accutane without food
accutane
without blood tests
ਮੇਰੇ ਪਿੰਡ ਦੀ ਜੂਹ ਵਿਚ
ਹਰ ਸਾਲ ਸਜਦੀ ਵਿਸਾਖੀ ਤੇ
ਮੈਂ ਇਸ ਸਾਲ ਵੀ ਜਾਣਾ ਹੈ
ਤੇ ਮੈਂ ਕਿਵੇਂ ਤੱਕਾਂਗਾ ਅਗਵਾੜ ਦੇ
ਉਹਨਾ ਹਮਸਾਇਆਂ ਨੂੰ
ਜਿੰਨਾਂ• ਦੇ ਮੋਢਿਆਂ ਨੇ
ਹੁਣੇ ਹੀ ਚੁੱਕੀਆਂ ਹਨ
ਆਪਣੇ ਜਵਾਨ ਪੁੱਤਰਾਂ ਦੀਆਂ ਅਰਥੀਆਂ।
ਮੈਂ ਆਪਣੀ ਮਾਂ ਸੰਗ ਤੁਰਿਆ
ਉਹਨਾ ਚਾਚੀਆਂ ਤੇ ਤਾਈਆਂ ਦੇ
ਚਿਹਰਿਆਂ ਵੱੱਲ ਕਿਵੇਂ ਤੱਕਾਂਗਾ
ਜਿੰਨਾਂ• ਦੀਆਂ ਅੱਖਾਂ ਵਿਚ
ਅਜੇ ਵੀ ਸਿਸਕਦੇ ਹੋਣਗੇ ਅੱਥਰੂ
ਤੇ ਮੈਨੂੰ ਵੇਖਕੇ ਵੈਰਾਗ ਵਿਚ
ਕਿਰਦੇ ਹੰਝੂ
ਪੂੰਝ ਲੈਣਗੀਆਂ ਉਹ ਆਪਣੇ
ਸਫੈਦ ਦੁਪੱਟਿਆਂ ਨਾਲ।
ਤੇ ਮੈਂ ਕਿਵੇਂ ਤੱਕਾਂਗਾ ਮਾਸੂਮ ਭੈਣਾ
ਜੋ ਕਦੇ ਚੁੰਗੀਆਂ ਭਰਦੀਆਂ
ਨਚਦੀਆਂ ਗਾਉਂਦੀਆਂ
ਪਰ ਹੁਣ ਉਤਰੇ ਮੂੰਹਾਂ ਤੇ ਭਰੇ ਗਲੇਡੂ
ਸੰਤਾਪੇ ਹੋਏ ਚਿਹਰੇ
ਜਿੰਨਾਂ• ਦੀਆਂ ਹੇਕਾਂ ਹੁਣ
ਦੋਹੇ ਤੇ ਸਿੱਠਣੀਆਂ ਦੀ ਥਾਂ
ਵੈਣਾ ਤੇ ਅਲਾਹੁਣੀਆਂ ਦੀਆਂ
ਆਵਾਜ਼ਾਂ ਦੀਆਂ ਆਦੀ ਹੋ ਗਈਆਂ।
ਤੇ ਤੀਆਂ ਦੀ ਪੈਂਦੀ ਬੱਲ•ੋ ਵਾਲੀ ਥਾਂ
ਅੱਜ ਉਹਨਾ ਤੱਕੀਆਂ ਹਨ
ਇੱਕੋ ਟੱਬਰ ਦੀਆਂ ਕਈ ਲਾਸ਼ਾਂ।
ਹਾਏ !
ਉਹ ਵੀ ਵੇਖਣ ਆਈਆਂ ਹਨ
ਵਿਸਾਖੀ ਦਾ ਦਿਹਾੜਾ
ਤੇ ਸਜੇ ਹੋਏ ਸਿੰਘਾਂ ਦੇ ਪੰਜ ਪਿਆਰੇ
ਚੁੱਪ ਚਾਪ! ਸਹਿਮੀ ਤੇ ਡਰੀ
ਪਰ ਦੱਬੀ ਆਵਾਜ਼ ਵਿਚ
ਕਿ ਮਜ਼ਲੂਮਾਂ ਦੀ ਰੱਖਿਆ ਹੂਣ
ਕੌਣ ਕਰੇਗਾ ?
ਤੇ ਹੁਣ ਕੌਣ ਬੁੱਝੇਗਾ ?
ਕਿ ਹੁਣ ਮਜ਼ਲੂਮ ਕਿਹੜਾ ਹੈ
ਤੇ ਮੁਲਜ਼ਿਮ ਕੌਣ ਹੈ ?