ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ (ਖ਼ਬਰਸਾਰ)


    erectile dysfunction treatments

    viagra tablet online
    ਬਰੈਂਪਟਨ -- ' ਕਲਮਾਂ ਦਾ  ਕਾਫਲਾ ਟਰਾਂਟੋ' ਅਤੇ 'ਸਰਗਮ ਰੇਡੀਓ' ਦੇ ਸਾਂਝੇ ਉੱਦਮ ਨਾਲ  ਲੇਖਕਾ ਡਾ: ਕਿਰਨਪ੍ਰੀਤ ਕੌਰ ਦੀ ਕਿਤਾਬ 'ਸ਼ਰੀਂਹ ਦੇ ਪੱਤੇ' ਅਤੇ ਭੁਪਿੰਦਰ ਦੂਲੇ ਦਾ ਗਜ਼ਲ ਸੰਗ੍ਰਿਹ 'ਬੰਦ ਬੰਦ'  ਰਲੀਜ਼ ਕਰਨ ਲਈ ਚਾਂਦਨੀ ਬੈਂਕੁਅਟ ਹਾਲ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਦੂਰ ਨੇੜੇ ਤੋਂ ਆਏ ਲੇਖਕ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿਚ ਲੋਕਲ ਗਾਇਕ 'ਸ਼ਿਵਰਾਜ  ਸੰਨੀਂ ਨੇ ਭੁਪਿੰਦਰ ਦੂਲੇ ਦੀ ਕਿਤਾਬ ਵਿਚੋਂ ਦੋ ਗ਼ਜ਼ਲਾਂ ਤਰੰਨੁਮ ਵਿੱਚ ਪੇਸ਼ ਕੀਤੀਆਂ। 'ਸ਼ਰੀਂਹ ਦੇ ਪੱਤੇ' ਕਿਤਾਬ 'ਤੇ ਅਮਰ ਅਕਬਰਪੁਰੀ ਅਤੇ ਡਾ ਸੁਲੇਮਨ ਨਾਜ਼ ਵੱਲੋਂ ਅਤੇ 'ਬੰਦ-ਬੰਦ' ਸਬੰਧੀ ਕੁਲਜੀਤ ਮਾਨ ਅਤੇ ਕੁਲਵਿੰਦਰ ਖਹਿਰਾ ਵੱਲੋਂ ਪਰਚੇ ਪੜ੍ਹੇ ਗਏ। ਇਸ ਤੋਂ ਇਲਾਵਾ ਰਣਜੀਤ ਦੁਲੈ, ਅਮਰਜੀਤ ਸਾਥੀ, ਡਾ ਸੁਖਪਾਲ, ਨਵਤੇਜ ਭਾਰਤੀ, ਬਲਰਾਜ ਚੀਮਾ, ਅਤੇ ਵਰਆਿਮ ਸਿੰਘ ਸੰਧੂ ਹੁਰਾਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।  
    ਕੁਲਜੀਤ ਮਾਨ ਨੇ ਕਿਹਾ ਕਿ ਭੁਪਿੰਦਰ ਦੀ ਕਵਿਤਾ ਵਿਚ ਸਮਾਜਿਕ ਵਰਤਾਰਾ ਸਮਾਇਆ ਹੋਇਆ ਹੈ। ਉਹ ਹਕੀਕਤ ਨੂੰ ਸਾਹਮਣੇ ਰੱਖ ਕੇ ਹੀ ਆਪਣੀ ਗੱਲ ਕਹਿੰਦਾ ਹੈ। ਕਵਿਤਾ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਸ ਵਿੱਚ ਠਹਿਰਾ ਹੈ, ਸੋਚ ਹੈ, ਤੇ ਬਿੰਬਾਂ ਵਿਚ ਪਾਠਕ ਮਨ ਦੀ ਝੰਜੋੜ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭੁਪਿੰਦਰ ਮੂਲ ਰੂਪ ਵਿੱਚ ਰੋਮਾਂਸਵਾਦੀ ਸ਼ਾਇਰ ਹੈ ਜਿਸ ਦੀ ਲਿਖਤ ਵਿੱਚੋਂ ਬਹ੍ਰਿਮੰਡ, ਸੰਗੀਤ, ਅਤੇ ਸਾਹਿਤਕ ਸਿਰਜਣਾ ਪ੍ਰਤੀ ਲਗਨ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਇਸ ਤੋਂ ਇਲਾਵਾ ਉਸ ਦੀ ਸ਼ਾਇਰੀ ਵਿੱਚ ਫ਼ਿਕਰ ਦੀ ਗੱਲ ਵੀ ਹੈ ਜਿਸ ਵਿੱਚ ਉਹ ਸਮਾਜਕ ਪ੍ਰਵਾਸ, ਸਮਾਜਿਕ, ਅਤੇ ਔਰਤ ਦੇ ਗਮ ਦੀ ਗੱਲ ਕਰਦਾ ਹੈ। ਡਾ: ਸੁਲੇਮਨ ਨਾਜ਼ ਨੇ ਕਿਰਨਪ੍ਰੀਤ ਦੀ ਕਿਤਾਬ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਕਿਰਨ ਪ੍ਰੀਤ ਦੀਆਂ ਕਵਿਤਾਵਾਂ ਇਸਤ੍ਰੀ ਪ੍ਰਧਾਨ ਹਨ। ਖੂਬੀ ਇਹ ਹੈ ਕਿ ਉਹ ਔਰਤ ਦੇ ਦੁੱਖ ਨੂੰ ਮਹਿਸੂਸ ਕਰਕੇ ਬਿਆਨ ਕਰਦੀ ਹੋਈ ਵੀ ਆਮ ਔਰਤ ਲੇਖਕਾਵਾਂ ਵਾਂਗ ਮਰਦ ਦੇ ਖਿਲਾਫ ਕੋਈ ਜ਼ਿਹਾਦ ਨਹੀਂ ਛੇੜਦੀ। ਅਮਰ ਅਕਬਰਪੁਰੀ ਨੇ ਕਿਹਾ ਕਿ ਇਹ ਵੱਖ ਵੱਖ ਵੰਨਗੀਆਂ ਦੀ ਇੱਕ ਖੂਬਸੂਰਤ ਕਿਤਾਬ ਹੈ। ਇਸ ਤੋਂ ਬਾਅਦ ਔਜਲਾ ਪ੍ਰੋਡਕਸ਼ਨ ਵਲੋਂ ਡਾ: ਕਿਰਨਪ੍ਰੀਤ ਅਤੇ ਭੂਪਿੰਦਰ ਦੂਲੇ ਬਾਰੇ ਵੱਖ ਵੱਖ ਤੌਰ ਤੇ  ਤਿਆਰ ਕੀਤੀਆਂ ਦੋ ਡਾਕੂਮੈਂਟਰੀ ਫਿਲਮਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਰੇਡੀA ਸਰਗਮ ਦੇ ਹੋਸਟ ਬਲਵਿੰਦਰ ਨੇ ਵੀ ਦੋਹਾਂ ਕਿਤਾਬਾਂ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੋਵਾਂ ਲੇਖਕਾਂ ਨੂਂੰ ਵਧਾਈ ਦਿੱਤੀ। ਡਾ: ਕਿਰਨਪ੍ਰੀਤ ਨੇ ਆਪਣੀ ਕਿਤਾਬ ਵਿਚੋਂ ਕੂਝ ਕਵਿਤਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਭੁਪਿੰਦਰ ਦੂਲੇ ਨੇ ਵੀ ਆਪਣੀ ਨਵੀਂ ਕਿਤਾਬ ਵਿਚੋਂ ਕੁਝ ਵੰਨਗੀਆਂ ਪੜ੍ਹ ਕੇ ਸੁਣਾਈਆਂ। ਡਾ: ਸੁਖਪਾਲ, ਨਵਤੇਜ ਭਾਰਤੀ ,ਡਾ: ਵਰਿਆਮ ਸਿੰਘ ਸੰਧੂ, ਅਤੇ ਇਕਬਾਲ ਰਾਮੂਵਾਲੀਆ ਨੇ ਜਿੱਥੇ ਦੋਹਾਂ ਲੇਖਕਾਂ ਨੂੰ ਵਧਾਈ ਦਿੱਤੀ ਉੱਥੇ ਕਵਿਤਾ ਬਾਰੇ ਵਿਸਥਾਰਪੂਰਬਕ ਸੁਝਾਅ ਵੀ ਸਾਂਝੇ ਕੀਤੇ। ਸੀਨੀਅਰਜ਼  ਕਲੱਬ ਮਾਲਟਨ ਦੇ ਪ੍ਰਧਾਨ ਪਿਆਰਾ ਸਿੰਘ ਨੇ ਵੀ ਦੋਹਾਂ ਲੇਖਕਾਂ ਨੂੰ ਵਧਾਈਆਂ ਦਿਤੱੀਆਂ। ਸਟੇਜ ਦੀ ਜ਼ਿਮੇਵਾਰੀ 'ਰੇਡੀਓ ਸਰਗਮ' ਦੇ ਹੋਸਟ ਡਾ ਬਲਵਿਦੰਰ ਸਿੰਘ ਤੇ ਕਲਮਾਂ ਦੇ ਕਾਫਲੇ ਦੇ ਕੁਆਰਡੀਨੇਟਰ ਕੁਲਵਿੰਦਰ ਖੈਰਾ ਨੇ ਨਿਭਾਈ। ਇਸ ਤੋਂ ਇਲਾਵਾ ਸਮਾਗਮ ਕੋਈ ਡੇਢ ਸੌ ਦੇ ਕਰੀਬ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਵਿਚ ਪ੍ਰੋ:ਜਗੀਰ ਸਿੰਘ ਕਾਹਲੋਂ, ਵਕੀਲ ਕਲੇਰ, ਪਿਆਰਾ ਸਿੰਘ ਕੁਦੋਵਾਲ, ਸੁਰਜੀਤ ਕੌਰ, ਹਰਭਜਨ ਕੌਰ ਗਿੱਲ , ਜਤਿੰਦਰ ਰੰਧਾਵਾ, ਨੀਟਾ ਬਲਵਿੰਦਰ, ਰਾਣੀ ਬਲਜਿੰਦਰ, ਰਾਜ ਘੁੰਮਣ, ਸੁਖਮਿੰਦਰ ਹੰਸਰਾ, ਪ੍ਰੀਤਮ ਧੰਜਲ, ਪੰਕਜ ਸ਼ਰਮਾ, ਰਾਜ ਝੱਜ, ਹੈਰੀ ਧਾਲੀਵਾਲ, ਸਤਨਾਮ ਸਿੰਘ ਮੰਡ, ਮਲੂਕ ਸਿੰਘ ਕਾਹਲੋਂ, ਪਰਮਜੀਤ ਸਿੰਘ ਢਿੱਲੋਂ, ਮਕਸੂਦ ਚੌਧਰੀ, ਬਲਜਿੰਦਰ ਲੇਲਣਾ, ਇਕਬਾਲ ਬਰਾੜ, ਬਰਜਿੰਦਰ ਗੁਲਾਟੀ,  ਗੁਲਾਟੀ, ਇਕਬਾਲ ਸੁੰਬਲ, ਸ਼ਮਸ਼ੇਰ ਢਪਾਲੀ, ਹਮੇਸ਼ ਸਿੰਘ, ਸੁਰਜੀਤ ਢੀਂਡਸਾ, ਡਾ ਬਲਵਿੰਦਰ ਸੇਖੋਂ, ਬਲਦੇਵ ਰਹਿਪਾ, ਆਦਿ ਤੋਂ ਇਲਾਵਾ ਡਾ: ਕਿਰਨ ਪ੍ਰੀਤ ਅਤੇ ਭੁਪਿਦੰਰ ਦੂਲੇ ਦੇ ਪਰਿਵਾਰਕ ਮੈਂਬਰ ਤੇ ਦੋਸਤ ਸ਼ਮਲ ਸਨ।  

    ---------------------------------------------

    ਕਾਫਲੇ ਵਲੋਂ ਕਰਵਾਏ ਗਏ ਕਵੀ ਦਰਬਾਰ ਨੂੰ ਮਿਲੀ ਭਰਪੂਰ ਸਫਲਤਾ

    ਟਰਾਂਟੋ -- 'ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ' ਵਲੋਂ 29 ਮਾਰਚ 2014 ਨੂੰ ਬਰੈਮਲੀ ਸਿਵਿਕ ਸੈਂਟਰ ਲਾਇਬਰੇਰੀ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਦੋਹਾਂ ਪੰਜਾਬਾਂ ਨਾਲ ਸਬੰਧਤ ਨਾਮਵਾਰ ਕਵੀ ਅਤੇ ਸਾਹਿਤ ਪ੍ਰੇਮੀ ਪਹੁੰਚੇ ਹੋਏ ਸਨ। ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਕੁਲਵਿੰਦਰ ਖਹਿਰਾ ਨੇ ਮਾਰਚ ਮਹੀਨੇ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਨਾਲ਼ ਨਾਲ਼ ਉਸੇ ਹੀ ਦਿਨ ਹੋਏ ਪਾਸ਼ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕੇ 23 ਮਾਰਚ ਦੀ ਸਵੇਰ ਵੀ ਅਤੇ ਸ਼ਾਮ ਵੀ ਸਾਡੇ ਸੂਰਮਿਆਂ ਦੇ ਖ਼ੂਨ ਨਾਲ਼ ਰੰਗੀ ਹੋਈ ਹੈ। ਇਸ ਦੇ ਨਾਲ਼ ਹੀ ਪਿਛਲੇ ਦਿਨੀਂ ਵਿਛੋੜਾ ਦੇ ਗਏ ਜਗਤ-ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਬਾਰੇ ਵੀ ਸ਼ੋਕ ਮਤਾ ਪੇਸ਼ ਕੀਤਾ ਗਿਆ।  ਕਵੀ ਦਰਬਾਰ ਦੇ ਪਹਿਲੇ ਦੌਰ ਵਿਚ ਜੁਗਿੰਦਰ ਅਣਖੀਲਾ, ਸੁਖਿੰਦਰ, ਸੁਰਜੀਤ ਕੌਰ, ਜਗੀਰ ਕਾਹਲੋਂ, ਡਾ: ਬਲਜਿੰਦਰ ਸੇਖੋਂ, ਬਲਦੇਵ ਸਿੰਘ ਸਿੱਧੂ, ਡਾ: ਕਿਰਨਪਰ੍ਰੀਤ ਕੌਰ, ਅਮਰ ਅਕਬਰ ਪੁਰੀ, ਗਿਆਨ ਸਿੰਘ ਦਰਦੀ, ਰਸ਼ੀਦ ਨਦੀਮ, ਮਿੰਨੀ ਗਰੇਵਾਲ, ਅਜੀਤ ਲਾਇਲ, ਪਰਮਜੀਤ ਸਿੰਘ ਵਿਰਦੀ, ਭੁਪਿੰਦਰ ਦੂਲੇ, ਮਦਨ ਬੰਗਾ, ਡਾ: ਗੁਰਮਿੰਦਰ ਕੌਰ ਸਿੱਧੂ, ਅਤੇ ਪਰਮਜੀਤ ਢਿਲੋਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟੀ। ਚਾਹ ਪਾਣੀ ਦੀ ਇਕ ਛੋਟੀ ਜਿਹੀ ਬਰੇਕ ਤੋਂ ਬਾਅਦ ਕਵਿਤਾਵਾਂ ਦਾ ਦੌਰ ਫਿਰ ਚਲ ਪਿਆ ਜਿਸ ਦੌਰਾਨ ਹਰਭਜਨ ਕੌਰ ਗਿੱਲ, ਡਾ: ਸੁਖਪਾਲ, ਪੰਕਜ ਸ਼ਰਮਾ, ਬਲਦੇਵ ਦੁਹੜੇ, ਬਰਜਿੰਦਰ ਗੁਲਾਟੀ, ਸਤਨਾਮ ਸਿੰਘ ਮੰਡ, ਸ਼ਕੁੰਤਲਾ ਤਲਵਾਰ, ਲਛਮਣ ਸਿੰਘ ਗਾਖਲ, ਤਾਹਿਰ ਗੋਰਾ, ਡਾ: ਵਰਿਆਮ ਸਿੰਘ ਸੰਧੂ, ਗਜ਼ਲਗੋ ਸ਼ਿਵਰਾਜ ਸਿੰਘ ਸਨੀ, ਡਾ: ਜਸਵਿੰਦਰ ਸੰਧੂ, ਕੁਲਜੀਤ ਮਾਨ, ਗਿਆਨਜੀਤ ਸਿੰਘ, ਰਾਜਪਾਲ ਬੋਪਾਰਾਏ,  ਮਕਸੂਦ ਚੌਧਰੀ ਅਤੇ ਪ੍ਰੀਤਮ ਧੰਜਲ ਨੇ ਆਪਣੇ ਕਲਾਮ ਸ੍ਰੋਤਿਆਂ ਨਾਲ ਸਾਂਝੇ ਕੀਤੇ। ਸੁਖਮਿੰਦਰ ਰਾਮਪੁਰੀ ਨੇ ਆਪਣਾ ਗੀਤ 'ਕੱਲਿਆਂ ਨੂੰ ਛੱਡ ਕੇ ਨਾ ਜਾ' ਤਰੰਨੁਮ ਵਿਚ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸੁਖਚਰਨਜੀਤ ਕੌਰ ਗਿੱਲ ਨੇ ਵੀ ਖੂਬਸੂਰਤ ਤਰੰਨਮ ਵਿੱਚ ਆਪਣਾ ਗੀਤਾ ਪੇਸ਼ ਕੀਤਾ। ਅਖੀਰ ਵਿਚ ਪ੍ਰੀਤਮ ਧੰਜਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਕਵੀ ਦਰਬਾਰ ਵਿਚ ਆਏ ਸਭ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਏਨੀ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਕਵੀ ਦਰਬਾਰ ਨੂੰ ਇੱਕ ਸਫਲ ਕਵੀ ਦਰਬਾਰ ਬਣਾ ਦਿੱਤਾ। ਇਹ ਕਵੀ ਦਰਬਾਰ ਭਾਵੇਂ ਨਿਸਚਤ ਸਮੇ ਤੋਂ ਇੱਕ ਘੰਟਾ ਬਾਅਦ ਸਮਾਪਤ ਹੋਇਆ, ਪਰ ਫਿਰ ਵੀ ਸਮੇਂ ਦੀ ਘਾਟ ਹੋਣ ਕਾਰਨ ਕੁਝ ਕਵੀ ਆਪਣੀ ਰਚਨਾਵਾਂ ਸ੍ਰੋਤਿਆਂ ਨਾਲ ਸਾਝੀਆਂ ਨਾ ਕਰ ਸਕੇ। ਇਸ ਤੋਂ ਇਲਾਵਾ ਹਾਜ਼ਰ ਸਾਹਿਤਕ ਪ੍ਰੇਮੀਆਂ ਵਿਚ ਸੁਰਜਨ ਜ਼ੀਰਵੀ, ਸੰਤੋਖ  ਧੰਜਲ, ਨਾਹਰ ਸਿੰਘ ਔਜਲਾ, ਬਲਰਾਜ ਚੀਮਾ, ਹਰਜੀਤ ਸਿੰਘ ਬੇਦੀ, ਸੁੱਚਾ ਸਿੰਘ ਮਾਂਗਟ, ਪਰਮਿੰਦਰ, ਪ੍ਰਤੀਕ ਸਿੰਘ,ਓਮਰ ਵਾਰਸ, ਰਾਣਾ ਬਸ਼ਰਤ, ਇਕਬਾਲ ਸੁੰਬਲ, ਕਿਰਪਾਲ ਸਿੰਘ ਪਨੂੰ, ਸੁਦਾਗਰ ਵਨਿੰਗ, ਬਿਕਰਮ ਜੀਤ ਸਿੰਘ ਗਿੱਲ, ਚਰਨਜੀਤ ਤਲਵਾਰ, ਡਾ: ਬਲਦੇਵ ਸਿੰਘ ਖਹਿਰਾ, ਮਨਮੋਹਨ ਸਿੰਘ, ਗੁਰਦੇਵ ਵਾਹੜਾ, ਡਾ: ਬਲਵਿੰਦਰ ਸਿੰਘ (ਸਰਗਮ ਰੇਡੀਓ), ਰਾਜ ਪਾਲ ਸਿੰਘ ਹੋਠੀ, ਆਦਿ ਦੇ ਨਾ ਸ਼ਮਲ ਹਨ। ਮਕਸੂਦ ਚੌਧਰੀ ਅਤੇ ਪ੍ਰੀਤਮ ਧੰਜਲ ਦੀ ਪ੍ਰਦਾਨਗੀ ਹੇਠ ਚੱਲੇ ਇਸ ਕਵੀ ਦਰਬਾਰ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਵੱਲੋਂ ਕੀਤੀ ਗਈ।      


    ਗੁਰਜਿੰਦਰ ਸੰਘੇੜਾ