ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ
(ਖ਼ਬਰਸਾਰ)
ਲੁਧਿਆਣਾ -- ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ ਦੱਸਿਆ ਕਿ ਪੰਜਾਬੀ ਸਾਹਿਤ ਵਿੱਚ ਪਾਏ ਵੱਡੇਮੁੱਲੇ ਯੋਗਦਾਨ ਤੇ ਸਮੁੱਚੀ ਰਚਨਾ ਲਈ 'ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ 2013 ਮਹਿੰਦਰ ਸਾਥੀ ਮੋਗਾ ਨੂੰ ਅਤੇ ਪੰਜਾਬੀ ਗ਼ਜ਼ਲ ਵਿਧਾ ਨੂੰ ਪ੍ਰਫੁੱਲਤ ਕਰਨ ਵਿਚ ਪਾਏ ਯੋਗਦਾਨ ਲਈ 'ਡਾ. ਰਣਧੀਰ ਸਿੰਘ ਚੰਦ ਪੁਰਸਾਕਰ 2013 ਅਮਰੀਕ ਡੋਗਰਾ ਨੂੰ ਉਨ੍ਹਾਂ ਦੀ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ 'ਝਾਂਜਰ ਵੀ ਜੰਜ਼ੀਰ ਵੀ' ਲਈ ਪ੍ਰਦਾਨ ਕੀਤਾ ਜਾਵੇਗਾ।
ਰਚਨਾਵਾਂ ਦੇ ਦੌਰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਗ਼ਜ਼ਲ 'ਚਾਤਰ ਸ਼ਾਤਰ ਸਾਨੂੰ ਕਿੱਥੋਂ ਤੱਕ ਭੜਾਈ ਜਾਂਦੇ ਨੇ, ਬੋਹੜ ਦਾ ਬੂਟਾ ਦੇਖੋ ਗਮਲੇ ਚੋਂ ਲਗਾਈ ਜਾਂਦੇ ਨੇ', ਜਗੀਰ ਸਿੰਘ ਪ੍ਰੀਤ ਨੇ 'ਹੋਰ ਲਿਖਣ ਦੀ ਲੋੜ ਨਹੀਂ ਹੈ' ਦਲਵੀਰ ਸਿੰਘ ਲੁਧਿਆਣਵੀ ਨੇ 'ਜੰਮਿਆ ਸੀ ਇਕ ਭਗਤ ਸੂਰਮਾ ਕਰ ਗਿਆ ਨੇਕ ਕਮਾਈਆਂ', ਸਰਦਾਰ ਪੰਛੀ ਨੇ 'ਦਿਲੇ ਇਨਸਾਫ ਜਬ ਵੀ ਆਬਾਦ ਹੁੰਦਾ ਹੈ', ਗੁਰਚਰਨ ਕੌਰ ਕੋਚਰ 'ਬੜੇ ਹੀ ਕੀਮਤੀ ਤੋਹਫ਼ੇ ਇਹ ਮਿੱਠੇ ਬੋਲ ਹੁੰਦੇ ਨੇ', ਗੁਲਜ਼ਾਰ ਪੰਧੇਰ 'ਐ ਮੇਰੇ ਦੇਸ਼', ਪ੍ਰੀਤਮ ਪੰਧੇਰ 'ਉਸ ਦੀਵੇ ਦਾ ਕੀ ਜਗਣਾ', ਜਨਮੇਜਾ ਜੌਹਲ 'ਨਾਟਕ ਹਮੇਸ਼ਾ ਰੰਗਮੰਚ ਤੇ ਨਹੀਂ ਹੁੰਦੇ', ਗੁਰੀ ਲੁਧਿਆਣਵੀ 'ਮਾਏ ਲਾਡ ਲੁਡਾਉਂਦੀਏ', ਰਵਿੰਦਰ ਰਵੀ 'ਆ ਆਪਾਂ ਕਿਹੜੇ ਵਹਿਣ 'ਚ ਬਹਿ ਤੁਰੇ ਹਾਂ', ਪਾਲੀ ਖ਼ਾਦਿਮ 'ਤੇਰਾ ਮੁਖੜਾ ਜਦੋਂ ਤੱਕਦੇ', ਪੰਮੀ ਹਬੀਬ 'ਲੋਕਾਂ ਦੇ ਹਿਰਦੇ ਚੋਂ ਵਸਣ ਵਾਲਿਆ', ਹਰਮਨ ਸੂਫ਼ੀ ਲਹਿਰਾ 'ਬਹਿ ਕੇ ਮੇਰੇ ਕੋਲ ਤੂੰ ਬੀਬਾ' ਅਮਰਜੀਤ ਸ਼ੇਰਪੁਰੀ 'ਲਿਆਓ ਪਿਚਕਾਰੀ ਦਿਲ਼ ਦੀ ਭਰ ਕੇ' ਦਲੀਪ ਅਵਧ 'ਹੋਲੀ ਕੇ ਰੰਗ', ਰਾਕੇਸ਼ ਤੇਜਪਾਲ ਜਾਨੀ 'ਬੰਦੇ ਵਿਚ ਇਨਸਾਨ ਨਹੀਂ ਹੈ', ਸ਼ਿਵ ਲੁਧਿਆਣਵੀ 'ਤਿੱਤਲੀਆਂ ਹੀ ਤਿੱਤਲੀਆਂ ਨੇ', ਕੁਲਵਿੰਦਰ ਕਿਰਨ 'ਦਿਲ ਦਾ ਦਰਦ', ਪਰਮਜੀਤ ਕੌਰ ਮਹਿਕ 'ਜ਼ਿੰਦਗੀ ਵਿਚ ਰਿਹਾ', ਗੁਰਦੀਸ਼ ਕੋਰ ਗਰੇਵਾਲ 'ਨਾ ਸੁਣੀ ਕਿਸੇ ਨੇ', ਇੰਜ: ਸਰਜਨ ਸਿੰਘ 'ਕਿਉਂ ਸੋਚਾਂ ਵਿਚ', ਰਾਜਿੰਦਰ ਵਰਮਾ 'ਜਿਊਣ ਮੇਰੇ ਵੀਰ', ਕੁਸਮਜੀਤ 'ਕਿਨਾਰੇ ਆ ਗਏ', ਅਵਤਾਰ ਜੌੜਾ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ, ਨਿਰਮਲ ਜੌੜਾ, ਭਗਵਾਨ ਢਿੱਲੋਂ, ਬਲਕੌਰ ਸਿੰਘ ਗਿੱਲ, ਬੁੱਧ ਸਿੰਘ ਨੀਲੋ, ਡਾ ਕੀਰਤੀ ਦੂਆ, ਦਲਜੀਤ ਸਿੰਘ ਬੋਪਾਰਾਏ ਕਲਾਂ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਜਾਗੀਰ ਸਿੰਘ ਪ੍ਰੀਤ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਾਹਿਤ ਸਭਾਵਾਂ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਦਲਵੀਰ ਸਿੰਘ ਲੁਧਿਆਣਵੀ
ਪ੍ਰੈਸ ਸਕੱਤਰ