ਵਧਗੀ ਕੀਮਤ ਕੁੱਤੇ ਦੀ
(ਗੀਤ )
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਬਾਜੀ ਮਾਰਗੇ ਕੁੱਤੇ ਬੰਦਿਆਂ ਤੋਂ ਵੀ ਉੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ
ਮਹਿੰਗੀਆਂ ਕਾਰਾਂ ਦੇ ਵਿੱਚ ਕੁੱਤਾ ਢਾਣੇ ਲੈਂਦਾ ਏ
ਮੇਮ ਸਾਹਿਬ ਦੀ ਬੁੱਕਲ ਦੇ ਵਿੱਚ ਜਾ ਬਹਿੰਦਾ ਏ
ਜਦ ਚਾਹੇ ਬੂਥੀ ਚੱਟੇ ਮਾਲਕ ਜਾਗਦੇ ਸੁੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ
ਟੋਨੀ, ਸੋਨੀ, ਹੈਪੀ ਮਾਨਸ ਵਾਲੇ ਨਾਂਅ ਰੱਖੇ
ਬਿਜਲੀ ਹੋਵੇ ਬੰਦ ਤਾਂ ਹੱਥੀਂ ਝੱਲਦੇ ਨੇ ਪੱਖੇ
ਰੀਸ ਭੋਰਾ ਨਹੀਂ ਹੁੰਦੀ ਕੂਲਰ ਮੂਹਰੇ ਸੁੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ
ਨਾਲ ਸ਼ੈਂਪੂ ਦੇ ਨਹਾਵੇ ਕੁੱਤਾ ਸੈਰ ਨੂੰ ਜਾਂਦਾ ਏ
ਦਹੀਂ, ਪਰੌਂਠੇ, ਅੰਡੇ, ਭੁਰਜੀ, ਬਿਸਕੁੱਟ ਖਾਂਦਾ ਏ
ਸਾਰਾ ਟੱਬਰ ਨੌਕਰ ਲੱਗਾ ਲਾਟਰੀ ਖੁੱਲੀ ਨਪੁੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ
ਬਾਪੂ ਬੇਬੇ ਠੀਕਰਿਆਂ ਵਿੱਚ ਖਾਣਾ ਖਾਂਦੇ ਨੇ
ਮਸਾਂ ਵਿਚਾਰੇ ਮਹੀਨੇ ਪਿੱਛੋਂ ਕੇਸੀ ਨਹਾਂਦੇ ਨੇ
ਸਾਰ ਕੋਈ ਨਈ ਲੈਂਦਾ, ਪਾਟੇ ਲੀੜੇ-ਜੁੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ
ਸੂਹੀਆ ਕੁੱਤਾ ਚੋਰਾਂ ਨੂੰ ਵੀ ਲੱਭ ਲਿਆਉਦਾ ਏ
'ਲੰਗੇਆਣੀਆ ਸਾਧੂ' ਸੱਚੀ ਗੱਲ ਸੁਣਾਉਂਦਾ ਏ
ਮੇਲਿਆਂ ਵਿੱਚ ਚਰਚਾ ਜੋਰਾਂ ਤੇ ਨਸਲਾਂ ਦੇ ਕੁੱਤੇ ਦੀ
ਹੁਣ ਬੰਦੇ ਨਾਲੋਂ ਵਧਕੇ ਸੇਵਾ ਹੁੰਦੀ ਕੁੱਤੇ ਦੀ
ਅੱਜਕੱਲ੍ਹ ਬੰਦੇ ਨਾਲੋਂ ਵਧਗੀ ਕੀਮਤ ਕੁੱਤੇ ਦੀ