accutane without insurance reddit
accutane without birth control
read here accutane without side effects
ਦੀਵਾ ਉਮੀਦ ਵਾਲਾ, ਦਿਲ ਵਿੱਚ ਜਗਾ ਕੇ ਰੱਖੀਂ।
ਗ਼ਮ ਦੀ ਹਵਾ ਤੋਂ ਇਸਨੂੰ , ਹਰਦਮ ਬਚਾ ਕੇ ਰੱਖੀਂ।
ਨਾ ਡਾਰ ਮੁੜ ਹੀ ਜਾਵੇ, ਦਰ ਤੋਂ ਇਹ ਤਿਤਲੀਆਂ ਦੀ,
ਫੁੱਲਾਂ ਦੇ ਬੂਟਿਆਂ ਨੂੰ , ਘਰ ਵਿੱਚ ਲਗਾ ਕੇ ਰੱਖੀਂ।
ਆਉਂਦੇ ਨੇ ਘਰ 'ਚ ਤੇਰੇ , ਬੁੱਕਲ ਛੁਪਾ ਕੇ ਖੰਜਰ,
ਉਹ ਆਪਣੇ ਨੇ ਤੇਰੇ , ਖ਼ੁਦ ਨੂੰ ਬਚਾ ਕੇ ਰੱਖੀਂ।
ਜਦ ਬਾਂਸ ਖਹਿਣ ਲੱਗੇ , ਸੜ ਕੇ ਸੁਆਹ ਹੋਣੇ,
ਤੂੰ ਬੰਸਰੀ ਨੂੰ ਅਪਣੀ, ਹਿੱਕ ਨਾਲ ਲਾ ਕੇ ਰੱਖੀਂ।
ਸੱਚ ਦਾ ਲਿਬਾਸ ਪਾ ਕੇ, ਮਿਲਣੀ ਸਲੀਬ ਤੈਨੂੰ,
ਸੂਲੀ 'ਤੇ ਪੁੱਜ ਕੇ ਵੀ, ਜਜਬਾ ਜਗਾ ਕੇ ਰੱਖੀ।
ਰਾਹਾਂ 'ਚ ਕੰਢਿਆਂ ਨੇ , ਹਿੱਕ ਤਾਣ ਕੇ ਹੈ ਖੜ੍ਹਨਾ,
ਫੁੱਲਾਂ ਦੇ ਕੋਲ ਜਾ ਕੇ, ਹੰਝੂ ਛਿਪਾ ਕੇ ਰੱਖੀਂ।
ਲੋਕਾਂ ਨੇ ਬੁੱਝ ਲੈਣੀ , ਨੈਣਾਂ 'ਚੋ ਹਰ ਰਮਜ਼ ਹੈ,
"ਖ਼ਾਦਿਮ" ਦਿਸੇ ਨਾ ਲਾਲੀ, ਐਨਕ ਲਗਾ ਕੇ ਰੱਖੀਂ।