬਰ ਨਾਲ ਸਫਰ ਜਾਰੀ ਰੱਖ ਕੇ ਹੀ ਆਪਣੀ ਮੰਜਲ ਤੇ ਪਹੁੰਚਿਆ ਜਾਂਦਾ ਹੈ। ਜੇ ਅਸੀ ਰਸਤੇ ਦੀਆਂ ਦੁਸ਼ਵਾਰੀਆਂ ਤੋਂ ਡਰ ਕੇ ਆਪਣਾ ਧਿਆਨ ਹੋ ਪਾਸੇ ਕਰ ਲਵਾਂਗੇ ਤਾਂ ਸਿੱਟਾ ਕੀ ਨਿਕਲੇਗਾ? ਸਮੇਂ, ਧਨ ਅਤੇ ਮਿਹਨਤ ਦੀ ਬਰਬਾਦੀ ਅਤੇ ਨਿਸ਼ਾਨੇ ਦੀ ਨਾ ਪ੍ਰਾਪਤੀ। ਇਸ ਲਈ ਸਾਨੂੰ ਆਪਣੇ ਰਸਤੇ ਤੋਂ ਕਦੀ ਭਟਕਣਾ ਨਹੀਂ ਚਾਹੀਦਾ। ਜੇ ਕੋਈ ਕ੍ਰਿਸਾਨ ਅੱਜ ਮਿਹਨਤ ਕਰਕੇ ਆਪਣੀ ਫਸਲ ਬੀਜੇਗਾ। ਚੰਗੀ ਖਾਦ ਪਾਵੇਗਾ। ਸਮੇਂ ਸਿਰ ਗੁਡਾਈ ਅਤੇ ਸਿੰਜਾਈ ਕਰੇਗਾ। ਜਾਨਵਰਾਂ ਅਤੇ ਪੰਛੀਆਂ ਤੋਂ ਰਾਖੀ ਕਰੇਗਾ ਤਾਂ ਹੀ ਕੱਲ ਨੂੰ ਉਸਦੀ ਭਰਪੂਰ ਫਸਲ ਲਹਿਰਾਏਗੀ ਤੇ ਉਸਨੂੰ ਉਸਦੀ ਮਹਿਨਤ ਦਾ ਸਹੀ ਮੁਲ ਮਿਲੇਗਾ। ਉਸਦੀ ਜ਼ਿੰਦਗੀ ਵਿਚ ਖੁਸ਼ਹਾਲੀ ਆਵੇਗੀ। ਇਸੇ ਤਰਾਂ੍ਹ ਜੇ ਕੋਈ ਵਿਦਿਆਰਥੀ ਅੱਜ ਮਿਹਨਤ ਕਰੇਗਾ। ਚੰਗੇ ਨੰਬਰ ਲੈ ਕੇ ਪਾਸ ਹੋਵੇਗਾ ਤਾਂ ਹੀ ਭਵਿਖ ਵਿਚ ਉਸਨੂੰ ਚੰਗੀ ਨੌਕਰੀ ਜਾਂ ਚੰਗਾ ਰੁਜਗਾਰ ਮਿਲ ਸਕੇਗਾ। ਇਸੇ ਤਰਾਂ੍ਹ ਕੋਈ ਕਲਾਕਾਰ ਜਾਂ ਖਿਡਾਰੀ ਅੱਜ ਮਿਹਨਤ ਕਰਕੇ ਸਮੇਂ ਦੀ ਕਦਰ ਕਰਦਾ ਹੋਇਆ ਅਭਿਆਸ ਕਰੇਗਾ ਤਾਂ ਹੀ ਆਪਣੇ ਕਿੱਤੇ ਵਿਚ ਪ੍ਰਵੀਨ ਹੋਵੇਗਾ ਅਤੇ ਕੱਲ ਨੂੰ ਆਪਣੇ ਹੁਨਰ ਵਿਚ ਚਮਕ ਸਕੇਗਾ। ਉਹ ਸਫਲ ਹੋਵੇਗਾ। ਲੋਕ ਉਸਦੀ ਪ੍ਰਸੰਸਾ ਕਰਨਗੇ।। ਇਸ ਲਈ ਉੱਠੋ ਸਮੇਂ ਦੀ ਕਦਰ ਕਰੋ। ਆਪਣੇ ਆਉਣ ਵਾਲੇ ਭਵਿੱਖ ਦੀ ਨੀਂਹ ਅੱਜ ਹੀ ਰੱਖੋ। ਅੱਜ ਦਾ ਸਮਾਂ ਸਭ ਤੋਂ ਅਨਮੋਲ ਹੈ। ਇਸ ਨੂੰ ਪਛਾਣੋ।