ਚਾਚੇ ਗਰਾਂਤੇ ਦੇ ਅਸਲੀ ਨਾਮ ਦਾ ਪਿੰਡ ਵਿੱਚ ਲੋਕਾਂ ਨੂੰ ਘੱਟ ਹੀ ਪਤਾ ਸੀ, ਸਾਡੇ ਪਿੰਡ ਵਿੱਚ ਸਿਰਫ ਇੱਕ ਹੀ ਘਰ ਲੋਹਾਰਾਂ ਦਾ ਸੀ ਦੋ ਭਰਾ ਸੱਨ ਇੱਕ ਦਾ ਨਾਂ ਸੁਰਜਨ ਸਿੰਘ ਦੁਜੇ ਦਾ ਅਸਲ ਨਾਂ ਗੁਰਾਂ ਦਿੱਤਾ ਸੀ ਇਹ ਦੋਵੇਂ ਹੀ ਚਾਚੇ ਭਤੀਜੇ ਸੱਨ ,ਸੁਰਜਨ ਸਿੰਘ ਦਾ ਵਿਆਹ ਚੰਗੇ ਘਰ ਹੋਇਆ ਸੀ ਕਿਊਂ ਜੋ ਉਹ ਕੋeੋਟੇ ਸ਼ਹਿਰ ਵਿੱਚ ਕੋਈ ਚੰਗੀ ਨੌਕਰੀ ਕਰਦਾ ਸੀ ਪਰ ਚਾਚਾ ਵਿਚਾਰਾ ਅਨ ਪੜ੍ਹ ਤੇ ਸਿੱਧਾ ਹੋਣ ਕਰਕੇ ਵਡੇਰੀ ਉਮਰ ਤੱਕ ਛੜਾ ਹੀ ਰਿਹਾ ,ਪਰ ਸਾਰਾ ਪਿੰਡ ਹੀ ਉੱਸ ਚਾਚਾ ਗਰਾਂਤਾ ਕਿਹਾ ਕਰਦਾ ਸੀ ,ਚਾਚਾ ਅੱਧੀ ਛਾਂਗੀ ਦਾੜ੍ਹੀ ਤੇ ਮੁੱਛਾਂ ਨੂੰ ਹਰ ਵਕਤ ਕੁੱਤਕਤਾੜੀਆਂ ਜੇਹੀਆਂ ਹਰ ਵਕਤ ਆਮ ਹੀ ਕੱਢਦਾ ਰਹਿੰੰਦਾ ਹੁੰਦਾ ਸੀ ਲੰਬੂਤਰਾ ਜੇਹਾ ਮੂੰਹ ਦੇ ਅਗਲੇ ਹੇਠਲੇ ਉਪਰਲੇ ਸਾਮ੍ਹਣੇ ਤਮਾਕੂ ਖਾਧੇ ਭੂਰੇ ਦੰਦ ਤੇ ਹੁੱਕੇ ਬੀੜੀ ਦੇ ਤਮਾਕੂ ਦੇ ਧੂਏਂ ਨਲ ਭੁਰੀਆਂ ਹੋਈਆਂ ਮੁਛਾਂ , ਮੋਟੇ ਮੋਟੇ ਡਰਾਉਣੇ ਡੇਲੇ ਤੇ ਨਾਲੇ ਜਦੋਂ ਉਹ ਕਾਹਲੀ 2 ਬੋਲਦਾ ਇਵੇਂ ਲੱਗਦਾ ਜਿਵੇਂ ਕਿਸੇ ਨਾਲ ਲੜਾਈ ਝਗੜਾ ਕਰ ਰਿਹਾ ਹੋਵੇ ,ਸਿਰ ਤੇ ਨਿੱਕੀ ਜੇਹੀ ਵਾਲਾਂ ਦੀ ਨਿੱਕੀ ਜੇਹੀ ਜੂੜੀ ਜੋ ਵਿੱਚੋਂ ਆਮ ਨੰਗੀ ਹੀ ਹੁੰਦੀ ਸੀ ,ਸਾਢੇ ਕੁ ਪੰਜ ਕੁ ਮੀਟਰ ਦੀ ਚਾਰ ਕੁ ਵਲਾਂ ਵਾਲੀ ਚਿੱਟੀ ਪਰ ਮੈਲੀ ਜੇਹੀ ਪੱਗ ਬਨ੍ਹ ਕੇ ਪਿੱਛੇ ਅੱਧਾ ਕੁ ਮੀਟਰ ਦਾ ਪੱਗ ਦਾ ਲੜ ਪਿੱਠ ਪਿੱਛੇ ਉਹ ਬੜੀ ਸ਼ਾਨ ਨਾਲ ਲਮਕਾਈ ਰੱਖਦਾ ਸੀ ਜਿੱਸ ਤੋਂ ਉਹ ਮੁੜ੍ਹਕਾ ਜਾਂ ਨੱਕ ਪੂੰਝਣ ਲਈ ਰੁਮਾਲ ਦਾ ਕੰੰਮ ਵੀ ਲੈਂਦਾ ਹੁੰਦਾ ਸੀ ਪਰ ਪੱਗ ਦਾ ਇਹ ਲੜ ਚਾਚੇ ਗਰਾਂਤੇ ਲੁਹਾਰ ਦੀ ਪੱਕੀ ਪਛਾਣ ਹੀ ਬਣ ਚੁਕਾ ਸੀ ,ਗੋਲ ਗਲੇ ਵਾਲਾ ਕਾਲ ਮੈਲਾ ਡੱਬ ਖੜੱਬਾ ਖੱਦਰ ਦਾ ਲਮੰਾ ਝੱਗਾ ਤੇੜ ਖੱਦਰ ਦਾ ਸੱਤੀਂ ਛਮਾਂਹੀਂ ਧੋਤਾ ਖੱਦਰ ਦਾ ਚਾਦਰਾ ਵਿੰਗ ਤੜਿੰਗੇ ਪੈਰਾਂ ਵਿੱਚ ਓਦਾਂ ਦੀ ਦੇਸੀ ਜੁੱਤੀ ਚਾਚੇ ਦਾ ਪੱਕਾ ਹੁਲੀਆ ਸੀ , ਚਾਚਾ ਕਾਹਲੀ ਕਾਹਲੀ ਬਹੁਤ ਬੋਲਦਾ ਸੀ ਤੇ ਗੱਲ 2 ਮਾਂਈਂ ਭੇਈਂ ਗੱਲ 2 ਨਾਲ ਗਾਲ੍ਹ ਕੱਢਣ ਦੀ ਵੀ ਉੱਸਦੀ ਆਮ ਅਦਤ ਹੀ ਬਣੀ ਹੋਈ ਸੀ ਵਿਆਹ ਚਾਚੇ ਦਾ ਸਾਰੀ ਉਮਰ ਨਹੀਂ ਹੋ ਸਕਿਆ ਪਰ ਵਾਹਵਾ ਉਮਰ ਗਏ ਚਾਚੇ ਦੀ ਵੀ ਸੁਣੀ ਗਈ ਜਦੋਂ ਉਸ ਨੂੰ ਵੀ ਇੱਕ ਅੱਖ ਵਾਲੀ ਕੁਦੇਸੜ ਤੀਵੀਂ ਉੱਸ ਦੇ ਅੜਿੱਕੇ ਕਿਤੋਂ ਚੜ੍ਹ ਗਈ ,ਨਾਂ ਤਾਂ ਚਾਚੀ ਕੁਦੇਸੜ ਦਾ ਸੀ ਰਾਮ ਲਭਾਈਸੀ ਪਰ ਹੈ ਸੀ ਚਾਚੀ ਨਿਰੀ ਰਾਮ ਲੜਾਈ , ਜ਼ਿਰਾ ਜਿੰਨੀ ਕੋਈ ਮਾੜੀ ਮੋਟੀ ਗੱਲ ਜੇ ਕਿਤੇ ਗਲੀ ਗੁਆਂਢ ਨਾਲ ਹੋ ਜਾਣੀ ਚਾਚੀ ਨੇ ਸਾਰੀ ਹਿੰਦੀ ਪੰਜਾਬੀ ਦੀ ਖਿੱਚੜੀ ਜੇਹੀ ਬਨਾ ਕੇ ਪਤਾ ਨਹੀਂ ਕੀ ਕੁੱਝ ਹੱਥ ਹਿਲਾ 2 ਕੇ ਕਹੀ ਜਾਣਾ ਜਿਉਂ 2 ਲੋਕਾਂ ਹੱਸਣਾ ਚਾਚੀ ਦਾ ਪਾਰਾ ਤਿਓਂ 2 ਚੜ੍ਹੀ ਜਾਣਾ ਲੋਕਾਂ ਆਪ ਹੀ ਚੁੱਪ ਕਰ ਕੇ ਅਪਨੇ ਘਰੀਂ ਵੜ ਜਾਣਾ ਤੇ ਜਾਣਾ ਚਾਚੀ ਵੀ ਅਪਨੀ ਜਿੱਤ ਦਾ ਡੰਕਾ ਵਜਾ ਕੇ ਬੁੜ 2 ਕਰਦੀ ਚਾਚੇ ਦੀ ਰੋਟੀ ਪਕਾਉਣ ਤੋਂ ਕੁਵੇਲਾ ਹੋ ਜਾਣ ਦੇ ਡਰੋਂ ਚਾਚੇ ਤੋਂ ਡਰਦੀ ਪੋਲੇ ਪੈਰੀਂ ਘਰ ਜਾ ਵੜਦੀ । ਚਾਚਾ ਇੱਸ ਤੋਂ ਪਹਿਲਾਂ ਰੋਟੀ ਟੁੱਕ ਵੇਲੇ ਅਪਨੇ ਹੱਥ ਆਪ ਹੀ ਲੂੰਹੰਦਾ ਹੁੰਦਾ ਸੀ ਬੇਸਕ ਇੱਕ ਅੱਖ ਵਾਲੀ ਚਾਚੀ ਅਪਨੇ ਕੌੜੇ ਤੇ ਚਿੜਚੜੇ ਸੁਭਾਅ ਕਰਕੇ ਚਾਚੇ ਤੋਂ ਵੀ ਦੋ ਕੋਹ ਅੱਗੇ ਸੀ । ਜੋ ਬੜੀ ਬੇਸਮਝੀ ਜੇਹੀ ਹਿੰਦੀ ਬੋਲਦੀ ਸੀ ਪਰ ੱਿeਥੇ ਆ ਕੇ ਤਾਂ ਉੱਸ ਨੇ ਪੰਜਾਬੀ ਤੇ ਹਿੰਦੀ ਦੋਹਾਂ ਦੀ ਮੱਤ ਮਾਰ ਕੇ ਹੀ ਰੱਖ ਦਿੱਤੀ ਜਾਪਦੀ ਸੀ ਤੇ ਪੰਜਾਬੀ ਸਿੱਖਦੇ 2 ਚਾਚੀ ਨੇ ਭਈਆਂ ਵਾਂਗ ਪੰਜਾਬੀ ਦਾ ਵੀ ਮਹੂੰ ਮੱਥਾ ਵਿਗਾੜ ਕੇ ਰੱਖ ਦਿੱਤਾ ਸੀ । ਜਦੋਂ ਉਹ ਗਿਆ ਨੂੰ ਗਈ ਕੁੱਤਾ ਨੂੰ ਕੁੱਤੀ ਕੁੜੀ ਨੂੰ ਕੁੜਾ ਤੇ ਹੋਰ ਕਈ ਕੁੱਝ ਉਲਟ ਪੁਲਟ ਹੀ ਕਹਿੰਦੀ । ਪਰ ਪਿੰਡ ਦਾ ਗੁਜ਼ਾਰਾ ਚਾਚੇ ਬਿਨਾਂ ਮੁਸ਼ਿਕਲ ਸੀ ਕਿਉੰ ਜੋ ਪਿੰਡ ਛੋਟਾ ਸੀ ,ਏਨੀ ਥੋੜ੍ਹੀ ਸੇਪ ਲਈ ਦੋ ਮਿਸਤ੍ਰੀ ਲਭਣੇ ਬੜੇ ਮਹਿੰਗੇ ਸੱਨ ,ਇੱਸ ਲਈ ਦਾਤੀਆਂ ਦੇ ਦੰਦੇ ਕੱਢਣੇ ਫਾਲੇ ਚੰਡਣੇ ਗੰਡਾਸੇ ਦੀਆਂ ਛੁਰੀਆਂ ਚੰਡਣ ਵਿੱਚ ਪਿੰਡ ਵਾਲੇ ਚਾਚਾ ਦੀ ਆਪ ਵੀ ਵਾਹਵਾ ਮਦਦ ਕਰਦੇ । ਦਾਚਾ ਨਾਲ 2 ਤਰਖਾਣਾ ਕੰੰਮ ਵੀ ਚੰਗਾ ਕਰ ਲੈਂਦਾ ਸੀ ਇੱਸੇ ਕਰਕੇ ਹੀ ਚਾਚਾ ਵੀ ਪਰਵਾਹ ਕਿਸੇ ਦੀ ਘੱਟ ਹੀ ਕਰਦਾ ਸੀ । ਨਾਲੇ ਚੰਗਾ ਕਾਰੀ ਗਰ ਵੀ ਸੀ ਚਾਚਾ ,ਇਸ ਕਾਰਨ ਕਿਸੇ ਦੀ ਚੰਗੀ ਮਾੜੀ ਗੱਲ ਦੀ ਪ੍ਰਵਾਹ ਨਹੀਂ ਸੀ ਕਰਦਾ । ਪਰ ਚਾਚੇ ਦੀ ਚੰਗੀ ਕਾਰੀਗਰੀ ਗਰੀ ਸਦਕਾ ਘਰ ਦਾ ਗੁਜ਼ਾਰਾ ਸਮੇਂ ਅਨੁਸਾਰ ਚੰਗਾ ਚੱਲੀ ਜਾ ਰਿਹਾ ਸੀ ।
ਵੈਸੇ ਚਾਚਾ ਬੜੇ ਕੌੜੇ ਤੇ ਕਾਹਲੇ ਸਭਾ ਦਾ ਬੰਦਾ ਸੀ ਮਾੜੀ ਦਾਤ੍ਰੀ ਤਾਂ ਉਹ ਹਥੌੜੇ ਦੀ ਮਾੜੀ ਜੇਹੀ ਇਕੋ ਸੱਟ ਨਾਲ ਮਾੜੀ ਦਾਤ੍ਰੀ ਇਹ ਕਹਿ ਕੇ ਤੋੜ ਦਿਆ ਕਰਦਾ ਸੀ ਕਿ ਓਇ ਇਹ ਦਾਤੀ ਤੂੰ ਮਾਂ ਦਾ ਸਿਰ ਰੱਖੀ ਹੋਈ ਹੈ ਜਾਹ ਹੋਰ ਕੋਈ ਲਿਆ ,ਲੋਕ ਡਰਦੇ ਉੱਸ ਕੋਲ ਮਾੜੀ ਦਾਤ੍ਰੀ ਜਾਂ ਹੋਰ ਕੋਈ ਸੰਦ ਤਿੱਖਾ ਕਰਾਉਣ ਲਈ ਲੈ ਜਾਣ ਤੋਂ ਡਰਦੇ ਸੱਨ । ਇਹੋ ਹਾਲ ਚਾਚੇ ਗਰਾਂਤੇ ਦੇ ਘਰ ਦਾ ਸੀ ਜੇ ਜ਼ਰਾ ਜਿੰਨੀ ਕੋਈ ਗਲਤੀ ਚਾਚੀ ਤੋਂ ਹਈ ,ਜਾਂ ਚਾਚੇ ਤੋਂ ਬਿਨਾਂ ਪੁਛੇ ਚਾਚੀ ਕੋਲੋਂ ਕੋਈ ਹੱਥਿਆਰ ਸੰਨ੍ਹੀ ਹਥੌੜਾਂ ਛੇਣੀ ਜਾਂ ਤੇਸਾ ਆਰੀ ਆਦਿ ਚਾਚੀ ਕਲੋਂ ਚਾਚੇ ਨੂੰ ਬਿਨਾ ਪੁੱਛੇ ਲੈ ਜਾਂਦਾ ਤੇ ਵੇਲੇ ਸਿਰ ਨਾ ਮੋੜਦਾ ਤਾਂ ਤਾਂ ਘਰ ਵਿਚ ਚਾਚੇ ਦੀ ਧੀਕੜ ਮਾਕੜ ਸੁਨਣ ਵਾਲੀ ਹੁੰਦੀ ਸੀ ,ਅੱਗੋਂਚਾਚੀ ਕੁੱਟ ਖਾ ਕੇ ਅਪਨੀ ਬੋਲੀ ਵਿੱਚ ਊੁਟ ਪਟਾਂਗ ਬੋਲ ਕੇ ਪਤਾ ਨਹੀਂ ਕੀ ਕਹਿੰਦੀ ਰਹਿੰਦੀ । ਫਿਰ ਚਾਚੇ ਨੇ ਅਪਨਾ ਕੰਮ ਕਰਨ ਵਾਲਾ ਨਿੱਕਾ ਜੇਹਾ ਕਾਰਖਾਨਾ ਬਾਹਰ ਵਾਰ ਲੈ ਆਂਦਾ ਜਿੱਥੇ ਉੱਸ ਕੋਲ ਕੁੱਝ ਖੁਲ੍ਹੀ ਥਾਂ ਸੀ ਕਿAੂਂ ਜੋ ਹੁਣ ਸੁੱਖ ਨਾਲ ਚਾਚੇ ਦੇ ਘਰ ਪੰਜ ਧੀਆਂ ਵੀ ਹੋਈਆਂ ਪਰ ਪੱਤਰ ਦਾ ਤਰਸੇਵਾਂ ਹੀ ਸਾਰੀ Aਮਰ ਰਿਹਾ , ਇੱਸ ਦੇ ਬਾਵਜੂਦ ਵੀ ਚਾਚੇ ਦੇ ਸੁਭਾ ਵਿੱਚ ਕੋਈ ਫਰਕ ਨਹੀਂ ਸੀ ਆਇਆ ,ਨਿੱਕੇ 2 ਨਿਆਣੇ ਤਾਂ ਡਰਦੇ ਚਾਚੇ ਕੋਲੋਂ ਦਾਤ੍ਰੀਆਂ ਦੇ ਦੰਦੇ ਕਢਵਾਉਣ ਤੋਂ ਡਰਦੇ ਜਾਂਦੇ ਹੀ ਨਹੀਂ ਸੱਨ । ਮੁਸ਼ਕਿਲ ਤਾਂ ਇਹ ਸੀ ਕਿ ਉੱਸ ਵੇਲੇ ਇੱਸ ਕੰਮ ਲਈ ਕੋਈ ਹੋਰ ਮਿਸਤਰੀ ਲੱਭਣਾ ਕੇਹੜਾ ਸੌਖਾ ਸੀ । ਪਰ ਹੈ ਸੀ ਚਾਚਾ ਚੰਗਾ ਕਾਰੀ ਗਰ ਇੱਸ ਲਈ ਲੋਕ ਚਾਚੇ ਦਾ ਗੁੱਸਾ ਘੱਟ ਹੀ ਕਰਦੇ ਸੱਨ । ਏਨਾ ਹੀ ਨਹੀਂ ਚਾਚੇ ਨਾਲ ਪਿੰਡ ਦੇ ਗੱਭਰੂ ਦਾਤੀ ਸੰਦ ਫਾਲੇ ਬਨਾਉਣ ਵੇਲੇ ਆਰਨ ਤੇ ਸੱਟਾਂ ਵੀ ਲਾ ਕੇ ਚਾਚੇ ਦੀ ਮਦਦ ਕਰਦੇ ਸੱਨ , ਜੇ ਕਦੇ ਇਸ ਕੰਮ ਲਈ ਕੋਈ ਗੱਭਰੂ ਨਾ ਹੁੰਦਾ ਤਾਂ ਕੋਲੋਂ ਲੰਘਦੇ ਕਿਸੇ ਗੱਭਰੂ ਨੂੰ ਚਾਚਾ ਬੜੇ ਗੁੱਸੇ ਨਾਲ ਕਹਿੰਦਾ ਇੱਧਰ ਆਂਈ ਓਏ ਮਾਂ ਦਿਆ ਖਸਮਾਂ ਵਹੇਲਾ ਕੱਛਾਂ ਵਿੱਚ ਹੱਥ ਦਈ ਫਿਰਨਾ , ਮੁੰਡੇ ਹੱਸਦੇ ਹੋਏ ਲਿਆ ਚਾਚਾ ਕਹਿਕੇ ਹਥੌੜਾ ਫੜਕੇ ਸੱਟਾਂ ਲਾਣ ਲੱਗ ਜਾਂਦੇ ਤੇ ਚਾਚਾ ਅਹਿਰਣ ਵਿੱਚ ਲਾਲ ਹੇਏ ਲੋਹੇ ਦੇ ਵੱਖਰੇ ਰੂਪ ਵਟਾAੇਣ ਵਿੱਚ ਸੁਚੇਤ ਹੋ ਕੇ ਲੱਗਾ ਰਹਿੰਦਾ , ਉਨ੍ਹਾਂ ਨੂੰ ਚਾਚੇ ਦੇ ਸੁਭਾ ਦਾ ਪਤਾ ਸੀ ਚਾਚਾ ਮਨ ਦਾ ਬੜਾ ਸਾਫ ਸੀ । ਕੰਮ ਵੀ ਬੜਾ ਸਾਫ ਸੁੱਥਰਾ ਕਰਦਾ ਸੀ । ਮਾੜੇ ਕੰਮ ਨੂਂ ਚਾਚਾ ਹੱਥ ਹੱੀ ਨਹੀਂ ਸੀ ਪਾਂਉਂਦਾ ।
ਉਸ ਸਮੇਂ ਸੇਪ ਦੇ ਮਣ ਕੱਚੇ ਦਾਣੇ( ਅੱਠ ਸੇਰ ਪੱਕੇ ) ਜਿਮੀਂਦਾਰ ਹਲ ਪ੍ਰਤੀ ਹੀ ਚਾਚੇ ਨੂੰ ਦਿਆ ਕਰਦੇ ,ਇੱਸ ਲਈ ਪੈਸੇ ਟਕੇ ਦੀ ਘਰ ਵਿੱਚ ਸਦਾ ਥੁੜ ਹੀ ਰਹਿੰਦੀ ਚਾਚੇ ਪਾਸ ਸੇਪ ਦੇ ਕੰਮ ਵਿੱਚੋਂ ਵਹੇਲ ਨਾ ਹੋਣ ਕਾਰਣ ਸੌਦਾ ਸੂਤ ਲਿਆAਣ ਦਾ ਸਮਾਂ ਕੱਢਣਾ ਚਾਚੇ ਲਈ ਔਖਾ ਵੀ ਸੀ , ਜਿਆਦਾ ਆਮਦਨ ਦਾ ਸਾਧਣ ਕੇਵਲ ਸੇਪ ਦਾ ਆਉਣ ਵਾਲਾ ਅਨਾਜ ਹੀ ਸੀ ਨਾਲ ਹੀ ਹੱਟੀ ਸੀ ਕਦੇ ਚਾਚੀ ਨੇ ਚਾਚੇ ਦੀਆਂ ਧੀਆਂ ਨੇ ਅਪਨੇ ਕੁਝ ਨਾ ਕੁੱਝ ਖਾਣ ਲਈ ਜਿੱਦੋ ਜਿੱਦੀ ਹੱਟੀ ਦਾਣੇ ਚਾਚੀ ਤੋਂ ਚੋਰੀ ੇ ਹੱਟੀ ਸੁਟਣੇ ਸ਼ੁਰੂ ਕਰ ਦਿੱਤੇ ਕਿAਂ ਜੋ ਚਾਹ ਲਈ ਗੁੜ ਪੱਤੀ ਲੂਣ ਸੌਂਫ ਜਵੈਣ ਤੇ ਕੱਪੜੇ ਧੋਣ ਲਈ ਸਾਬਣ ਸੋਢਾ ਤਾਂ ਘਰ ਦੀਆਂ ਜਰੂਰੀ ਚੀਜ਼ਾਂ ਤਾਂ ਹੁੰਦੀਆਂ ਹੀ ਹੱਨ ਇਸੇ ਬਹਾਨੇ ਹੋ ਫਜ਼ੂਲ ਖਰਚੀ ਵੀ ਹੋਣ ਲੱਗ ਪਈ ਜਿਨ੍ਹਾਂ ਬਾਰ ਚਾਚੇ ਨੂੰ ਪਤਾ ਨਹੀਂ ਸੀ ਲੱਗਦਾ ,ਕਿਉਂ ਜੋ ਜੋ ਚਾਚਾ ਖੱਦਰ ਦੇ ਇਕ ਝੱਗੇ ਤੇ ਧੋਤੀ ਤੇ ਪੱਗ ਨੂੰ ਮਹੀਨਾ ਮਹੀਨਾ ਬਿਨਾਂ ਧੋਏ ਕੱਢ ਲੈਂਦਾ ਸੀ ਚਾਹ ਚਾਚਾ ਪੀਂਦਾ ਨਹੀਂ ਸੀ ਬੱਸ ਹੁੱਕੇ ਨਾਲ ਦਿੱਲ ਧਰਾਈ ਹੀ ਕਰ ਲੈਦਾ ਸੀ ਭਾਵੇਂ ਇੱਸੇ ਕਾਰਨ ਹੀ ਚਾਚੇ ਨੂੰ ਖੰਘ 2 ਕੇ ਆਖਰ ਸਾਹ ਦੀ ਬੀਮਾਰੀ ਨੇ ਜੂੜ ਪਾ ਲਿਆ ਸੀ ਪਰ ਚਾਚਾ ਮਾੜੀ ਮੋਟੀ ਬੀਮਾਰੀ ਦੀ ਪਰਵਾਹ ਵੀ ਨਹੀਂ ਸੀ ਉਹ ਕਰਦਾ , ਪਰ ਸੇਪ ਦੇ ਦਾਣਿਆਂ ਦੀ ਕੋਠੀ ਉੱਸ ਦੀ ਕਦੇ ਖਾਲੀ ਨਹੀਂ ਸੀ ਹੋਈ ,ਪਰ ਚਾਚੀ ਦੇ ਆਉਣ ਤੇ ਚਾਚੀ ਕਦੇ ਕਦੇ ਉੱਸ ਦੇ ਕੱਪੜੇ ਲੁਹਾ ਕੇ ਉਨ੍ਹਾਂ ਨੂੰ ਸਾਬਣ ਸੋਢਾ ਪਾਕ ਸਾਫ ਕਰ ਦੇਂਦੀ ਤਾਂ ਮੁੰਡੇ ਚਾਚੇ ਨੂੰ ਮੁੰਡੇ ਮਖੌਲ ਨਾਲ ਛੇੜਦੇ ਵਖਿਆ ਚਾਚਾ ਸੁੱਖ ਚਾਚੀ ਦਾ ,ਚਾਚਾ ਅਗੋਂ ਹੱਸ ਛੱਡਦਾ । ਪਰ ਜੱਦ ਚਾਚੇ ਨੇ ਇੱਕ ਦਿਨ ਕੋਠੀ ਦਾਣਿਆਂ ਵਾਲੀ ਅੱਧੀ ਹੋਈ ਵੇਖੀ ਤਾਂ ਚਾਚੇ ਨੂੰ ਤਾਂ ਜਿਵੇਂ ਅੱਗ ਲੱਗ ਗਈ ਚਾਚੇ ਦੇ ਘਰ Aਹੁ ਸਿਆਪਾ ਤੇ ਕੁੱਟ ਕੁਟਾਪਾ ਹੋਇਆ ਕਿ ਬੱਸ ਤੋਬਾ ਹੀ ਭਲੀ । ਕੋਈ ਡਰਦਾ ਚਾਚੇ ਦਾ ਗੁੱਸਾ ਵੇਖ ਕੇ ਵਿੱਚ ਕੋਈ ਹੋਰ ਦਖਲ ਵੀ ਨਾ ਦੇਵੇ ਤੇ ਅਸਲ ਗੱਲ ਪੁੱਛਣ ਦਾ ਵੀ ਕਿਸੇ ਦਾ ਹੀਆ ਨਾ ਪਵੇ । ਧੀਆਂ ਦਾ ਵੱਡਾ ਟੱਬਰ ਹੋਣ ਨਾਲ ਘਰ ਦੀ ਫਜ਼ੂਲ ਖਰਚੀ ਹੋਰ ਵੱਧ ਗਈ ,ਪਰ ਲਾਗਲੀ ਹੱਟੀ ਦਾ ਕੰਮ ਚੰਗਾ ਚੱਲ ਪਿਆ ।
ਫਿਰ ਕੁੱਝ ਹੀ ਸਮੇਂ ਬਾਅਦ ਚਾਚੇ ਨੇ ਅਪਨੇ ਕਾਰਖਾਨੇ ਕੋਲ ਪਈ ਵੇਹਲੀ ਥਾਂ ਵੇਖ ਕੇ ਖਰਾਸ ਲਾ ਲਿਆ ਜੋ ਉਸ ਸਮੇਂ ਦੀ ਵੱਡੀ ਲੋੜ ਸੀ ਕਿਉਂ ਜੋ ਪਿੰਡਾਂ ਵਿੱਚ ਬਿਜਲੀ ਅਜੇ ਨਹੀ ਸੀ ਆਈ ਸੀ ਅਜੇ ਹੁਣ ਚਾਚੇ ਨੂੰ ਖਰਾਸ ਦਾ ਮਨ ਪਿੱਛੇ ਦੋ ਕਿੱਲੋ ਆਟਾ ਵੀ ਆਉਣ ਲੱਗ ਪਿਆ ਜਿੱਸ ਨਾਲ ਘਰ ਆਮਦਨ ਦਾ ਸਾਧਣ ਹੋਰ ਵੀ ਵੱਧ ਗਿਆ ,ਪਰ ਇੱਸ ਦੇ ਨਾਲ ਹੀ ਚਾਚੇ ਦੀਆਂ ਮੁਸ਼ਕਲਾਂ ਹੋਰ ਵੀ ਚੱਸ ਗਈਆਂ । ਜਿੱਸ ਬਾਲ ਘਰ ਦਾ ਮਾਹੌਲ ਹੋਰ ਵੀ ਵਿੜ ਗਿਆ ,ਘਰ ਵਿੱਚ ਆਟਾ ਹੁਣ ਹੱਟੀ ਵੀ ਜਾਣ ਲੱਗ ਪਿਆ ,ਜਿੱਸ ਨਾਲ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ । ਚਾਚੀ ਦੀ ਧੀ ਵੀ ਵੱਡੀ ਹੋ ਰਹੀ ਸੀ । ਹੱਟੀਓਂ ਖਾਣ ਪੀਣ ਦੀਆਂ ਚੀਜ਼ਾਂ ਲੈਣ ਆਟਾ ਵੀ ਹੁਣ ਹੱਟੀ ਜਾਣ ਲੱਗ ਪਿਆ ਚਾਚਾ ਆਟੇ ਵਾਲਾ ਮੁਟ ਵੇਖ ਕੇ ਹੈਰਾਨ ਹੁੰਦਾ ਸੀ ਕਿ ਇਹ ਦਿਨੋ ਦਿਨ ਵਧਣ ਦੀ ਥਾਂ ਘਟੀ ਜਾ ਰਿਹ ਹੈ ਇੱਕ ਦਿਨ ਚਾਚੇ ਨੇ ਬਿੜਕ ਰੱਖੀ ਕੁੜੀ ਆਟਾ ਹੁਟੀ ਲਿਜਾਂਦੀ ਫੜੀ ਗਈ ਮਾਂਵਾਂ ਧੀਆਂ ਦੀ ਸ਼ਾਮਤ ਆ ਗਈ । ਮਸਾਂ ਚੁੱਪ ਚੁਪਾਈ ਹੋਈ ਪਰ ਆਟਾ ਅਨਾਜ ਹੁਟੀ ਬੱਠੀ ਜਾਣ ਦਾ ਇਹ ਵਰਤਾਰਾ ਦਿਨੋ ਦਿਨ ਵਧਦਾ ਹੀ ਗਿਆ ,ਇੱਕ ਦਿਨ ਚਾਚੇ ਨੇ ਜਾ ਪੰਗਾ ਪਾਇਆ ਹੱਟੀ ਵਾਲਾ ਨਾਲ ਸ਼ਾਹ ਕਹੇ ਚਾਚਾ ਮੂੰਹ ਸੰਭਾਲ ਕੇ ਬੋਲ ਮੇਰਾ ਕੀ ਕਸੂਰ ਮੈਂ ਮੁਫਤ ਨਹੀਂ ਲੈਂਦਾ ਤੂੰ ਆਪਣੇ ਘਰ ਦੇ ਜੀਅ ਸਾਂਭ ਕੇ ਰੱਖ ਚਾਚਾ ਖਿੱਝ ਖੱਪ ਕੇ ਚੁੱਪ ਕਰ ਗਿਆ ,ਉਹ ਕਹਿੰਦੇ ਹਨ ਕਿ ਜੇ ਔਰਤ ਹੀ ਘਰ ਬਨਾਂਦੀ ਹੈ ਤੇ ਔਰਤ ਹੀ ਘਰ ਉਜਾੜਦੀ ਵੀ ਹੈ ਗੱਲ ਓਹੋ ਹੋਈ ਪਰ ਇੱਸ ਵਿੱਚ ਕਸੂਰ ਚਾਚੇ ਦਾ ਵੀ ਸੀ ਜੇ ਘਰ ਦਾ ਸੌਦਾ ਸੂਤ ਅੀਖਾ ਸੌਖਾ ਹੋ ਕੇ ਆਪ ਲੈ ਆਇਆ ਕਰਦਾ ਤਾਂ ਨੌਬਤ ਇੱਥੇ ਤੱਕ ਨਹੀਂ ਸੀ ਆਉਣੀ । ਧੀਆਂ ਜੁਆਨ ਹੋ ਚੁਕੀਆਂ ਸੱਨ ਚਾਚੇ ਨੇ ਮਾੜਾ ਮੋਟੇ ਲੋੜ ਵੰਦ ਘਰ ਵੇਖ ਕੇ ਔਖੇ ਸੌਖੇ ਹੋ ਕੇ ਉਨ੍ਹਾਂ ਦੇ ਸਮੇਂ 2 ਸਿਰ ਹੱਥ ਪੀਲੇ ਕਰ ਦਿੱਤੇ ਤੇ ਰਹਿ ਗਏ ਫਿਰ ਚਾਚਾ ਚਾਚੀ ਦੋਵੇਂ ਫਿਰ ਘਰ ਵਿੱਚ ਪਰ ਘਰ ਵਿਚ ਗਰੀਬੀ ਕਰਕੇ ਫਿਰ ਉਹੋ ਰੱਸੇ ਪੈੜੇ ਹੀ ਰਹੇ । ਤੇ ਇੱਕ ਦਿਨ ਚਾਚੀ ਬਿਨਾਂ ਦੱਸੇ ਘਰੋਂ ਕਿਤੇ ਚਲੀ ਗਈ ਜੋ ਮੁੜ ਕੇ ਘਰ ਵਾਪਸ ਨਹੀਂ ਮੁੜੀ ਕੋਈ ਕਹੇ ਨਹਿਰੇ ਪੈ ਗਈ ਹੋਵੇਗੀ ਕੋਈ ਕੁੱਝ ਜਿੰਨੇ ਮੂੰਹ Aੇਨੀਆਂ ਗੱਲਾਂ ,ਪਰ ਚਾਚਾ ਗੁੰਮ ਸੁੰਮ ਹੋ ਕੇ ਪਿਆ ਰਹਿੰਦਾ ਤੇ ਇੱਸੇ ਤਰ੍ਹਾਂ ਕੁਝ ਦਿਨ ਰਹਿਕੇ ਇੱਸ ਦੁਨੀਆਂ ਤੋਂ ਸ਼ਾਂਤੀ ਸ਼ਾਂਤੀ ਕੂਕਦਾ ਦੁਨੀਆ ਤੋਂ ਕੂਚ ਕਰ ਗਿਆ ,ਵਸਦਾ ਘਰ ਉਜਾੜ ਹੋ ਗਿਆ , ਚਾਚੇ ਦੇ ਧੀ ਜੁਆਈ ਆਏ ਆਖਰੀ ਰਸਮਾਂ ਪੂਰੀਆਂ ਕਰਕੇ ਕੱਝ ਦਿਨਾਂ ਬਾਅਦ ਚਾਚੇ ਦਾ ਸਾਰਾ ਘਰ ਕੁਲਾ ਵੇਚ ਕੇ ਵਾਪਸ ਅਪਨੇ 2 ਟਿਕਾਣੇ ਚਲੇ ਗਏ ,ਖਰਾਸ ਵੀ ਬਿਨਾਂ ਤੇਲ ਤੌ ਮਾਲਕ ਬਿਨਾਂ ਅਪਨਾ ਸੱਭ ਕੁਝ ਗਵਾ ਬੈਠਾ , ਕਾਰਖਾਨਾ ਵਿਚੋਂ ਭੱਠੀ ਦੇ ਕੋਲੇ ਠੰਡੇ ਪੈ ਕੇ ਆਖਰ ਭੱਠੀ ਸਣੇ ਦੰਮ ਤੌੜ ਗਏ । ਚਾਚਾ ਗੁਰਾਂਤੇ ਦੀ ਥਾਂ ਹੁਨ ਨਵੇਂ ਸਮੇਂ ਨੇ ਲੈ ਲਈ ਹੈ ਪਿੰਡ ਵਿਚ ਤਿੰਨ ਆਟਾ ਚੱਕੀਆਂ ਹੱਨ ,ਖਰਾਦ ਹ ਸ਼ੈਲਰ ਹੈ ਸੱਭ ਕੁਝ ਹੈ ਪਰ ਪਰ ਚਾਚਾ ਗਰਾਂਤਾਂ ਜਾਂ ਉਸ ਵਰਗਾ ਮਿਸਤ੍ਰੀ ਲੁਹਾਰ ਕਿਤੇ ਨਜ਼ਰੀਂ ਨਹੀਂ ਪੈਂਦਾ ਤੇ ਨਾ ਹੀ ਲਾ ਪਤਾ ਹੋਈਚਾਚੀ ਰਾਮ ਪਿਆਰੀ æਮੁੜ ਕਿਤੇ ਅਪਨੇ ਪਿੰਡ ਫੇਰਾ ਮਾਰਣ ਆਈ ।