ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਦੋਹਰੀ ਕੈਦ (ਕਹਾਣੀ)

    ਚਰਨਜੀਤ ਪਨੂੰ    

    Email: pannucs@yahoo.com
    Phone: +1 408 365 8182
    Address:
    California United States
    ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen dosage

    tamoxifen

    buy prednisolone 25mg tablets

    buy prednisolone
    ਦੋ ਸਾਲ ਹੋ ਗਏ ਮੈਨੂੰ ਵਿਆਹੀ ਨੂੰ ਅਤੇ ਦੋ ਸਾਲ ਹੀ ਹੋ ਗਏ ਮੈਨੂੰ ਛੁੱਟੜ ਹੋਈ ਨੂੰ। ਹਾਏ...ਹਾਏ ਨੀ ਸੁੱਖੀਸਾਂਦੀ। ਮੇਰੀ ਜ਼ਬਾਨ ਸੜ ਜੇ...ਮੇਰਾ ਸੁਹਾਗ ਸਲਾਮਤ ਰਹੇ ਰੱਬ ਕਰ ਕੇ...।' 
    ਸਾਹਮਣੇ ਵਾਧਰੇ ਤੇ ਪਈ ਮੇਰੇ ਪਤੀ ਦੀ ਫ਼ੋਟੋ ਘੱਟੇ ਮਿੱਟੀ ਨਾਲ ਲੱਥਪੱਥ ਲਿੱਬੜੀ, ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਹੈ...। ਦੁਪੱਟੇ ਨਾਲ ਫ਼ੋਟੋ ਤੇ ਪਿਆ ਘੱਟਾ ਝਾੜਦੀ ਹਾਂ...ਪੂੰਝਦੀ ਹਾਂ। ਇਹ ਫ਼ੋਟੋ ਆਪ ਮੁਹਾਰੇ ਮੇਰੀ ਛਾਤੀ ਤੇ ਜਾ ਟਿਕਦੀ ਹੈ। 
    'ਦੋ ਸਾਲ ਤੋਂ ਮੈਂ ਇਸੇ ਫ਼ੋਟੋ ਨੂੰ ਪੂਜਦੀ ਰਹੀ ਹਾਂ...ਇਹ ਫ਼ੋਟੋ ਮੇਰਾ ਸੁਹਾਗ ਹੈ, ਇਹੀ ਮੇਰਾ ਜੀਵਨ ਤੇ ਇਹੀ ਮੇਰਾ ਸਭ ਕੁੱਝ। ਸੁੱਖ ਹੋਵੇ ਦੋ ਤਿੰਨ ਦਿਨ ਤੋਂ ਮੇਰੀ ਸੱਜੀ ਅੱਖ ਫ਼ਰਕ ਰਹੀ ਹੈ। ਕੋਈ ਚੰਗੀ ਖ਼ਬਰ ਮਿਲੇ...ਖ਼ੁਦਾ ਖ਼ੈਰ ਕਰੇ, ਮੇਰਾ ਦਿਲ ਤਾਂ ਅੱਗੇ ਹੀ ਹੌਲਾ ਪੈ ਗਿਆ ਹੌਕੇ ਖਾ ਖਾ ਕੇ। ਕਿਹੀ ਕੁਲੱਛਣੀ ਘੜੀ ਇਸ ਘਰ ਵਿਚ ਪੈਰ ਪਾਇਆ। ਦੋ ਸਾਲਾਂ ਵਿਚ ਦੋ ਪਹਿਰ ਵੀ ਸੁੱਖ ਦੀ ਘੜੀ ਨਹੀਂ ਦੇਖੀ। ਸਾਰੇ ਦਿਨ ਰਾਤ ਇੱਦਾਂ ਹੀ ਤੜਫ਼ਦੀ ਨੂੰ ਲੰਘ ਗਏ...ਮੈਂ ਤਾਂ ਚਾਰ ਭੁਆਂਟਣੀਆਂ ਲੈਣ ਦੀ ਹੀ ਚੋਰ ਹੋਈ...ਇਸ ਫ਼ੋਟੋ ਨਾਲ। ਹਾਂ ਇਸ ਗਾਮੇ ਦੀ ਫ਼ੋਟੋ ਨਾਲ। ਗਾਮਾ  ਜਿਸ ਨੂੰ ਲੋਕੀ ਮੇਰਾ ਪਤੀ ਕਹਿੰਦੇ। 
    ਹੈ ਨਾਂ ਗਾਮਿਆ? ਕੀ ਤੂੰ ਸੱਚਮੁੱਚ ਹੀ ਮੇਰਾ ਪਤੀ ਏ? ਮੇਰਾ ਜੀਵਨ ਸਾਥੀ ਏ? ਮੇਰੇ ਦੁੱਖ-ਸੁੱਖ ਦਾ ਸ਼ਰੀਕ ਏ?' ਪਰ ਫ਼ੋਟੋ ਚੁੱਪ ਹੈ। ਉਸ ਦਿਨ...ਉਸ ਪਹਿਲੇ ਦਿਨ, ਜਿਸ ਦਿਨ ਤੂੰ ਘੋੜੀ ਚੜ ਕੇ ਆਉਣਾ ਸੀ...ਸਿਹਰੇ ਲਾ ਕੇ ਢੁੱਕਣਾ ਸੀ...ਤੇਰੀ ਉਡੀਕ  ਸੀ ਮੈਨੂੰ। ਮੈਂ ਏਦਾਂ ਹੀ ਤੜਫ਼ਦੀ ਰਹੀ ਸੀ, ਸਾਰੀ ਰਾਤ। ਉਹ ਦਿਨ ਮੈਨੂੰ ਕਿੱਡਾ ਪਹਾੜ ਜੇਡਾ ਲੱਗਾ ਸੀ। ਹਰ ਪਲ ਹਰ ਘੜੀ...ਮੇਰੇ ਕੰਨ ...ਮੇਰੀਆਂ ਅੱਖਾਂ ਬਾਹਰ ਪਿੰਡ ਦੀ ਫਿਰਨੀ ਵੱਲ ਵਿਚਰਦੇ ਰਹੇ, ਜਿੱਧਰੋਂ ਤੂੰ ਆਉਣਾ ਸੀ...। ਤੂੰ ਕਦ ਆਏਂ ਤੇ ਕਦ ਮੈਂ ਘੋੜੀ ਚੜ ਕੇ ਚਲੀ ਜਾਵਾਂ ਤੇਰੇ ਨਾਲ਼..ਕਸ਼ਮੀਰ ਦੀ ਸੈਰ ਨੂੰ...। ਪਰ ਤੂੰ ਨਾ ਆਇਆ।' 
    'ਖ਼ਾਲੀ ਬਰਾਤ। ਲਾੜੇ ਤੋ ਸੱਖਣੀ ਬਰਾਤ।' ਮੇਰੇ ਕੰਨਾਂ ਵਿਚ ਜਿਵੇਂ ਕਿਸੇ ਨੇ ਸਿੱਕਾ ਪਿਘਲਾ ਕੇ ਪਾ ਦਿੱਤਾ ਹੋਵੇ। ਕਸ਼ਮੀਰ ਦੀ ਲੜਾਈ ਲੱਗ ਗਈ ਸੀ...ਤੇਰੀ ਤਾਰ ਆ ਗਈ ਸੀ 'ਛੁੱਟੀ ਨਹੀਂ ਮਿਲੀ', ਕਿੰਨਾ ਅਨਰਥ ਹੋਇਆ ਸੀ। ਮਜਬੂਰੀ ਸੀ ਨੱਕ ਰੱਖਣ ਦੀ...ਲਾਜ ਰੱਖਣ ਦੀ...ਸਮਾਜ ਬਰਾਦਰੀ ਵਿਚ। ਸਾਹਾ ਜੂ ਸੁਧਾਇਆ ਹੋਇਆ ਸੀ...ਚੂੜਾ ਜੂ ਪਾਇਆ ਹੋਇਆ ਸੀ। ਮਜਬੂਰੀ ਸੀ ਤੇਰੇ ਮਾਪਿਆਂ ਦੀ ਜਾਂ ਮੇਰੇ ਮਾਪਿਆਂ ਦੀ। ਮੈਥੋਂ ਰੋਂਦੀ ਚੀਕਦੀ ਕੋਲੋਂ ਤੇਰੀ ਫ਼ੋਟੋ ਦੇ ਗਲ ਹਾਰ ਪੁਆ ਦਿੱਤੇ। ਮੈਂ ਰੋਣਾ ਨਹੀਂ ਸੀ ਚਾਹੁੰਦੀ, ਉਨ੍ਹਾਂ ਝੱਲੀਆਂ ਕੁੜੀਆਂ ਵਾਂਗ। ਜੋ ਸੁੱਖੀ ਸਾਂਦੀ ਆਪਣੇ ਜੀਵਨ ਸਾਥੀ ਨਾਲ ਤੁਰਨ ਲੱਗੀਆਂ ਰੋਂਦੀਆਂ ਨੇ.. ਪਰ ਸੱਚ ਜਾਣੀ ਸੱਜਣਾ। ਉਸ ਦਿਨ ਮੈਂ ਹੀ ਨਹੀਂ, ਮੇਰੀ ਸਾਰੀ ਸਾਕ ਸਕੀਰੀ ਧਰਤੀ ਤੇ ਅਸਮਾਨ ਕੁੱਲ ਭੁੱਬਾਂ ਮਾਰ ਕੇ ਰੋਏ ਸਨ ਜਿਵੇਂ ਉਸ ਘਰ ਵਿਚ ਸ਼ਾਦੀ ਨਹੀਂ ਸੋਗ ਗ਼ਮੀ ਹੋਈ ਹੋਵੇ। ਤੇ ਫਿਰ ਤੇਰੀ ਫ਼ੋਟੋ ਮੈਨੂੰ ਆਪਣੇ ਲੜ ਲਾ ਕੇ ਤੇਰੇ ਘਰ ਲੈ ਆਈ ਸੀ। ਉਸ ਦਿਨ ਤੋਂ ਮੈਂ ਤੇਰੀ ਇਸ ਫ਼ੋਟੋ ਨੂੰ ਸੰਵਾਰਦੀ ਰਹੀ ਹਾਂ। ਤੇਰੀ ਨਿਸ਼ਾਨੀਆਂ ਨੂੰ ਪੂਜਦੀ ਰਹੀ ਹਾਂ। ਕਾਂਵਾਂ ਤੋਂ, ਕਬੂਤਰਾਂ ਤੋਂ ਤੇ ਆਣ ਜਾਣ ਵਾਲੀਆਂ ਸਰਦ ਹਵਾਵਾਂ ਤੋਂ ਤੇਰੀ ਸੁੱਖਸਾਂਦ ਪੁੱਛਦੀ ਰਹੀ ਹਾਂ। ਤੇਰੀਆਂ ਚਿੱਠੀਆਂ ਆਈਆਂ...ਆਉਂਦੀਆਂ ਰਹੀਆਂ। ਮੈਨੂੰ  ਬੜੀਆਂ ਮਿੱਠਿਆਂ ਲੱਗੀਆਂ। ਕਸ਼ਮੀਰ ਦੀ ਲੜਾਈ ਵੇਲੇ ਮੈਂ ਹਰ ਵੇਲੇ ਰਾਤ ਦਿਨ ਇਹੀ ਸੁੱਖਣਾ ਮੰਗਦੀ ਰਹੀ...ਰੱਬਾ ਭੈਣਾਂ ਦੇ ਵੀਰਾਂ ਨੂੰ ਤੱਤੀ ਵਾ ਨਾ ਲੱਗੇ, ਸਖ਼ੀਆਂ ਦੇ ਸੁਹਾਗ ਸਲਾਮਤ ਰਹਿਣ। ਮਾਂਵਾਂ ਦੇ ਪੁੱਤ ਫੁੱਲਾਂ ਵਾਂਗ ਖਿੜਦੇ ਰਹਿਣ। ਮੁਟਿਆਰਾਂ ਦੇ ਗੱਭਰੂ ਹਰ ਵਕਤ ਉਨ੍ਹਾਂ ਸੰਗ ਹੱਸਦੇ ਰਹਿਣ। ਰੱਬਾ ਇਹ ਲੜਾਈਆਂ ਕਦੇ ਨਾ ਲੱਗਣ...। ਤੇ ਫੇਰ ਮੈਂ ਸੁੱਖ ਦਾ ਸਾਹ ਲਿਆ ਸੀ ਜਦੋਂ ਇਹ ਲੜਾਈ ਬੰਦ ਹੋ ਗਈ...। ਤੇਰੀ ਇੰਤਜ਼ਾਰ ਸ਼ੁਰੂ ਹੋਈ। ਤੇਰੀਆਂ ਚਿੱਠੀਆਂ ਵੀ ਕਮਾਲ ਦੀਆਂ ਆਉਂਦੀਆਂ। ਇੱਕ ਚਿੱਠੀ ਵਿਚ ਤੂੰ ਆਉਣ ਦਾ ਲਾਰਾ ਲਾਉਂਦਾ ਤੇ ਅਗਲੀ ਵਿਚ ਫਿਰ ਨਾ ਆਉਣ ਦਾ ਬਹਾਨਾ...। ਇਹ ਪੜ੍ਹ ਪੜ੍ਹ ਕੇ ਮੇਰਾ ਮਨ ਅੱਕ ਗਿਆ। 
    ਮੈਂ ਲਿਖਦੀ, 'ਸਿਆਲ਼ੀ ਬਰਫ਼ਾਨੀ ਰਾਤਾਂ ਵਿਚ ਮੈਨੂੰ ਬੜੀ ਠੰਢ ਲਗਦੀ ਏ ਸੱਜਣਾ! ਛੇਤੀ ਫੇਰਾ ਪਾ ਜਾ ਇੱਕ ਵੇਰਾਂ।' 
    ਤੂੰ ਲਿਖਦਾ 'ਭਾਰੀ ਰਜਾਈ ਲੈ ਕੇ ਸੌਂ ਜਾਇਆ ਕਰ।' 
    ਜਦ ਲਿਖਦੀ '...ਕਾਲੀਆਂ ਡਰਾਉਣੀਆਂ ਰਾਤਾਂ ਵਿਚ ਮੈਨੂੰ ਬੜਾ ਡਰ ਲੱਗਦਾ ਈ ਢੋਲ ਮਾਹੀਆ ਕੱਲੀ ਨੂੰ।' 
    ਤਾਂ ਤੂੰ ਲਿਖਦਾ 'ਮੈਂ ਜਲਦੀ ਆ ਕੇ ਕੰਧਾਂ ਉੱਚੀਆਂ ਕਰਾ ਕੇ ਦੇ ਜਾਵਾਂਗਾ, ਡਰਨ ਦੀ ਲੋੜ ਨਹੀਂ। ਤੂੰ ਮੰਜਾ ਬੇਬੇ ਕੋਲ ਡਾਹ ਲਿਆ ਕਰ।' 
    ਜੇ ਲਿਖਦੀ 'ਤੇਰੀ ਯਾਦ ਬੜੀ ਆਉਂਦੀ ਏ ਮੇਰੀ ਜਾਨ...।' 
    ਜੁਆਬ ਮਿਲਦਾ...'ਮੈਂ ਵੀ ਬੜਾ ਯਾਦ ਕਰਦਾ ਹਾਂ ਤੈਨੂੰ...ਪਰ ਤੂੰ ਰੱਬ ਨੂੰ ਯਾਦ ਕਰਿਆ ਕਰ' ਜੇ ਕਹਿੰਦੀ, ਸਰੀਰ ਭੱਜਦਾ ਟੁੱਟਦਾ ਏ, ਬਿਮਾਰ ਰਹਿੰਦਾ ਏ...ਤਾਂ ਕਹਿੰਦਾ 'ਸਿਆਣੇ ਡਾਕਟਰ ਨੂੰ ਦਿਖਾ...।'
     ਅੰਨ੍ਹੇ  ਅੱਗੇ ਰੋਣਾ ਅੱਖਾਂ ਦਾ ਖਪਾਅ! ਮੇਰੇ ਭੋਲੇ ਢੋਲਣਾ, ਤੈਨੂੰ ਕਿੱਦਾਂ ਸਮਝਾਵਾਂ। ਅੰਬਾਂ ਦੀ ਭੁੱਖ ਅੰਬ ਪਾਪੜ ਨਹੀਂ ਮਿਟਾ ਸਕਦੇ। ਫੇਰ ਤੇਰੀ ਚਿੱਠੀ ਆਉਂਦੀ, 'ਹਮਾਰੇ ਸਾਹਬ ਨੇ ਬੋਲਾ ਹੈ ਅਗਲੇ ਮਹੀਨੇ ਛੱਟੀ ਭੇਜ ਦੂੰਗਾ...।'  
    ਅਗਲੇ ਮਹੀਨੇ ਚਿੱਠੀ ਆਈ 'ਛੁੱਟੀ ਤਾਂ ਮਿਲ ਗਈ ਪਰ ਤਨਖ਼ਾਹ ਨਹੀਂ ਮਿਲੀ। ਪਿਛਲੇ ਪੈਸੇ ਰੱਖੇ ਸੀ ਚੋਰੀ ਹੋ ਗਏ। ਅਗਲੇ ਮਹੀਨੇ ਦੀ ਤਨਖ਼ਾਹ ਲੈ ਕੇ ਆਵਾਂਗਾ...ਤੇਰੇ ਲਈ ਨਾਲੇ ਸੋਹਣੀ ਜਿਹੀ ਸ਼ਾਲ ਲੈ ਕੇ ਆਵਾਂਗਾ, ਕਸ਼ਮੀਰੀ ਸ਼ਾਲ। ਕਸ਼ਮੀਰੀ ਸੇਬ ਤੇ ਬਦਾਮ। ਕਸ਼ਮੀਰੀ ਸੇਬ ਤੇ ਬਦਾਮ ਖਾ ਕੇ ਕਸ਼ਮੀਰਨਾਂ ਦੇ ਰੰਗ ਕਿੱਦਾਂ ਸੂਹੇ ਲਾਲ ਹੁੰਦੇ ਨੇ। ਵੇਖੀ ਤੇਰਾ ਵੀ ਰੰਗ ਕਿੱਦਾਂ ਨਿੱਖਰਦਾ  ਹੈ ਇਹ ਖਾ ਕੇ।' 
    ਚਿੱਠੀ ਦਾ ਇੱਕ ਇੱਕ ਅੱਖਰ ਸੂਈਆਂ ਵਾਂਗ ਮੇਰੇ ਕਾਲੜੇ ਵਿਚ ਚੁੱਭਦਾ ਏ। ਮੇਰੇ ਅੰਦਰੋਂ ਲਾਂਬੂ ਨਿਕਲਦੇ ਹਨ। 
    'ਜਿਨ੍ਹਾਂ ਦੇ ਢੋਲ ਮਾਹੀ ਕੋਲ ਰਹਿੰਦੇ ਨੇ ਉਹ ਤਾਂ ਕਰਮਾਂ ਵਾਲੀਆਂ ਭੁੱਖੀਆਂ ਰਹਿ ਕੇ ਵੀ ਲਾਲ ਸੂਹਾ ਰੰਗ ਕੱਢ  ਲੈਂਦੀਆਂ ਨੇ। ਢੱਠੇ ਖੂਹ ਵਿਚ ਪੈਣ ਤੇਰੇ ਸੇਬ, ਤੇਰੇ ਬਦਾਮ, ਤੇਰੀ ਸ਼ਾਲ। ਮੇਰਾ ਤਾਂ ਪਹਿਲਾ ਰੰਗ ਵੀ ਭੰਗ ਦੇ ਭਾੜੇ ਪੀਲਾ ਪੈਂਦਾ ਜਾਂਦਾ ਈ ਮਾਹੀਆ। ਬਹਾਰਾਂ ਦੀ ਰੁੱਤੇ ਜਿਹਨਾ ਦੇ ਕੰਤ ਪਰਦੇਸੀਂ ਬਾਹਰ ਫਿਰਦੇ ਨੇ ਉਨ੍ਹਾਂ ਨੂੰ ਬਹਾਰਾਂ ਦੀ ਕੀ ਸਾਰ। ਬਹਾਰ ਰੁੱਤ ਗਈ ਤੇ ਪਤਝੜ ਆ ਜਾਣੀ ਏ। ਪਤਝੜ ਦੀਆਂ ਸੁੱਕੀਆਂ ਡੋਡੀਆਂ ਫਿਰ ਨਹੀਂ ਹਰੀਆਂ ਹੋਣੀਆਂ...ਇਹ ਬਹਾਰਾਂ ਦਾ ਸਮਾਂ ਫਿਰ ਹੱਥ ਨਹੀਂ ਆਉਣਾ। ਮਕਾਨ ਡਿੱਗੂੰ ਡਿੱਗੂੰ ਕਰ ਰਿਹਾ ਏ ਜਿਵੇਂ ਤੇਰੀ ਹੀ ਉਡੀਕ ਕਰਦਾ ਏ, ਥੰਮ੍ਹੀਆਂ ਦੇ ਕੇ ਸਹਾਰਾ  ਦਿੰਦੀ ਹਾਂ...ਪਰ ਇਹ ਲੱਕੜ ਦੀਆਂ ਥੰਮ੍ਹੀਆਂ ਅੰਦਰੋ-ਅੰਦਰ ਖੁਰ ਰਹੇ ਵੱਡੇ ਸਾਰੇ ਮਕਾਨ ਨੂੰ ਕਦ ਤੱਕ ਫੋਕਾ ਸਹਾਰਾ ਦਿੰਦੀਆਂ ਰਹਿਣਗੀਆਂ। ਛੇਤੀ ਆ ਕੇ ਸਾਂਭ ਚੰਨ ਮੱਖਣਾ। ਜੇ ਕਿਤੇ ਡਿਗ ਪਿਆ ਤਾਂ ਆ ਕੇ ਮੈਨੂੰ ਦੋਸ਼ ਨਾ ਦੇਈਂ।Ḕ
    ਤੂੰ ਜੁਆਬ ਦਿੱਤਾ, '...ਮੈਂ ਆਪੇ ਆ ਕੇ ਫ਼ੌਜੀ ਪਰਮਿਟ ਵਾਲਾ ਸੀਮਿੰਟ ਬਥੇਰਾ ਲੈ ਲਵਾਂਗਾ। ਸਾਰਾ ਮਕਾਨ ਆਪ ਆ ਕੇ ਮੁਰੰਮਤ ਕਰਾ ਜਾਵਾਂਗਾ। ਤੇਰੀ ਫ਼ਸਲ ਦੀ ਔੜ ਦਾ ਵੀ ਇਲਾਜ ਕਰ ਜਾਵਾਂਗਾ। ਟਿਉਬਵੈਲ ਵੀ ਲਵਾ ਕੇ ਦੇ ਜਾਵਾਂਗਾ।'
     ਤੇਰੀਆਂ ਚਿੱਠੀਆਂ ਪੜ੍ਹ ਕੇ  ਸੋਚਦੀ ਹਾਂ, ਆਪਣੀ ਕਿਸਮਤ ਤੇ ਹੱਸਾਂ ਕਿ ਰੋਵਾਂ? ਜਦੋਂ ਮੇਰੇ ਦੇਸ਼ ਤੇ ਭੀੜ ਬਣੀ ਸੀ ਤਾਂ ਮੈਂ ਦੇਸ਼ ਦੀ ਖ਼ਾਤਰ ਆਪਣੇ ਸਾਰੇ ਜਜਬਾਤਾਂ ਨੂੰ ਤਾਲੇ ਲਗਾ ਲਏ ਸਨ। ਹਿੱਕ ਤੇ ਪੱਥਰ ਰੱਖ ਕੇ ਤੈਨੂੰ ਇਹ ਹੀ ਲਿਖਦੀ ਰਹੀ ਸੀ...ਪਿੱਛੇ ਸਭ ਠੀਕ ਠਾਕ ਹੈ। ਤੂੰ ਭਾਰਤ ਮਾਤਾ ਦੀ ਰਾਖੀ ਤੋਂ ਕੁਤਾਹੀ ਨਾ ਕਰੀਂ। ਮੇਰੀ ਲੋੜ ਹੈ ਤਾਂ ਮੈਂ ਵੀ ਆ ਜਾਨੀ ਆਂ ਬੰਦੂਕ ਫੜਕੇ। ਪਰ ਮੇਰੇ ਕੋਲੋਂ ਹੁਣ ਹੋਰ ਸਬਰ ਨਹੀਂ ਹੁੰਦਾ।
     'ਮੈਨੂੰ ਪੈਸੇ ਦੀ ਲੋੜ ਨਹੀਂ, ਤੂੰ ਖ਼ਾਲੀ ਹੀ ਆ ਜਾ...ਮੈਂ ਰੁੱਖੀ ਸੁੱਕੀ ਖਾ ਲਾਂਗੀ...ਛੁੱਟੀ ਨਹੀਂ ਮਿਲਦੀ ਤਾਂ ਸਾਹਬ ਨੂੰ ਤਰਲਾ ਪਾ ਲੈ...ਉਹ ਨਹੀਂ ਮੰਨਦਾ ਤਾਂ ਸਾਹਬਣੀ ਨੂੰ ਫ਼ਰਿਆਦ ਕਰ ਵੇਖੀਂ। ਜੇ ਉਸ ਵਿਚ ਇਸਤਰੀਪਨ ਹੋਇਆ ਤਾਂ ਜ਼ਰੂਰ ਮੰਨ ਜਾਏਗੀ ਤੇ ਤੈਨੂੰ ਛੁੱਟੀ ਦਿਵਾ ਦੇਵੇਗੀ।' 
     ਤੇ ਫਿਰ ਤੂੰ ਆਇਆ ਸੀ, ਇੱਕ ਰਾਤ ਲਈ। ਮਿਹਰਬਾਨੀ ਹੋਈ ਸੀ ਸ਼ਾਇਦ ਸਾਹਬਣੀ ਦੀ ...। ਉਸ ਨੇ ਮੇਰੀ ਪੀੜ ਪਛਾਣ ਲਈ ਹੋਵੇਗੀ ਜਿਹੜੀ ਤੂੰ ਅਜੇ ਤੱਕ ਨਹੀਂ ਪਛਾਣ ਸਕਿਆ। ਵਿਹੜੇ ਵੜਦੇ ਨੂੰ ਤੈਨੂੰ ਮੈ ਪਹਿਲੀ ਵਾਰ ਲੁੱਕ ਕੇ ਵੇਖਿਆ ਸੀ ਬਾਰੀ ਉਹਲਿਉ। ਹਾਏ! ਤੂੰ ਮੈਨੂੰ ਕਿੰਨਾ ਪਿਆਰਾ ਲੱਗਾ ਸੀ...ਲੰਮਾ ਸਾਰਾ...ਸਰੂ ਦਾ ਸਰੂ...ਮੈਂ ਵੇਖ ਕੇ ਨਸ਼ਿਆ ਗਈ। ਮੇਰੀ ਪਿਛਲੇ ਸਾਲਾ ਦੀ ਸਾਰੀ ਦੁੱਖ ਪੀੜ ਕਿਧਰੇ ਦੌੜ੍ਹ ਗਈ। ਮੇਰੇ ਅੰਦਰ ਬਿਜਲੀਆਂ ਦੇ ਤੁਫ਼ਾਨ ਮਚਲ ਉੱਠੇ। ਤੇਰੇ ਭਰਾ, ਭਾਬੀ, ਮਾਂ, ਪਿਉ, ਹਮਸਾਏ ਇੱਕ ਪਲ ਵਿਚ ਸਭ ਇਕੱਠੇ ਹੋ ਗਏ। ਕਾਂ ਵੱਟੀ ਫਿਰ ਗਈ ਸਾਰੇ। ਉਹ ਤੈਨੂੰ ਗਲਵੱਕੜੀ ਪਾ ਕੇ ਮਿਲਦੇ ਰਹੇ, ਤੈਨੂੰ ਉਮਡਦੇ ਰਹੇ। ਮੈਂ ਇਹ ਸਭ ਤਾਕੀ ਓਹਲੇ ਹੀ ਵੇਖ ਕੇ ਅੱਗ ਦੀ ਲਾਟ ਵਾਂਗ ਲਰਜਦੀ ਰਹੀ...। ਤੂੰ ਅੰਦਰ ਵੱਲ ਨੂੰ ਵਧਿਆ। ਮੈਂ ਦਰਵਾਜ਼ੇ ਓਹਲੇ ਲੁੱਕ ਗਈ। ਕਿੰਨਾ ਰੋਮਾਂਟਿਕ ਹੈ ਇਹ ਪੁਨਰ-ਮਿਲਣ।
    'ਆਪੇ ਮੈਨੂੰ ਲੱਭੇਂਗਾ...ਬੁਲਾਏਗਾ...ਮੇਰੀ  ਕੂਹਣੀ ਫੜ ਮੈਨੂੰ ਆਪਣੇ ਵੱਲ ਖਿੱਚ ਕੇ ਲਾ ਲਏਂਗਾ?।' ਤੇਰੇ ਪੈਰਾਂ ਦੀ ਆਹਟ ਫੇਰ ਪਰਾਂ ਨੂੰ ਚਲੇ ਗਈ। ਮੇਰੇ ਜਜ਼ਬਾਤ ਸਿਸਕਦੇ ਰਹੇ...ਤੜਫਦੇ ਰਹੇ...ਫੜਫੜਾਉਂਦੇ ਰਹੇ।
     'ਆ ਫ਼ੌਜੀਆ। ਅਸੀਂ ਤਾਂ ਤੇਰੇ ਵਿਆਹ ਦੇ ਵੀ ਅਜੇ ਜਸ਼ਨ ਮਨਾਉਣੇ ਨੇ। ਪਹਿਲੇ ਤੋੜ ਦੀ ਰੱਖੀ ਆ ਤੇਰੇ ਲਈ। ਤੂੰ ਹੀ ਡਟ ਖੋਲ੍ਹ ਆ ਕੇ।'
     ਤੂੰ ਪਹਿਲਾ ਵੀ ਤਾਂ ਪੀਤੀ ਹੋਈ ਸੀ। ਝੱਟ ਉੱਧਰ ਚਲਾ ਗਿਆ, ਪਾਰਲੀ ਬੈਠਕ ਵਿਚ।  ਉੱਥੇ ਬੈਠ ਕੇ ਤੁਸੀਂ ਪੀਂਦੇ ਰਹੇ, ਖਾਂਦੇ ਰਹੇ...ਹੱਸਦੇ ਰਹੇ...ਵਿਆਹ ਦੀ ਖ਼ੁਸ਼ੀ ਦੇ ਜਾਮ, ਤੇਰੇ ਨਾਮ ਦੇ, ਮੇਰੇ ਨਾਮ ਦੇ ਪਿਆਲੇ ਟਣਕਾਂਦੇ ਰਹੇ...ਗਲਾਸੀਆਂ ਟਣਕੀਆਂ...ਤਾੜੀਆਂ ਵੱਜੀਆਂ, ਵਾਹਵਾ ਵਾਹਵਾ ਹੋਈ।  ਪਰ ਤੇਰੀ ਆਪਣੀ ਪਹਿਲੇ ਤੋੜ ਦੀ,  ਇੱਕ ਸਾਲ ਦੀ ਜਜ਼ਬਾਤਾਂ ਤੇ ਰੀਝਾਂ ਭਰੀ ਬੰਦ ਬੋਤਲ, ਬੰਦ ਹੀ ਪਈ ਤੇਰੀ ਇੰਤਜ਼ਾਰ ਵਿਚ ਵਿੱਸ ਘੋਲਦੀ ਰਹੀ।
     ਤੂੰ ਆਇਆ...ਡੂੰਘੀ ਰਾਤ ਨੂੰ...ਮੇਰੇ ਕਮਰੇ ਵਿਚ...ਲੜਖੜਾਂਦਾ...ਡੱਕੇ ਡੋਲੇ ਖਾਂਦਾ। ਮੇਰੇ ਸਬਰਾਂ ਦੇ ਬੰਨ੍ਹ ਟੁੱਟ ਗਏ। ਮੈਂ ਨਾ ਰੁਕ ਸਕੀ। ਉੱਠ ਕੇ ਤੈਨੂੰ ਕਲਾਵੇ ਵਿਚ ਕੱਸ ਲਿਆ... ਪਰ ਤੇਰਾ ਕਲਾਵਾ ਢਿੱਲਾ ਪੈ ਗਿਆ। ਤੂੰ ਦਾਰੂ ਨਾਲ ਬੇਹੋਸ਼ ਡਿੱਗੂ ਡਿੱਗੂ ਕਰਦਾ ਮੇਰੀ ਬਾਹਵਾਂ ਵਿਚ ਢਿਹਿ ਪਿਆ। ਗੇਲਣੀ  ਜਿਹਾ ਤੇਰਾ ਸਰੀਰ ਮੈਂ ਨਾ ਸਾਂਭ ਸਕੀ।  ਸਹਾਰਾ ਦੇ ਕੇ ਮੰਜੇ ਤੇ ਪਾ ਦਿੱਤਾ। ਹਾਏ ਰੱਬਾ,ਇਹ ਕੀ!  ਤੂੰ ਕੈਆਂ ਉਲਟੀਆਂ ਕਰਨ ਲੱਗਾ। ਮੈਂ ਸਾਰੀ ਰਾਤ ਤੇਰੀ ਸੇਵਾ ਕਰਦੀ ਰਹੀ, ਤੈਨੂੰ ਫੂੰਝਦੀ ਸਾਂਭਦੀ ਰਹੀ ਤੇ ਤੂੰ ਮਦਹੋਸ਼ ਘੁਰਾੜੇ ਮਾਰਦਾ ਰਿਹਾ। ਮੈਂ ਸਾਰੀ ਰਾਤ ਤੇਰੇ ਕੋਲ ਪਈ ਅੱਗ ਦੇ ਤੰਦੂਰ ਵਾਂਗ ਬਿਨ ਬਾਲਣ ਮੱਚਦੀ ਰਹੀ। ਤੂੰ ਅੱਖਾਂ ਨਾ ਖੋਲ੍ਹੀਆਂ...ਤੇ ਤੇਰੇ ਸਰੀਰ ਨੇ ਕੋਈ ਹਰਕਤ ਨਾ ਕੀਤੀ। ਕੁੱਕੜ ਨੇ ਬਾਂਗ ਦਿੱਤੀ... ਮੈਂ ਤੈਨੂੰ ਹਿਲਾਇਆ... ਤੇਰੀ ਸ਼ਰਾਬ ਉੱਤਰੀ ... ਤੂੰ ਅੱਭੜਵਾਹ ਉੱਠਿਆ। ਮੈ ਤੇਰੇ ਨਾਲ ਲਿਪਟ ਗਈ। ਦਰਵਾਜ਼ਾ ਖੜਕਿਆ। ਬਾਹਰੋਂ ਮਾਂ ਜੀ ਨੇ ਆਵਾਜ਼ ਮਾਰੀ...। ਮੈਂ ਦਰਵਾਜ਼ਾ ਖੋਲ੍ਹਿਆ। ਮਾਂ ਜੀ ਨੇ ਮੇਰੀਆਂ ਅੱਖਾਂ ਵਿਚੋਂ ਝਾਕਿਆ। ਮੇਰੀਆਂ ਅੱਖਾਂ ਬੇਮਤਲਬ ਨੀਵੀਂਆਂ ਪੈ ਗਈਆਂ।
     ਮਾਂ ਜੀ ਦੀਆਂ ਅੱਖਾਂ ਵਿਚ ਤਸੱਲੀ ਸੀ। ਉਸ ਨੇ ਵੇਖਿਆ... ਦੁੱਧ ਦੀ ਗੜਵੀ ਖ਼ਾਲੀ ਸੀ..ਰਾਤ ਖੌਰੇ ਬਿੱਲੀ ਪੀ ਗਈ ਹੋਵੇਗੀ। ਖ਼ਾਲੀ ਗੜਵੀ ਚੁੱਕ ਕੇ ਉਹ ਪੁੱਤ ਵੱਲ ਹੋਈ। ਉਹ ਉਸ ਦਾ ਪ੍ਰਤੀਕਰਮ ਜਾਣਨਾ ਚਾਹੁੰਦੀ ਸੀ, ਪਰ ਉਹ ਅਧਸੁਰਤ ਅਰਧ ਉਣੀਂਦਾ ਟਿਕਿਆ ਰਿਹਾ। ਮਾਂ ਜੀ ਨੇ ਉਸ ਦਾ ਮੱਥਾ ਚੁੰਮਿਆ ਜਿਵੇਂ ਸ਼ਾਬਾਸ਼ ਦਿੱਤੀ ਹੋਵੇ। 
     'ਉੱਠ ਮੇਰਾ ਪੁੱਤ। ਉੱਠ ਕੇ ਮੂੰਹ ਤੇ ਛਿੱਟੇ ਮਾਰ ਕੁੱਝ ਸੁਰਤ ਆਵੇ ਸੂ।' ਉਹ ਖ਼ਾਲੀ ਗੜਵੀ ਲੈ ਕੇ ਬਾਹਰ ਨਿਕਲ ਗਈ।  
     ਮੈਂ ਬਾਰ ਬਾਰ ਹਿਲਾਇਆ...ਤੂੰ ਅੱਖਾਂ ਖੋਲੀਆਂ...ਸਵੇਰ  ਦੇ ਸੱਤ ਵਜੇ ਸਨ। ਤੂੰ  ਇਕਦਮ ਉੱਠਿਆ ਤੇ ਤਿਆਰੀ ਕਰਨ ਲੱਗਾ।
     'ਹਮਾਰਾ ਸਾਹਬ ਬੋਲਤਾ ਥਾ ਕੱਲ ਜਲਦੀ ਆ ਜਾਣਾ। ਲੇਟ ਹੋ ਗਿਆ ਤਾਂ ਪਿੱਠੂ ਲਗਾ ਦੂੰ।' 
    'ਤੂੰ ਚਲਾ ਗਿਆ। ਮੈਂ ਕਿੰਨੀ ਦੂਰ ਤੱਕ ਤੇਰਾ ਪਿੱਛਾ ਵੇਖਦੀ ਰਹੀ। ਇਹ ਮਜਬੂਰੀ ਸੀ ਪਤਾ ਨਹੀਂ ਪੈਸੇ ਦੀ?  ਡਿਊਟੀ ਦੀ, ਤੇਰੀ ਜਾਂ ਮੇਰੀ ? ਕਿਸੇ ਦੀ ਵੀ ਹੋਵੇ। ਇਹ ਮੇਰੀ ਮਜਬੂਰੀ ਨਹੀਂ ਸੀ। ਮੇਰਾ ਵੱਸ ਚੱਲਦਾ ਤਾਂ ਮੈਂ ਤੈਨੂੰ  ਇਸ ਹਜ਼ਾਰ ਬਾਰਾਂ ਸੌ ਦੀ ਨੌਕਰੀ ਬਦਲੇ ਕਦੇ ਵੀ ਦੂਰ ਨਾ ਜਾਣ ਦਿੰਦੀ, ਜੇ ਤੂੰ ਵਲਾਇਤ ਗਿਆ ਹੁੰਦਾ ਜਾਂ ਅਮਰੀਕਾ ਗਿਆ ਹੁੰਦਾ ਤਾਂ ਮੈਂ ਵੀ ਹੋਰਨਾ ਹਜ਼ਾਰਾਂ ਕਰਮਾਂ ਮਾਰੀਆਂ ਵਾਂਗ ਸਬਰ ਦਾ ਘੁੱਟ ਭਰ ਲੈਂਦੀ, ਜਿਨ੍ਹਾਂ ਦੇ ਖ਼ਾਵੰਦ ਚਾਰ ਲਾਵਾਂ ਲੈ ਕੇ ਫਿਰ ਪ੍ਰਦੇਸ ਚਲੇ ਜਾਂਦੇ ਨੇ ਪੇਟ ਦੀ ਖ਼ਾਤਰ। ਉਹ ਆਪਣੇ ਸੁਹਾਗ  ਨੂੰ ਜਹਾਜ਼ ਤੇ ਚੜ੍ਹਾ ਕੇ ਕਿੰਨੀਆਂ  ਖ਼ੁਸ਼ ਹੁੰਦੀਆਂ ਨੇ। ਉਹ ਜਹਾਜ਼ ਹੈ ਜਾਂ ਸੂਲੀ? ਕੀ ਕੋਈ ਔਰਤ ਆਪਣੇ ਸੁਹਾਗ ਨੂੰ ਆਪ ਸੂਲੀ ਚੜ੍ਹਾਉਂਦੀ ਹੈ? ਤੇ ਫਿਰ ਸਾਰੀ ਉਮਰ ਉਹ ਕਾਂ ਉਡਾਉਂਦੀਆਂ ਫਿਰਦੀਆਂ ਨੇ, ਜਹਾਜ਼ ਉਡੀਕਦੀਆਂ ਨੇ...। ਉਹ ਆਪ ਆਉਣ ਦੀ ਥਾਂ ਪੈਸੇ ਭੇਜਦੇ ਨੇ। ਉਨ੍ਹਾਂ ਦੀਆਂ ਤ੍ਰੀਮਤਾਂ ਪੈਸੇ ਦੇਖ ਕੇ ਲੱਟੂ ਹੋ ਜਾਂਦੀਆਂ ਨੇ। ਆਪਣੇ ਤ੍ਰੀਮਤਪਨ ਤਿਆਗ ਕੇ ਮਸ਼ੀਨਾਂ ਬਣ ਜਾਂਦੀਆਂ ਨੇ.. ਹੱਡ ਮਾਸ ਦੀਆਂ ਮਸ਼ੀਨਾਂ। ਉਹ ਜ਼ਮੀਨਾਂ ਖ਼ਰੀਦਦੀਆਂ ਨੇ, ਕੋਠੀਆਂ ਬਣਾਂਦੀਆਂ ਨੇ ਆਪਣੇ ਆਪ ਨੂੰ ਕੈਦ ਕਰਨ ਲਈ... ਸੱਧਰਾਂ ਫੇਰ ਲੈਂਦੀਆਂ ਨੇ...ਸਰੀਰਕ ਭੁੱਖ ਮਾਰ ਲੈਂਦੀਆਂ ਨੇ...ਪੌਂਡਾਂ ਡਾਲਰਾਂ ਦੀ ਛਾਂ ਥੱਲੇ... ਜਾਂ ਆਸੇ ਪਾਸੇ ਮੂੰਹ ਮਾਰਦੀਆਂ ਨੇ। ਮੈਂ ਏਦਾਂ ਨਹੀਂ ਕਰਾਂਗੀ...ਮੈਂ ਇਸ ਵਾਰ ਤੈਨੂੰ ਜਾਣ ਨਹੀਂ ਦੇਣਾ। ਨਹੀਂਉ...ਜਾਣ ਦੇਣਾ। ਭੱਠ Ḕਚ ਪਵੇ ਤੇਰੀ ਨੌਕਰੀ ...ਚੁੱਲ੍ਹੇ Ḕਚ ਪੈਣ ਤੇਰੇ ਐਹੋ ਜਿਹੇ ਨੋਟ।
     ਤੇਰੇ ਨਾਲੋਂ ਤਾਂ ਤੇਰੀ ਫ਼ੋਟੋ ਹੀ ਚੰਗੀ ਹੈ, ਜਿਸ ਨਾਲ ਮੈਂ ਕਦੇ ਦੁੱਖ ਸੁੱਖ ਫੋਲ ਕੇ ਦਿਲ ਦਾ ਭਾਰ ਤਾਂ ਹੌਲਾ ਕਰ ਲੈਂਦੀ ਹਾਂ, ਪਰ ਤੂੰ ਤਾਂ ਉਸ ਦਿਨ ਮੇਰੀ ਇੱਕ ਵੀ ਨਾ ਸੁਣੀ। ਮੇਰੀ ਬੰਦ ਪਈ ਕਿਤਾਬ ਫੋਲ ਕੇ ਦੇਖਦਾ ਤਾਂ ਇਸ ਵਿਚ ਕਿੰਨੇ ਨਾਵਲ ਕਹਾਣੀਆਂ ਸਮਾਈਆਂ ਪਈਆਂ ਨੇ।
     ਤੇਰੇ ਜਾਣ ਪਿੱਛੋਂ... ਇਸੇ ਤਰ੍ਹਾਂ ਹੀ ਤੇਰੀਆਂ ਚੋਪੜੀਆਂ ਕੋਰੌਆਂ ਚਿੱਠੀਆਂ ਆਉਂਦੀਆਂ ਰਹੀਆਂ। ਅੱਜ ਫਿਰ ਤੇਰੀ ਚਿੱਠੀ ਆਈ ਹੈ...ਬਿਲਕੁਲ ਫੋਕੀ ...ਨਿਰਮੋਹੀ ...ਫਿਰ ਉਹ ਹੀ ਰਟ ਲਗਾਈ ਹੈ...ਮੈਂ ਜਲਦੀ ਆ ਰਿਹਾ ਹਾਂ।
     ਹੂੰ...ਹੂੰ...ਬੁਜ਼ਦਿਲ। ਉਸ ਦਿਨ ਕੀ ਕਰ ਲਿਆ ਆ ਕੇ ਤੇ ਹੁਣ ਆ ਕੇ ਕੀ ਚੁਬਾਰਾ ਢਾਹ ਲਵੇਗਾ? ਹੁਣ ਵੀ ਆ ਜਾਈਂ ਡੱਫ ਕੇ ਤੇ ਰਾਤ ਮਰੇ ਸੱਪ ਵਾਂਗ ਪਿਆ ਰਵ੍ਹੀਂ ਤੇ ਸਵੇਰੇ ਉੱਠ ਕੇ ਚਲਾ ਜਾਈਂ ਆਪਣੀ ਸਾਬ੍ਹਣੀ ਕੋਲ। ਮੈਂ ਤੇਰੇ ਫੋਕੇ ਲਾਰਿਆਂ ਨਾਲ ਰੇਤਲੀ ਕੰਧਾਂ ਨੂੰ ਕਿਵੇਂ ਢਾਰਸ ਦੇਈਂ ਜਾਵਾਂ?  ਆਪਣੀ ਮਾਂ ਦੀ ਹੀ ਗੱਲ ਸੁਣ ਲੈ। 
    ਇੱਕ ਦਿਨ  ਕਹਿਣ ਲੱਗੀ 'ਕੁੜੇ ਕਦੇ ਖੁੱਲ੍ਹ ਕੇ ਵੀ ਬੋਲਿਆ ਕਰ, ਹਰ ਵੇਲੇ ਗਿਲੇ ਗੋਹੇ ਵਾਂਗ ਧੁਖਦੀ ਰਹਿੰਦੀ ਏ। ਏਸੇ ਹਾਲ ਵਿਚ ਆਪਣਾ ਸਰੀਰ ਬਾਲਣ ਕਰ ਲਿਆ ਈ, ਦੋ ਸਾਲ ਹੋ ਗਏ ਅਜੇ ਓਵੇਂ ਦੀ ਓਵੇਂ ਹੀ!!।' 
    ਉਸ ਦੀ ਇਹ 'ਓਵੇਂ ਦੀ ਓਵੇਂ'।  ਮੈਨੂੰ  ਦੁਨਾਲੀ ਵਾਂਗ ਵੱਜੀ ਹੈ। ਤੇਰੇ ਬਿਨਾ Aਵੇਂ ਦੀ ਓਵੇਂ ਹੀ ਰਹਿਣਾ ਏ 'ਜਿਵੇਂ' ਕਿੱਦਾਂ ਹੋ ਜਾਊ?  
    ਮਾਂ ਜੀ ਕਹਿੰਦੀ 'ਪਥੇਰਾਂ ਵਾਲੇ ਬਾਬੇ ਕੋਲੋਂ ਲਾਚੀਆਂ ਲਿਆ ਕੇ ਖਾਹ। ਕੀ ਕੱਲੀਆਂ ਲਾਚੀਆਂ 'ਓਵੇਂ' ਦਾ 'ਜਿਵੇਂ' ਕਰ ਦੇਣਗੀਆਂ? ਕੀ ਮੈਂ ਉਸ ਲਈ ਕੋਈ 'ਵਾ ਅੰਡਾ' ਦੇ ਦਿਆਂ? ਜਾਂ ਮੈਂ ਕੋਈ ਪਵਨ ਸੂਤ ਹਨੂਮਾਨ ਜੰਮ ਧਰਾਂ? ਜਾਂ ਕੀ ਮੈਂ ਵੀ 'ਓਵੇਂ' ਦਾ 'ਜਿਵੇਂ' ਕਰਨ ਲਈ ਹੋਰਨਾ ਕਈਆਂ ਸਿੱਧੀਆਂ ਸਾਧੀਆਂ ਅਬਲਾਵਾਂ ਵਾਂਗ ਪਥੇਰਾਂ ਵਾਲੇ ਸਾਧ (ਸਾਨ੍ਹ) ਦੀਆਂ ਸੱਤ ਰਾਤਾਂ ਚੌਂਕੀਆਂ ਭਰਾਂ?
     ਕੀ ਬੁੱਲ੍ਹਾਂ ਨੂੰ ਲੱਗਣ ਤੋਂ ਬਿਨਾ ਬੰਸਰੀ ਵੱਜ ਸਕਦੀ ਹੈ? ਨਹੀਂ! ਨਹੀਂ! ਇਹ ਹਰਗਿਜ਼ ਨਹੀਂ ਹੋ ਸਕਦਾ। ਤੇਰੀ ਹੋਰ ਚਿੱਠੀ ਆਈ ਸੀ।
    'ਮੈਂ ਜਲਦੀ ਆ ਜਾਵਾਂਗਾ ਨਾਵਾਂ ਕਟਾ ਕੇ। ਜਾਂ ਤੈਨੂੰ ਵੀ ਨਾਲ ਲੈ ਜਾਵਾਂਗਾ। ਸਾਹਬ ਨੇ ਬੋਲਾ ਥਾ ਤੀਵੀਂ ਨੂੰ ਵੀ ਨਾਲ ਲੈ ਆ।  ਮੈਂ ਜ਼ਰੂਰ ਆਵਾਂਗਾ...ਭਾਵੇਂ ਕੁੱਝ ਵੀ ਹੋਵੇ...।' 
    ਕੁੱਝ ਕਿਉਂ ਹੋਵੇਗਾ? ਮੈਂ ਹੋਰ ਫ਼ਿਕਰਾਂ ਵਿਚ ਡੁੱਬ ਗਈ। ਬੜਾ ਚੰਗਾ ਹੋਵੇ ਜੇ ਤੂੰ ਨਾਵਾਂ ਕਟਾ ਕੇ ਹੀ ਆ ਜਾਏ। ਤੂੰ ਫ਼ੌਜੀ ਨੌਕਰੀ ਕਰ ਕੇ ਦੇਸ਼ ਸੇਵਾ ਕਰਦਾ ਏ...ਖੇਤੀ ਕਰਨਾ ਵੀ ਤਾਂ ਦੇਸ਼ ਸੇਵਾ ਹੀ ਹੈ। ਦੇਸ਼ ਦਾ ਕਿਸਾਨ ਖੇਤੀ ਕਰ ਕੇ ਲੱਖਾਂ ਦੇਸ਼ ਵਾਸੀਆਂ ਦੇ ਢਿੱਡ ਵਿਚ ਅੰਨ ਪਾਉਂਦਾ ਏ। ਤੂੰ ਨੌਕਰੀ ਛੱਡ ਕੇ ਖੇਤੀ ਕਰ ਲੈ। ਤੂੰ ਖੇਤੀ ਕਰੇਂਗਾ.. ਮੈਂ ਮੋਢੇ ਨਾਲ ਮੋਢਾ ਜੋੜ ਕੇ ਤੇਰਾ ਹੱਥ ਵਟਾਵਾਂਗੀ।
     ਦੂਰੋਂ ਵੇਖਦੀ ਹਾਂ ...ਔਹ ਸਾਹਮਣੇ ਆ ਰਿਹਾ ਹੈ। ਹੈ ਉਹ ਹੀ... ਹਾਂ ਮੇਰਾ ਗਾਮਾ... ਮੇਰਾ ਗਾਮਾ...। ਪਾਗਲਾ ਵਾਂਗ ਏਧਰ ਉੱਧਰ ਦੌੜਦੀ ਹਾਂ। ਉਹ ਆਪ ਆ ਕੇ ਮੈਨੂੰ ਲੱਭੇਗਾ... ਮੈਂ ਰੁੱਸ ਜਾਵਾਂਗੀ... ਉਹ ਮਨਾਏਗਾ।
     ਤੂੰ ਸਿੱਧਾ ਅੰਦਰ ਆ ਜਾਂਦਾ ਹੈ। ਮੇਰਾ ਸਬਰ ਡੋਲ ਜਾਂਦਾ ਹੈ। ਮੈਂ ਘੁੱਟ ਕੇ ਤੇਰੇ ਨਾਲ ਚੰਬੜ ਜਾਂਦੀ ਹਾਂ। ਮੇਰੀਆਂ ਅੱਖਾਂ ਪਾਟੇ ਬੱਦਲ ਵਾਂਗ ਮੂਸਲਾਧਾਰ ਵਰਖਾ ਕਰਦੀਆਂ ਨੇ... ਤੂੰ ਮੈਨੂੰ ਚੁੱਪ ਕਰਾਂਦਾ ਏ। 
    Ḕਮੈਂ ਹੁਣ ਆ ਗਿਆ ਹਾਂ ਫ਼ੌਜ Ḕਚੋਂ ਪੱਕਾ...ਪਰ ਮੈਂ ਤੇਰੇ ਕੋਲ ਨਹੀਂ ਰਹਿ ਸਕਦਾ ਮੇਰੀ ਜਾਨ।' ਤੇਰੀਆਂ ਅੱਖਾਂ ਵਿਚ ਵੀ ਹੰਝੂ ਡਲ੍ਹਕ ਆਏ ਨੇ। 
    ਮੇਰੀਆਂ ਸਿਸਕੀਆਂ ਨੂੰ ਗ਼ਸ਼ੀ ਪੈ ਗਈ ਹੈ। 'ਹਾਏ ਕਿਉਂ ? ਮੈਂ ਨਹੀਂ ਜਾਣ ਦੇਣਾ ਹੁਣ', ਮੇਰੀ ਚੀਕ ਨਿਕਲੀ ਹੈ। 
    'ਮੈਂ ਕਤਲ ਕਰ ਆਇਆ ਹਾਂ...ਉਸ ਜ਼ਾਲਮ ਜੰਗਲੀ ਸਾਹਬ ਦਾ...ਜਿਸ ਨੇ ਮੇਰੇ ਦੋ ਕੀਮਤੀ ਸਾਲ, ਮੇਰੇ ਜਜ਼ਬਾਤਾਂ ਦਾ ਖ਼ੂਨ ਕੀਤਾ...ਤੇ ਤੇਰੀਆਂ ਸੱਧਰਾਂ ਦਾ ਘਾਣ ਕੀਤਾ। ਕਿਸੇ ਨਾ ਕਿਸੇ ਬਹਾਨੇ ਉਹ ਤੇਰੀਆਂ ਚਿੱਠੀਆਂ ਪੜਦਾ ਰਿਹਾ ਤੇ ਮੈਨੂੰ ਰੋਕਦਾ ਰਿਹਾ। ਬਹੁਤ ਸਾਰੇ ਜਵਾਨ ਉਸ ਤੋਂ ਦੁਖੀ ਸਨ। ਜਿਹਨੇ ਸੇਵਾ ਕੀਤੀ ਉਸ ਦੀ ਛੁੱਟੀ ਮਨਜ਼ੂਰ ਤੇ ਜਿਹਨੇ ਨਾ ਕੀਤੀ ਉਸ ਨੂੰ ਇਨਕਾਰ । ਇੱਕ ਜੁਆਨ ਆਪਣੀ ਨਵ-ਵਿਆਂਦ੍ਹੜ ਪਤਨੀ ਨਾਲ ਲੈ ਗਿਆ। ਉਸ ਦੀ ਘਰ ਵਾਲੀ ਸਾਹਬ ਦੇ ਘਰ ਕੰਮ ਕਰਦੀ ਤੇ ਜੁਆਨ ਨੂੰ ਬਾਹਰ ਡਿਊਟੀ ਤੇ ਭੇਜ ਦਿੰਦਾ। ਮੈਂ ਉਸ ਦਾ ਫਾਹਾ ਵੱਢ ਦਿੱਤਾ।' ਕਹਿੰਦੇ ਕਹਿੰਦੇ ਉਸ ਦੇ ਹੋਠ ਕੰਬ ਰਹੇ ਨੇ।
     'ਹੁਣ ਕਿਸੇ ਦੀ ਛੁੱਟੀ ਨਹੀਂ ਰੁਕੇ ਗੀ?' ਮੈਂ ਆਪ ਮੁਹਾਰੇ ਬੁੜਬੜਾਂਦੀ ਹਾਂ। 
    '...ਹਾਂ...ਹਾਂ...'  ਮੈਂ ਹੱਸਦੀ ਹਾਂ ਕਮਲ਼ਿਆਂ ਵਾਂਗ਼.., 'ਅਸੀਂ ਦੋਹਰੀ ਕੈਦ ਕੱਟਾਂਗੇ.. ਤੂੰ ਜੇਲ੍ਹ ਵਿਚ... ਤੇ ਮੈਂ ਇੱਥੇ ਚਾਰ ਕੰਧਾਂ ਦੀ ਵਲਗਣ ਵਿਚ... ਪਰ ਮੇਰੀਆਂ ਹੋਰ ਭੈਣਾਂ ਆਪਣੇ ਮਾਹੀ ਨੂੰ ਨਹੀਂ ਤਰਸਣਗੀਆਂ। ਉਨ੍ਹਾਂ ਨੂੰ ਜਿਊਣ ਦੀ ਪੂਰੀ ਖੁੱਲ ਹੋਵੇਗੀ।' ਮੈਂ ਫਿਰ ਤੇਰੇ ਗਲ ਚੰਬੜ ਜਾਂਦੀ ਹਾਂ।