ਮਰਿਆ ਸੱਪ ਗਲ ਪਾਉਣ ਨੂੰ
ਦੱਸੋ, ਜੀਅ ਕੀਹਦਾ ਕਰਦਾ ?
ਪਰ ਬੰਦਾ ਹੈ ਲੱਭਦਾ
ਸੌ ਇਲਾਜ ਦੁੱਖ ਦਾ ਵੀ…………….
ਤਪ ਕਰਕੇ ਹੀ ਜਸ ਮਿਲਦਾ
ਜਾਂ ਚੰਗਿਆਂ ਕੰਮਾਂ ਨੂੰ,
ਵਿੱਚ ਕੁਠਾਲੀ ਢਲ ਸੋਨਾ
ਬਣੇ ਸ਼ਿੰਗਾਰ ਮੁੱਖ ਦਾ ਵੀ………………
ਮਾਰ ਧੀਆਂ, ਜਿਹਨਾਂ ਪੁੱਤ ਲੈ ਲਏ
ਉਹ ਸੁੱਖ ਨਾ, ਸੌਂਦੇ ਜੀ
ਦੇਖ ਲੈਣਾ ਤੁਸੀਂ ਆਪ ਨਤੀਜਾ
ਇਹੋ ਜਿਹੇ ਸੁੱਖ ਦਾ ਵੀ………………..
ਰੋਦਿਆਂ ਨਾਲ ਨਾ ਕੋਈ ਰੋਵੇ, ਇੱਥੇ !
ਹੱਸਦਿਆਂ ਨਾਲ ਹੱਸਦੇ ਨੇ
ਲੱਭਿਆ ਨਹੀਂ "ਬੁੱਕਣਵਾਲੀਆਂ"
ਕਿਸੇ ਇਲਾਜ਼ ਭੁੱਖ ਦਾ ਵੀ………