ਖ਼ਬਰਸਾਰ

  •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
  •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
  • ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ (ਖ਼ਬਰਸਾਰ)


    ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਪ੍ਰੀਤਮ ਪੰਧੇਰ, ਗੁਲਜ਼ਾਰ ਪੰਧੇਰ ਅਤੇ ਵਿਸ਼ੇਸ਼ ਮਹਿਮਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਲਾਚਨ ਕਰਦਿਆਂ ਕਿਹਾ ਕਿ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬੀ ਭਾਸ਼ਾ ਦੇ ਸੰਦਰਭ 'ਚ ਬਣੇ ਕਾਨੂੰਨ (੨੦੦੮) ਵੀ ਬਾਕੀ ਕਾਨੂੰਨਾਂ ਦੀ ਤਰ੍ਹਾਂ ਹੀ ਲਾਗੂ ਹੋਣੇ ਚਾਹੀਦੇ ਹਨ ਅਤੇ ਹਰੇਕ ਪੰਜਾਬੀ ਨੂੰ ਆਪਣੀ ਮਾਂ-ਬੋਲੀ ਪ੍ਰਤੀ ਜਾਗਰੂਕ ਤੇ ਸੁਚੇਤ ਹੋਣਾ ਚਾਹੀਦਾ ਹੈ।



    ਸ. ਔਜਲਾ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਸਾਹਿਤਕਾਰ ਕੁਝ ਸਿੱਖਣ ਲਈ, ਕੁਝ ਗ੍ਰਹਿਣ ਕਰਨ ਲਈ ਸਾਹਿਤਕ ਸਭਾਵਾਂ ਵਿਚ ਆਉਂਦੇ ਨੇ ਤਾਂ ਜੋ ਉਹ ਹਰ ਪੱਖੋਂ ਸੁਚੇਤ ਹੋ ਕੇ ਤਰਕਪੂਰਨ ਰਚਨਾਵਾਂ ਲਿਖ ਕੇ ਬਿਹਤਰ ਸਮਾਜ ਦੀ ਸਿਰਜਣਾ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਣ।     
    ਰਚਨਾਵਾਂ ਦਾ ਆਗ਼ਾਜ਼ ਬਲਕੌਰ ਸਿੰਘ ਗਿੱਲ ਨੇ 'ਬਚੀ ਦਰੋਪਤੀ ਬਚੀ' ਕਵਿਤਾ ਰਾਹੀਂ ਕੀਤਾ। ਜਸਵੀਰ ਝੱਜ ਨੇ ਗੀਤ 'ਮੇਰਾ ਚਿੱਤ ਨਹੀਂ ਲੱਗਦਾ, ਪੁੱਛਿਆ ਹੀ ਜਾਣੀਦਾ', ਭਗਵਾਨ ਢਿੱਲੋ ਨੇ 'ਮੇਰੇ ਗਰਾਂ ਤੇ', ਰਜਿੰਦਰ ਵਰਮਾ ਨੇ 'ਚਿੜੀਆਂ ਹੁਣ ਚੀਂ ਚੀਂ ਨਹੀਂ ਕਰਦੀਆਂ', ਹਰਬੰਸ ਮਾਲਵਾ ਨੇ 'ਹੇ ਆਦਮ! ਮੇਰਾ ਔਰਤ ਹੋਣਾ ਅੱਜ ਵੀ ਕਿਉਂ ਸਰਾਪ ਰਹੇ?, ਜਗਜੀਤ ਸਿੰਘ ਗਰੁਮ ਨੇ 'ਬੋਲ ਪੰਜਾਬੀ ਬੋਲ ਤੂੰ ਭੋਲੂ', ਇੰਜ: ਸੁਰਜਨ ਸਿੰਘ ਨੇ 'ਰੁੱਖ ਦੀ ਪੁਕਾਰ', ਗੁਰਦੀਸ਼ ਕੌਰ ਗਰੇਵਾਲ ਨੇ 'ਔਰਤ ਅੱਬਲਾ ਨਹੀਂ', ਕੁਲਵਿੰਦਰ ਕੌਰ ਕਿਰਨ ਨੇ ਗ਼ਜ਼ਲ 'ਤੋਹਫੇ ਵਾਂਗਰ ਜੋ ਸੰਭਾਲੇ ਹੁੰਦੇ ਨੇ, ਓਹੀ ਪਲ ਨਾ ਭੁੱਲਣ ਵਾਲੇ ਹੁੰਦੇ ਨੇ', ਮਲਕੀਤ ਸਿੰਘ ਮਾਨ ਨੇ ਸੂਫੀਵਾਦ ਰੰਗਤ 'ਚ ਗੀਤ 'ਓ ਮਸਤ ਮਲੰਗ', ਗੁਰਵਿੰਦਰ ਸ਼ੇਰਗਿੱਲ ਨੇ 'ਇਸ ਮਹਿਖ਼ਾਨੇ  ਦੀ ਮਹਿਫਲ ਚੋਂ ਮੈਨੂੰ ਵੀ ਜਾਮ ਪਿਲਾ ਜਾ', ਡਾ ਬਲਵਿੰਦਰ ਔਲਖ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਜ਼ਿੰਦਗੀ ਨੂੰ ਕਈ ਪੜਾਵਾਂ 'ਚੋਂ ਲੰਘਣਾ ਪੈਂਦਾ ਹੈ, ਪਰ ਹਰ ਪੜਾਅ ਦਾ ਆਪਣਾ ਮਹੱਤਵ ਹੈ। ਲਾਭ ਸਿੰਘ ਨੇ ਕਿਹਾ ਕਿ ਤੰਗੀਆਂ-ਤੁਰਸ਼ੀਆਂ ਹੰਢਾਉਣ ਦੇ ਬਾਅਦ ਹੀ ਸਫਲਤਾ ਮਿਲਦੀ ਹੈ। ਸੁਰਜੀਤ ਸਿੰਘ ਅਲਬੇਲਾ, ਤਰਲੋਚਨ ਝਾਂਡੇ, ਪ੍ਰੀਤਮ ਪੰਧੇਰ, ਗੁਲਜ਼ਾਰ ਪੰਧੇਰ ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। 

    ਦਲਵੀਰ ਸਿੰਘ ਲੁਧਿਆਣਵੀ