ਖ਼ਬਰਸਾਰ

  •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
  •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
  • ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ (ਖ਼ਬਰਸਾਰ)


    buy amoxicillin for dogs uk

    buy amoxicillin
    ਲੁਧਿਆਣਾ  --  ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਨਾਮਵਰ ਪ੍ਰਕਾਸ਼ਕ ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ 'ਚੁੱਪ ਨਦੀ ਤੇ ਮੈਂ' ਅੱਜ ਇਥੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਐਨ ਵਿਭਾਗ ਦੇ ਪ੍ਰੋਫੈਸਰ ਤੇ ਪ੍ਰਸਿੱਧ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਨੇ ਲੋਕ ਅਰਪਣ ਕੀਤਾ। ਇਸ ਮੌਕੇ ਡਾ. ਭਾਟੀਆ ਨੇ ਸਤੀਸ਼ ਗੁਲਾਟੀ ਦੀਆਂ ਗ਼ਜ਼ਲਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਵੱਖਰੇ ਚਿੰਨ੍ਹਾਂ ਤੇ ਪ੍ਰਤੀਕਾਂ ਰਾਹੀਂ ਸਾਡੇ ਆਲੇ-ਦੁਆਲੇ ਪਸਰੇ ਸੰਸਾਰ ਦੀਆਂ ਕੁਰੀਤੀਆਂ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਦੀ ਸਮਰਥਾ ਰੱਖਦਾ ਹੈ। ਉਸਦੀ ਸ਼ਬਦਾਵਲੀ ਅਤੇ ਗ਼ਜ਼ਲ ਸਿਨਫ਼ ਦੀ ਪ੍ਰਪਖੱਤਾ ਉਸ ਨੂੰ ਮੂਹਰਲੀ ਕਤਾਰ ਦੇ ਸ਼ਾਇਰਾਂ ਵਿਚ ਸ਼ਾਮਲ ਕਰਦੀ ਹੈ। ਪ੍ਰੋ. ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨੇ ਕਿਹਾ ਕਿ ਸਤੀਸ਼ ਗੁਲਾਟੀ ਸਿਰਫ਼ ਚੁੱਪ ਨੂੰ ਹੀ ਬੋਲ ਨਹੀਂ ਦਿੰਦਾ ਸਗੋਂ ਸਮੱਸਿਆ ਦੀ ਸਮੀਖਿਆ ਤੇ ਵਿਅੰਗ ਯੁਕਤ ਉਸਦੀ ਸ਼ਾਇਰੀ ਦੇ ਵਿਸ਼ੇਸ਼ ਗੁਣ ਵਜੋਂ ਸਾਡੇ ਸਾਹਮਣੇ ਆਉਂਦੀ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ ਹੁੰਦਲ ਨੇ ਸਤੀਸ਼ ਗੁਲਾਟੀ ਨੂੰ ਇਕ ਗੰਭੀਰ ਤੇ ਸੁਚੇਤ ਸ਼ਾਇਰ ਵਜੋਂ ਸਮਝਦਿਆਂ ਹੋਇਆ ਕਿਹਾ ਕਿ ਉਹ ਸ਼ਬਦਾਂ ਦਾ ਪ੍ਰਕਾਸ਼ਕ ਹੀ ਨਹੀਂ ਸ਼ਬਦਾਂ ਦਾ ਸਿਰਜਕ ਵੀ ਹੈ। ਡਾ. ਰਾਜਵਿੰਦਰ ਕੌਰ ਹੁੰਦਲ ਨੇ ਕਿਹਾ ਕਿ ਸਤੀਸ਼ ਗੁਲਾਟੀ ਦੀ ਸ਼ਾਇਰੀ ਇਉਂ ਲਗਦੀ ਹੈ ਜਿਵੇਂ ਸਾਡੇ ਹੀ ਮਨ ਦੀਆਂ ਭਾਵਨਾਵਾਂ ਵਿਅਕਤ ਕੀਤੀਆਂ ਹੋਣ। ਕੈਨੇਡਾ ਵਾਸੀ ਸ਼ਾਇਰ ਮੰਗਾ ਬਾਸੀ ਨੇ ਬੋਲਦਿਆਂ ਕਿਹਾ ਕਿ ਉਸ ਦੇ ਆਲੇ ਦੁਆਲੇ ਪੁਸਤਕਾਂ ਦਾ ਸੰਸਾਰ ਹੀ ਨਹੀਂ ਹੈ ਸਗੋਂ ਉਹ ਸ਼ਬਦ ਸਾਦਕ ਤੇ ਸ਼ਬਦ ਪ੍ਰਚਾਰਕ ਵੀ ਹੈ। ਇਸ ਮੌਕੇ ਡਾ. ਗੁਰਇਕਬਾਲ ਸਿੰਘ, ਅ੍ਰਮਿਤਪਾਲ ਜੌਲੀ, ਬੁੱਧ ਸਿੰਘ ਨੀਲੋਂ, ਸੁਮਿਤ ਗੁਲਾਟੀ, ਕਰਤਾਰ ਸਿੰਘ ਸੋਮਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮੁੱਚੀ ਕਾਰਵਾ ੀ ਨੂੰ ਬੁੱਧ ਸਿੰਘ ਨੀਲੋਂ ਨੇ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।


    ਬੁੱਧ ਸਿੰਘ ਨੀਲੋਂ