buy naltrexone canada
naltrexone buy
jlopresti.fr can you buy naltrexone over the counter
ਲੁਧਿਆਣਾ -- ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ ਗਈ, ਜਿਸ ਵਿਚ ਵਿਸ਼ਵ ਪ੍ਰਸਿੱਧ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਨੇ ਕਿਹਾ ਕਿ ਗਿਆਨ ਹੀ ਉਜਲੇ ਭਵਿੱਖ ਦੀ ਸਿਰਜਣਾ ਕਰਦਾ ਹੈ; ਇਕ ਅਸਲੀ ਸਾਧੂ ਨੂੰ ਖ਼ੁਦ ਹੀ ਮੋਮਬੱਤੀ ਦੀ ਤਰ੍ਹਾਂ ਜਲਣਾ ਪੈਂਦਾ ਹੈ, ਫਿਰ ਹੀ ਉਹ ਸਮਾਜ ਨੂੰ ਸੇਧ ਦੇ ਸਕਦਾ ਹੈ। ਪ੍ਰਧਾਨਗੀ ਮੰਡਲ ਵਿਚ ਕੰਵਲ ਸਾਹਿਬ ਦੇ ਇਲਾਵਾ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ ਮੰਨੇ-ਪ੍ਰਮੰਨੇ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਉਘੇ ਨਾਵਲਕਾਰ ਸ. ਕਰਮਜੀਤ ਸਿੰਘ ਔਜਲਾ ਅਤੇ ਮੰਚ ਦੇ ਪਧਾਨ ਸ੍ਰੀ ਪ੍ਰੀਤਮ ਪੰਧੇਰ ਨੇ ਸ਼ਿਰਕਤ ਕੀਤੀ। ਦਲਵੀਰ ਸਿਘ ਲੁਧਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਾਧੂ-ਸੰਤਾਂ ਦਾ ਜੀਵਨ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜੋ ਹਨੇਰਿਆਂ ਨੂੰ ਮਿਟਾਵੇ ਅਤੇ ਫੁੱਲਾਂ ਜਹੀ ਮਹਿਕ ਬਿਖੇਰੇ।
ਪ੍ਰੋ: ਤਸਨੀਮ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਕੁਲਵਿੰਦਰ ਮਿਨਹਾਸ ਦਾ ਜੀਵਨ ਸੰਘਰਸ਼ਮਈ ਰਿਹਾ ਹੈ ਅਤੇ ਉਸ ਦੀ ਝਲਕ ਇਸ ਦੇ ਨਾਵਲ ਵਿਚ ਮਿਲਦੀ ਹੈ।'---ਤੇ ਗੰਗਾ ਵਗਦੀ ਰਹੀ' ਨਾਵਲ ਵਿਚ ਗੰਗਾ ਦੇ ਕਿਨਾਰਿਆਂ 'ਤੇ ਇਕ ਯਾਤਰੀ ਦੇ ਆਤਮਕ ਸਫਰ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ, ਜੋ ਸ਼ਲਾਘਾਯੋਗ ਕਦਮ ਹੈ।
ਸ. ਔਜਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ '---ਗੰਗਾ ਵਗਦੀ ਰਹੀ' ਇਕ ਵਿਲੱਖਣ ਨਾਵਲ ਹੋਣ ਦੇ ਨਾਤੇ ਆਪਣੀ ਵਿਲੱਖਣਤਾ ਦਾ ਸਬੂਤ ਜਰੂਰ ਦੇਵੇਗਾ।

ਪ੍ਰੀਤਮ ਪੰਧੇਰ ਨੇ ਨਾਵਲ 'ਤੇ ਵਿਚਾਰ ਰਖਦਿਆਂ ਕਿਹਾ ਕਿ ਸਾਧੂ-ਸੰਤ ਆਪਣੇ ਅਸਲੀ ਮਾਰਗ ਤੋਂ ਹਾਲੇ ਤੀਕਰ ਵੀ ਖੁੰਝੇ ਹੋਏ ਨੇ।
ਡਾ. ਗੁਲਜਾਰ ਪੰਧੇਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ '---ਤੇ ਗੰਗਾ ਵਗਦੀ ਰਹੀ' ਫਲਸਫੇ ਨਾਲ ਸਬੰਧਿਤ ਨਾਵਲ ਹੈ ਤੇ ਫਲਸਫਾਨਾਂ ਦੇ ਅੰਦਾਜ ਵਿਚ ਹੀ ਗੱਲ ਹੋਣੀ ਬਣਦੀ ਹੈ। ਇਸ ਫਲਸਫੇ ਤੇ ਚਰਚਾ ਛੇੜਨ ਲਈ ਲੇਖਿਕਾ ਅਤੇ ਲਿਖਤ ਦਾ ਧਨਵਾਦ ਕਰਨਾ ਬਣਦਾ ਹੈ।
ਪ੍ਰੋ: ਜਤਿੰਦਰਬੀਰ ਸਿੰਘ ਨੰਦਾ, ਡਾ. ਬਲਵਿੰਦਰ ਔਲਖ, ਪ੍ਰਿੰ: ਹਰੀ ਕ੍ਰਿਸ਼ਨ ਮਾਹਿਰ, ਪ੍ਰਿੰ: ਇੰਦਰਜੀਤਜੀਤ ਪਾਲ ਕੌਰ ਭਿੰਡਰ, ਵਿਸ਼ਵਾ ਮਿੱਤਰ ਆਦਿ ਨੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। ਡਾ ਮਿਨਹਾਸ ਨੇ ਵਿਚਾਰ-ਚਰਚਾ ਵਿਚ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਜੇ ਕੋਈ ਮਨੁੱਖ ਪ੍ਰਮਾਤਮਾ ਨਾਲ ਜੁੜ ਜਾਵੇ ਤਾਂ ਉਸ ਲਈ ਰੂਹਾਨੀਅਤ ਤੇ ਅਧਾਤਮਿਕਤਾ ਨੂੰ ਛੂਹਣਾ ਕੋਈ ਵੱਡੀ ਗੱਲ ਨਹੀਂ ਹੈ।
ਕਵੀ ਦਰਬਾਰ ਵਿਚ ਤਰਲੋਚਨ ਝਾਂਡੇ, ਭਗਵਾਨ ਢਿੱਲੋ, ਰਵਿੰਦਰ ਦੀਵਾਨਾ, ਇੰਜ: ਸੁਰਜਨ ਸਿੰਘ, ਅਮਰਜੀਤ ਸ਼ੇਰਪੁਰੀ, ਦਲੀਪ ਅਵਧ, ਸੁਰਜੀਤ ਅਲਵੇਲਾ, ਤਰਸੇਮ ਨੂਰ, ਪ੍ਰਗਟ ਸਿੰਘ ਇਕੋਲਾਹਾ, ਸਤਿਨਾਮ ਸਿੰਘ ਕੋਮਲ, ਰਜਿੰਦਰ ਵਰਮਾ, ਕੁਲਵਿੰਦਰ ਕਿਰਨ, ਕੰਵਲ ਵਾਲੀਆ ਆਦਿ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆ।
ਇਸ ਮੌਕੇ 'ਤੇ ਪ੍ਰਿੰ: ਪ੍ਰੇਮ ਸਿੰਘ ਬਜਾਜ, ਸ. ਦਲੇਰ ਸਿਘ ਜੋਸ਼, ਬੁੱਧ ਸਿੰਘ ਨੀਲੋ, ਸੁਰਿੰਦਰ ਕੈਲੇ, ਜਨਮੇਜਾ ਜੌਹਲ, ਕੇ ਸਾਧੂ ਸਿੰਘ, ਪਰਮਿੰਦਰ ਸਿੰਘ ਐਡਵੋਕੇਟ, ਬਲਕੌਰ ਸਿੰਘ ਗਿੱਲ, ਮੋਹਨ ਸਿੰਘ, ਮਲਕੀਤ ਸਿੰਘ ਔਲੱਖ, ਅਜਮੇਰ ਸਿੰਘ, ਆਦਿ
ਆਦਿ ਹਾਜ਼ਿਰ ਸਨ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਰੇ ਵਿਦਵਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਹਾਜ਼ਰੀ ਸਕਦਾ ਹੀ ਇਹ ਸਾਹਿਤਕ ਸਮਾਗਮ ਸਫਲਤਾਪੂਰਵਿਕ ਸਪੰਨ ਹੋ ਸਕਿਆ।