ਖ਼ਬਰਸਾਰ

  •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
  •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
  • ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ (ਖ਼ਬਰਸਾਰ)


    clomid uk prescription

    clomid uk success rates
    ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਲਾ ਅਤੇ ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ ਗਿਆ l ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਹਾਇਕੂ ਲੇਖਕ ਗੁਰਮੀਤ ਸੰਧੂ ਜੀ ਮੁਖ ਮਹਿਮਾਨ ਵਜੋ ਅਤੇ ਡਾ ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੋਹਲ, ਸ਼ਾਇਰ ਤਰਲੋਚਨ ਲੋਚੀ, ਜਗਰਾਜ ਨਾਰਵੇ ਆਦਿ ਸ਼ਾਮਿਲ ਹੋਏ l ਸੰਸਥਾ ਦੇ ਪ੍ਰਧਾਨ ਮੈਡਮ ਜਗਦੀਸ਼ ਕੌਰ ਜੀ ਵੱਲੋ ਸਮਾਗਮ ਦੀ ਸ਼ੁਰੁਆਤ ਭਗਤ ਰਵਿਦਾਸ ਜੀ ਅਤੇ ਪੰਜਾਬੀ ਸੂਰਮੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ l ਇਸ ਦੌਰਾਨ ਵਿਦਿਆਰਥੀ ਤਰੁਣ ਦੱਤ, ਸਰਬਜੀਤ ਸਿੰਘ, ਬਲਦੇਵ ਸਿੰਘ ਕਲਸੀ, ਕਰੁਣ, ਇਸ਼ਾਨੀ ਨਾਗਪਾਲ. ਅੰਕਿਤਾ ਬਤਰਾ, ਕੰਚਨ ਆਦਿ ਵੱਲੋਂ ਕਾਵਿ ਅਤੇ ਸੰਗੀਤਕ ਰੂਪ ਵਿੱਚ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ l ਇਸ ਦੌਰਾਨ ਮੁਖ ਮਹਿਮਾਨ ਵੱਲੋ ਹਾਇਕੂ ਵਿਧਾ ਉਪਰ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਦਾ ਹਾਇਕੂ ਲੇਖਣ ਮੁਕਾਬਲਾ ਵੀ ਕਰਵਾਇਆ ਗਿਆ l ਮੰਚ ਸੰਚਾਲਕ ਦੀ ਭੂਮਿਕਾ ਕ੍ਰਿਤਿਕਾ ਗੁਪਤਾ ਅਤੇ ਯੋਗਰਾਜ ਸਿੰਘ ਵੱਲੋਂ ਨਿਭਾਈ ਗਈ l ਸੰਸਥਾ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ l ਪ੍ਰੋਗ੍ਰਾਮ ਦੌਰਾਨ ਸ਼ਿਵ ਲੁਧਿਆਣਵੀ, ਸੁਖਵਿੰਦਰ ਸਿੰਘ, ਮੈਡਮ ਹਰਲੀਨ ਸੋਨਾ ਅਤੇ ਅਮ੍ਰਿਤ੍ਬੀਰ ਕੌਰ ਜੀ ਤੋ ਇਲਾਵਾ ਵਿਦਿਆਰਥੀ ਅਭਿਸ਼ੇਕ ਵੈਦ, ਸਵਰਨਜੀਤ ਸਿੰਘ, ਪ੍ਰੀਤਸਾਗਰ ਸਿੰਘ, ਗੁਰਵਿੰਦਰ ਸਰਾਂ, ਰੁਪਿੰਦਰ ਮਾਨ, ਆਸੀਸ਼, ਰਿਸ਼ਭ, ਮਨਜੋਤ ਕੌਰ, ਬਲਜੋਤ ਕੌਰ, ਸ਼ਰਨਦੀਪ ਕੌਰ, ਮਨਪ੍ਰੀਤ ਕੌਰ, ਪੂਜਾ, ਗੁਨਵੀਨ ਕੌਰ ਆਦਿ ਸ਼ਾਮਿਲ ਸਨ l ਸਮਾਗਮ ਦੌਰਾਨ ਵਿਦਿਆਰਥੀਆਂ ਤੋ ਪੁਛੀਆਂ  ਗਈਆਂ ਬੁਝਾਰਤਾ,ਪਿਆਰ ਅਤੇ ਵਰਤਮਾਨ ਹਾਲਤ ਸੰਬੰਧੀ ਪ੍ਰਸ਼ਨ ਅਤੇ ਵਿਦਿਆਰਥਣ ਕਿਰਨਦੀਪ ਕੌਰ ਗਿੱਲ ਦੁਆਰਾ ਲਗਾਈ ਗਈ ਸ੍ਕੇਚਾਂ ਦੀ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੀ l ਗੁਰਮੀਤ ਸੰਧੂ ਜੀ ਨੇ ਸੰਸਥਾ ਦੀ ਕਲਾ ਅਤੇ ਹਾਇਕੂ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ, ਡਾ ਗਿੱਲ ਦੁਆਰਾ ਵੀ ਵੇਲਨਟਾਈਨ ਡੇ ਨੂੰ ਸੁਚੱਜੇ ਢੰਗ ਨਾਲ ਮ੍ਨਾਓੰਣ ਲਈ ਵਧਾਈ ਦਿੱਤੀ ਅਤੇ ਗੁਰੂ ਰਵਿਦਾਸ ਜੀ ਦੁਆਰਾ ਦਿੱਤੇ ਗਾਏ ਸੰਦੇਸ਼ਾ ਨੂੰ ਅਪਨਾਓੰਣ ਦੀ ਪ੍ਰੇਰਨਾ ਦਿੱਤੀ l