ਪਿਆਰ-ਮੁਹੱਬਤ ਦੇ ਅਰਥ ਤਾਂ ਬਦਲ ਗਏ ਨੇ,
ਕੋਈ ਕਿਵੇਂ ਕਰੇ ਹੁਣ ਵਿਸ਼ਵਾਸ਼ ਦੀ ਗੱਲ।
ਰਿਸ਼ਤਿਆਂ ਦੀ ਪਰਿਭਾਸ਼ਾ ਵੀ ਉਹ ਨਾ ਰਹੀ,
ਬੜੀ ਪੁਰਾਣੀ ਹੋ ਗਈ, ਨਹੁੰਆਂ ਨਾਲੋਂ ਮਾਸ ਦੀ ਗੱਲ।
ਯਾਰ ਤੇ ਗੱਦਾਰ ਦੋਵੇਂ ਇੱਕ ਹੋ ਗਏ,
ਇੱਜ਼ਤਾਂ ਦੀ ਰਾਖੀ ਲੱਗੇ, ਬਕਵਾਸ ਦੀ ਗੱਲ।
ਪਦਾਰਥਵਾਦੀ ਸੋਚ, ਬਸ ਭਜਾਈ ਫਿਰਦੀ,
ਸਭ ਭੁਲਾਈ ਫਿਰਦੇ, ਇੱਕ ਸ੍ਵਾਸ ਦੀ ਗੱਲ।
ਅਸੀਂ ਕੌਣ, ਕਿਥੋਂ ਤੇ ਕਦੋਂ ਆਏ,
ਕੋਈ ਨਾ ਜਾਵੇ, ਗੋਰਵਮਈ ਇਤਿਹਾਸ ਦੀ ਗੱਲ।
ਨਸ਼ਿਆਂ ਦੇ ਸੇਕ ਨੇ ਬੰਦੇ ਕਾਲੇ ਤੇ ਕੌੜੇ ਕਰ ਦਿੱਤੇ,
ਜਰਨਗੇ ਕਿਵੇਂ, ਸੁੱਚੇ-ਸਾਦੇ ਜੀਵਨ ਵਾਲੀ, ਮਿਠਾਸ ਦੀ ਗੱਲ।
ਪਹਿਲਾਂ ਵੇਚ ਕੇ ਵੋਟ ਆਪਣੀ ਨੂੰ,
ਫਿਰ ਵੀ ਕਰਨ ਦੇਖੋ, ਵਿਕਾਸ ਦੀ ਗੱਲ।
ਕਮੀਨਪੁਣੇ ਵਿੱਚ ਹੀ ਸ਼ੌਹਰਤਾਂ ਦੌਲਤਾਂ ਨੇ,
ਸੱਚੇ-ਪੱਕੇ ਦੀ ਜਿਵੇਂ, ਬੇ-ਆਸ ਦੀ ਗੱਲ।
ਉਸ ਸ਼ਹਿਰ ਨੇ ਤਾਂ ਨੌਜੁਆਨੀ ਖਾ ਲੈਣੀ,
ਫਿਰ ਕਿਉਂ ਨਾ ਕਰਾਂ ਪਿੰਡ 'ਪੌਤ' ਮੇਰੇ ਖ਼ਾਸ ਦੀ ਗੱਲ।
ਚੱਲ ਛੱਡ ਧਾਲੀਵਾਲਾ, ਤੂੰ ਤਾਂ ਮੋੜ ਨੱਕੇ,
ਗਲ਼-ਘੋਟੂਆਂ ਨਾਲ, ਕੀ ਕਰਨੀ, ਭੁੱਖ ਪਿਆਸ ਦੀ ਗੱਲ।