ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ
(ਖ਼ਬਰਸਾਰ)
albuterol and ventolin
albuterol
vs ventolin
prednisolone online
prednisolone side effects
click prednisolone without prescription
abortion pill over the counter uk
abortion pill kit
open abortion pill over the counter uk
Buy Amoxicillin uk
buy amoxicillin
ਬਰੇਟਾ:-ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਪਾਠਕ ਮੰਚ ਵੱਲੋਂ ਸਾਹਿਤ ਤੇ ਕਲਾ ਮੰਚ ਬਰੇਟਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ ਪ੍ਰਸਿੱਧ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸੱਕਤਰ ਪਵਨ ਹਰਚੰਦਪੁਰੀ, ਡਾ. ਰਾਜਵੰਤ ਕੌਰ ਪੰਜਾਬੀ, ਆਲੋਚਕ ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਗੁਲਜ਼ਾਰ ਸਿੰਘ ਸ਼ੌਕੀ,ਰਿਟਾ. ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆਂ,ਪ੍ਰਿੰਸੀਪਲ ਦਰਸ਼ਨ ਬਰੇਟਾ, ਮੰਚ ਦੇ ਪ੍ਰਧਾਨ ਭਵਾਨੀ ਸ਼ੰਕਰ ਗਰਗ ਵੱਲੋੰ ਅਦਾ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਪਾਠਕ ਮੰਚ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਤੋਂ ਬਾਦ ਦਰਸ਼ਨ ਬਰੇਟਾ ਵੱਲੋਂ ਜੀ ਆਇਆ ਨੂੰ ਕਹਿੰਦਿਆ ਸਕੂਲ ਅਤੇ ਕਲਾ ਮੰਚ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਗਿਆ।ਸਾਹਿਤਕਾਰ ਜਗਦੀਸ਼ ਰਾ ੇ ਕੁਲਰੀਆਂ ਵੱਲੋਂ ਹਾਜ਼ਰੀਨ ਨਾਲ ਡਾ. ਆਸ਼ਟ ਦੀ ਜਾਣ ਪਹਿਚਾਣ ਕਰਵਾਉਦਿਆਂ ਉਨਾਂ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਤੇ ਰੌਸ਼ਨੀ ਪਾਈ ਗਈ।ਇਸ ਤੋਂ ਬਾਦ ਡਾ. ਆਸ਼ਟ ਨੇ ਰੂ-ਬ-ਰੂ ਹੁੰਦੇ ਹੋ ੇ ਦੱਸਿਆਂ ਕਿ ਕਿਵੇਂ ਔਕੜਾ ਭਰੇ ਰਾਸਤਿਆਂ ਵਿੱਚੋਂ ਦੀ ਲੰਘਦੇ ਹੋ ੇ ਇਸ ਮੁਕਾਮ ਤੱਕ ਅੱਪੜੇ ਹਨ।ਉਨਾਂ ਆਪਣੇ ਬਚਪਨ, ਸਿੱਖਿਆ ਪ੍ਰਾਪਤੀ ਦੀ ਗੱਲ ਕਰਦੇ ਹੋ ੇ ਕਿਹਾ ਕਿ ਦ੍ਰਿੜ ਇਰਾਦਾ ਤੁਹਾਡੇ ਰਾਸਤੇ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ।ਉਨਾਂ ਕਿਹਾ ਕਿ ਬਾਲ ਸਾਹਿਤ ਲਿਖਣਾ ਸਰਲ ਕਾਰਜ ਨਹੀਂ ਹੈ, ਬਲਕਿ ਨਿਰੰਤਰ ਸਾਧਨਾ ਦੀ ਮੰਗ ਕਰਦਾ ਹੈ।ਉਨਾਂ ਇਹ ਵੀ ਕਿਹਾ ਕਿ ਬਾਲਾਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਸਮੇਂ ਦੇ ਹਿਸਾਬ ਨਾਲ ਪੁਰਾਣੀਆਂ ਕਹਾਣੀਆਂ ਨੂੰ ਬਦਲਣ ਦੀ ਲੋੜ ਹੈ।ਉਨਾਂ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਦਾ ਸੱਦਾ ਦਿੰਦਿਆ ਕਿਹਾ ਕਿ ਪੂਰੇ ਵਿਸ਼ਵ ਵਿੱਚ ੬੮੦੦ ਜ਼ੁਬਾਨਾਂ ਬੋਲੀਆ ਜਾਂਦੀਆਂ ਹਨ, ਇਕੱਲੇ ਭਾਰਤ ਦੇਸ਼ ਵਿੱਚ ਹੀ ੧੬੦੦ ਦੇ ਕਰੀਬ ਉਪ ਭਾਸ਼ਾਵਾ ਬੋਲੀਆਂ ਜਾਂਦੀਆਂ ਹਨ।ਸਾਡੀ ਮਾਂ ਬੋਲੀ ਪੰਜਾਬੀ ਦਾ ਦੁਨੀਆਂ ਵਿੱਚ ੧੨ਵਾਂ ਸਥਾਨ ਹੈ।ਉਨਾਂ ਵਿਦਿਆਰਥੀਆਂ ਨੂੰ ਸੁਚੇਤ ਕਰਦੇ ਹੋ ੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ, ਸੱਭਿਆਚਾਰ ਪ੍ਰਤੀ ਸੁਚੇਤ ਨਹੀ ਰਹਿੰਦੀਆ ਉਨਾਂ ਦੀਆਂ ਭਾਸ਼ਾਵਾ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਦਾ ਹੈ।ਇਤਿਹਾਸ ਗਵਾਹ ਹੈ ਕਿ ੨੦੦੦ ਤੋਂ ਜਿਆਦਾ ਭਾਸ਼ਾਵਾਂ ਗਾਇਬ ਹੋ ਚੁੱਕੀਆ ਹਨ।ਉਨਾਂ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜਨ ਦਾ ਸੱਦਾ ਦਿੰਦੇ ਹੋ ੇ ਕਿਹਾ ਕਿ ਚੰਗਾ ਸਾਹਿਤ ਕੇਵਲ ਮੰਨੋਰੰਜਨ ਹੀ ਨਹੀਂ ਕਰਦਾ , ਬਲਕਿ ਭਾਸ਼ਾ ਦਾ ਗਿਆਨ ਵੀ ਦਿੰਦਾ ਹੈ।ਡਾ. ਰਾਜਵੰਤ ਕੌਰ ਪੰਜਾਬੀ ਨੇ ਪੁਰਾਤਨ ਪੰਜਾਬੀ ਸੱਭਿਆਚਾਰ ਬਾਰੇ ਬੋਲਦੇ ਹੋ ੇ ਸਿੱਠਣੀਆਂ, ਦੋਹੇ, ਸੇਹਰੇ, ਸਿੱਖਿਆ, ਘੋੜੀਆਂ ਤੇ ਸੁਹਾਗ ਬਾਰੇ ਡੂੰਘਾਈ ਨਾਲ ਚਾਨਣਾ ਪਾਇਆ।ਪਵਨ ਹਰਚੰਦਪੁਰੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਸ਼ਲੀਲ ਗਾਇਕੀ ਦੇ ਖਿਲਾਫ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਉਨਾਂ ਇਲਾਕੇ ਦੀਆਂ ਸਾਹਿਤ ਸਭਾਵਾਂ ਨੂੰ ਵੀ ਸੱਦਾ ਦਿੱਤਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੱਧ ਤੋਂ ਵੱਧ ਸਾਹਿਤਕ ਸਮਾਗਮ ਆਯੋਜਿਤ ਕਰਨ।ਨਿਰੰਜਣ ਬੋਹਾ ਅਤੇ ਪ੍ਰਿੰਸੀਪਲ ਕਟੌਦੀਆਂ ਨੇ ਵੀ ਬਾਲ ਸਰੋਕਾਰਾਂ ਦੇ ਵਿਭਿੰਨ ਪਹਿਲੂਆ ਤੇ ਰੌਸਨੀ ਪਾਈ ਅਤੇ ਕਿਹਾ ਕਿ ਵਿਦਿਆਰਥੀ ਚੰਗੀਆਂ ਕਿਤਾਬਾਂ ਤੋਂ ਮਾਰਗ ਦਰਸ਼ਨ ਹਾਸਿਲ ਕਰਨ।ਇਸ ਸਮਾਗਮ ਵਿੱਚ ਸਰਦੂਲ ਸਿੰਘ ਚਹਿਲ, ਕ੍ਰਿਸ਼ਨ ਗੋਇਲ, ਪ੍ਰੀਤੀ ਬਾਂਸਲ, ਬੂਟਾ ਸਿਰਸੀਵਾਲਾ, ਕੁਸ਼ਲਦੀਪ, ਦਰਸ਼ਨ ਸੰਧੂ, ਵਿਨੈ ਕੁਮਾਰ, ਅਜੈ ਕੁਮਾਰ, ਮੱਖਣ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਵਿਦਿਆਰਥੀਆਂ ਵੱਲੋਂ ਪੁਛੇ ਸਵਾਲਾਂ ਦਾ ਵੀ ਡਾ. ਆਸ਼ਟ ਵੱਲੋਂ ਆਖੀਰ ਵਿੱਚ ਦਿੱਤਾ ਗਿਆ।ਆ ੇ ਮਹਿਮਾਨਾਂ ਨੂੰ ਯਾਦਗਰੀ ਚਿੰਂ੍ਹਨ ਭੇਂਟ ਕੀਤੇ ਗ ੇ।ਮੰਚ ਸੰਚਾਲਨ ਅਜ਼ੀਜ਼ ਸਰੋ ੇ ਵੱਲੋਂ ਕੀਤਾ ਗਿਆ।
ਜਗਦੀਸ਼ ਕੁਲਰੀਆਂ
-------------------------------------------------------------
'ਐਵਿਕ' ਨਵੀ ਦਿੱਲੀ ਵੱਲੋਂ ਮਿਲਿਆ ਕੌਮੀ ਬਾਲ ਸਾਹਿਤ ਪੁਰਸਕਾਰ
ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਲੋਧੀ ਰੋਡ ਵਿਖੇ ਇੰਟਰਨੈਸ਼ਨਲ ਬਾਲ ਸਾਹਿਤ ਲੇਖਕਾਂ ਅਤੇ ਚਿੱਤਰਕਾਰਾਂ ਦੀ ਐਸੋਸੀਏਸ਼ਨ 'ਐਵਿਕ' ਨਵੀ ਦਿੱਲੀ ਵੱਲੋਂ 6 ਤੋਂ 8 ਫਰਵਰੀ, 2014 ਦੌਰਾਨ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਬਾਲ ਸਾਹਿਤ ਕਾਨਫਰੰਸ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕੰਮ ਕਰਦੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਨੂੰ ਪੰਜਾਬੀ ਭਾਸ਼ਾ ਵਿਚ ਪਾਏ ਯੋਗਦਾਨ ਲਈ ਕੌਮੀ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਲਈ ਇਹ ਅਵਾਰਡ ਨੈਸ਼ਨਲ ਬਾਲ ਭਵਨ ਦਿੱਲੀ ਦੀ ਸਾਬਕਾ ਡਾਇਰੈਕਟਰ ਡਾ. ਮਧੂ ਪੰਤ ਅਤੇ ਬੱਚਿਆਂ ਦੇ ਕੌਮਾਂਤਰੀ ਚਿੱਤਰਕਾਰ ਸੁਵਿਧਾ ਮਿਸਤਰੀ ਨੂੰ ਪ੍ਰਦਾਨ ਕੀਤਾ ਗਿਆ
ਡਾ. ਆਸ਼ਟ ਨੂੰ ਇਹ ਪੁਰਸਕਾਰ ਪ੍ਰਦਾਨ ਕਰਦੇ ਹੋਏ ਨੈਸ਼ਨਲ ਬੁਕ ਟਰੱਸਟ ਇੰਡੀਆ ਦੇ ਡਾਇਰੈਕਟਰ ਸ੍ਰੀ ਐਮ ਏ ਸਿਕੰਦਰ ਨੇ ਡਾ. ਆਸ਼ਟ ਨੂੰ ਇਸ ਪੁਰਸਕਾਰ ਵਿਚ ਨਗਦ ਰਾਸ਼ੀ, ਮੋਮੈਂਟੋ ਅਤੇ ਸਨਮਾਨ ਪੱਤਰ ਭੇਂਟ ਕਰਦਿਆਂ ਕਿਹਾ ਕਿ ਭਾਰਤੀ ਬਾਲ ਸਾਹਿਤ ਹੁਣ ਪਹਿਲਾਂ ਵਾਲੀ ਸਥਿਤੀ ਵਿਚੋਂ ਨਿਕਲਦਾ ਜਾ ਰਿਹਾ ਹੈ ਅਤੇ ਉਹਨਾਂ ਦੇ ਟਰੱਸਟ ਵੱਲੋਂ ਪੁਸਤਕ ਮੇਲਿਆਂ ਰਾਹੀਂ ਇਸ ਘਾਟ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਡਾ. ਦਰਸ਼ਨ ਸਿੰਘ 'ਆਸ਼ਟ' ਨੂੰ ਪੁਰਸਕਾਰ ਪ੍ਰਦਾਨ ਕਰਦੇ ਹੋਏ ਨੈਸ਼ਨਲ ਬੁਕ ਟਰੱਸਟ ਇੰਡੀਆ ਦੇ ਡਾਇਰੈਕਟਰ ਸ੍ਰੀ ਐਮ ਏ ਸਿਕੰਦਰ