ਖ਼ਬਰਸਾਰ

  •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
  •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
  •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
  • ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ (ਖ਼ਬਰਸਾਰ)


    buy antibiotic online

    amoxicillin 500mg
    ਸਮਾਲਸਰ -- ਨੌਜਵਾਨ ਸਾਹਿਤ ਸਭਾ ਭਲੂਰ (ਪੰਜਾਬ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਭਾ ਵੱਲੋਂ ਉੱਘੇ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆ ਕਲਾਂ ਨੂੰ ਪਾਠਕਾਂ ਅਤੇ ਲੇਖਕਾਂ ਦੇ ਰੂਬਰੂ ਕੀਤਾ ਗਿਆ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਮਹਿੰਦਰ ਸਾਥੀ,ਆਲੋਚਕ ਡਾਕਟਰ ਸੁਰਜੀਤ  ਬਰਾੜ ਘੋਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।  ਪ੍ਰਧਾਨਗੀ ਮੰਡਲ ਵਿਚ ਹਰਚਰਨ ਸਿੰਘ ਗਿੱਲ,ਗੁਰਬਚਨ ਸਿੰਘ ਚਿੰਤਕ, ਗਜ਼ਲਗੋ ਬਲਜਿੰਦਰ ਭਾਰਤੀ,ਕਹਾਣੀਕਾਰ ਬੋਹੜ ਸਿੰਘ ਮੱਲਣ,ਚਰਨਜੀਤ ਗਿੱਲ ਸਮਾਲਸਰ,ਸ਼ਸੋਭਿਤ ਹੋਏ ਹਨ। ਪ੍ਰੋਗ੍ਰਾਮ ਦੀ ਰੂਪ ਰੇਖਾ ਨੌਜਵਾਨ ਸ਼ਾਇਰ ਬੇਅੰਤ ਗਿੱਲ ਭਲੂਰ, ਸਰਬਜੀਤ ਸਿੰਘ ਸਮਾਲਸਰ, ਜਸਕਰਨ ਲੰਡੇ, ਜਸਵੰਤ ਗਿੱਲ ਸਮਾਲਸਰ, ਦਲਜੀਤ ਸਿੰਘ ਕੁਸ਼ਲ, ਅਮਰ ਘੋਲੀਆਂ ਨੇ ਉਲੀਕੀ। ਸ਼ੁਰੂਆਤ ਮਾਸਟਰ ਨਾਹਰ ਸਿੰਘ ਗਿੱਲ ਕੋਟਕਪੂਰਾ ਦੇ ਗੀਤ ਨਾਲ ਹੋਈ। ਸਮਾਗਮ ਦੇ ਪਹਿਲੇ ਪੜਾਅ ਦੌਰਾਨ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆਂ ਕਲਾਂ ਰੂਬਰੂ ਹੋਏ। ਇਸ ਮੌਕੇ ਡਾਕਟਰ ਸੁਰਜੀਤ ਬਰਾੜ, ਮਾਸਟਰ ਬਲਵੰਤ ਸਿੰਘ ਘਣੀਆ, ਬਲਦੇਵ ਸਿੰਘ ਸੜਕਨਾਮਾ,ਤਰਲੋਚਨ ਸਮਾਧਵੀ ਅਤੇ ਕਹਾਣੀਕਾਰ ਜਸਕਰਨ ਲੰਡੇ ਨੇ ਹਰਚਰਨ ਸਿੰਘ ਗਿੱਲ ਦੇ ਜੀਵਨ ਉੱਪਰ ਚਾਨਣਾ ਪਾਇਆ ਅਤੇ ਉਨ੍ਹਾ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਹਰਚਰਨ ਸਿੰਘ ਗਿੱਲ ਨੇ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਭਾ ਵੱਲੋਂ ਹਰਚਰਨ ਸਿੰਘ ਗਿੱਲ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਮਾਗਮ ਦੇ ਦੂਸਰੇ ਪੜਾਅ ਦੌਰਾਨ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਅਮਰ ਸੂਫੀ ਮੋਗਾ, ਕਰਮ ਸਿੰਘ ਕਰਮ ਘੋਲੀਆ, ਅਮਨਜੋਤ ਗਿੱਲ ਬਾਘਾਪੁਰਾਣਾ,ਪਾਲਾ ਸਿੰਘ ਕਾਮਰੇਡ, ਗੁਰਪ੍ਰੀਤ ਸ਼ਰਮਾ, ਸਵਰਨ ਸਿੰਘ ਬਰਾੜ ਸਮਾਲਸਰ, ਅਮਰ ਘੋਲੀਆ, ਤਰਸੇਮ ਲੰਡੇ, ਪ੍ਰੀਤਜੱਗੀ, ਰਣਜੀਤ ਸਰਾਂਵਾਲੀ, ਦਿਲਬਾਗ ਸਿੰਘ ਗਿੱਲ ਬੁੱਕਣਵਾਲਾ, ਹਰਵਿੰਦਰ ਸਿੰਘ ਰੋਡੇ, ਦਲਜੀਤ ਸਿੰਘ ਕੁਸ਼ਲ, ਗੁਰਵਿੰਦਰ ਸਰਾਵਾਂ, ਕਮਲ ਸਰਾਵਾਂ, ਸਰਬਜੀਤ ਸਿੰਘ ਸਮਾਲਸਰ, ਤਰਲੋਚਨ ਸਮਾਧਵੀ, ਸਤਨਾਮ ਸਿੰਘ ਸ਼ਦੀਦ, ਸੁਖਰਾਜ ਮੱਲਕੇ, ਅੰਗਰੇਜ਼ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ, ਲਖਵੀਰ ਸਿੰਘ ਕੋਮਲ, ਜਸਵੰਤ ਗਿੱਲ ਸਮਾਲਸਰ, ਜੋਧ ਸਿੰਘ ਥਰਾਜ਼, ਗੁਰਮੇਲ ਸਿੰਘ ਮੂਰਤੀ ਕਲਾਕਾਰ, ਰਣਧੀਰ ਸਿੰਘ ਮਾਹਲਾ, ਹਰਜਿੰਦਰ ਸਿੰਘ ਪੇਂਟਰ, ਅਵਤਾਰ ਸਿੰਘ ਗਿੱਲ, ਸਤਨਾਮ ਗਿੱਲ, ਬਲਵੀਰ ਗਿੱਲ, ਕੁਲਵਿੰਦਰ ਸਿੰਘ ਬਰਗਾੜੀ, ਗੁਰਮੀਤ ਸਿੰਘ, ਗੁਰਮੇਜ ਸਿੰਘ ਲੰਗੇਆਣਾ, ਹਰਬੰਸ ਸਿੰਘ, ਮੇਜ਼ਰ ਸਿੰਘ ਸ਼ਾਹੀ ਸਮਾਲਸਰ, ਸੰਦੀਪ ਸਮਾਲਸਰ, ਲਖਵੀਰ ਸਿੰਘ ਸਮਾਧਭਾਈ, ਰਵਿੰਦਰ ਸਿੰਘ, ਗੁਰਪ੍ਰੀਤ ਭੱਟੀ, ਹਰਮਨਦੀਪ ਸਿੰਘ, ਹਰਦੀਪ ਸਿੰਘ ਨਿੱਕਾ, ਗੇਂਦਾ ਢਿੱਲੋ, ਗਗਨ ਸੰਧੂ, ਗੁਰਤੇਜ ਪੱਖੀ ਕਲਾਂ, ਅਵਤਾਰ ਕਮਾਲ ਧਰਮਕੋਟ, ਗੁਰਤੇਜ ਸਿੰਘ, ਪਾਲ ਸਿੰਘ ਕਾਮਰੇਡ, ਹਰਜੀਤ ਸਿੰਘ ਆਦਿ ਤੋ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਕਵੀ ਅਤੇ ਲੇਖਕ ਹਾਜ਼ਰ ਸਨ। ਸਮਾਗਮ ਦੀ ਨੌਜਵਾਨ ਅਮਰ ਘੋਲੀਆ ਵੱਲੋਂ ਵਿਸ਼ੇਸ਼ ਤੌਰ ਤੇ ਰਿਕਾਰਡਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰ ਭੁਪਿੰਦਰ ਸਿੰਘ ਮੁੱਦਕੀ ਵੱਲੋਂ ਤਰਕਸ਼ੀਲ ਪੁਸਤਕਾਂ ਦੀ ਸਟਾਲ ਵੀ ਲਗਾਈ ਗਈ ਜਿੱਥੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਖਰੀਦਣ ਵਿਚ ਦਿਲਚਸਪੀ ਦਿਖਾਈ। ਸਟਜ ਸੰਚਾਲਨ ਜਸਕਰਨ ਲੰਡੇ ਨੇ ਕੀਤਾ। ਅਖੀਰ ਨੌਜਵਾਨ ਸਾਹਿਤ ਸਭਾ ਭਲੂਰ ਦੇ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਵੱਲੋਂ ਆਏ ਸਾਹਿਤਕਾਰਾਂ, ਲੇਖਕਾਂ ਅਤੇ ਹੋਰ ਬੁੱਧੀ ਜੀਵੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।