ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਗੁਲਾਮਾਂ ਦੀ ਪ੍ਰਥਾ (ਲੇਖ )

    ਮਹਿੰਦਰ ਸਿੰਘ ਬਰਾੜ 'ਭਾਗੀਕੇ'   

    Email: mohinderbrar1934@gmail.com
    Phone: +1 519 653 2588
    Address: 122, Old Mill
    Cambridge Ontario Canada
    ਮਹਿੰਦਰ ਸਿੰਘ ਬਰਾੜ 'ਭਾਗੀਕੇ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    female viagra pills

    female viagra over the counter

    tamoxifen uk pharmacy

    mail online tamoxifen blog.lakerestoration.com tamoxifen cost uk

    ਗ਼ੁਲਾਮ ਸ਼ਬਦ ਉੜਦੂ ਭਾਸ਼ਾ ਵਿਚੋਂ ਆਇਆ ਹੋਇਆ ਹੈ ਜਿਸ ਦੇ ਅਰਥ ਹਨ, ਲੁੱਟ ਵਿਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ, ਗ਼ੋਲਾ, ਪੁਰਾਨੇ ਸਮੇਂ ਵਿਚ ਯੁੱਧ ਵਿਚੋਂ ਵੈਰੀ ਦੇ ਫ਼ੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ ਸਗੋਂ ਕਾਬੂ ਕਰ ਕੇ ਕੈਦ ਕਰ ਲੈਂਦੇ ਸਨ। ਕੁਝ ਚਿਰ ਮਗਰੋਂ ਜਾਂ ਤਾਂ ਇਨ੍ਹਾਂ ਨੂੰ ਕਰੜੀ ਮਿਹਨਤ ਦੇ ਕੰਮ ਕਰਵਾਉਂਦੇ ਸਨ ਜਾਂ ਡੰਗਰਾਂ ਵਾਂਗ ਵੇਚ ਛੱਡਦੇ। ਇਸ ਤਰ੍ਹਾਂ ਖਰੀਦੇ ਹੋਏ ਜਾਂ ਫ਼ੜੇ ਹੋਏ ਮਨੁਖਾਂ ਨੂੰ ਗ਼ੁਲਾਮ ਕਿਹਾ ਜਾਂਦਾ ਸੀ।

    ਅਸਲ ਵਿਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁਖ ਦੀ ਮਾਲਕੀਅਤ ਹੁੰਦਾ ਸੀ ਅਤੇ ਹਰ ਤਰ੍ਹਾਂ ਆਪਣੇ ਮਾਲਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਵੀ ਕਰਨ ਦੇ ਸਮਰੱਥ ਨਹੀਂ ਸੀ। ਭਾਵੇਂ ਭਾਰਤ ਵਿਚ ਵੀ ਕਦੇ ਗ਼ੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋæਰ ਪਹਿਲਾਂ ਉਨ੍ਹਾਂ ਦੇਸ਼ਾਂ ਵਿਚ ਰਿਹਾ ਹੈ ਜਿਥੇ ਹੁਣ ਕੁਝ  ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ। ਇਨ੍ਹਾਂ ਤਬਕਿਆਂ ਵਿਚ ਗ਼ੁਲਾਮੀ ਮੁਹੰਮਦ ਸਾਹਿਬ ਦੇ ਜਨਮ ਤੋਂ ਬਹੁਤ ਵ੍ਹਰੇ ਪਹਿਲਾਂ ਤੋਂ ਚਲੀ ਆਉਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿਚ ਫੈਲੀ। ਅੰਤ ਨੂੰ ਅਮਰੀਕਾ ਵਿਚ ਤਕੜੇ ਪੈਰ ਜਮਾ ਕੇ ਸਨ 1865 ਵਿਚ ਸਦਾ ਲਈ ਇਨ੍ਹਾਂ ਦੇਸ਼ਾਂ ਵਿਚੋਂ ਅਲੋਪ ਹੋ ਗਈ। ਗ਼ੁਲਾਮੀ ਦਾ ਇਤਿਹਾਸ ਨਰਕ ਵਿਚ ਵਿਲਕਦੇ ਜੀਵਾਂ ਦੀ ਕਥਾ ਤੋਂ ਵੀ ਜ਼ਿਆਦਾ ਦੁਖਦਾਈ ਕਿਹਾ ਜਾਵੇ ਤਾਂ ਅਯੋਗ ਨਹੀਂ ਹੋਵੇਗਾ।

    ਜਦੋਂ ਤੋਂ ਮੁਸਲਮਾਨਾਂ ਨੇ ਭਾਰਤ ਤੇ ਹਮਲੇ ਕਰਨੇ ਸ਼ੁਰੂ ਕੀਤੇ ਇਨ੍ਹਾਂ ਨੇ ਗ਼ੁਲਾਮੀ ਨੂੰ ਭਾਰਤ ਵਿਚ ਵੀ ਲੈ ਆਂਦਾ। ਮਹਿਮੂਦ ਗ਼ਜ਼ਨਵੀ ਦੇ ਸਤਾਰਾਂ ਹਮਲਿਆਂ ਪਿਛੋਂ ਮੁਹੰਮਦ ਗੌਰੀ ਨੇ ਭਾਰਤ ਨੂੰ ਜਿੱਤ ਕੇ ਆਪਣਾ ਰਾਜ ਸਥਾਪਤ ਕਰ ਲਿਆ ਅਤੇ ਉਸ ਦੇ ਗ਼ੁਲਾਮਾਂ ਵਿਚੋਂ ਇਕ ਗ਼ੁਲਾਮ ਕੁਤਬ ਦੀਨ ਸੀ। ਕਿਉਂਕਿ ਇਹ ਲੋਕ ਦਰਜਨਾਂ ਦੀ ਗਿਣਤੀ ਵਿਚ ਗ਼ੁਲਾਮ ਰੱਖਦੇ ਹੁੰਦੇ ਸਨ। ਇਹ ਹੀ ਕੁਤਬ ਦੀਨ ਮੁਹੰਮਦ ਗੌਰੀ ਪਿਛੋਂ ਕੁਤਬ ਦੀਨ ਐਬਕ ਦੇ ਖਿਤਾਬ ਹੇਠ ਭਾਰਤ ਦਾ ਹੁਕਮਰਾਨ ਬਣਿਆ ਸੀ। ਕੁਤਬ ਦੀ ਲਾਠ ਜਿਹੜੀ ਇਕ ਅਜੂਬੇ ਦੇ ਰੂਪ ਵਿਚ ਅਜ ਵੀ ਖ੍ਹੜੀ ਹੈ, ਇਹ ਇਸੇ ਕੁਤਬ ਦੀਨ ਐਬਕ ਨੇ ਬਣਾਈ ਸੀ। ਕਿਉਂਕਿ ਇਹ ਮੁਹੰਮਦ ਗੌਰੀ ਦਾ ਇਕ ਗ਼ੁਲਾਮ ਸੀ, ਇਸ ਲਈ ਇਸ ਖਾਨਦਾਨ ਦਾ ਨਾਂ ਵੀ ਖਾਨਦਾਨੇ ਗ਼ੁਲਾਮਾਂ ਪੈ ਗਿਆ ਅਤੇ ਇਸ ਖਾਨਦਾਨ ਨੂੰ ਇਤਿਹਾਸ ਵਿਚ ਖਾਨਦਾਨ-ਗ਼ੁਲਾਮਾਂ ਦੇ ਨਾਂ ਨਾਲ ਲਿਖਿਆ ਜਾਂਦਾ ਹੈ। ਮਹਿਮੂਦ ਗ਼ਜ਼ਨਬੀ ਨੇ ਵੀ ਜਦੋਂ ਹਮਲੇ ਕੀਤੇ ਸਨ ਇਹ ਹਜ਼ਾਰਾਂ ਦੀ ਗਿਣਤੀ ਵਿਚ ਸੋਹਣੇ ਮੁੰਡੇ ਕੁੜੀਆਂ ਨੂੰ ਕੈਦ ਕਰ ਕੇ ਆਪਣੇ ਨਾਲ ਲੈ ਜਾਂਦਾ ਸੀ ਅਤੇ ਅਗੇ ਆਪਣੇ ਲੋਕਾਂ ਵਿਚ ਜਾ ਕੇ ਗ਼ੁਲਾਮਾਂ ਦੇ ਰੂਪ ਵਿਚ ਵੇਚ ਦਿੰਦਾ ਸੀ। ਇਸੇ ਤਰ੍ਹਾਂ ਜਦੋਂ ਜਲਾਲੁਦੀਨ ਖਿਲਜੀ ਨੇ ਮਾਲਵੇ ਤੇ ਹਮਲਾ ਕੀਤਾ ਤਾਂ ਵੀਹ ਹਜ਼ਾਰ ਮਰਦ ਤੇ ਇਸਤਰੀਆਂ ਨੂੰ ਕੈਦ ਕਰ ਕੇ ਗ਼ੁਲਾਮਾਂ ਦੇ ਰੂਪ ਵਿਚ ਆਪਣੇ ਬੰਦਿਆਂ ਨੂੰ ਤੋਹਫਿਆਂ ਦੇ ਰੂਪ ਵਿਚ ਵੰਡ ਦਿਤਾ ਸੀ। ਮੈਂ ਉਪਰ ਵੀ ਦਸਿਆ ਹੈ ਕਿ ਮਸੁਲਮਾਨਾਂ ਵਿਚ ਗ਼ੁਲਾਮ ਰੱਖਣ ਦਾ ਆਮ ਰਿਵਾਜ ਸੀ।ਪਰ ਇਸ ਤੋਂ ਅਗੇ ਚੱਲ ਕੇ ਦੇਖਾਂਗੇ ਕਿ ਗ਼ਲਾਮਾਂ ਦਾ ਰੂਪ ਕਿਸ ਤਰ੍ਹਾਂ ਵਟ ਗਿਆ।

    "ਕੁਆਰਟਰਲੀ ਰੀਵੀਊਅਰ" ਨੇ ਲਿਖਿਆ ਹੈ ਕਿ ਪੂੰਜੀ ਬੇਚੈਨੀ ਅਤੇ ਝਗੜੇ ਤੋਂ ਦੂਰ ਭੱਜਦੀ ਹੈ ਅਤੇ ਇਹ ਬੁਜ਼ਦਿਲ ਹੁੰਦੀ ਹੈ। ਇਹ ਗੱਲ ਸੱਚ ਹੈ ਪਰ ਕੇਵਲ ਏਨਾ ਹੀ ਕਹਿਣਾ ਸਵਾਲ ਨੂੰ ਬਹੁਤ ਅਪੂਰਨ ਰੂਪ ਵਿਚ ਪੇਸ਼ ਕਰਨਾ ਹੈ। ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਹੈ ਕਿ ਕੁਦਰਤ ਖ਼ਲਾਅ ਨਾਲ ਘਿਰਣਾ ਕਰਦੀ ਹੈ। ਉਸੇ ਤਰ੍ਹਾਂ ਸਰਮਾਇਆ ਇਸ ਗੱਲ ਨੂੰ ਬਹੁਤ ਨਾ-ਪਸੰਦ ਕਰਦਾ ਹੈ ਕਿ ਮੁਨਾਫਾ ਨਾ ਹੋਵੇ ਜਾਂ ਬਹੁਤ ਘੱਟ ਹੋਵੇ। ਯੋਗ ਮੁਨਾਫਾ ਹੋਵੇ ਤਾਂ ਬਹੁਤ ਹਿੰਮਤ ਦਿਖਾਉਂਦਾ ਹੈ। ਜੇ ਤਕਰੀਬਨ 10 ਫ਼ੀ ਸਦੀ ਮੁਨਾਫਾ ਹੋਵੇ ਤਾਂ ਸਰਮਾਇਆ ਕਿਸੇ ਥਾਂ ਵੀ ਲਾਇਆ ਜਾ ਸਕਦਾ ਹੈ। ਜੇ 20 ਫ਼ੀ ਸਦੀ ਮੁਨਾਫਾ ਯਕੀਨੀ ਹੋਵੇ ਤਾਂ ਸਰਮਾਏ ਵਿਚ ਉਤਸੁਕਤਾ ਵਿਖਾਈ ਦੇਣ ਲੱਗ ਪੈਂਦੀ ਹੈ। 50 ਫ਼ੀ ਸਦੀ ਦੀ ਆਸ ਹੋਵੇ ਤਾਂ ਸਰਮਾਇਆ ਸਪਸ਼ਟ ਹੀ ਦਲੇਰ ਬਣ ਜਾਂਦਾ ਹੈ। 100 ਫ਼ੀ ਸਦੀ ਦਾ ਮੁਨਾਫਾ ਯਕੀਨੀ ਹੋਵੇ ਤਾਂ ਇਹ ਮਨੁੱਖਤਾ ਦੇ ਸਾਰੇ ਕਾਨੂੰਨਾਂ ਨੂੰ ਪੈਰਾਂ ਥੱਲੇ ਰੋਲਣ ਲਈ ਤਿਆਰ ਹੋ ਜਾਂਦਾ ਹੈ ਅਤੇ ਜੇਕਰ 300 ਫ਼ੀ ਸਦੀ ਮੁਨਾਫੇ ਦੀ ਉਮੀਦ ਹੋ ਜਾਵੇ ਤਾਂ ਅਜਿਹਾ ਕੋਈ ਵੀ ਅਪਰਾਧ ਨਹੀਂ ਜਿਸ ਨੂੰ ਕਰਨ ਵਿਚ ਸਰਮਾਏ ਨੂੰ ਸੰਕੋਚ ਹੋਵੇਗਾ ਅਤੇ ਕੋਈ ਵੀ ਖ਼ਤਰਾ ਅਜਿਹਾ ਨਹੀਂ ਜਿਸ ਦਾ ਸਾਹਮਣਾ ਕਰਨ ਲਈ ਉਹ ਤਿਆਰ ਨਾ ਹੋਵੇਗਾ। ਇਥੋਂ ਤਕ ਕਿ ਜੇਕਰ ਸਰਮਾਏ ਦੇ ਮਾਲਕ ਨੂੰ ਫ਼ਾਂਸੀ ਉਤੇ ਟੰਗ ਦਿਤੇ ਜਾਣ ਦਾ ਖ਼ਤਰਾ ਵੀ ਹੋਵੇ ਤਾਂ ਵੀ ਝਿਜਕੇਗਾ ਨਹੀਂ। ਜੇਕਰ ਬੇਚੈਨੀ ਅਤੇ ਝਗੜੇ ਨਾਲ ਮੁਨਾਫਾ ਹੁੰਦਾ ਦਿਸੇ ਤਾਂ ਇਹ ਦੋਨਾਂ ਚੀਜ਼ਾਂ ਨੂੰ ਜੀ ਖ੍ਹੋਲ ਕੇ ਉਤਸ਼ਾਹ ਦੇਵੇ। ਏਥੇ ਜੋ ਕੁਝ ਕਿਹਾ ਗਿਆ ਹੈ 
    ਚੋਰੀ ਦਾ ਵਪਾਰ ਅਤੇ ਗ਼ੁਲਾਮਾਂ ਦਾ ਵਪਾਰ ਉਸ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦੇ ਹਨ।  ਹਵਾਲਾ (ਜੇ ਡੁਨਿੰਗ: ਯੂਨੀਅਨਾਂ ਅਤੇ ਹੜਤਾਲਾਂ'' ਲੰਡਨ,1860 ਸਫੇ 25,36)

    ਹੁਣ ਦੇਖੋ ਉੱਤਲੇ ਪਹਿਰੇ ਦੀ ਪੁਸ਼ਟੀ ਕਿਸ ਤਰ੍ਹਾਂ ਹੁੰਦੀ ਹੈ। ਮਿਸਾਲ ਲਈ ਮਾਨ ਯੋਗ ਏ, ਐਂਡਰਸਨ ਦੀ ਭੋਲੇਪਨ ਨਾਲ ਭਰੀ ਰਚਨਾ ਵਣਜ ਦਾ ਇਤਿਹਾਸ ਵਿਚੋਂ। ਉਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਅੰਗਰੇਜ਼ਾਂ ਦੀ ਹਕੂਮਤ ਕਰਨ ਦੀ ਕਾਬਲੀਅਤ ਦੀ ਬੜੀ ਵੱਡੀ ਸਫਲਤਾ ਸੀ ਕਿ ਉਤਰੇਖਤ ਦੀ ਸੰਧੀ ਉਤੇ ਦਸਖਤ ਕਰਨ ਸਮੇਂ ਅੰਗਰੇਜ਼ਾਂ ਨੇ ਅਸੈਂਟੋ ਸੰਧੀ ਰਾਹੀਂ ਅਫਰੀਕਾ ਅਤੇ ਸਪੇਨੀ ਅਮਰੀਕਾ ਦੇ ਵਿਚਕਾਰ ਹਬਸ਼ੀਆਂ ਦਾ ਵਪਾਰ ਕਰਨ ਦਾ ਅਧਿਕਾਰ ਸਪੇਨ ਵਾਲਿਆਂ ਤੋਂ ਖੋਹ ਲਿਆ ਸੀ। ਇਸ ਤੋਂ ਪਹਿਲਾਂ ਕੇਵਲ ਅਫਰੀਕਾ ਅਤੇ ਬ੍ਰਿਟਿਸ਼ ਵੈਸਟ ਇੰਡੀਜ਼ ਦੇ ਵਿਚਕਾਰ ਹੀ ਹਬਸ਼ੀਆਂ ਦਾ ਵਪਾਰ ਕਰ ਸਕਦੇ ਸਨ। ਇਸ ਸੰਧੀ ਦੇ ਰਾਹੀਂ ਇੰਗਲੈਂਡ ਨੂੰ 1773 ਤਕ ਫ਼ੀ ਸਾਲ 4800 ਹਬਸ਼ੀ ਸਪੇਨੀ ਅਮਰੀਕਾ ਭੇਜਣ ਦਾ ਅਧਿਕਾਰ ਮਿਲ ਗਿਆ। ਇਸ ਦੇ ਨਾਲ ਅੰਗਰੇਜ਼ ਚੋਰੀ ਦਾ ਵਪਾਰ ਵੀ ਕਰਦੇ ਹੁੰਦੇ ਸਨ। ਉਸ ਉਤੇ ਵੀ ਸਰਕਾਰੀ ਬੁਰਕਾ ਪੈ ਗਿਆ। ਲਿਵਰਪੂਲ ਗੁਲਾਮਾਂ ਦੇ ਵਪਾਰ ਨਾਲ ਧਨ ਕਮਾ ਕਮਾ ਕੇ ਮੋਟਾ ਹੋਣ ਲੱਗਾ। ਇਥੋਂ ਤਕ ਕਿ ਅਜ ਵੀ ਲਿਵਰਪੂਲ ਦੇ 'ਪ੍ਰਤਿਸ਼ਠ' ਲੋਕ ਗ਼ੁਲਾਮਾਂ ਦੇ ਵਪਾਰ ਦਾ ਗੁਣ ਗਾਉਂਦੇ ਹਨ। ਮਿਸਾਲ ਵਜੋਂ ਐਕਿਨ ਦੀ ਜਿਸ ਰਚਨਾ (1795)  ਦਾ ਅਸੀਂ ਉਪਰ ਜ਼ਿਕਰ ਕੀਤਾ ਹੈ ਉਸ ਵਿਚ ਲਿਖਿਆ ਹੈ ਕਿ ਗ਼ੁਲਾਮਾਂ ਦਾ ਵਪਾਰ ''ਨਿਡਰ ਹਿੰਮਤ ਦੀ ਉਸ ਭਾਵਨਾ ਨਾਲ ਮੇਲ ਖਾਂਦਾ ਹੈ ਜਿਹੜੀ ਲਿਵਰਪੂਲ ਦੇ ਵਪਾਰ ਦਾ ਇਕ ਵਿਸ਼ੇਸ਼ ਗੁਣ ਹੈ ਅਤੇ ਜਿਸ ਦੀ ਸਹਾਇਤਾ ਨਾਲ ਹੀ ਲਿਵਰਪੂਲ ਨੂੰ ਮੌਜੂਦਾ ਖੁਸ਼ਹਾਲੀ ਪ੍ਰਾਪਤ ਹੋਈ ਹੈ। ਉਸ ਨਾਲ ਜਹਾਜ਼ਾਂ ਨੂੰ ਅਤੇ ਮਲਾਹਾਂ ਨੂੰ ਵਡੇ ਪੈਮਾਨੇ ਤੇ ਕੰਮ ਮਿਲਿਆ ਹੈ ਅਤੇ ਦੇਸ਼ ਦੇ ਕਾਰਖਾਨਿਆਂ ਦੇ ਬਣੇ ਸਮਾਨ ਦੀ ਮੰਗ ਵਧੀ ਹੈ। ਲਿਵਰਪੂਲ ਗ਼ੁਲਾਮਾਂ ਦੇ ਵਪਾਰ ਲਈ 1730 ਵਿਚ 15 ਜਹਾਜ਼ਾਂ ਨੂੰ ਇਸਤੇਮਾਲ ਕਰਦਾ ਸੀ, 1751 ਵਿਚ ਉਨ੍ਹਾਂ ਦੀ ਗਿਣਤੀ 53; 1760 ਵਿਚ 74; 1770 ਵਿਚ 96 ਅਤੇ 1772 ਵਿਚ 132 ਹੋ ਗਈ ਸੀ। ਇਨ੍ਹਾਂ ਹਬਸ਼ੀ ਗ਼ੁਲਾਮਾਂ ਤੋਂ ਕੰਮ ਤਾਂ ਔਖੇ ਤੋਂ ਔਖਾ ਲਿਆ ਜਾਂਦਾ ਸੀ ਪਰ ਖਾਣਾ ਆਪਣੀ ਮਰਜ਼ੀ ਦਾ ਦਿਤਾ ਜਾਂਦਾ ਸੀ। ਇਨ੍ਹਾਂ ਤੋਂ ਕੰਮ ਲੈਣ ਸਮੇਂ, ਸਮੇਂ ਦੀ ਲੰਬਾਈ ਦੀ ਕੋਈ ਸੀਮਾਂ ਨਹੀਂ ਸੀ। ਮਾਲਕ ਦੀ ਮਰਜ਼ੀ ਸੀ ਜਦੋਂ ਤਕ ਚਾਹੇ ਕੰਮ ਕਰਵਾ ਸਕਦਾ ਸੀ। ਆਮ ਕਰ ਕੇ ਇਨ੍ਹਾਂ ਗ਼ੁਲਾਮਾਂ ਨੂੰ ਕੰਮ ਸਮੇਂ ਕੁੱਟਿਆ ਮਾਰਿਆ ਵੀ ਜਾਂਦਾ ਸੀ। ਜੋ ਕੰਮ ਪਸ਼ੂਆਂ ਤੋਂ ਲੈਣਾ ਹੁੰਦਾ ਸੀ, ਉਹ ਇਨ੍ਹਾਂ ਤੋਂ ਲਿਆ ਜਾਂਦਾ ਸੀ। ਮਿਸਾਲ ਦੇ ਤੌਰ ਤੇ ਜ਼ਮੀਨ ਵਾਹਣ ਲਈ ਘੋੜੇ ਜੋੜੇ ਜਾਂਦੇ ਸਨ ਪਰ ਕਈ ਮਾਲਕ ਘੋੜਿਆਂ ਦੀ ਥਾਂ ਹਬਸ਼ੀ ਗ਼ੁਲਾਮਾਂ ਨੂੰ ਜੋੜਦੇ ਸਨ। ਕਹਿੰਦੇ ਸਨ ਘੋੜੇ ਮਹਿੰਗੇ ਪੈਂਦੇ ਹਨ ਕਿਉਂਕਿ ਘੋੜਿਆਂ ਦੀ ਖੁਰਾਕ ਜ਼ਿਆਦਾ ਅਤੇ ਮਹਿੰਗੀ ਹੈ, ਇਸ ਲਈ ਹਬਸ਼ੀ ਗ਼ੁਲਾਮ ਸਸਤੇ ਪੈਂਦੇ ਹਨ। ਇਨ੍ਹਾਂ ਦੀਆਂ ਪਸ਼ੂਆਂ ਵਾਂਗ ਮੰਡੀਆਂ ਲਗਦੀਆਂ ਸਨ। ਇਨ੍ਹਾਂ ਦਾ ਅੰਗ ਅੰਗ ਨਿਰਖਿਆ ਜਾਂਦਾ, ਦੌੜਾ ਕੇ ਵੇਖਿਆ ਜਾਂਦਾ ਆਦਿ। ਇਨਸਾਨੀਅਤ ਨਾਂ ਦੀ ਕੋਈ ਚੀਜ਼ ਇਥੇ ਮੌਜੂਦ ਨਹੀਂ ਸੀ। ਬਰਤਾਨਵੀ ਵੈਸਟ ਇੰਡੀਜ਼ ਵਿਚ ਹਰ ਇਕ ਆਜ਼ਾਦ ਆਦਮੀ ਪਿਛੇ ਦਸ ਗ਼ੁਲਾਮ ਸਨ, ਫਟਾਂਸੀਸੀਆਂ ਵਿਚ ਹਰ ਇਕ ਪਿੱਛੇ ਚੌਦਾਂ ਸਨ ਤੇ ਡੱਚ ਵੈਸਟ ਇੰਡੀਜ਼ ਵਿਚ ਹਰ ਇਕ ਪਿੱਛੇ ਤੇਈ ਗ਼ੁਲਾਮ ਸਨ।" ਹਵਾਲਾ (ਹੈਨਰੀ ਬਰਾਹਮ, 'ਯੂਰਪੀ ਤਾਕਤਾਂ ਦੀ ਬਸਤੀਵਾਦੀ ਨੀਤੀ ਦੀ ਪੜਤਾਲ) ਐਡਨਬਰਾ, ਭਾਗ 2, ਸਫਾ 74,

    ਇੰਗਲੈਂਡ ਵਿਚ ਸੂਤੀ ਕਪੜੇ ਦੀ ਸਨਅਤ ਨੇ ਬੱਚਿਆਂ ਦੀ ਗ਼ੁਲਾਮੀ ਆਰੰਭ ਕੀਤੀ। ਫੀਲਡਨ ਨੇ ਲਿਖਿਆ ਹੈ, "ਡਰਬੀਸ਼ਾਇਰ ਅਤੇ ਨੌਟਿੰਘਮ ਸ਼ਾਇਰ ਦੀਆਂ ਕਾਊਂਟੀਆਂ ਵਿਚ ਅਤੇ ਵਿਸ਼ੇਸ਼ ਰੂਪ ਵਿਚ ਲੰਕਾਸ਼ਾਇਰ ਵਿਚ ਨਵੀਂ ਈਜਾਦ ਕੀਤੀ ਗਈ ਮਸ਼ੀਨਰੀ ਅਜਿਹੀਆਂ ਨਦੀਆਂ ਦੇ ਕੰਢੇ ਤੇ ਬਣੀਆਂ ਹੋਈਆਂ ਫੈਕਟਰੀਆਂ ਵਿਚ ਵਰਤੀ ਗਈ ਜਿਨ੍ਹਾਂ ਵਿਚ ਇਕੋ ਸਮੇਂ ਹਜ਼ਾਰਾਂ ਮਜ਼ਦੂਰਾਂ ਦੀ ਲੋੜ ਸੀ। ਸਭ ਤੋਂ ਵੱਧ ਮੰਗ ਛੋਟੀ ਛੋਟੀ ਫੁਰਤੀਲੀ ਉਂਗਲੀਆਂ ਵਾਲੇ ਛੋਟੇ ਬੱਚਿਆਂ ਦੀ ਰਹਿੰਦੀ ਸੀ। ਇਸ ਲਈ ਛੇਤੀ ਹੀ ਲੰਡਨ, ਬਰਮਿੰਘਮ ਅਤੇ ਹੋਰ ਥਾਵਾਂ ਦੇ ਜਨਤਕ ਯਤੀਮਖਾਨਿਆਂ ਤੋਂ ਸ਼ਾਗਿਰਦ ਬੱਚਿਆਂ ਨੂੰ ਮੰਗਵਾ ਭੇਜਣ ਦਾ ਰਵਾਜ ਚਾਲੂ ਹੋ ਗਿਆ। 7 ਤੋਂ ਲੈਕੇ 13 ਜਾਂ 14 ਵਰ੍ਹਿਆਂ ਤਕ ਦੀ ਉਮਰ ਦੇ ਅਜਿਹੇ ਹਜ਼ਾਰਾਂ ਛੋਟੇ ਛੋਟੇ ਅਨਾਥ ਬੱਚਿਆਂ ਨੂੰ ਉੱਤਰ ਵਿਚ ਕੰਮ ਕਰਨ ਲਈ ਭੇਜ ਦਿਤਾ ਗਿਆ। ਰਵਾਜ ਇਹ ਸੀ ਕਿ ਇਨ੍ਹਾਂ ਸ਼ਾਗਿਰਦ ਬੱਚਿਆਂ ਦਾ ਮਾਲਕ ਉਨ੍ਹਾਂ ਨੂੰ ਰੋਟੀ ਕਪੜਾ ਦਿੰਦਾ ਸੀ ਅਤੇ ਫੈਕਟਰੀ ਦੇ ਨੇੜੇ "ਸਾਗਿਰਦਾਂ ਦੇ ਘਰਾਂ'' ਵਿਚ ਉਨ੍ਹਾਂ ਨੂੰ ਰੱਖਦਾ ਸੀ। ਉਨ੍ਹਾਂ ਦੀ ਦੇਖ-ਭਾਲ ਲਈ ਕੁਝ ਓਵਰ ਸੀਅਰ ਰੱਖ ਦਿਤੇ ਜਾਂਦੇ ਸਨ ਜਿਨ੍ਹਾਂ ਦਾ ਹਿੱਤ ਇਸ ਗੱਲ ਵਿਚ ਹੁੰਦਾ ਸੀ ਕਿ ਬੱਿਚਆਂ ਤੋਂ ਵੱਧ ਤੋਂ ਵੱਧ ਕੰਮ ਲੈਣ ਕਿਉਂਕਿ ਉਹ ਬੱਚਿਆਂ ਤੋਂ ਜਿੰਨਾ ਵਧੇਰੇ ਕੰਮ ਲੈ ਸਕਦੇ ਸਨ ਉਨ੍ਹਾਂ ਨੂੰ ਉਤਨੀ ਹੀ ਵੱਧ ਤਨਖਾਹ ਮਿਲਦੀ ਸੀ। ਸਪੱਸ਼ਟ ਹੈ ਇਸ ਦਾ ਨਤੀਜਾ ਹੁੰਦਾ ਸੀ ਬੇ-ਰਹਿਮੀ। ਕਾਰਖਾਨਿਆਂ ਵਾਲੇ ਬਹੁਤੇ ਜ਼ਿਲਿਆ ਵਿਚ ਅਤੇ ਮੇਰੇ ਖਿਆਲ ਵਿਚ ਖ਼ਾਸ ਤੌਰ ਤੇ ਉਸ ਅਪਰਾਧੀ ਕਾਊਂਟੀ ਵਿਚ ਜਿਸ ਨਾਲ ਮੇਰਾ ਸਬੰਧ ਹੈ, (ਲੰਕਾਸ਼ਾਇਰ ਵਿਚ) ਜਿਨ੍ਹਾਂ ਨਿਰਦੋਸ਼ ਅਤੇ ਹਮਦਰਦੀ ਤੋਂ ਵਾਂਝੇ ਬੱਚਿਆਂ ਨੂੰ ਕਾਰਖਾਨੇਦਾਰਾਂ ਦੀ ਹਿਫ਼ਾਜ਼ਿਤ ਵਿਚ ਰੱਖ ਦਿਤਾ ਗਿਆ ਸੀ, ਬਹੁਤ ਦਿਲਵੇਧਕ ਅੱਤਿਆਚਾਰਾਂ ਦਾ ਸ਼ਿਕਾਰ ਬਣਨਾ ਪੈਂਦਾ ਸੀ।

    ਉਨ੍ਹਾਂ ਤੋਂ ਏਨਾ ਵਧੇਰੇ ਕੰਮ ਕਰਾਇਆ ਜਾਂਦਾ ਸੀ ਕਿ ਸਖਤ ਮਿਹਨਤ ਦੇ ਕਾਰਨ ਉਹ ਮੌਤ ਦੇ ਕੰਢੇ ਪੁੱਜ ਜਾਂਦੇ ਸਨ। ਉਨ੍ਹਾਂ ਨੂੰ ਕੋਰੜਿਆਂ ਨਾਲ ਮਾਰਨ, ਜ਼ੰਜੀਰਾਂ ਨਾਲ ਜਕੜ ਕੇ ਰੱਖਣ ਅਤੇ ਤਸੀਹੇ ਦੇਣ ਵਿਚ ਜ਼ੁਲਮ ਨੇ ਨਵੇਕਲੀਆਂ ਸਿਖਰਾਂ ਛੋਹੀਆਂ ਸਨ। ਕਈਆਂ ਹਾਲਤਾਂ ਵਿਚ ਉਨ੍ਹਾਂ ਨੂੰ ਭੁੱਖਿਆਂ ਰੱਖਿਆ ਜਾਂਦਾ ਅਤੇ ਉਹ ਹੱਡੀਆਂ ਦਾ ਪਿੰਜਰ ਬਣ ਜਾਂਦੇ ਅਤੇ ਕੋਰੜੇ ਮਾਰ ਕੇ ਉਨ੍ਹਾਂ ਨੂੰ ਕੰਮ ਵਾਲੀ ਥਾਂ ਤੇ ਭੇਜਿਆ ਜਾਂਦਾ। ਕੁਝ ਹਾਲਤਾਂ ਵਿਚ ਉਨ੍ਹਾਂ ਨੂੰ…ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿਤਾ ਜਾਂਦਾ ਸੀ।…ਡਰਬੀਸ਼ਾਇਰ, ਨੌਟਿੰਘਮਸ਼ਾਇਰ ਅਤੇ ਲੰਕਾਸ਼ਾਇਰ ਦੀਆਂ ਖੂਬਸੂਰਤ ਰੋਮਾਂਚਿਕ ਵਾਦੀਆ, ਜਿਹੜੀਆਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਸਨ, ਤਸੀਹੇ ਅਤੇ ਕਈ ਹਾਲਤਾਂ ਵਿਚ ਕਤਲਾਂ ਲਈ ਹਨੇਰੀਆਂ ਥਾਵਾਂ ਬਣ ਗਈਆਂ ਸਨ। ਮਾਲ ਤਿਆਰ ਕਰਨ ਵਾਲੇ ਸਨਤਕਾਰਾਂ ਦੇ ਮੁਨਾਫੇ ਬੇ-ਓੜਕ ਸਨ, ਪਰ ਇਨ੍ਹਾਂ ਨਾਲ ਉਨ੍ਹਾਂ ਦੀ ਭੁੱਖ ਮਿਟਣ ਦੀ ਥਾਂ ਹੋਰ ਵਧਦੀ ਸੀ। ਇਸ ਲਈ ਇਨ੍ਹਾਂ ਸਨਅਤਕਾਰਾਂ ਨੇ ਇਕ ਅਜੇਹਾ ਤਰੀਕਾ ਕੱਢ ਲਿਆ ਜਿਸ ਨਾਲ ਉਨ੍ਹਾਂ ਨੂੰ ਬੇਓੜਕ ਮੁਨਾਫੇ ਮਿਲਣ ਲੱਗ ਪਏ। ਉਨ੍ਹਾਂ ਨੇ 'ਰਾਤ ਕੰਮ ਕਰਣ' ਦਾ ਰਿਵਾਜ ਚਾਲੂ ਕੀਤਾ। ਭਾਵ ਦਿਨ ਵਿਚ ਕੰਮ ਕਰਾ ਕੇ ਇਕ ਟੋਲੇ ਨੂੰ ਥਕਾ ਦਿੰਦੇ ਸਨ ਅਤੇ ਸਾਰੀ ਰਾਤ ਕੰਮ ਕਰਨ ਵਾਲੇ ਉਨ੍ਹਾਂ ਬਿਸਤਰਿਆਂ ਵਿਚ ਜਾ ਸੌਂਦੇ ਸਨ ਜਿਨ੍ਹਾਂ ਵਿਚੋਂ ਰਾਤ ਵਾਲੇ ਉੱਠ ਕੇ ਗਏ ਹੁੰਦੇ ਸਨ ਅਤੇ ਆਪਣੀ ਵਾਰੀ ਵਿਚ ਰਾਤ ਵਾਲੇ ਉਨ੍ਹਾਂ ਬਿਸਤਰਿਆਂ ਵਿਚ ਜਾ ਸੌਂਦੇ ਸਨ ਜਿੰਨ੍ਹਾਂ ਨੂੰ ਸਵੇਰ ਵੇਲੇ ਦਿਨ ਵਿਚ ਕੰਮ ਕਰਨ ਵਾਲਿਆਂ ਵੱਲੋਂ ਖਾਲੀ ਕੀਤਾ ਜਾਂਦਾ ਸੀ। ਲੰਕਾਸ਼ਾਇਰ ਵਿਚ ਇਹ ਇਕ ਆਮ ਰਵਾਇਤ ਹੈ ਕਿ ਬਿਸਤਰੇ ਕਦੇ ਠੰਡੇ ਨਹੀਂ ਹੁੰਦੇ।" 

    ਜਦੋਂ ਇੰਗਲੈਂਡ ਦੇ ਅੰਗਰੇਜ਼ ਸਾਡੇ ਤੇ ਹਕੂਮਤ ਕਰਦੇ ਸਨ ਤਾਂ ਸਾਡੇ ਲੋਕਾਂ ਤੇ ਸਾਡੇ ਨਾਲੋਂ ਚੰਗਾ ਹੋਣ ਦਾ ਪ੍ਰਭਾਵ ਪਾਉਂਦੇ ਸਨ ਕਿਉਂਕਿ ਉਹ ਸਾਡੇ ਤੇ ਰਾਜ ਕਰਨ ਵਾਲੇ ਸਨ। ਰਾਜਾ ਸਦਾ ਉੱਚਾ ਹੋਣ ਦਾ ਢੌਂਗ ਰਚਦਾ ਹੈ,ਇਹ ਉਸ ਨੇ ਆਪਣੀ ਪੂਰੀ ਸ਼ਕਤੀ ਨਾਲ ਰਚਿਆ ਸੀ। ਸਾਡੇ ਲੋਕਾਂ ਨੇ ਉਸ ਦਾ ਪ੍ਰਭਾਵ ਵੀ ਮੰਨਿਆ। ਇਨ੍ਹਾਂ ਦੀ ਗੋਰੀ ਚਮੜੀ ਸੀ ਅਤੇ ਸਾਨੂੰ ਸਾਰੇ ਗੋਰੀ ਚਮੜੇ ਵਾਲੇ ਸਾਡੇ ਨਾਲੋਂ ਚੰਗੇ ਹੀ ਲੱਗੇ। ਪਰ ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੇ ਚੰਗੇ ਹਨ ਜਾਂ ਮਾੜੇ। ਮੇਰਾ ਇਹ ਲਿਖਣ ਦਾ ਆਸ਼ਾ ਵੀ ਇਹ ਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਗੋਰੀ ਚਮੜੀ ਪ੍ਰਤੀ ਕਿੰਨੇ ਹਨੇਰੇ ਵਿਚ ਹਾਂ।। ਹੁਣ ਮੈਂ ਹਾਲੈਂਡ ਦੇ ਬਸਤੀਵਾਦੀ ਰਾਜ ਪ੍ਰਬੰਧ ਵਾਰੇ ਕੁਝ ਤੱਥ ਪੇਸ਼ ਕਰਨਾ ਚਾਹੁੰਦਾ ਹਾਂ ਕਿਉਂਕਿ ਹਾਲੈਂਡ 17ਵੀਂ ਸਦੀ ਦਾ ਸਭ ਤੋਂ ਵਡਾ ਸਰਮਾਏਦਾਰ ਦੇਸ਼ ਸੀ।

    'ਬੇਈਮਾਨੀ, ਰਿਸ਼ਵਤ, ਕਤਲਾਮ ਅਤੇ ਕਮੀਨਗੀ ਦੇ ਸਭ ਤੋਂ ਵੱਧ ਅਸਾਧਾਰਨ ਰਿਸ਼ਤਿਆਂ' ਦਾ ਇਤਿਹਾਸ ਹੈ। ਹਾਲੈਂਡ ਵਾਲੇ ਜਾਵਾ ਵਿਚ ਗ਼ੁਲਾਮਾਂ ਦੇ ਰੂਪ ਵਿਚ ਵਰਤਣ ਲਈ ਸੇਲੇਬੀਜ਼ ਵਿਚ ਇਨਸਾਨਾਂ ਦੀ ਚੋਰੀ ਕਿਸ ਤਰ੍ਹਾਂ ਕਰਿਆ ਕਰਦੇ ਸਨ, ਨਾਲ ਉਨ੍ਹਾਂ ਦੇ ਤਰੀਕਿਆਂ ਤੇ ਰੋਸ਼ਨੀ ਪੈਂਦੀ ਹੈ। ਕੁਝ ਲੋਕਾਂ ਨੂੰ, ਇਨਸਾਨਾਂ ਨੂੰ ਚੁਰਾਉਣ ਦੀ ਸਿਖਿਆ ਦਿਤੀ ਜਾਂਦੀ ਸੀ। ਚੋਰ,ਦੋ-ਭਾਸ਼ੀਏ ਅਤੇ ਵੇਚਣ ਵਾਲੇ ਇਸ ਵਪਾਰ ਵਿਚ ਮੁੱਖ ਆੜ੍ਹਤੀ ਹੁੰਦੇ ਸਨ ਅਤੇ ਦੇਸੀ ਰਾਜੇ ਮੁਖੀ ਵੇਚਣ ਵਾਲੇ ਸਨ। ਜਿਨ੍ਹਾਂ ਯੁਵਕਾਂ ਨੂੰ ਚੁਰਾਇਆ ਜਾਂਦਾ ਸੀ, ਜਿੰਨਾ ਚਿਰ ਉਹ ਗ਼ੁਲਾਮਾਂ ਦੀ ਤਰ੍ਹਾਂ ਕੰਮ ਕਰਨ ਦੇ ਲਾਇਕ ਨਹੀਂ ਹੁੰਦੇ ਸਨ, ਜਹਾਜ਼ਾਂ ਵਿਚ ਭਰ ਕੇ ਨਹੀਂ ਭੇਜੇ ਜਾਂਦੇ ਸਨ। ਤਦ ਤਕ ਸੇਲੇਬੀਜ਼ ਦੇ ਗੁਪਤ ਕਾਰਖਾਨਿਆਂ ਵਿਚ ਬੰਦ ਕਰ ਕੇ ਰੱਖਿਆ ਜਾਂਦਾ ਸੀ। ਇਕ ਸਰਕਾਰੀ ਰਿਪੋਰਟ ਵਿਚ ਲਿਖਿਆ ਹੈ; 'ਮਿਸਾਲ ਵਜੋਂ, ਇਹ ਇਕ ਸ਼ਹਿਰ, ਸੈਕੇਸਰ, ਗੁਪਤ ਜ੍ਹੇਲ-ਖਾਨਿਆ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਇਕ ਦੂਜੇ ਨਾਲਂੋ ਭਿਆਨਕ ਹੈ। ਜਿਨ੍ਹਾਂ ਵਿਚ ਲੋਭ ਅਤੇ ਬੇ-ਇਨਸਾਫੀ ਦੇ ਸ਼ਿਕਾਰ ਉਹ ਅਭਾਗੇ ਇਨਸਾਨ ਭਰੇ ਹੋਏ ਹਨ, ਜਿਨ੍ਹਾਂ ਨੂੰ ਪ੍ਰਵਾਰਾਂ ਨਾਲੋਂ ਜ਼ਬਰਦਸਤੀ ਵੱਖ ਕਰ ਕੇ ਜ਼ੰਜੀਰਾਂ ਵਿਚ ਜਕੜ ਦਿਤਾ ਗਿਆ ਹੈ।' (ਜਾਵਾ ਦਾ ਇਤਿਹਾਸ ,ਲੰਡਨ, 1817 ਈæ)

    ਇਕ ਛੋਟੀ ਜੇਹੀ ਹੋਰ ਮਿਸਾਲ ਦੇ ਨਾਲ ਸ਼ੁਰੂ ਕਰਦਾ ਹਾਂ। ਅਮਰੀਕਾ ਵਿਚ ਸੋਨੇ ਅਤੇ ਚਾਂਦੀ ਖੋਜ, ਆਦਿਵਾਸੀ ਆਬਾਦੀ ਦਾ ਸਮੁਚੇ ਤੌਰ ਉਤੇ ਨਸ਼ਟ ਕੀਤੇ ਜਾਣਾ, ਗ਼ੁਲਾਮ ਬਣਾਇਆ ਜਾਣਾ ਅਤੇ ਖਾਣਾਂ ਵਿਚ ਜਿਊਂਦੇ ਦਫਨ ਕੀਤੇ ਜਾਣਾ, ਈਸਟ ਇੰਡੀਜ਼ ਉਤੇ ਵਿਜੈ ਅਤੇ ਇਸ ਦੀ ਲੁੱਟ ਦਾ ਆਰੰਭ, ਅਫਰੀਕਾ ਦਾ ਹਬਸ਼ੀਆਂ ਦਾ ਵਪਾਰਕ ਸ਼ਿਕਾਰਗਾਹ ਬਣ ਜਾਣਾ, ਸਰਮਾeਦਾਰੀ ਪੈਦਾਵਾਰ ਦੇ ਯੁਗ ਦੀ ਸੁਨਹਿਰੀ ਸਵੇਰ ਦਾ ਸੰਕੇਤ ਸੀ। ਇਨ੍ਹਾਂ ਦਾ ਪਿੱਛਾ ਯੂਰਪੀ ਕੌਮਾਂ ਦੀ ਵਪਾਰਕ ਜੰਗ ਕਰਦੀ ਹੈ, ਅਤੇ ਧਰਤ-ਗੋਲਾ ਇਨ੍ਹਾਂ ਦੀ ਰਣ ਭੂਮੀ ਹੈ।  ਇਹ ਸਪੇਨ ਵਿਰੁਧ ਨੇਦਰਲੈਂਡ ਦੀ ਬਗਾਵਤ ਨਾਲ ਆਰੰਭ ਹੋਇਆ, ਇੰਗਲੈਂਡ ਦੀ ਜੈਕੋਬਿਨ ਵਿਰੋਧੀ ਜੰਗ ਵਿਚ ਇਸ ਨੂੰ ਵਿਸ਼ਾਲ ਵਿਸਥਾਰ ਪ੍ਰਾਪਤ ਹੋਇਆ। ਈਸਾਈ ਬਸਤੀਵਾਦੀ ਪ੍ਰਣਾਲੀ ਬਾਰੇ ਡਬਲਿਊ, ਹੋਵਿਟ, ਜਿਹੜਾ ਈਸਾਈਅਤ ਦਾ ਮਾਹਰ ਹੈ, ਕਹਿੰਦਾ ਹੈ:- "ਕਥਿਤ ਈਸਾਈ ਨਸਲ ਦੇ ਜੁæਲਮਾਂ ਉਤੇ ਭਿਆਨਕ ਅਤਿਆਚਾਰਾਂ ਦਾ ਜਿਹੜੇ ਕਿ ਦੁਨੀਆਂ ਦੇ ਹਰ ਖਿੱਤੇ ਵਿਚ ਅਤੇ ਹਰ ਕੌਮ ਉਤੇ ਜਿਸ ਨੂੰ ਉਹ ਤਾਬਿਆ ਕਰ ਸਕੇ ਸਨ, ਹੋਏ ਸਨ। ਦੁਨੀਆਂ ਵਿਚ ਕਿਸੇ ਥਾਂ ਕਿਸੇ ਹੋਰ ਨਸਲ ਦੇ ਜ਼ੁਲਮ ਮੁਕਾਬਲਾ ਨਹੀਂ ਕਰਦੇ, ਭਾਵੇਂ ਇਹ ਕਿੰਨੇ ਵੀ ਖੂੰਖਾਰ, ਜਾਹਿਲ ਅਤੇ ਦਯਾ ਤੇ ਲਜਿਆ ਤੋਂ ਕਿੰਨੇ ਵੀ ਸਖਣੇ ਰਹੇ ਹੋਣ।  

    ਸਮੇਂ ਦੇ ਨਾਲ ਨਾਲ ਸਰਮਾਏਦਾਰ, ਰਾਜ ਕਰਨ ਵਾਲੇ, ਹੋਰ ਵੀ ਜੋ ਇਨ੍ਹਾਂ ਦੀ ਕਿਸਮ ਦੇ ਹੁੰਦੇ ਹਨ, ਹੋਰ ਲੋਕਾਂ ਨਾਲੋਂ ਆਪਣੇ ਆਪ ਨੂੰ ਪਹਿਲਾਂ ਬਦਲਦੇ ਰਹਿੰਦੇ ਹਨ। ਜਦੋਂ ਤਕ ਲੋਕਾਂ ਨੂੰ ਇਨ੍ਹਾਂ ਦੇ ਪਹਿਲੇ ਕਾਰਨਾਮਿਆਂ ਵਾਰੇ ਪਤਾ ਲੱਗਦਾ ਹੈ, ਇਹ ਤਦ ਤਕ ਆਪਣੇ ਤਰੀਕੇ ਬਦਲ ਚੁੱਕੇ ਹੁੰਦੇ ਹਨ। ਉਪਰ ਦੱਸਣ ਦਾ ਯਤਨ ਕੀਤਾ ਹੈ ਕਿ ਕਿਵੇਂ ਪਹਿਲਾਂ ਜੰਗਾਂ, ਯੁਧਾਂ ਵਿਚ ਲੋਕਾਂ ਨੂੰ ਕੈਦ ਕਰ ਕੇ ਗ਼ੁਲਾਮ ਬਣਾਇਆ ਜਾਂਦਾ ਸੀ। ਫਿਰ ਹਬਸ਼ੀਆਂ ਦੇ ਰੂਪ ਵਿਚ ਗ਼ੁਲਾਮੀ ਆਈ ਅਤੇ ਫਿਰ ਯੁਵਕਾਂ ਤੇ ਅਨਾਥ ਬੱਚਿਆਂ ਨੂੰ ਯਤੀਮ-ਖਾਨਿਆਂ ਵਿਚੋਂ ਲਿਆ ਕੇ ਗ਼ੁਲਾਮੀ ਦੇ ਰੂਪ ਵਿਚ ਕਰੜਾ ਕੰਮ ਕਰਵਾਇਆ। ਇਨ੍ਹਾਂ ਲੋਕਾਂ ਵਿਚ ਬਹੁਤ ਕਰ ਕੇ ਇਸਲਾਮੀ ਤੇ ਈਸਾਈ ਲੋਕ ਆਉਂਦੇ ਹਨ। ਭਾਵੇਂ ਇਹ ਧਾੜਵੀ ਸਨ, ਚਾਹੇ ਇਹ ਸਰਮਾਏਦਾਰ ਸਨ, ਇਨ੍ਹਾਂ ਨੇ ਗ਼ੁਲਾਮਾਂ ਤੇ ਨਾ ਜ਼ਰਨ ਵਾਲੇ, ਇਨਸਾਨੀਅਤ ਤੋਂ ਹੇਠਾਂ ਡਿੱਗ ਕੇ ਜ਼ੁਲਮ ਢਾਹੇ। ਇਹ ਸਭ ਕੁਝ ਧਨ ਇਕਠਾ ਕਰਨ ਵਾਸਤੇ ਕੀਤਾ ਗਿਆ। ਹੁਣ ਇਹ ਹੀ ਗੋਰੇ ਅਤਿਆਚਾਰੀ ਆਪਣੇ ਆਪ ਨੂੰ ਸਭਿਆ ਕੌਮਾਂ ਅਖਵਾਉਂਦੇ ਹਨ।

    (ਹਵਾਲੇ ਕਾਰਲ ਮਾਰਕਸ ਦੀ 'ਸਰਮਾਇਆ' ਜਿਲਦ ਪਹਿਲੀ ਚੋਂ)