ਮੱਝ ਦੀਆਂ ਧਾਰਾਂ ਤੇ ਟੈਕਸ
(ਵਿਅੰਗ )
accutane acne
accutane without birth
control reddit
ਕੰਡੇ ਦਾ ਕੰਡਾ
ਅੱਜ ਸਵੇਰੇ ਸਵੇਰੇ ਮੂੰਹ ਹਨੇਰੇ ਰਾਂਝੇ ਦੇ ਮੱਝਾਂ ਦੇ ਹਾਤੇ ਨੂੰ ਪੁਲਿਸ ਨੇ ਚਾਰੇ ਪਾਸੋਂ ਘੇਰ ਲਿਆ । ਅੱਜ ਰਾਂਝਾ ਜਦ ਆਪਣੀ ਮੱਝ ਚੋਣ ਲਗਿਆ ਤਾਂ ਸੂਬਾ ਸਰਕਾਰ ਦਾ ਇੱਕ ਬੰਦਾ ਮੱਝ ਦੇ ਅੱਗੇ ਤੇ ਇੱਕ ਬੰਦਾ ਮੱਝ ਦੇ ਪਿਛੇ ਖੜਾ ਸੀ । ਉਹਨਾਂ ਨੇ ਰਾਂਝੇ ਨੂੰ ਇੱਕ ਫਾਈਲ ਸਾਈਨ ਕਰਨ ਨੂੰ ਕਿਹਾ । ਤਾਂ ਰਾਂਝੇ ਨੇ ਪੁੱਛਿਆ ਬਈ ਤੁਸੀਂ ਕੌਣ ਹੋ…ਮੈਨੂੰ ਮੱਝ ਚੋਣ ਦਿਉ ? ਤਾਂ ਅੱਗੋਂ ਉਹਨਾਂ ਬੰਦਿਆਂ ਨੇ ਕਿਹਾ ਸਰਕਾਰੀ ਬੰਦੇ ਹਾਂ ਸਰਕਾਰ ਦਾ ਹੁਕਮ ਹੈ ਕਿ ਅੱਜ ਤੋਂ ਜਦੋਂ ਵੀ ਤੁਸੀਂ ਮੱਝ ਦੀ ਧਾਰ ਚੋਇਆ ਕਰੋਂਗੇ ਤਾਂ ਅਖੀਰਲੀਆਂ ਧਾਰਾਂ ਸਰਕਾਰ ਦੀਆਂ ਟੈਕਸ ਦੇ ਰੂਪ ਚ ਹੋਇਆ ਕਰਨਗੀਆਂ ਜਾਂ ਤੁਸੀਂ ਸਰਕਾਰ ਨੂੰ ਮੱਝ ਦੇ ਚਾਰ ਥਣਾਂ ਚੋਂ ਇੱਕ ਥਣ ਵੀ ਦੇ ਸਕਦੇ ਹੋ ਇਟਸ ਡਿਪਿੰਡ ਆੱਨ ਯੂਅਰ ਐਗਰੀਮੈਂਟ ਜੇ ਤੁਸੀਂ ਸਾਡੇ ਨਾਲ ਨਹੀਂ ਸਹਿਮਤ ਹੋਵੋਗੇ ਤਾਂ ਤੁਹਾਡੀ ਮੱਝ ਵੀ ਜਬਤ ਹੋ ਸਕਦੀ ਹੈ ਤੁਹਾਡੀ ਹਰ ਮਹੀਨੇ ਦੀ ਸੇਲ ਪ੍ਰਚੇਜ ਕਿੰਨੀ ਹੈ ਇਸਦੀ ਬੈਂਕ ਸਟੇਟਮਿੰਟ ਜਰੂਰੀ ਹੈ ਤੇ ਤੁਹਾਡੇ ਕੱਟੇ ਕੱਟੀਆਂ ਕਿੰਨਾ ਕਿੰਨਾ ਦੁੱਧ ਪੀਂਦੇ ਨੇ ਇਹ ਪੱਕੇ ਸਬੂਤਾਂ ਨਾਲ ਫਾਈਲ ਨਾਲ ਨੱਥੀ ਹੋਣਾ ਚਾਹੀਦਾ ਹੈ ਜੇ ਤੁਸੀਂ ਕੱਟੇ ਕੱਟੀਆਂ ਦਾ ਹੱਕ ਮਾਰਦੇ ਹੋ ਤਾਂ ਤੁਹਾਡੇ ਤੇ ਪਸੂਆਂ ਤੇ ਅਤਿਆਚਾਰ ਦਾ ਕੇਸ ਦਰਜ਼ ਹੋ ਸਕਦਾ ਹੈ । ਤੁਹਾਡੇ ਹਾਤੇ ਚ ਕੈਮਰੇ ਜਰੂਰੀ ਨੇ ਸਰਕਾਰ ਕਿਤੇ ਤੇ ਕਦੋਂ ਵੀ ਰਿਕਾਰਡਿੰਗ ਮੰਗ ਸਕਦੀ ਹੈ ।”ਰਾਂਝਾ ਪਰੇਸ਼ਾਨ ਹੋ ਗਿਆ ਸੀ ਉਹ ਐਗਰੀਮੈਂਟ ਸਾਈਨ ਕਰੇ ਕਿ ਨਾ ਕਰੇ…? ਤੇ ਰਾਂਝੇ ਨੇ ਆਪਣੇ ਵਕੀਲ ਨੂੰ ਫੋਨ ਲਾਇਆ ਤਾਂ ਅੱਗੋਂ ਵਕੀਲ ਦੇ ਪੀ.ਏ. ਨੇ ਕਿਹਾ “ਰਾਂਝਾ ਜੀ ਤੁਸੀਂ ਹੋਰ ਵਕੀਲ ਕਰ ਲਉ ਤੁਹਾਡੇ ਵਕੀਲ ਸਾਹਬ ਨੇ ਆਪਣੇ ਗਲ ਚ ਸਰੋਪਾ ਪਵਾ ਲਿਆ ਹੈ ।”ਤਾਂ ਰਾਂਝੇ ਨੂੰ ਮੋਗੇ ਵਾਲੇ ਕੰਡੇ ਨੇ ਕਿਹਾ ਤੂੰ ਉਹੀ ਵਕੀਲ ਕਰ ਜਿਹੜਾ ਪ੍ਰਾਪਟੀ ਟੈਕਸ ਤੇ ਹਿਊਮਨ ਸਮਗਲਿੰਗ ਟੈਕਸਾਂ ਦੇ ਕੇਸ ਲੜ ਰਿਹਾ ਹੈ ਜਦ ਰਾਂਝੇ ਨੇ ਉਸ ਵਕੀਲ ਨਾਲ ਰਾਬਤਾ ਕਾਇਮ ਕੀਤਾ ਤਾਂ ਵਕੀਲ ਦਾ ਕਹਿਣਾ ਸੀ ਕਿ ਇੱਕ ਐਸੋਸੀਐਸ਼ਨ ਬਣਾਉ ਜਿਸ ਚ ਦੋ ਢਾਈ ਸੌ ਮੈਂਬਰ ਹੋਣ ਜਿੰਨਾਂ ਦੀਆਂ ਮੱਝਾਂ ਰੱਖੀਆਂ ਹੋਣ ਤੇ ਸਾਰੀਆਂ ਮੱਝਾਂ ਦੇ ਚਾਰੇ ਥਣ ਕੰਮ ਕਰਦੇ ਹੋਣ ਉਸ ਨੂੰ ਰਜਿ. ਕਰਵਾਉ ਤੇ ਫੇਰ ਮੈਂ ਦਸ ਤੋਂ ਪੰਦਰਾਂ ਦਿਨਾਂ ਚ ਕੇਸ ਸੱਟਡੀ ਕਰਕੇ ਤੁਹਾਡੀ ਕੋਰਟ ਚ ਰਿੱਟ ਪਾਅ ਦੇਵਾਂਗਾ ਹਾਂ ਮੇਰੀ ਢਾਈ ਲੱਖ ਰੁਪਏ ਫੀਸ ਜਮਾ ਕਰਵਾ ਦਿਉ ਪਹਿਲਾਂ ।”ਵਕੀਲ ਦੀ ਗੱਲ ਸੁਣ ਰਾਂਝਾ ਬੇਹੋਸ ਹੋ ਗਿਆ ਤੇ ਵਕੀਲ ਦੇ ਪੀ.ਏ ਨੇ ਹਸਪਤਾਲ ਦਾਖਿਲ ਕਰਵਾ ਦਿੱਤਾ ।