ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼
(ਖ਼ਬਰਸਾਰ)
ਭੀਖੀ -- ਸਥਾਨਕ ਨੈਸ਼ਨਲ ਕਾਲਜ ਭੀਖੀ ਦੇ ਵਿਹੜੇ ਵਿੱਚ ਬਬਲੀ ਧਾਲੀਵਾਲ ਦੀ ਲਿਖਤ ਕਿਤਾਬ 'ਮੰਜਿਲ' ਰਿਲੀਜ਼ ਕੀਤੀ ਗਈ। ਕਿਤਾਬ ਦੀ ਘੁੰਢ ਚੁਕਾਈ ਲਖਵਿੰਦਰ ਸਿੰਘ ਮੂਸਾ ਨੇ ਕੀਤੀ ਲੇਖਕ ਬਬਲੀ ਧਾਲੀਵਾਲ ਨੇ ਦੱਸਿਆ ਇਹ ਕਿਤਾਬ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਵੀ ਇਟਲੀ ਵਿੱਚ ਰਿਲੀਜ਼ ਕੀਤੀ ਗਈ ਹੈ। ਜਿਸ ਵਿਚ ਪਾਠਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਰੰਗਾਂ ਰੰਗ ਪ੍ਰੋਗਰਾਮ ਕੀਤਾ ਗਿਆ ਜਿਸ ਪੰਜਾਬੀ ਦੇ ਮਸਹੂਰ ਗਾਇਕ ਗੋਲਡੀ ਬਾਵਾ ਅਤੇ ਜੱਸੀ ਧਾਲੀਵਾਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸ਼ਾਇਰ ਬਲਵੰਤ ਸਿੰਘ ਭਾਟੀਆ ਨੇ ਕਿਤਾਬ ਵਿਚਲੇ ਸ਼ੇਅਰਾ ਨੂੰ ਬਾਖੂਬੀ ਦਰਸ਼ਕਾ ਦੇ ਰੁਬਰੂ ਕੀਤਾ। ਸਾਹਿਬਦੀਪ ਪ੍ਰਕਾਸ਼ਨ ਭੀਖੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਗੁਰਵੀਰ ਸਿੰਘ, ਪ੍ਰੋ.ਸਤਿੰਦਰ ਸਿੰਘ, ਗੁਰਚੇਤ ਸਿੰਘ ਫੱਤੇਵਾਲੀਆਂ, ਬਲਵਿੰਦਰ ਧਾਲੀਵਾਲ, ਬਲਵੰਤ ਭੀਖੀ, ਡਾ. ਬੀ. ਅਲੈਕਸੇਈ, ਕਰਨ ਭੀਖੀ, ਹਰਵਿੰਦਰ ਭੀਖੀ ਅਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ।