mail online tamoxifen
mail online tamoxifen
ਕੁਝ ਦਿਨ ਪਹਿਲਾਂ ਮੈਨੂੰ ਕਿਸੇ ਕੰਮ ਦੇ ਸਿਲਸਿਲੇ 'ਚ ਦਿੱਲੀ ਜਾਣਾ ਪਿਆ । ਇੱਕ ਦਿਨ ਪਹਿਲਾ ਸ਼ਾਮ ਨੂੰ ਮੈ ਤੇ ਮੇਰੀ ਮਾਸੀ ਜੀ ਦਾ ਲੜਕਾ ਬੱਬੂ ਲਗਭਗ ਚਾਰ ਵਜੇ ਸ਼ਟੇਸਨ ਪੁਹੰਚੇ। ਸਾਡੀ ਸੀਟਾਂ ਰਾਖਵੀਆਂ ਸਨ। ਕੁਝ ਹੀ ਸਮੇਂ 'ਚ ਗੱਡੀ ਚੱਲ ਪਈ। ਮੁਸ਼ਕਿਲ ਨਾਲ ਇੱਕ ਹੀ ਘੰਟੇ ਦਾ ਸਫਰ ਤੈਅ ਹੋਇਆ ਸੀ ਕਿ ਉਸ ਡੱਬੇ ਵਿੱਚ 3-4 ਪੁਲਿਸ ਵਾਲੇ ਚੈਕਿੰਗ ਲਈ ਆ ਗਏ ਗੱਡੀ 'ਚ ਕੋਈ ਖਾਸ ਭੀੜ ਨਹੀ ਸੀ। ਸਾਡੇ ਨਾਲ ਦੋ ਆਦਮੀ ਹੋਰ ਬੈਠੇ ਹੋਏ ਸਨ। ਅਸੀ ਦੋਵੇ ਮੌਜ਼ ਮਸਤੀ ਨਾਲ ਗੱਲਾਂ ਕਰ ਰਹੇ ਸੀ। ਇੰਨੇ ਸਮੇਂ 'ਚ ਇੱਕ ਪੁਲਿਸ ਕਰਮਚਾਰੀ ਸਾਡੀ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਗਿਆ। ਉਸਨੇ ਸਵਾਲ ਕੀਤਾ ਕਿੱਥੇ ਜਾ ਰਹੇ ਹੋ? ਮੈ ਜਵਾਬ ਦਿੱਤਾ ਦਿੱਲੀ ਜਾ ਰਹੇ ਹਾਂ। ਫਿਰ ਉਸਨੇ ਪੁੱਛਿਆ ਕਿ ਤੁਸੀ ਦੋਨੋ ਇੱਕਠੇ ਹੋ ? ਫਿਰ ਮੈ ਪੁਲਿਸ ਵਾਲੇ ਨੂੰ ਦੱਸਿਆ ਕਿ ਇਹ ਮੇਰੀ ਮਾਸੀ ਜੀ ਦਾ ਲੜਕਾ ਹੈ ਮੇਰਾ ਭਰਾ ਹੈ ।
ਬੱਬੂ ਸਰਦਾਰ ਨਹੀ ਹੈ ਜਦੋਕਿ ਮੈ ਸਰਦਾਰ ਹਾਂ ਤੇ ਮੇਰੇ ਪੱਗ ਬੰਨੀ ਹੋਈ ਸੀ। ਉਸ ਪੁਲਿਸ ਵਾਲੇ ਦੀ ਸ਼ੱਕੀ ਨਜ਼ਰ ਬੱਬੂ ਤੇ ਵਾਰ ਵਾਰ ਜਾ ਰਹੀ ਸੀ। ਉਹ ਥੋੜੀ ਦੇਰ ਤੱਕ ਬੱਬੂ ਵੱਲ ਦੇਖਦਾ ਰਿਹਾ। ਫਿਰ ਪੁੱਛਿਆ ਕੀ ਕੰਮ ਕਰਦੇ ਹੋ? ਉਸਦਾ ਜਵਾਬ ਵੀ ਮੈ ਦਿੱਤਾ ਕਿ ਕੰਪਿਊਟਰ ਦਾ ਕੰਮ ਕਰਦੇ ਹਾਂ। ਫਿਰ ਉਸਨੇ ਬੱਬੂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਆਪਣਾ ਬੈਗ ਚੈੱਕ ਕਰਵਾਉ ਤਾਂ ਫਿਰ ਬੱਬੂ ਨੇ ਉੱਪਰ ਵਾਲੀ ਸਲੀਪਰ ਸੀਟ ਤੋ ਬੈਗ ਚੁੱਕਿਆ ਤੇ ਪੁਲਿਸ ਵਾਲੇ ਦੇ ਸਾਹਮਣੇ ਰੱਖ ਦਿੱਤਾ। ਉਸਨੇ ਚੰਗੀ ਤਰ੍ਹਾ ਬੈਗ ਚੈੱਕ ਕੀਤਾ ਪਰ ਸਾਡੇ ਮਨ 'ਚ ਕੋਈ ਡਰ ਨਹੀ ਸੀ ਕਿਉਕਿ ਅਸੀ ਕਿਹੜਾ ਗਲਤ ਕੰਮ ਕਰਨ ਜਾ ਰਹੇ ਸੀ ? ਬੈੱਗ ਚੈੱਕ ਕਰਨ ਤੋ ਬਾਅਦ ਉਸਨੇ ਬਾਬੂ ਨੂੰ ਸਾਵਧਾਨ ਖੜ੍ਹੇ ਹੋਣ ਲਈ ਕਿਹਾ ਤੇ ਬਾਬੂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਤਲਾਸ਼ੀ ਲੈਣ ਤੋ ਬਾਅਦ ਉਸਨੇ ਬੱਬੂ ਨੂੰ ਪਰਸ ਚੈੱਕ ਕਰਵਾਉਣ ਨੂੰ ਕਿਹਾ। ਮੈ ਕੋਲ ਬੈਠਾ ਸਭ ਦੇਖ ਰਿਹਾ ਸੀ ਕਿਉਕਿ ਮੈ ਗੱਡੀ 'ਚ ਬਹੁਤ ਵਾਰ ਸਫਰ ਕੀਤਾ ਹੋਇਆ ਸੀ। ਪਰ ਅੱਜ ਤੱਕ ਮੇਰੀ ਕਦੀ ਵੀ ਚੈਕਿੰਗ ਨਹੀ ਹੋਈ ਸੀ ।
ਪੁਲਿਸ ਕਰਮਚਾਰੀ ਬੱਬੂ ਦੇ ਪਰਸ ਦੀ ਇੱਕ ਜੇਬ ਨੂੰ ਚੰਗੀ ਤਰ੍ਹਾ ਚੈੱਕ ਕਰਨ ਲੱਗਾ। ਬਾਬੂ ਦੇ ਪਰਸ 'ਚ ਇੱਕ ਅਫੀਮ ਦਾ ਖਾਲੀ ਪੈਕਟ ਮਿਲਿਆ। ਉਸਨੇ ਪੈਕਟ ਨੂੰ ਚੰਗੀ ਤਰ੍ਹਾ ਸੁੰਘ ਕੇ ਦੇਖਿਆ ਤੇ ਉਸਨੂੰ ਯਕੀਨ ਹੋ ਗਿਆ ਕਿ ਇਹ ਅਫੀਮ ਦਾ ਪੈਕਟ ਹੀ ਹੈ। ਅਫੀਮ ਰੱਖਣਾ ਇੱਕ ਕਾਨੂੰਨੀ ਜ਼ੁਰਮ ਹੈ। ਮੈਨੂੰ ਵੀ ਨਹੀ ਸੀ ਪਤਾ ਕਿ ਬੱਬੂ ਦੇ ਪਰਸ 'ਚ ਇਹ ਪੈਕਟ ਹੈ। ਉਹ ਬੱਬੂ ਨੂੰ ਥੋੜਾ ਪਾਸੇ ਲੈ ਗਿਆ। ਉਸ ਤੋ ਪੁੱਛਤਾਛ ਕਰ ਲੱਗਾ। ਮੇਰੇ ਨਾਲ ਬੈਠੇ ਮੁਸਾਫਿਰ ਨੇ ਮੈਨੂੰ ਕਿਹਾ ਤੁਸੀ ਵੀ ਜਾਉ। ਉਸ ਦੇ ਪਰਸ 'ਚੋ ਅਫੀਮ ਦਾ ਪੈਕਟ ਮਿਲਿਆ ਹੈ ।
ਮੈ ਕੋਲ ਜਾ ਕੇ ਖੜ੍ਹਾ ਹੋ ਗਿਆ। ਬੱਬੂ ਉਸ ਪੁਲਿਸ ਵਾਲੇ ਨੂੰ ਕਹਿ ਰਿਹਾ ਸੀ ਕਿ ਮੇਰੇ ਮਾਤਾ ਜੀ ਨੂੰ ਚਾਰ ਮਹੀਨੇ ਪਹਿਲਾ ਦਿਲ ਦਾ ਦੌਰਾ ਪਿਆ ਸੀ ਤੇ ਉਹਨਾਂ ਨੂੰ ਅਫੀਮ ਦਿੱਤੀ ਗਈ ਸੀ ਤੇ ਜਲਦੀ 'ਚ ਮੈ ਉਹ ਪੈਕਟ ਗਲਤੀ ਨਾਲ ਪਰਸ ਵਿੱਚ ਪਾ ਲਿਆ ਸੀ। ਉਸ ਤੋ ਬਾਅਦ ਮੈ ਕਦੀ ਵੀ ਪਰਸ ਨੂੰ ਇੰਨੀ ਡੂੰਘਾਈ ਨਾਲ ਚੈੱਕ ਨਹੀ ਕੀਤਾ। ਫਿਰ ਮੈ ਜਾ ਕੇ ਪੁਲਿਸ ਕਰਮਚਾਰੀ ਨੂੰ ਕਿਹਾ ਕਿ ਇਹ ਸੱਚ ਬੋਲ ਰਿਹਾ ਹੈ। ਇਸਦੇ ਮਾਤਾ ਜੀ 15-20 ਦਿਨ ਹਸਪਤਾਲ 'ਚ ਭਰਤੀ ਸੀ। ਇਹ ਇਹਦਾ ਦਾ ਕੋਈ ਕੰਮ ਨਹੀ ਕਰਦਾ ਤਾਂ ਮੈਨੂੰ ਪੁਲਿਸ ਵਾਲੇ ਨੇ ਕਿਹਾ ਕਿ ਸਰਦਾਰ ਜੀ ਤੁਹਾਡੀ ਗੱਲ ਠੀਕ ਹੈ ਪਰ ਅਫੀਮ ਰੱਖਣਾ ਇੱਕ ਕਾਨੂੰਨੀ ਜ਼ੁਰਮ ਹੈ। ਇਹਨੇ ਸਮੇਂ 'ਚ 2-3 ਪੁਲਿਸ ਵਾਲੇ ਹੋਰ ਵੀ ਆ ਗਏ। ਫਿਰ ਇੱਕ ਪੁਲਿਸ ਵਾਲੇ ਨੇ ਕਿਹਾ ਕਿ ਲੱਗਦਾ ਹੈ ਤੁਸੀ ਇਸਦਾ ਬੈਗ ਵੀ ਚੰਗੀ ਤਰ੍ਹਾ ਨਾਲ ਚੈੱਕ ਨਹੀ ਕੀਤਾ ਤਾਂ ਮੈ ਕਿਹਾ ਜਨਾਬ ਜੇਕਰ ਤੁਹਾਡੇ ਮਨ 'ਚ ਕੋਈ ਸ਼ੱਕ ਹੈ ਤਾਂ ਦੁਬਾਰਾ ਚੈੱਕ ਕਰ ਸਕਦੇ ਹੋ । ਉਹਨਾਂ ਦੇ ਦੁਬਾਰਾ ਚੈੱਕ ਕਰਨ ਤੇ ਵੀ ਕੁਝ ਹੱਥ ਨਾ ਲੱਗਿਆ ਤੇ ਫਿਰ ਉਹਨਾਂ ਨੂੰ ਸਾਡੇ ਤੇ ਯਕੀਨ ਹੋ ਗਿਆ ਤੇ ਬੱਬੂ ਨੂੰ ਉਹ ਪੈਕਟ ਬਾਹਰ ਸੁੱਟਣ ਨੂੰ ਕਿਹਾ।
ਪਰ ਹੈਰਾਨੀ ਵੱਲ ਗੱਲ ਇਹ ਸੀ ਕਿ ਉਹਨਾਂ 'ਚ ਕਿਸੇ ਵੀ ਪੁਲਿਸ ਵਾਲੇ ਨੇ ਮੈਨੂੰ ਹੱਥ ਤੱਕ ਵੀ ਨਹੀ ਲਗਾਇਆ। ਜਦੋਕਿ ਮੈ ਵੀ ਉਸਦੇ ਨਾਲ ਹੀ ਸੀ। ਜੇਕਰ ਉਹ ਸਾਡਾ ਬੈਗ, ਲੰਚ ਬਾੱਕਸ, ਸਾਡੇ ਪਾਣੀ ਵਾਲੀ ਬੋਤਲ ਚੈੱਕ ਕਰ ਸਕਦੇ ਸੀ ਤਾਂ ਕਿ ਮੇਰੀ ਤਲਾਸ਼ੀ ਨਹੀ ਸੀ ਲੈ ਸਕਦੇ? ਜੇਕਰ ਮੈਂ ਵੀ ਮੈ ਸਰਦਾਰ ਨਾ ਹੁੰਦਾ ਮੇਰੇ ਸਿਰ ਤੇ ਪੱਗ ਨਾ ਹੁੰਦੀ ਤਾਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੇਰੀ ਵੀ ਤਲਾਸ਼ੀ ਹੋ ਜਾਣੀ ਸੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਮੇਰੇ ਨਾਲ ਇੱਜ਼ਤ ਨਾਲ ਗੱਲ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਮੇਰੇ ਸਰਦਾਰ ਹੋਣ ਕਰਕੇ ਉਹਨਾਂ ਨੇ ਮੈਨੂੰ ਹੱਥ ਤੱਕ ਵੀ ਨਹੀ ਲਗਾਇਆ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਕਿ ਮੈ ਸਰਦਾਰ ਹਾਂ ।