ਮੈਂ ਤੈਨੂੰ ਵੇਖ ਕੇ ਝੂਠੀ-ਮੂਠੀ
ਮੁਸਕਾਰਇਆ ਸਾਂ,
ਕਿ ਤੂੰ ਉਦਾਸ ਨਾ ਹੋ ਜਾਵੇ,
ਮੇਰਾ ਮੁਰਝਾਇਆ ਚਿਹਰਾ ਵੇਖ।
ਤੇ ਤੂੰ ਵੀ ਮੰਦ-ਮੰਦ ਮੁਸਕਾਈ ਸੈਂ
ਤੱਕ ਮੇਰਾ ਖਿੜਿਆ ਚਿਹਰਾ,
ਪਰ ਅਬੋਲ ਸ਼ਬਦਾਂ ਦੀ ਇਬਾਰਤ
ਤੇਰੀਆਂ ਅੱਖਾਂ ਨੇ ਪੜ੍ਹ ਲਈ ਸੀ।
ਤੇ ਤੂੰ ਵੀ ਉਸੇ ਤਰ੍ਹਾਂ ਹੱਸੀ,
ਜਿਸ ਤਰ੍ਹਾਂ ਮੈਂ ਆਪਣੇ ਦਰਦ
ਨੂੰ ਲੁਕਾ ਕੇ ਹੱਸਿਆ ਸਾਂ…. . . . ।