ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਕਾਨੂੰਨ (ਮਿੰਨੀ ਕਹਾਣੀ)

    ਅੰਮ੍ਰਿਤ ਪਾਲ ਰਾਇ   

    Email: rai.25pal@gmail.com
    Cell: +91 97796 02891
    Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
    ਫਾਜ਼ਿਲਕਾ India
    ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    "ਹੋਰ ਬਲਦੇਵ ਸਿਉਂ! ਕਿਵੇਂ ਪ੍ਰੇਸ਼ਾਨ ਜਿਹਾ ਖੜ੍ਹਾ ਏ?" ਹੌਲਦਾਰ ਨੇ ਸਿਪਾਹੀ ਦੇ ਮੋਢੇ 'ਤੇ ਹੱਥ ਰੱਖਦਿਆਂ ਪੁੱਛਿਆ।
            "ਹੂੰ.......।" ਸਿਪਾਹੀ ਇੱਕ ਦਮ ਤ੍ਰਿਬਕ ਗਿਆ।
            "ਮੈਂ ਕਿਹਾ ਕਿਵੇ ਪ੍ਰੇਸ਼ਾਨ ਲੱਗਦਾ ਏ"
            "ਸਬ ਜਨਾਬ, ਸੋਚ ਰਿਹਾ ਸੀ ਆਪਣੇ ਕਾਨੂੰਨ ਬਾਰੇ।"
            "ਕੀ ਹੋਇਆ ਕਾਨੂੰਨ ਨੂੰ?"
            ਥਾਣੇਦਾਰ ਵੱਲ ਇਸ਼ਾਰਾ ਕਰਦੇ ਸਿਪਾਹੀ ਨੇ ਹੌਲਦਾਰ ਨੂੰ ਕਿਹਾ,"ਜਨਾਬ, ਮੈਨੂੰ ਆ ਥਾਣੇਦਾਰ ਦੀ ਸਮਝ ਨਹੀਂ ਲੱਗੀ। ਪਤਾ ਨਹੀਂ ਕੀ ਚਾਹੁੰਦੇ ਹਨ?"
            "ਕਿਉਂ?"
            "ਜਨਾਬ.....ਕੁੱਝ ਦੇਰ ਪਹਿਲਾਂ ਮੈਂ ਨਾਕੇ 'ਤੇ ਐਕਟੀਵਾ ਤੇ ਜਾਂਦੀ ਇੱਕ ਕੁੜੀ ਨੂੰ ਰੋਕਿਆ। ਕੁੜੀ ਕਾਫੀ ਵੱਡੇ ਘਰ ਦੀ ਲੱਗਦੀ ਸੀ। ਮੈਂ ਉਸ ਤੋਂ ਕਾਗਜ਼-ਪੱਤਰ ਬਾਰੇ ਪੁੱਛ-ਗਿੱਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਕੁੱਝ ਨਹੀਂ ਸੀ ਅਤੇ ਕੰਨਾਂ ਤੇ' ਏਅਰ ਫੋਨ ਲੱਗੇ ਹੋਏ ਸੀ। ਕੁੜੀ ਦੀ ਉਮਰ ਵੀ ਛੋਟੀ ਸੀ। ਇੰਨੇ ਨੂੰ ਸਾਹਬ ਨੇ ਮੈਨੂੰ ਆਵਾਜ਼ ਮਾਰੀ, 'ਓਏ! ਕੁੜੀ ਨੂੰ ਜਾਣ ਦੇ .......' ਕੁੜੀ ਨੂੰ ਮੈਂ ਜਾਣ ਦਿੱਤਾ।"
            "ਤੇ ਫਿਰ?"
            "ਫਿਰ ਕੀ ਜੀ। ਹੁਣੇ-ਹੁਣੇ ਇੱਕ ਪੇਂਡੂ ਮੁੰਡੇ ਨੂੰ ਰੋਕ ਰਖਿਆ ਹੈ। ਉਸ ਕੋਲ ਕਾਗਜ਼ ਵੀ ਪੂਰੇ ਹਨ ਤੇ ਕੋਲ ਹੈਲਮੇਟ ਵੀ ਹੈ। ਵਿਚਾਰਾ ਆਪਣੀ ਬੀਮਾਰ ਭੈਣ ਨੂੰ ਹਸਪਤਾਲ ਲੈ ਕੇ ਚੱਲਿਆ ਸੀ। ਹੁਣ ਪਤਾ ਨਹੀਂ ਕੀ ਪੰਗਾ ਪਾ ਲਿਆ ਹੈ।"
             "ਤੈਨੂੰ ਪਤਾ ਹੈ ਇਹ ਕੌਣ ਨੇ?"
             "ਹਾਂ ਜਨਾਬ! ਇਹ ਮੇਰੇ ਲਾਗਲੇ ਪਿੰਡ ਤੋਂ ਹਨ। ਮੈਂ ਵੀ ਜਾਣ ਦੇਣ ਲਈ ਬੜਾ ਕਿਹਾ, ਪਰ ........ਜਨਾਬ, ਇਹ ਕਿੱਥੋਂ ਦਾ ਕਾਨੂੰਨ ਹੈ ?