ਕੇਹੀ ਸੱਜਣਾ ਦੇ ਨਾਲ ਮੁਲਾਕਾਤ ਹੋ ਗਈ।
ਚਹੁੰ ਨੈਣਾਂ ਦੀ ਹੰਝੂ ਬਰਸਾਤ ਹੋ ਗਈ।
ਜਾਪਦਾਏ ਮੇਰਾ ਕੁੱਝ ਚੋਰੀਹੋ ਗਿਆ,
ਖਿੜੇ ਮੱਥੇ`ਤੇ ਤਾਹੀਂ ਕਾਲ਼ੀ ਰਾਤਹੋ ਗਈ।
ਬੰਦਾ,ਬੰਦੇ ਨੂੰ ਕਿਸ ਤਰਾ੍ਂ ਖਾ ਜੋ ਰਿਹਾ,
ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ।
ਸਦਾ ਯਾਦ ਰੱਖੋ ਸੱਚ ਨੂੰ ਛੁਪਾਉਣ ਵਾਲਿਉ,
ਖਿੰਡੇ ਕਾਮਿਆਂ ਦੀ ਇੱਕਤਰ ਜਮਾਤ ਹੋ ਗਈ।
ਅਗਾਂਹ ਟੁਰੇ ਚੱਲੋ ਹੌਸਲਾ ਬੁਲੰਦ ਕਰਕੇ,
ਨਾਲ ਖੁਸ਼ੀ ਦੇ ਚਹਿਕਦੀ ਪ੍ਭਾਤ ਹੋ ਗਈ।
ਵਿੱਚ ਸੁਪਣੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ,
ਅੱਖ ਖੁੱਲੀ੍ ਤਾਂ ਚੋਰੀ ਉਹ ਸ਼ੌਗਾਤ ਹੋ ਗਈ।
ਕੰਨ ਫਰਕਦੈ ਨਿਮਾਣਾ ਕੋਈ ਯਾਦ ਕਰਦੈ,
ਕੇਹੀ ਸੁਪਣੇ ਦੇ ਵਿੱਚ ਮੁਲਾਕਾਤ ਹੋ ਗਈ।
ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦ ਵਾਰਦੇ,
ਆਏ ਬੂਰ ਉੱਤੇ ਕੇਹੀ ਬਰਸਾਤ ਹੋ ਗਈ।
ਹੁਣ ਕਰੇ ਕੀ`ਆਜ਼ਾਦ` ਪਾਣੀ ਸਿਰੋਂ ਲੰਘਿਆ,
ਨਾਲ ਗ਼ਮਾਂ ਦੇ ਹਨੇ੍ਰੀ ਕਾਲ਼ੀ ਰਾਤ ਹੋ ਗਈ।