ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ
(ਖ਼ਬਰਸਾਰ)
amoxil 500mg price
amoxicillin 500mg
oral suspension
ਪਟਿਆਲਾ -- ਮਾਨਵਤਾ ਪੱਖੀ ਮੰਚ ਪੰਜਾਬ ਵਲੋਂ ਉੱਘੇ ਸਿੱਖ ਵਿਦਵਾਨ ਸੋਹਣ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ| ਗੁੱਡ ਆਰਟ ਸੈਂਟਰ, ਪਟਿਆਲਾ ਵਿਖੇ ਮਾਨਵਤਾ ਪੱਖੀ ਮੰਚ ਦੇ ਕਨਵੀਨਰ ਅਤੇ ਫਿਲਮਕਾਰ ਇਕਬਾਲ ਗੱਜਣ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਮੌਕੇ ਦੱਸਿਆ ਕਿ ‘ਸਿੱਖ ਇਤਿਹਾਸ ਖੋ੦ ਤੇ ਸੂਚਨਾ ਕੇਂਦਰ ਗੜੀ ਮਹਾਂ ਸਿੰਘ’ ਦੇ ਡਾਇਰੈਕਟਰ ਸੋਹਣ ਸਿੰਘ ਸਿੱਖ ਇਤਿਹਾਸ ਅਤੇ ਸਿੱਖ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯਤਨ੍ਹੀਲ ਹਨ|
ਇਸ ਮੌਕੇ ਗੁਰੂ ਨਾਨਕ ਸ਼ਹਬਦਪ੍ਰੀਤ ਸੰਗੀਤ ਅਕੈਡਮੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਬਲਜੀਤ ਕੌਰ ਖਾਲਸਾ ਨੇ ਦੱਸਿਆ ਕਿ ਸੋਹਣ ਸਿੰਘ ਵਲੋਂ ਲਿਖੀਆ ਪੁਸਤਕਾਂ “ਸੱਚ ਪੁਰਾਣਾ ਹੋਵੈ ਨਾਹੀ** ਅਤੇ “ਗੁਰਬਾਣੀ ਤੇ ਸਾਇੰਸ** ਸਿੱਖ ਇਤਿਹਾਸ ਨਾਲ ਸੰਬੰਧਤ ਵੱਡਮੂਲੀਆਂ ਰਚਨਾਵਾਂ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਮਹਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ:ਰਵਿੰਦਰ ਕੋਰ ਰਵੀ ਅਤੇ ਮਿਸ ਰਾਗਨੀ ਸ਼ਰਮਾ ਹਾਰ ਸਨ|
ਸਿੱਖ ਵਿਦਵਾਨ ਸੋਹਣ ਸਿੰਘ ਨੂੰ ਆਪਣੀ ਪੁਸਤਕ " ਮਾਨਵਤਾ ਦਾ ਕੌਮੀਤਰੀ ਫਲਸਫਾ’ ਭੇਟ ਕਰਦੇ ਹੋਏ, ਇਕਬਾਲ ਗੱਜਣ, ਨਾਲ ਡਾ:ਬਲਜੀਤ ਕੌਰ, ਡਾ:ਰਵਿੰਦਰ ਕੋਰ ਰਵੀ ਅਤੇ ਰਾਗਨੀ ਸ਼ਰਮਾ|