ਡਾ. ਅਮਰ ਕੋਮਲ ਦਾ ਸਨਮਾਨ
(ਖ਼ਬਰਸਾਰ)
clomid uk pct
buy clomid tablets
ਪਟਿਆਲਾ -- ' ਅੱਜ ਹਰੇਕ ਇਨਸਾਨ ਪਰਿਵਾਰਕ ਅਤੇ ਸਮਾਜਕ ਤੌਰ 'ਤੇ ਭਾਰੀ ਰੁਝੇਵਿਆਂ ਵਿੱਚ ਗ੍ਰਸਤ ਹੈ ਪਰ ਫਿਰ ਵੀ ਸਮਾਜ ਲਈ ਚੰਗਾ ਕਰਨ ਦੀ ਸੋਚ ਰੱਖਣ ਵਾਲੇ ਵਿਦਵਾਨ ਆਪਣੀ ਕਲਮ ਦੇ ਰਾਹੀਂ ਲਗਾਤਾਰ ਅਜਿਹੀਆਂ ਸਾਹਿਤਕ ਕਿਰਤਾਂ ਦੀ ਰਚਨਾ ਕਰਨ ਵਿੱਚ ਸਰਗਰਮ ਰਹਿੰਦੇ ਹਨ ਜਿਹੜੀਆਂ ਪਾਠਕਾਂ ਨੂੰ ਸਮਾਜਕ ਕਦਰਾਂ ਕੀਮਤਾਂ ਦੇ ਰੂਬਰੂ ਕਰਦੀਆਂ ਹਨ। '' ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ.
ਜੀ.ਕੇ. ਸਿੰਘ ਨੇ ਹੁਣ ਤੱਕ ਸੌ ਤੋਂ ਵੀ ਵੱਧ ਪੁਸਤਕਾਂ ਪਾਠਕਾਂ ਨੂੰ ਸਮਰਪਿਤ ਕਰ ਚੁੱਕੇ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਦੀ ਰਿਹਾਇਸ਼ ਵਿਖੇ ਉਨ•ਾਂ ਨੂੰ ਸਨਮਾਨਤ ਕਰਨ ਸਮੇਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਕੋਮਲ ਨੇ ਕਵਿਤਾ, ਕਹਾਣੀ, ਅਨੁਵਾਦ, ਨਿਬੰਧ, ਆਲੋਚਨਾ ਸਮੇਤ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਸਾਹਿਤ ਸਿਰਜਣਾ ਕਰਕੇ ਮੀਲ ਪੱਥਰ ਕਾਇਮ ਕੀਤੇ ਹਨ। ਉਨ•ਾਂ ਕਿਹਾ ਕਿ ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਡਾ. ਅਮਰ ਕੋਮਲ ਦੀਆਂ ਲਿਖਤਾਂ ਪਾਠਕ ਵਰਗ ਲਈ ਰਾਹ ਦਸੇਰਾ ਸਾਬਤ ਹੋ ਰਹੀਆਂ ਹਨ ਜਿਸ 'ਤੇ ਹਰੇਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਬਜ਼ੁਰਗ ਸਾਹਿਤਕਾਰ ਸਾਡਾ ਸਰਮਾਇਆ ਹਨ ਅਤੇ ਇਨ•ਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦੇਣਾ ਹਰੇਕ ਨਾਗਰਿਕ ਦਾ ਮੁਢਲਾ ਫਰਜ਼ ਹੈ। ਸਮਾਜ ਨੂੰ ਸਹੀ ਦਿਸ਼ਾ ਦੇਣ ਵਿੱਚ ਸਾਹਿਤਕਾਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜ•ੀ ਨੂੰ ਚੰਗੇ ਰਾਹ 'ਤੇ ਤੁਰਨ ਦੇ ਯੋਗ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਸ਼੍ਰੀ ਜੀ.ਕੇ. ਸਿੰਘ ਨੇ ਡਾ. ਅਮਰ ਕੋਮਲ ਦੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਉਮਰ ਦੇ ਵੱਖ-ਵੱਖ ਪੜਾਵਾਂ ਦੀਆਂ ਅਨਮੋਲ ਯਾਦਾਂ ਤੇ ਜੀਵਨ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸ਼੍ਰੀ ਜੀ.ਕੇ ਸਿੰਘ ਨੇ ਕਿਹਾ ਕਿ ਹਰ ਇਨਸਾਨ ਵਿੱਚ ਜਿੰਦਗੀ ਭਰ ਕੁਝ ਨਵਾਂ ਸਿੱਖਣ ਦੀ ਲਾਲਸਾ ਹੋਣੀ ਚਾਹੀਦੀ ਹੈ ਅਤੇ ਅਜਿਹੇ ਜਗਿਆਸੂ ਹੀ ਆਪਣੇ ਗਿਆਨ ਨਾਲ ਦੂਜਿਆਂ ਦੇ ਜੀਵਨ ਦਾ ਹਨੇਰਾ ਦੂਰ ਕਰਨ ਵਿੱਚ ਚੰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ 8 ਦਹਾਕੇ ਪਾਰ ਕਰ ਚੁੱਕੇ ਡਾ. ਅਮਰ ਕੋਮਲ ਦਾ ਵੱਡੀ ਗਿਣਤੀ ਵਿੱਚ ਸਾਹਿਤਕ ਤੇ ਸਮਾਜਕ ਸੰਸਥਾਵਾਂ ਨਾਲ ਜੁੜਨਾ ਇਸ ਗੱਲ ਦੀ ਮਿਸਾਲ ਹੈ ਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਲੋਕਾਂ ਦੇ ਭਲੇ ਨੂੰ ਸਮਰਪਿਤ ਕੀਤਾ ਹੋਇਆ ਹੈ। ਇਸ ਮੌਕੇ ਡਾ. ਅਮਰ ਕੋਮਲ ਨੇ ਦੱਸਿਆ ਕਿ ਉਹ ਬੀਤੇ ਕਰੀਬ ਇੱਕ ਦਹਾਕੇ ਤੋਂ ਪਰਿਵਾਰ ਸਮੇਤ ਪਟਿਆਲਾ ਵਿਖੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਬਰਨਾਲਾ ਜ਼ਿਲੇ ਦਾ ਹੈ। ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਅਧਿਆਪਨ ਕਾਰਜ ਨਿਭਾਅ ਕੇ ਸੇਵਾਮੁਕਤ ਹੋਏ ਡਾ. ਅਮਰ ਕੋਮਲ ਦੀ ਸਵੈ ਜੀਵਨੀ 'ਠਰੀ ਚਾਨਣੀ ਦਾ ਗੀਤ', ਪੰਜਾਬੀ ਦੇ ਚੋਣਵੇਂ ਨਿਬੰਧ, ਭਗਵਤ ਗੀਤਾ ਦਾ ਪੰਜਾਬੀ ਅਨੁਵਾਦ, ਬੱਚਿਆਂ ਦੇ ਟੈਗੋਰ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਨੁਵਾਦ ਸਾਹਿਤ ਜਗਤ ਵਿੱਚ
ਕਾਫੀ ਸਨਮਾਨਯੋਗ ਸਥਾਨ ਰੱਖਦੀਆਂ ਹਨ। ਬਰਨਾਲਾ ਵਿਖੇ ਪੰਜਾਬੀ ਸਾਹਿਤ ਸਭਾ ਦੇ ਮੋਢੀ ਡਾ. ਅਮਰ ਕੋਮਲ ਦੀਆਂ ਸਾਹਿਤਕ ਕਿਰਤਾਂ 'ਤੇ ਖੋਜਾਰਥੀਆਂ ਵੱਲੋਂ ਐਮ.ਫਿਲ ਅਤੇ ਪੀ.ਐਚ.ਡੀ ਵੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਡਾ. ਅਮਰ ਕੋਮਲ ਅਤੇ ਉਨ੍ਹਾਂ ਦੀ ਧਰਮਪਤਨੀ ਸ਼ੀ੍ਰਮਤੀ ਚਾਂਦ ਰਾਣੀ ਦਾ ਸਨਮਾਨ ਕੀਤੇ ਜਾਣ ਮੌਕੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ, ਜ਼ਿਲ੍ਹਾ ਰੈਡ ਕਰਾਸ ਦੇ ਸੰਯੁਕਤ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਅਤੇ ਡਾ. ਕੋਮਲ ਦੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਨੂੰ ਸਨਮਾਨਤ ਕਰਦੇ ਹੋਏ। ਨਾਲ ਡਾ.
ਦਰਸ਼ਨ ਸਿੰਘ ਆਸ਼ਟ ਵੀ ਨਜ਼ਰ ਆ ਰਹੇ ਹਨ।