buy clomid bodybuilding
clomid online
reviews ਕੋਰੇ ਕਾਗਜ਼ ਲੀਕਾਂ ਪਾਕੇ
ਔੰਸੀਂਆਂ ਦੀ ਇਕ ਖੇਡ ਰਚਾ ਕੇ
ਨਿੱਕੀਆਂ ਵੱਡੀਆਂ ਖੁਸ਼ੀਆਂ ਦੇ ਲਈ
ਲੀਕਾਂ 'ਚੋਂ ਰਾਹਾਂ ਨੂੰ ਲਭਣਾ ।
ਰਸਤੇ ਦੀ ਮਿੱਟੀ ਨੂੰ ਤਕਨਾ
ਮਿੱਟੀ ਦੀਆਂ ਬੁੱਕਾਂ ਪਿਆ ਭਰਣਾ
ਗਵਾਚ ਗਏ ਜੋ ਚਿੰਨ ਪੈਰਾਂ ਦੇ
ਉਹਨਾ ਨੂੰ ਲਭਣ ਲਈ ਖਪਣਾ।
ਭੀੜ ਕੇ ਬੂਹੇ ਬਾਰੀਆਂ ਸਾਰੇ
ਇਕ ਇਕ ਕਰਕੇ ਚਾਨੱਣ ਮਾਰੇ
ਮੰਨ ਤਰਸੇ ਜਦ ਇਕ ਕਿਰਨ ਲਈ
ਝੀਥਾਂ ਰਹੀੰ ਬਸ ਬਾਹਰ ਹੀ ਤਕਣਾ ।
ਪਰਛਾਈਆਂ ਨੂੰ ਘਰ ਬੁਲਾਉਣਾ
ਆਪਣੇ ਖਾਬਾਂ ਨਾਲ ਖਿਡਾਉਣਾ
ਮੰਨ ਝੱਲਾ ਰਜ ਰਾਸ ਰਚਾਵੇ
ਆਪਣੀ ਖੇਡ ਤੋਂ ਆਪ ਹੀ ਡਰਣਾ ।
ਗਗਨ 'ਚ ਤਾਰੇ ਕਿਸ ਲਈ ਗਿਨਣਾ
ਦਿਸਹੱਦੇ ਦੀ ਵਾਟ ਕਿਉਂ ਮਿਨਣਾ
ਪਾਣੀ ਉੱਤੇ ਅੱਖਰ ਲਿਖਣੇ
ਝੂਠ ਦਾ ਕਾਇਦਾ ਰੋਜ਼ ਹੀ ਪੜਣਾ ।
ਗਿਣਤੀ ਮਿਣਤੀ ਵਹਿੜੇ ਬੀੱਜੀ
ਥੋਰਾਂ ਦੀ ਜੇ ਖੇਤੀ ਕੀਤੀ
ਕੰਢਿਆਂ ਨੇ ਜਦ ਚੁੰਨੀ ਪਾੜੀ
ਆਪਣੇ ਚੁੱਲ੍ਹੇ ਆਪ ਹੀ ਸੜਣਾ ।
ਹਵਾ ਦਾ ਬੁਲ੍ਹਾ ਪੱਤਾ ਨਾ ਜਾਣੇ
ਮਹਿਕ ਨਾ ਜਾਣੇ ਕੋਈ ਸਰਨਾਵੇਂ
ਜਿਸਦਾ ਬੂਹਾ ਖੁਲਾ ਤੱਕਿਆ
ਬਿੰਨ ਪੁੱਛੇ ਹੀ ਘਰ ਜਾ ਵੜਣਾ ।