ਜਿਸ ਖੁਸ਼ਬੋਈਂ ਮਹਿਕ ਸੱਜਨਾਂ ਦੀ
ਉਹ ਖੁਸ਼ਬੋਆਂ ਮੇਰੇ ਵਤਨੋਂ ਆਈਆਂ ।
ਜਿਸ ਪਵਨਾਂ ਨੇ ਮਹਿਕਾਂ ਢੋਹੀਆਂ
ਮੇਰੇ ਦੇਸ਼ ਨੂੰ ਚੁੰਮ ਕੇ ਆਈਆਂ ।
ਸੱਤ ਸਮੁੰਦਰ ਲੰਘ ਕੇ ਆਈਆਂ
ਕਈੰ ਲੋੱਕਾਂ ਨੂੰ ਮਿਲਕੇ ਆਈਆਂ ।
ਇਹ ਹਵਾਵਾਂ ਬੜੀਆਂ ਨਿੱਘੀਆਂ
ਇਹ ਰਿਸ਼ਤਿਆਂ ਦਾ ਨਿੱਘ ਲਿਆਈਆਂ ।
ਚੜਦੇ ਪਾਸੇ ਵੱਲੋਂ ਆਈਆਂ
ਇਹ ਕਿਰਨਾਂ ਦੀਆਂ ਸੋਹਣੀਆਂ ਜਾਈਆਂ ।
ਚਿਰੀਂ ਵਿਛੁਨੇਂ ਜਿਵੇਂ ਮਿਲਦੇ ਨੇ
ਲਗਦੀਆਂ ਨੇ ਬਹੁਤ ਉਧਰਾਈਆਂ ।
ਕਈੰ ਪਾਣੀ ਛੋਹ ਕੇ ਆਈਆਂ
ਫਿਰ ਵੀ ਉਹ ਨੇ ਬਹੁਤ ਤਿਰਹਾਈਆਂ ।
ਵੇਖਣ ਆਈਆਂ ਧੀਆਂ ਪੁੱਤਰ
ਅਸੀਸਾਂ ਭੇਜੀਆਂ ਜਿੰਨਾਂ ਦੀਆਂ ਮਾਈਆਂ।
ਲੰਮੀਆਂ ਦੂਰੀਆਂ ਚੱਖਣ ਆਈਆਂ
ਕਿਹੜਾ ਸਵਾਦ ਹੈ ਵਿੱਚ ਜੁਦਾਈਆਂ ।
ਤਨਹਾਈਆਂ ਵਿੱਚ ਪਲਦੇ ਰਿਸ਼ਤੇ
ਸਮਝਣ ਆਈਆਂ ਤਲਖ ਸਚਾਈਆਂ ॥