clomid birmingham
buy clomid
tablets ਬੰਦੇ ਮਤਲਬ ਖ਼ੋਰ ਬੜੇ ਨੇ।
ਸਾਹਿਤ ਦੇ ਵਿੱਚ ਚੋਰ ਬੜੇ ਨੇ।
ਮੂੰਹੋਂ ਰੱਬ ਦਾ ਨਾਮ ਨੇ ਜਪਦੇ,
ਦਿਲ ਵਿੱਚ ਰੱਖਦੇ ਖ਼ੋਰ ਬੜੇ ਨੇ।
ਗੁਰਬਤ ਖ਼ਤਮ ਕਰਾਂਗੇ ਜੜ੍ਹ ਤੋਂ,
ਨੇਤਾ ਪਾਉਂਦੇ ਸ਼ੋਰ ਬੜੇ ਨੇ।
ਅੰਬਰਾਂ ਵਿੱਚ ਚੜ੍ਹਾ ਕੇ ਗੁੱਡੀ,
ਪਿੱਛੋਂ ਖਿੱਚਦੇ ਡੋਰ ਬੜੇ ਨੇ।
ਚਾਰੇ ਪਾਸੇ ਛਾਏ ਅੱਜ ਕੱਲ੍ਹ,
ਗ਼ਮ ਬੱਦਲ ਘਨਘੋਰ ਬੜੇ ਨੇ।
ਪੈਲਾਂ ਪਾ ਕੇ ਲੁੱਟਦੇ ਜਿਹੜੇ,
ਖ਼ਲਕਤ ਦੇ ਵਿੱਚ ਮੋਰ ਬੜੇ ਨੇ।
ਮੈਂ ਕੱਲਾ ਨਈਂ ਦਰਦਾਂ ਮਾਰਾ,
"ਸੂਫ਼ੀ" ਵਰਗੇ ਹੋਰ ਬੜੇ ਨੇ।