ਪਿੱਪਲ ਉਦਾਸ ਹੈ ।
ਜਿਉਂਦੀ ਪਰ ਆਸ ਹੈ ।
ਉਹ ਦਿਨ ਮੁੜ ਆਉਣਗੇ ।
ਜੋ ਰੌਣਕਾਂ ਲਿਆਉਣਗੇ ।
ਪੀਘਾਂ ਨਈਂਓ ਪੈਦੀਆ ।
ਟਹਿਣੀਆਂ ਨੇ ਕਹਿੰਦੀਆਂ ।
ਕਿਥੇ ਤੁਰ ਗਈਆਂ ਨੇ ।
ਸਾਰੀਆਂ ਹੀ ਸਈਆਂ ਨੇ ।
ਪਿੜ ਸੁੰਨੇ ਹੋ ਗਏ ।
ਗੀਤ ਕਿਥੇ ਖੋ ਗਏ ਨੇ ।
ਤੀਆਂ ਨਈਂਓ ਲਗਦੀਆ ।
ਰੁੱਤਾ ਨਈਂਓ ਫਬਦੀਆ ।
ਕਿਥੇ ਗਈਆ ਕੁੜੀਆ ।
ਹਾਲੇ ਵੀ ਨਾ ਮੁੜੀਆ ।
ਚਿਤ ਨਈਂਓ ਲਗਦਾ ।
ਨੀਰ ਨੈਣੋ ਵਗਦਾ ।
ਸਾਉਣ ਦਾ ਮਹੀਨਾ ਹੈ ।
ਮਥੇ ਤੇ ਪਸੀਨਾ ਹੈ ।
ਹਰ ਸ਼ੈਅ ਨਿਰਾਸ਼ ਹੈ ।
ਬੁਝੀ ਨਾ ਪਿਆਸ ਹੈ ।
ਪਿਪਲ ਉਦਾਸ ਹੈ ।
ਜਿਉਦੀ ਪਰ ਆਸ ਹੈ ।
ਤੀਆਂ ਕਿੱਥੋਂ ਲੱਗਣੀਆਂ ।
ਰੁੱਤਾ ਕਿੱਥੋਂ ਫਬਣੀਆਂ ।
ਪੇਟ ਵਿਚ ਮਰਦੀਆ ।
ਦਾਜ ਬਲੀ ਚੜ੍ਵੀਆ ।
ਧੀ ਦਾ ਬੁਰਾ ਹਾਲ ਹੈ ।
ਸਾਡੇ ਤੇ ਸਵਾਲ ਹੈ ।
ਸ਼ੋਚ ਨੂੰ ਕੀ ਹੋ ਗਿਆ ।
ਸ਼ੁਪਨਾ ਜੇ ਖੋ ਗਿਆ ।
ਕਿੱਥੋ ਫੇਰ ਭਾਲੋਗੇ ।
ਅਖੀਆਂ ਨੂੰ ਗਾਲੋਗੇ ।
ਧੀਆਂ ਜਾਣ ਮੁਕਦੀਆ ।
ਜੜ੍ਵਾ ਜਾਣ ਸੁਕਦੀਆ ।
ਧੀਆਂ ਨੇ ਬਚਾਉਣੀਆਂ ।
ਜੇ ਰੌਣਕਾ ਲਿਆਉਣੀਆਂ ।
ਇਹ ਮਹਿਕਾਂ ਨੇ ਤੀਆਂ ਨੇ ।
ਇਹ ਕੂੰਜਾਂ ਨੇ ਧੀਆਂ ਨੇ ।
ਇਹ ਫੁੱਲਾਂ ਦੀਆਂ ਟਹਿਣੀਆਂ ।
ਇਹ ਸਭ ਦੁਖ ਸਹਿਣੀਆਂ ।
ਇਹ ਪੀਘਾਂ ਸਤੰਰਗੀਆਂ ।
ਲਗਦੀਆ ਚੰਗੀਆਂ ।
ਇਹ ਦੂਰ ਹੈ ਜਾਂ ਪਾਸ ਹੈ ।
ਮਹਿਕਾਂ ਦਾ ਵਾਸ ਹੈ ।
ਪਿੱਪਲ ਉਦਾਸ ਹੈ ।
ਜਿਉਂਦੀ ਪਰ ਆਸ ਹੈ ।
ਓਹ ਦਿਨ ਮੁੜ ਆਉਣਗੇ ।
ਜੋ ਰੌਣਕਾਂ ਲਿਆਉਣਗੇ ।