ਬਹਿ ਕੇ ਮੇਰੇ ਕੋਲ ਤੂੰ ਬੀਬਾ।
ਦਿਲ ਦੀ ਘੁੰਡੀ ਖ਼ੋਲ ਤੂੰ ਬੀਬਾ।
ਜੋ ਵੀ ਤੇਰੇ ਦਿਲ ਵਿੱਚ ਕਹਿ ਦੇ,
ਨਾ ਕਰ ਟਾਲ ਮਟੋਲ ਤੂੰ ਬੀਬਾ।
ਆਪਣੀ ਚੁੱਪ ਨੂੰ ਤੋੜ ਕੇ ਹੁਣ ਤਾਂ,
ਨਾਲ਼ ਅਸਾਡੇ ਬੋਲ ਤੂੰ ਬੀਬਾ।
ਦੂਸਰਿਆਂ ਨੂੰ ਨਿੰਦਣਾ ਛੱਡ ਕੇ,
ਆਪਣੇ ਐਬ ਫ਼ਰੋਲ ਤੂੰ ਬੀਬਾ।
ਮੈਂ ਤੇਰੀ ਹਰ ਗੱਲ ਤੋਂ ਵਾਕਿਫ਼,
ਹੁਣ ਨਾ ਬਣ ਅਨਭੋਲ ਤੂੰ ਬੀਬਾ।
ਆਪਣੀ ਗੱਲ ਨੂੰ ਸੁਣੇ ਨਾ ਕੋਈ,
ਹੌਲੀ ਹੌਲੀ ਬੋਲ ਤੂੰ ਬੀਬਾ।
ਇਸ਼ਕ ਹਕੀਕੀ ਨਜ਼ਰਾਨੇ ਨੂੰ,
"ਸੂਫ਼ੀ" ਦੀ ਪਾ ਝੋਲ ਤੂੰ ਬੀਬਾ।