ਸਰਦਾਰਨੀ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


prednisolone online

buy prednisolone for dogs online buy prednisolone for dogs
      ਪਿੰਡ ਦੇ ਸਾਰੇ ਲੋਕ, ਛੋਟੇ ਤੋਂ ਲੈਕੇ ਵੱਡੇ ਤੱਕ ਉਸਨੂੰ 'ਸਰਦਾਰਨੀ ਜੀ' ਕਹਿਕੇ ਹੀ ਬੁਲਾਂਦੇ ਸਨ। ਸਰਦਾਰਨੀ ਜਦੋਂ ਚਿੱਟਾ ਬੋਸਕੀ ਦਾ ਸੂਟ ਪਾਕੇ, ਉੱਤੇ ਚਿੱਟੀ ਬੋਸਕੀ ਦੀ ਚੱਦਰ ਲੈਕੇ, ਚਿੱਟੀ ਘੋੜੀ ਤੇ ਚੱੜ੍ਹਕੇ ਬਾਹਰ ਆਪਣੇ ਖੇਤਾਂ ਨੂੰ ਜਾਂਦੀ ਤਾਂ ਰਾਹ ਜਾਂਦੇ ਰਾਹੀ ਰਸਤਾ ਭੁੱਲ ਜਾਂਦੇ। ਪਿੰਡ ਵਿੱਚ ਕੋਈ ਵੀ ਐਸਾ ਆਦਮੀ ਯਾਂ ਔਰਤ ਨਹੀਂ ਸੀ ਜਿਸਨੇ ਕਿ ਘੋੜੀ ਤੇ ਚੜ੍ਹਕੇ ਜਾਂਦੀ ਹੋਈ ਸਰਦਾਰਨੀ ਵੱਲ ਮੁੜਕੇ ਨਾ ਦੇਖਿਆ ਹੋਵੇ। ਇਥੋਂ ਤੱਕ ਕਿ ਖੇਤਾਂ ਵਿੱਚ ਚਹਿ ਚਹਾਂਦੇ ਪੰਛੀ ਵੀ ਸਰਦਾਰਨੀ ਨੂੰ ਦੇਖਕੇ ਉੜਨਾ ਭੁੱਲ ਜਾਂਦੇ। ਲਹਿ ਲਹਿਰਾਂਦੇ ਖੇਤ ਵੀ ਸਰਦਾਰਨੀ ਦਾ ਰਾਹ ਉਡੀਕਦੇ ਰਹਿੰਦੇ। ਨਹਿਰ ਦਾ ਪੁਲ ਪਾਰ ਕਰਦਿਆਂ, ਘੋੜੀ ਦੀਆਂ ਟਾਪਾਂ ਦੀ ਆਵਾਜ਼ ਇੰਜ ਲੱਗਦੀ ਸੀ ਜਿਵੇਂ ਕੋਈ ਸੰਗੀਤ ਦੀਆਂ ਸੁਰਾਂ ਛੇੜ ਰਿਹਾ ਹੋਵੇ।
ਸਰਦਾਰਨੀ ਦੇ ਬਾਪੂ ਜੀ ਅੰਮ੍ਰਤਸਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਤੱਕੜੇ ਜ਼ਿਮੀਦਾਰ ਸਨ। ਬਾਪੂ ਜੀ ਦੀ ਉਲਾਦ ਪੈਦਾ ਹੁੰਦਿਆ ਹੀ ਮਰ ਜਾਂਦੀ। ਉਤੋਂ ਕਹਿਰ ਦੀ ਗੱਲ ਇਹ ਕਿ ਜਿੱਥੇ ਉਲਾਦ ਨਹੀਂ ਸੀ ਬੱਚਦੀ, ਉਥੇ ਬਾਪੂ ਜੀ ਦੀ ਪਤਨੀ ਵੀ ਰੱਬ ਨੂੰ ਪਿਆਰੀ ਹੋ ਗਈ। ਇਸੇ ਦੌਰਾਨ ਬਾਪੂ ਜੀ ਦੀ ਮਾਤਾ ਜੀ ਨੇ ਅੰਮ੍ਰਤਸਰ, ਹਰਮੰਦਿਰ ਸਾਹਿਬ ਵਿੱਚ ਬਾਬਾ ਬੁੱਢਾ ਜੀ ਦੀ ਜਗ੍ਹਾ ਤੇ ਜਾਕੇ ਬੜੀਆਂ ਅਰਦਾਸਾਂ ਕੀਤੀਆਂ ਅਤੇ ਮਿੱਸੇ ਪਰਸੰਾਦੇ ਵੀ ਗਰੀਬਾਂ ਨੂੰ ਛਕਾਏ। ਅਖੀਰ ਅਰਦਾਸਾਂ ਪੂਰੀਆਂ ਹੋਈਆਂ, ਬਾਪੂ ਜੀ ਦਾ ਵਿਆਹ ਕੈਰੋਂ ਪਿੰਡ ਦੇ ਚੌਧਰੀ ਦੀ ਵਿਚਕਾਰਲੀ ਲੜਕੀ ਰਾਜਕੌਰ ਨਾਲ ਹੋ ਗਿਆ। 
ਰਾਜਕੌਰ ਨੇ ਚਾਰ ਲੜਕੀਆਂ ਅਤੇ ਇੱਕ ਲੜਕੇ ਨੂੰ ਜਨਮ ਦਿੱਤਾ। ਲੜਕਾ ਸਭ ਤੋਂ ਛੋਟਾ ਸੀ। ਬਾਪੂ ਜੀ ਬਹੁਤ ਹੀ ਖੁਸੰ ਸਨ, ਘਰ  ਬਚਿੱਆਂ ਦੀ ਰੌਣਕ ਨਾਲ ਹਰ ਵੇਲੇ ਚਹਿ ਚਹਾਂਦਾ ਸੀ। ਬਾਪੂ ਜੀ ਨੂੰ ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ ਸਨ। ਹਰ ਲੜਕੀ ਦੇ ਨਾਮ ਨਾਲ ਸਿੰਘ ਲਗਾਕੇ ਹੀ ਬੁਲਾਂਦੇ ਸਨ।
ਸਰਦਾਰਨੀ ਬਾਪੂ ਜੀ ਦੀ ਸਭ ਤੋਂ ਵੱਡੀ ਲੜਕੀ ਸੀ। ਬਾਪੂ ਜੀ ਨੇ ਉਸਦਾ ਨਾਉਂ, ਰਾਜਵੰਤ ਵੀ ਚੁਣਕੇ ਹੀ ਰਖਿਆ ਸੀ। ਸੋਚਦੇ ਸੀ ਕਿ ਬੇਟੀ ਵੱਡੀ ਹੋਕੇ ਰਾਜ ਕਰੇਗੀ। ਬਾਪੂ ਜੀ ਦਾ ਅੰਦਾਜ਼ਾ ਗਲਤ ਨਹੀਂ ਸੀ।
ਰਾਜਵੰਤ ਦਾ ਲੰਬਾ ਸਰੂ ਵਰਗਾ ਕੱਦ, ਮੋਰਨੀ ਵਰਗੀ ਲੰਬੀ ਗਰਦਨ, ਸੋਹਣਾ ਉੱੱਚਾ ਨੱਕ ਤੇ ਮੋਟੀਆਂ ਮੋਟੀਆਂ ਝੀਲ ਵਰਗੀ ਡੁੰਗਾਈ ਵਾਲੀਆਂ ਅੱਖਾਂ। ਗੱਲ ਕੀ ਸਰਦਾਰਨੀ ਇੱਕ ਅਪੱਸਰਾ ਤੋਂ ਘੱਟ ਨਹੀਂ ਸੀ ਲੱਗਦੀ। ਬਾਪੂ ਜੀ ਦਾ ਘਰ ਵਿੱਚ ਖੁਬ ਦਬਦਬਾ ਸੀ, ਜਿਸ ਕਰਕੇ ਸਾਰੇ ਬੱਚੇ ਬਾਪੂ ਜੀ ਤੋਂ ਬਹੁਤ ਡਰਦੇ ਸੀ। ਬਾਪੂ ਜੀ ਨਹੀਂ ਸੀ ਚਾਹੁੰਦੇ ਕਿ ਲੜਕੀਆਂ ਘਰੋਂ ਬਾਹਰ ਜਾਣ, ਉਨਾ੍ਹ ਨੂੰ ਡਰ ਸੀ ਕਿ ਕਿਤੇ ਲੜਕੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ।
ਇੱਕ ਦਿਨ ਰਾਜਵੰਤ  ਨੇ ਇੱਕ ਸਹੇਲੀ ਦੇ ਘਰ ਜਾਣਾ ਸੀ, ਪਰ ਹਿੰਮਤ ਨਹੀਂ ਸੀ ਕਿ ਬਾਪੂ ਜੀ ਤੋਂ ਪੁੱਛੇ। ਬਾਪੂ ਜੀ ਵੀ ਵਿਹੜੇ ਵਿੱਚ ਬੈਠੇ ਸਨ, ਜਿਸ ਕਰਕੇ ਰਾਜਵੰਤ ਦਰਵਾਜ਼ੇ ਰਾਹੀਂ ਬਾਹਰ ਨਹੀਂ ਸੀ ਜਾ ਸਕਦੀ। ਇਸੇ ਡਰਦੇ ਕਾਰਨ ਰਾਜਵੰਤ ਨੇ ਕੋਠਾ ਟੱਪਕੇ ਜਾਣ ਦੀ ਕੋਸੰਸੰ ਕੀਤੀ। ਰਾਜਵੰਤ ਦਾ ਪੈਰ ਫਿਸਲ ਗਿਆ ਅਤੇ ਵਿਹੜੇ ਵਿੱਚ ਬਾਪੂ ਜੀ ਦੇ ਸਾਮ੍ਹਣੇ ਧੜ੍ਹਮ ਕਰਕੇ ਫਰਸੰ ਤੇ ਜਾ ਡਿੱਗੀ। ਰਾਜਵੰਤ ਦਾ ਨੱਕ ਟੁੱਟ ਗਿਆ, ਬਥੇਰਾ ਇਲਾਜ ਕਰਵਾਇਆ ਪਰ ਉਸਦਾ ਨੱਕ ਥੋੜ੍ਹਾ ਟੇਹੜਾ ਹੀ ਰਹਿ ਗਿਆ। 
ਰਾਜਵੰਤ ਦਾ ਵਿਆਹ ਨਾਲ ਦੇ ਪਿੰਡ ਇੱਕ ਤਗੜੇ ਜ਼ਿਮੀਦਾਰ ਦੇ ਲੜਕੇ ਸੁੰਦਰ ਸਿੰਘ ਨਾਲ ਹੋ ਗਿਆ। ਸੁੰਦਰ ਸਿੰਘ ਦੇਖਣ ਵਿੱਚ ਚੰਗਾ ਗੋਰਾ ਚਿੱਟਾ ਸੀ। ਬਾਰਾਂ ਜਮਾਤਾਂ ਵੀ ਪੜ੍ਹਿਆ ਹੋਇਆ ਸੀ। ਉਨਾ੍ਹ ਦਿਨਾ ਵਿੱਚ ਬਾਰਾਂ ਜਮਾਤਾਂ ਕੋਈ ਘੱਟ ਹੀ ਜੱਟਾਂ ਦਾ ਪੁੱਤਰ ਕਰਦਾ ਸੀ। ਪਰ ਕਦ ਵਿੱਚ ਰਾਜਵੰਤ ਤੋਂ ਛੋਟਾ ਸੀ। ਸੌਹਰੇ ਘਰ ਅੰਦਰ ਬਾਹਰ ਫਿਰਦੀ ਦਾ ਰੋਹਬ ਕਿਸੇ ਤੋਂ ਛੁਪਿਆ ਨਹੀਂ ਸੀ। ਇਸੇ ਕਰਕੇ ਸੌਹਰਿਆਂ ਵਿੱਚ ਉਹ ਸਰਦਾਰਨੀ ਕਰਕੇ ਹੀ ਜਾਣੀ ਜਾਂਦੀ ਸੀ। ਸਰਦਾਰਨੀ ਦੇ ਇਸ ਰੋਹਬ ਦੇ ਕਾਰਨ ਹੀ ਸੁੰਦਰ ਸਿੰਘ ਸਰਦਾਰਨੀ ਤੋਂ ਸਾਰੀ ਉਮਰ ਡਰਦਾ ਰਿਹਾ। ਸੁੰਦਰ ਸਿੰਘ ਦਾ ਖੇਤੀ ਬਾੜੀ ਵਿੱਚ ਦਿਲ ਨਹੀਂ ਸੀ ਲੱਗਦਾ। ਹਰ ਵੇਲੇ ਉਸਨੂੰ ਇਹ ਧੁਨ ਲੱਗੀ ਰਹਿੰਦੀ ਸੀ ਕਿ ਉਹ ਸੰਹਿਰ ਜਾਕੇ ਕੋਈ ਕੰਮ ਲੱਭੇ। ਸਰਦਾਰਨੀ ਨੇ ਇਸਨੂੰ ਪੂਰੀ ਖੁਲ੍ਹ ਦੇ ਰੱਖੀ ਸੀ ਕਿ ਜੇ ਘਰ ਦੀ ਸਰਦਾਰੀ ਛੱਡਕੇ ਉਸਨੇ ਬਾਹਰ ਦੀ ਝੱਖ ਮਾਰਨੀ ਹੈ ਤਾਂ ਬੇਸੰੱਕ ਜਦੋਂ ਵੀ ਅਤੇ ਜਿਥੇ ਵੀ ਦਿਲ ਕਰੇ ਉਹ ਚਲਾ ਜਾਵੇ। ਸਰਦਾਰਨੀ ਸੁੰਦਰ ਸਿੰਘ ਦੀ ਹਰ ਖੁਸੰੀ ਨਾਲ ਖੁਸੰ ਸੀ। 
ਸੁੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਬਿਜਲੀ ਘਰ ਦੇ ਮਹਿਕਮੇਂ ਵਿੱਚ ਇੱਕ ਛੋਟੀ ਮੋਟੀ ਨੌਕਰੀ ਮਿਲ ਹੀ ਗਈ। ਸਰਦਾਰਨੀ ਪਿੰਡ ਰਹਿਕੇ ਆਪਣੀ ਖੇਤੀ ਬਾੜੀ ਕਰਵਾਉਣ ਲੱਗੀ। ਉਸਨੂੰ ਜ਼ਿਮੀਦਾਰੀ ਦਾ ਕੰਮ ਬਹੁਤ ਚੰਗਾ ਲੱਗਦਾ ਸੀ,  ਤੇ ਉਹ ਸੁੰਦਰ ਸਿੰਘ ਦੇ ਨਾਲ ਅੰਮ੍ਰਿਤਸਰ ਜਾਣ ਲਈ ਰਾਜ਼ੀ ਨਾ ਹੋਈ। ਸੁੰਦਰ ਸਿੰਘ ਨੌਕਰੀ ਤੇ ਜਾਣ ਲੱਗ ਪਿਆ ਪਰ ਹਰ ਮਹੀਨੇ ਉਹ ਆਪਣੇ ਪਰਵਾਰ ਪਾਸ ਘਰ ਜ਼ਰੂਰ ਆਉਂਦਾ। ਦੋ ਦਿਨ ਰਹਿਕੇ ਉਹ ਤੜਕੇ ਵਾਲੀ ਬੱਸ ਲੈਕੇ ਕੰਮ ਤੇ ਚਲਾ ਜਾਂਦਾ।
ਜਿਉਂ ਜਿਉਂ ਸੁੰਦਰ ਸਿੰਘ ਦੀ ਤਰੱਕੀ ਹੁੰਦੀ ਗਈ ਤਿਉਂ ਤਿਉਂ ਉਸਦੀ ਪਿੰਡ ਫੇਰਾ ਪਾਉਣ ਦੀ ਦਿਲਚਸਪੀ ਘਟਦੀ ਗਈ। ਸਰਦਾਰਨੀ ਨੇ ਹੱਸਦਿਆਂ ਹੱਸਦਿਆਂ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਪਿੰਡ ਵਿੱਚ ਸਭ ਘਰਾਂ ਨਾਲੋਂਂ Aੁੱਚਾ ਘਰ ਬਨਵਾਇਆ ਜਿਹੜਾ ਕਿ ਕਿਸੇ ਮਹੱਲ ਤੋਂ ਘੱਟ ਨਹੀਂ ਸੀ। ਏਧਰ ਸੁੰਦਰ ਸਿੰਘ ਐਸ।ਡੀ।ਉ। ਬਣ ਗਿਆ ਸੀ ਤੇ ਨਾਲੇ ਛੇ ਬੱਚਿਆਂ ਦਾ ਬਾਪ ਵੀ ਸੀ। 
ਜਦੋਂ ਸੁੰਦਰ ਸਿੰਘ ਪਿੰਡ ਆਉਣ ਵਿੱਚ ਜਿਆਦਾ ਮਹੀਨੇ ਲਗਾ ਦਿੰਦਾ ਤਾਂ ਸਰਦਾਰਨੀ ਨੂੰ ਫਿਕਰ ਹੋ ਜਾਂਦਾ। ਉਹ ਆਪ ਅੰਮ੍ਰਿਤਸਰ ਜਾਕੇ ਸੁੰਦਰ ਸਿੰਘ ਨੂੰ ਮਿਲਨ ਜਾਂਦੀ ਤੇ ਨਾਲੇ ਉਸ ਕੋਲੋਂ ਉਸਦੀ ਤਨਖਾਹ ਦੇ ਪੈਸੇ ਲੈ ਆਉਂਦੀ। ਉਹ ਉਸ ਨਾਲ ਕੋਈ ਝਗੜਾ ਕਰਕੇ ਖੁਸੰ ਨਹੀਂ ਸੀ। ਪਰ ਪੈਸੇ ਧੇਲੇ ਦਾ ਹਿਸਾਬ ਪੂਰਾ ਰੱਖਦੀ ਸੀ।
ਇਨਾ੍ਹ ਦਿਨਾ ਵਿੱਚ ਸੁੰਦਰ ਸਿੰਘ ਸੰਹਿਰ ਦੀ ਇੱਕ ਔਰਤ ਮਾਲਤੀ ਨਾਲ ਰੰਗ ਰਲੀਆਂ ਮਨਾਉਣ ਲੱਗ ਪਿਆ। ਸਰਦਾਰਨੀ ਦਾ ਉਸ ਪਾਸ ਆਉਣਾ ਉਸਨੂੰ ਚੰਗਾ ਨਹੀਂ ਸੀ ਲੱਗਦਾ, ਪਰ ਉਸ ਕੋਲ ਸਰਦਾਰਨੀ ਨੂੰ  ਕੁਛ ਕਹਿਣ ਦੀ ਹਿੰਮਤ ਵੀ ਤਾਂ ਨਹੀਂ ਸੀ। ਕਰਦਾ ਤਾਂ ਕੀ ਕਰਦਾ? ਪਰ ਉਹ ਵੀ ਹੁਸਿੰਆਰ ਸੀ। ਸਰਦਾਰਨੀ ਨੂੰ ਚੱਕਮਾ ਦੇਣਾ ਕਿਹੜਾ ਔਖਾ ਸੀ। ਉਸਨੇ ਬਿਜਲੀ ਘਰ ਦੇ ਇੱਕ ਦਫਤਰ'ਚੋਂ ਬਿਜਲੀ ਘਰ ਦੇ ਦੂਜੇ ਦਫਤਰ ਵਿੱਚ ਬਦਲੀ ਕਰਵਾ ਲਈ। ਉਸਨੇ ਦਫਤਰ ਦੇ ਪੇਪਰਾਂ ਵਿੱਚ ਆਪਣਾ ਨਾਮ ਵੀ ਬਦਲ ਲਿਆ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਸੁੰਦਰ ਸਿੰਘ ਕਿੱਥੇ ਤੇ ਕਿਹੜੇ ਦਫਤਰ ਵਿੱਚ ਕੰਮ ਕਰਦਾ ਸੀ। 
ਸਰਦਾਰਨੀ ਕਿਹੜੀ ਘੱਟ ਸੀ। ਉਸਨੂੰ ਤਾਂ ਪੂਰਾ ਯਕੀਨ ਸੀ ਕਿ ਦਾਲ ਵਿੱਚ ਕੁਛ ਕਾਲਾ ਜ਼ਰੂਰ ਸੀ  ਜਦੋਂ ਦੋ ਤਿਨ ਮਹੀਨੇ ਸੁੰਦਰ ਸਿੰਘ ਦਾ ਪਤਾ ਨਹੀ ਲੱਗਾ ਤਾਂ Aਸਨੇ ਵੱਡੇ ਅੰਗਰੇਜ਼ ਅਫਸਰ ਕੋਲ ਜਾ ਸਿੰਕਾਇਤ ਕੀਤੀ। ਉਸਨੇ ਅਫਸਰ ਨੂੰ ਰੋ ਰੋਕੇ ਕਿਹਾ ਕਿ;
"ਸਾਬ, ਮੇਰਾ ਘਰਵਾਲਾ ਥੋਡੇ ਇਸੇ ਮੈਕਮੇ ਦੇ ਇਸੇ ਦਫਤਰ ਵਿੱਚ ਕੰਮ ਕਰਦਾ ਸੀ ਪਰ ਕਈ ਮਹੀਨੇ ਹੋ ਗਏ ਹਨ, ਉਸਦਾ ਕੋਈ ਪਤਾ ਨਹੀਂ, ਉਹ ਕਿੱਥੇ ਐ"।
"ਤੇਰੇ ਘਰਵਾਲੇ ਦਾ ਕੀ ਨਾ ਏ"?
"ਜੀ ਸੁੰਦਰ ਸਿੰਘ"।
"ਦੇਖਣ ਵਿੱਚ ਕਿੱਦਾਂ ਦਾ ਏ"?
"ਉਹ ਜੀ, ਗੋਰਾ ਚਿੱਟਾ, ਮੇਰੇ ਨਾਲੋਂ ਕਦ ਵਿੱਚ ਥੋੜਾ ਛੋਟਾ"। 
" ਦੇਖ ਬੀਬੀ, ਅਸੀਂ ਪੂਰੀ ਕੋਸੰਸੰ ਕਰਾਂਗੇ ਤੇਰਾ ਘਰਵਾਲਾ ਲੱਭਣ ਲਈ। ਤੂੰ ਫਿਕਰ ਨਾ ਕਰ ਤੇ ਇਹ ਰੋਣਾ ਧੋਣਾ ਬੰਦ ਕਰ"।
ਸਰਦਾਰਨੀ ਨੇ ਰੋ ਰੋਕੇ ਤੇ ਹਟਕੋਰੇ ਲੈਕੇ ਫਿਰ ਤਰਲਾ ਕੀਤਾ ਤੇ ਕਹਿਣ ਲੱਗੀ,
" ਸਾਬ, ਮੇਰੇ ਛੋਟੇ ਛੋਟੇ ਬੱਚੇ ਵਿਲਕ ਰਹੇ ਨੇ। ਘਰ ਵਿੱਚ ਅੰਨ ਦਾ ਦਾਣਾ ਨਹੀਂ"
"ਬੀਬੀ, ਜੇ ਤੂੰ ਕਹੇਂ ਤਾਂ ਮੈ ਤੇਰੀ ਕੁਛ ਪੇਸੇ ਦੀ ਮਦਦ ਕਰਾਂ"?
ਸਰਦਾਰਨੀ ਨੂੰ ਪੇਸੇ ਦੀ ਕਮੀ ਨਹੀਂ ਸੀ। ਝੱਟ ਕਰਕੇ ਬੋਲੀ,
"ਨਹੀਂ ਸਾਬ, ਮੇਰੇ ਤੇ ਕੁਛ ਰੈਮ ਕਰੋ। ਮੇਰੇ ਘਰਵਾਲੇ ਦਾ ਕੋਈ ਠਹੁ ਟਿਕਾਣਾ ਦਸੋ। ਮੈ ਥੋਡਾ ਐਸਾਨ ਰੈਂਹਦੀ ਉਮਰ ਤੱਕ ਯਾਦ ਰਖਾਂਗੀ। ਜੇ ਉਸਦਾ ਛੇਤੀ ਪਤਾ ਨਾ ਲੱਗਾ ਤਾਂ ਉਸਦੀ ਬੁੜੀ ਮਾਂ ਮਰ ਜਾਏਗੀ"।
ਸਰਦਾਰਨੀ ਨੇ ਅੰਗਰੇਜ਼ ਅਫਸਰ ਦਾ ਦਿਲ ਜਿੱਤਣ ਲਈ ਸੌਣ ਭਾਦੋਂ ਦੀ ਬਰਸਾਤ ਲਗਾ ਦਿੱਤੀ। ਅਫਸਰ ਨੂੰ ਵੀ ਰੋਂਦੀ ਸਰਦਾਰਨੀ ਤੇ ਰਹਿਮ ਆ ਗਿਆ ਤੇ ਕਹਿਣ ਲੱਗਾ,
" ਸੁਣ ਬੀਬੀ, ਮਹੀਨੇ ਦੇ ਅਖੀਰ ਵਿੱਚ ਬਿਜਲੀਘਰ ਦੇ ਸਾਰੇ ਦਫਤਰਾਂ ਦੇ ਕੰਮ ਕਰਨ ਵਾਲੇ ਇਸ ਦਫਤਰ ਵਿੱਚ ਤਨਖਾਹ ਲੈਣ ਆਉਂਦੇ ਨੇ। ਉਸ ਦਿਨ ਤੂੰ ਵੀ ਆ ਜਾਵੀਂ ਤੇ ਆਪਣਾ ਘਰਵਾਲਾ ਪਛਾਣ ਲਈਂ"।
ਸਰਦਾਰਨੀ ਖੁਸੰ ਹੋਕੇ ਪਿੰਡ ਵਾਪਸ ਚਲੀ ਗਈ। ਉਸਨੂੰ ਪੁਰੀ ਉਮੀਦ ਸੀ ਕਿ ਉਹ ਸੁੰਦਰ ਸਿੰਘ ਨੂੰ ਲੱਭ ਲਵੇਗੀ। ਮਹੀਨੇ ਦੇ ਅਖੀਰ ਵਿੱਚ ਉਹ ਸਮੇ ਸਿਰ ਬਿਜਲੀ ਘਰ ਦੇ ਦਫਤਰ ਪਹੁੰਚ ਗਈ। ਉਹ ਅਫਸਰ ਵੀ ਉਥੇ ਹੀ ਸੀ। ਉਸਨੇ ਸਰਦਾਰਨੀ ਨੂੰ ਅੰਦਰ ਇੱਕ ਕੋਨੇ ਵਿੱਚ ਕੁਰਸੀ ਤੇ ਬੈਠਕੇ ਇੰਤਜ਼ਾਰ ਕਰਨ ਲਈ ਕਿਹਾ। ਇੱਕ ਇੱਕ ਕਰਕੇ ਕਰਮਚਾਰੀ ਤਨਖਾਹ ਲੈਣ ਲਈ ਅੰਦਰ ਆਉਣ ਲੱਗੇ। ਉਤੇ ਤਾਂ ਤਨਖਾਹ ਲੈਣ ਵਾਲੇ ਬੇਅੰਤ ਹੀ ਕਰਮਚਾਰੀ ਸਨ। ਅੱਧੀ ਦਿਹਾੜੀ ਲੰਘ ਗਈ ਪਰ ਉਸਦਾ ਸੁੰਦਰ ਸਿੰਘ ਨਹੀਂ ਆਇਆ। ਉਸਨੂੰ ਫਿਕਰ ਹੋਣ ਲੱਗਾ, ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ।
ਕਰਮਚਾਰੀ ਆਉਣੇ ਬੰਦ ਹੋ ਗਏ ਤਾਂ ਉਸਦੇ ਦਿਲ ਵਿੱਚ ਕਈ ਬੁਰੇ ਬੁਰੇ ਖਿਆਲ ਆਉਣ ਲੱਗੇ, ਉਹ ਸੋਚਦੀ, "ਕਿਤੇ ਮਰ ਹੀ ਨਾ ਗਿਆ ਹੋਵੇ"। ਫਿਰ ਖਿਆਲ ਆਉਂਦਾ ਕਿ "ਜੇ ਏਦਾਂ ਦੀ ਗੱਲ ਹੁੰਦੀ ਤਾਂ ਅੰਗਰੇਜ਼ ਅਫਸਰ ਨੇ Aਸਦੇ ਘਰ ਇਤਲਾਹ ਭੇਜ ਦੇਣੀ ਸੀ । ਇਹ ਵੀ ਤਾਂ ਹੋ ਸੱਕਦਾ ਏ ਕਿ ਉਸਨੂੰ ਮੇਰੇ ਆਈ ਦੀ ਕਿਸੇ ਨੇ ਖਬਰ ਕਰ ਦਿੱਤੀ ਹੋਵੇ"। ਇਨਾ੍ਹ ਖਿਆਲਾਂ ਵਿੱਚ ਬੈਠੀ,  ਸਰਦਾਰਨੀ ਪਤਾ ਨਹੀਂ ਕੀ ਕੁਝ ਸੋਚ ਰਹੀ ਸੀ ਕਿ ਅਚਾਨਕ ਅੰਗਰੇਜ਼ ਅਫਸਰ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਤੇ ਉਹ ਤਰ੍ਹਭਕ ਗਈ,
"ਬੀਬੀ, ਤੇਰਾ ਘਰਵਾਲਾ ਮਿਲਿਆ ਏ ਕਿ ਨਹੀਂ?" ਅਫਸਰ ਦੀ ਆਵਾਜ਼ ਸੁਣਦਿਆਂ ਹੀ ਸਰਦਾਰਨੀ ਰੋਣ ਲੱਗ ਪਈ, ਮੂੰਹੋਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ। ਅਫਸਰ ਸਮਝ ਗਿਆ। ਉਹ ਸਰਦਾਰਨੀ ਨੂੰ ਹੌਸਲਾ ਦੇਣ ਲੱਗਾ ਕਿ, "ਬੀਬੀ ਫਿਕਰ ਨਾ ਕਰ, ਹਾਲੇ ਹੋਰ ਬਹੁਤ ਕਰਮਚਾਰੀ ਵੀ ਤਨਖਾਹ ਲੈਣ ਵਾਲੇ ਰਹਿੰਦੇ ਨੇ। ਉਹ ਸਾਰੇ ਇੱਕ ਘੰਟੇ ਬਾਅਦ ਆਉਣਗੇ"। ਇਹ ਕਹਿਕੇ ਅੰਗਰੇਜ਼ ਅਫਸਰ ਚਲਾ ਗਿਆ ਪਰ ਸਰਦਾਰਨੀ ਨੂੰ ਕਾਫੀ ਹੌਸਲਾ ਹੋ ਗਿਆ। ਕਰਮਚਾਰੀ ਫਿਰ ਦਫਤਰ ਵਿੱਚ ਆਉਣੇ ਸੁੰਰੂ ਹੋ ਗਏ। ਹੌਲੀ ਹੌਲੀ ਕਰਮਚਾਰੀਆਂ ਦੇ ਆਉਣ ਦੀ ਗਿਣਤੀ ਘਟਣ ਲੱਗੀ। ਸਰਦਾਰਨੀ ਹਰ ਪਲ ਨਾਰਾਸੰ ਹੋ ਰਹੀ ਸੀ ਕਿ ਅਚਾਨਕ ਇੱਕ ਕਰਮਚਾਰੀ ਤੇ ਉਸਦੀ ਨਜ਼ਰ ਪਈ। ਸੁੰਦਰ ਸਿੰਘ ਨੇ ਦਫਤਰ ਵਿੱਚ ਦਸਖਤ ਕਰਕੇ ਤਨਖਾਹ ਲਈ। ਜਿਉਂ ਹੀ ਵਾਪਸ ਜਾਣ ਲਈ ਮੁੜਿਆ ਤਾਂ ਉਸਦੀ ਨਜ਼ਰ ਕੋਨੇ ਵਿੱਚ ਬੈਠੀ ਸਰਦਾਰਨੀ ਤੇ ਜਾ ਪਈ। ਉਹ ਉਥੇ ਹੀ ਬਰਫ ਵਾਂਗੂੰ ਜੱਮ ਗਿਆ। ਉਸਤੇ ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ। ਉਹ ਪਕੜਿਆ ਗਿਆ। ਦਫਤਰ ਦੇ ਕਿਰਮਚਾਰੀਆਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਜਿਉਂ ਹੀ ਬੀਬੀ ਦਾ ਪਤੀ ਦਫਤਰ ਵਿੱਚ ਆਵੇ ਤਾਂ ਉਸੇ ਵੇਲੇ ਅੰਗਰੇਜ਼ ਅਫਸਰ ਨੂੰ ਉਸਦੀ  ਇਤਲਾਹ ਕੀਤੀ ਜਾਵੇ। ਅਫਸਰ ਨੇ ਆਕੇ ਸੁੰਦਰ ਸਿੰਘ ਨੂੰ ਕਾਫੀ ਝਾੜਿਆ ਤੇ ਧਮਕੀ ਦਿੱਤੀ ਕਿ, "ਸੁੰਦਰ ਸਿੰਘ, ਤੇਰੀ  ਦੁਬਾਰਾ ਐਸੀ ਹਰਕਤ ਤੋਂ ਤੈਨੂੰ ਕੰਮ ਤੋਂ ਹਟਾ ਦਿਤਾ ਜਾਵੇਗਾ"। ਸੁੰਦਰ ਸਿੰਘ ਨੇ ਅਫਸਰ ਤੋਂ ਮਾਫੀ ਮੰਗੀ ਤੇ ਅਗੋਂ ਲਈ ਤੋਬਾ ਕੀਤੀ। ਅਫਸਰ ਨੇ ਉਸਨੂੰ ਮਾਫ ਕਰ ਦਿਤਾ ਪਰ ਸਰਦਾਰਨੀ ਦੀ ਬਹਾਦਰੀ ਤੇ ਖੁਸੰ ਹੋਕੇ ਉਸਨੇ ਸੁੰਦਰ ਸਿੰਘ ਦੀ ਤੱਰਕੀ ਕਰ ਦਿੱਤੀ ਤੇ ਨਾਲ ਹੀ ਹਰ ਮਹੀਨੇ ਪਿੰਡ ਜਾਣਦੀ ਉਸਦੀ ਪੰਜ ਦਿਨ ਦੀ ਛੁੱਟੀ ਵੀ ਮੁਕੱਰਰ ਕਰ ਦਿੱਤੀ।
ਇੱਕ ਦਿਨ ਸਰਦਾਰਨੀ ਕੁੱਛ ਖਰੀਦਾਰੀ ਕਰਨ ਲਈ ਅੰਮ੍ਰਿਤਸਰ ਗਈ ਹੋਈ ਸੀ। ਉਸਨੇ ਰੇਲਵੇ ਸਟੇਸੰਨ ਤੇ ਪਿੰਡ ਜਾਣ ਵਾਲੀ ਗੱਡੀ ਪਕੜਣੀ ਸੀ ਕਿ ਅਚਾਨਕ ਉਸਦੀ ਨਜ਼ਰ ਸੁੰਦਰ ਸਿੰਘ ਅਤੇ ਮਾਲਤੀ ਤੇ ਜਾ ਪਈ। ਉਹ ਦੋਨੋ ਵੇਟਿੰਗ ਰੂਮ ਵੱਲ ਜਾ ਰਹੇ ਸੀ। ਸਰਦਾਰਨੀ ਨੇ ਸੰੇਰਨੀ ਵਾਂਗੂੰ ਉਨਾ੍ਹ ਦਾ ਪਿੱਛਾ ਕੀਤਾ। ਜਿਉਂ ਹੀ ਸੁੰਦਰ ਸਿੰਘ ਕੁਛ ਖਾਣ ਪੀਣ ਲਿਆਉਣ ਲਈ ਬਾਹਰ ਨਿਕਲਕੇ ਗਿਆ ਤਾਂ ਸਰਦਾਰਨੀ ਝੱਟ ਕਰਕੇ ਵੇਟਿੰਗ ਰੂਮ ਵਿੱਚ ਜਾ ਵੜੀ। ਗੁਰਗਾਬੀ ਲਾਹਕੇ ਸਰਦਾਰਨੀ ਨੇ ਮਾਲਤੀ ਨੂੰ ਖੁਬ ਕੁੱਟਿਆ,
"ਤੂੰ ਹੁੰਦੀ ਕੌਣ ਏਂ, ਮੇਰੇ ਘਰਵਾਲੇ ਤੇ ਡੋਰੇ ਪਾਣ ਵਾਲੀ, ਬਦਜ਼ਾਤੇ।"ਸਰਦਾਰਨੀ ਗੜ੍ਹਕ ਨਾਲ ਕਹਿ ਰਹੀ ਸੀ। "ਅੱਜ ਤੋਂ ਬਾਅਦ ਜੇ ਤੂੰ ਮੇਰੇ ਆਦਮੀ ਨਾਲ ਕੋਈ ਅੱਖ ਮਟੱਕਾ ਕੀਤਾ ਤਾਂ ਮੈ ਤੇਰੀਆਂ ਅੱਖਾਂ ਕੱਢ ਲਊਂਗੀ੍ਹ ਹਾਂ, ਮੇਰੋਂ ਕੋਲੋਂ ਡਾਢਾ ਤੂੰ ਕੋਈ ਹੋਰ ਨਹੀਂ ਹੋਣਾ। ਫੜ ਆਪਣਾ ਬੁੱਚਕਾ ਤੇ ਤੁਰਦੀ ਹੋ ਜਿਥੋਂ ਆਈ ਏਂ। ਸੁੰਦਰ ਨੂੰ ਤਾਂ ਮੈ ਦੇਖ ਲਵਾਂਗੀ"। 
ਜਿਉਂ ਹੀ ਸਰਦਾਰਨੀ ਨੇ ਕੁੱਟਣ ਤੋਂ ਜ਼ਰਾ ਸਾਹ ਲਿਆ ਤਾਂ ਮਾਲਤੀ ਆਪਣਾ ਅਟੈਚੀ ਲੈਕੇ ਵੇਟਿੰਗ ਰੂਮ ਚੋਂ ਬਾਹਰ ਨਿਕਲੀ ਤੇ ਕਾਹਲੀ ਕਾਹਲੀ ਚਲਕੇ ਸਟੇਸੰਨ ਤੋਂ ਬਾਹਰ ਹੋ ਗਈ। ਏਧਰ ਸਰਦਾਰਨੀ ਨੇ ਵੀ ਸੁੰਦਰ ਸਿੰਘ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਗੱਡੀ ਪਕੜੀ ਤੇ ਪਿੰਡ ਪਹੁੰਚ ਗਈ।
ਸਰਦਾਰਨੀ ਗਰੀਬਾਂ ਦੀ ਮਦਦਗਾਰ ਸੀ, ਅਤੇ ਉਨਾ੍ਹ ਦਾ ਆਸਰਾ ਸੀ। ਗਰੀਬ ਦੀ ਮਦਦ ਕਰਨਾ ਹੀ ਉਸਦਾ ਧਰਮ ਸੀ। ਕਈ ਗਰੀਬ ਲੜਕੀਆਂ ਦੀ ਸੰਾਦੀ ਦਾ ਸਾਰਾ ਖਰਚਾ ਇਸਨੇ ਆਪ ਝੱਲਿਆ ਸੀ। ਪਿੰਡ ਦੇ ਗੁਰਦੁਆਰੇ, ਮੰਦਰ ਅਤੇ ਮਸਜਿਦ ਵੀ ਸਰਦਾਰਨੀ ਦੀ ਨਜ਼ਰ ਤੋਂ ਉਹਲੇ ਨਹੀਂ ਸਨ। ਜਦੋਂ ਵੀ ਕਿਸੇ ਮੱਝ ਯਾਂ ਗਊ ਨੇ ਸੂਣਾ ਤਾਂ ਸਰਦਾਰਨੀ ਹਮੇਸੰਾਂ ਪਹਿਲੇ ਪੰਜਾਂ ਦਿਨਾ ਦਾ ਦੁੱਧ ਬਾਬਾ ਬਨਾਤ ਦੀ ਦਰਗਾਹ ਤੇ ਭੇਜਦੀ। ਆਪਯੀ ਹਿੰਮਤ, ਦਲੇਰੀ ਅਤੇ ਦਾਨੀ ਸੁਭਾਵ  ਕਰਕੇ ਉਹ ਸਭ ਦੀ ਮਿੱਤਰ ਬਣ ਗਈ ਸੀ। ਸੁੰਦਰ ਸਿੰਘ ਰੀਟਾਇਰ ਹੋ ਗਿਆ ਸੀ ਤੇ ਪਿੰਡ ਹੀ ਰਹਿੰਦਾ ਸੀ, ਪਰ ਖੇਤੀਬਾੜੀ ਦਾ ਕੰਮ ਸਰਦਾਰਨੀ ਪਹਿਲਾਂ ਵਾਂਗੂੰ ਆਪ ਹੀ ਸੰਭਾਲਦੀ ਸੀ। ਬੇਸੰੱਕ ਖੇਤੀ ਦਾ ਕੰਮ ਸੰਭਾਲਣ ਲਈ ਕਾਮੇ ਸਨ ਪਰ ਜਿਨੀ੍ਹ ਦੇਰ ਸਰਦਾਰਨੀ ਘੋੜੇ ਤੇ ਚੜ੍ਹਕੇ ਖੇਤੀਂ ਫੇਰਾ ਨਹੀਂ ਸੀ ਮਾਰ ਆਉਂਦੀ ਉਸਨੂੰ ਚੈਨ ਨਹੀਂ ਸੀ ਪੈਂਦੀ।
ਅੱਜ ਸਰਦਾਰਨੀ ਫਿਰ ਘੋੜੀ ਤੇ ਚੜ੍ਹਕੇ ਖੇਤੀਂ ਜਾਣ ਲਈ ਘਰੋਂ ਨਿਕਲੀ। ਰਾਹੀ ਅੱਜ ਮੋੜਾਂ ਤੇ ਨਹੀਂ ਸਨ। ਪੰਛੀ ਵੀ ਆਪਣਿਆਂ ਆਲ੍ਹਣਿਆਂ'ਚੋਂ ਨਿਕਲਕੇ ਹਵਾ ਨਾਲ ਗੱਲਾਂ ਨਹੀਂ ਸੀ ਕਰ ਰਹੇ। ਨਹਿਰ ਦਾ ਪਾਣੀ ਵੀ ਰੁਕ ਰੁਕ ਕੇ ਬਹਿ ਰਿਹਾ ਸੀ। ਘੋੜੀ ਦੀ ਚਾਲ ਵੀ ਕੁਝ ਮੱਧਮ ਸੀ। ਜਿਉਂ ਹੀ ਘੋੜੀ ਨੇ ਪੁਲ ਪਾਰ ਕੀਤਾ, ਕੁਝ ਆਦਮੀਆਂ ਨੇ ਸਰਦਾਰਨੀ ਦਾ ਰਸਤਾ ਰੋਕਕੇ ਕਿਹਾ,
"ਸਰਦਾਰਨੀ ਜੀ, ਰੁਕ ਜਾਉ। ਤੁਸੀਂ ਨਹਿਰ ਤੋਂ ਅੱਗੇ ਨਹੀਂ ਜਾ ਸੱਕਦੇ"।
"ਕਿਉਂ ? ਮੈਂ ਆਪਣੇ  ਖੇਤਾਂ ਵੱਲ ਅੱਜ ਕਿਉਂ ਨਹੀਂ ਜਾ ਸੱਕਦੀ। ਕਿਹੜਾ ਜੰਮਿਆ ਏ ਮਾਂ ਦਾ ਲਾਲ ਮੈਨੂੰ ਰੋਕਣ ਵਾਲਾ", ਇਹ ਕਹਿਕੇ ਸਰਦਾਰਨੀ ਸੰੇਰ ਵਾਂਗੂੰ ਅੱਗੇ ਵਧੀ। ਘੋੜੀ ਨੇ ਮਸਾਂ ਦੋ ਹੀ ਉਲਾਂਗਾਂ ਪੁੱਟੀਆਂ ਹੋਣਗੀਆਂ ਕਿ ਇੱਕ ਆਦਮੀ ਨੇ ਜਿਸਦੇ ਹੱਥ ਵਿੱਚ ਬੰਦੂਕ ਸੀ ਅੱਗੇ ਵੱਧਕੇ ਘੋੜੀ ਦੀ ਲਗਾਮ ਆਪਣੇ ਹੱਥ ਵਿੱਚ ਲੈਕੇ ਕਹਿਣ ਲੱਗਾ;
" ਸਰਦਾਰਨੀ ਜੀ, ਇਹ ਨਹਿਰ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਹੱਦ ਹੈ। ਤੁਹਾਡੀ ਜ਼ਮੀਨ ਪਾਕਿਸਤਾਨ ਦੀ ਹੱਦਬੰਦੀ ਵਿੱਚ ਆ ਗਈ ਹੈ, ਅਤੇ ਮਕਾਨ ਨਹਿਰ ਦੇ ਦੂਜੇ ਪਾਸੇ ਹੋਣ ਕਰਕੇ ਹਿੰਦੁਸਤਾਨ ਦੀ ਹੱਦਬੰਦੀ ਵਿੱਚ ਹੈ"।
ਸਰਦਾਰਨੀ ਸਭ ਕੁਝ ਸਮਝਦੀ ਸੀ। ਫਿਰ ਵੀ ਉਸਨੇ ਗਰਜਕੇ ਕਿਹਾ,
"ਮੈ ਕੋਈ ਹਿੰਦੁਸਤਾਨ ਪਾਕਿਸਤਾਨ ਨਹੀਂ ਸਮਝਦੀ। ਤੁਸੀ ਕੱਲ ਦੇ ਛੋਕਰੇ ਮੇਰੇ ਹੱਥਾਂ ਵਿੱਚ ਪਲੇ ਅੱਜ ਮੇਂਨੂੰ ਹੱਦਬੰਦੀ ਦੱਸ ਰਹੇ ਹੋ। ਇਹ ਮੇਰੇ ਵੱਡੇ ਵਡੇਰਿਆਂ ਦੀ ਮਲਕੀਅਤ ਏ, ਮੈਂ ਇਸਨੂੰ ਨਹੀਂ ਛੱਡ ਸਕੱਦੀ"।
"ਸਰਦਾਰਨੀ ਜੀ, ਇਹ ਸਭ ਕੁਝ ਛੱਡਣਾ ਪਵੇਗਾ। ਘਰ ਨੂੰ ਮੁੜ ਜਾਉ ਨਹੀਂ ਤਾਂ ਕੋਈ ਤੁਹਾਡੇ ਤੇ ਗੋਲੀ ਚਲਾ ਦੇਵੇਗਾ"। ਬੰਦੂਕ ਵਾਲੇ ਨੇ ਫਿਰ ਦਹੁਰਾਇਆ।
ਸਰਦਾਰਨੀ ਨੂੰ ਯਕੀਨ ਨਹੀਂ ਸੀ ਆ ਰਿਹਾ। ਉਹ ਨਾਰਾਸੰ ਹੋਈ ਘਰ ਨੂੰ ਮੁੜ ਪਈ। ਉਸਦੇ ਖਿਆਲ ਵਿੱਚ ਅੰਮ੍ਰਿਤਸਰ ਦਾ ਸਾਰਾ ਇਲਾਕਾ ਹਿੰਦੁਸਤਾਨ ਵਿੱਚ ਹੋਵੇਗਾ ਪਰ ਉਸਨੂੰ ਕੀ ਪਤਾ ਸੀ ਉਸਦੇ ਪਿਆਰੇ ਲਹਿਰਾਂਦੇ ਖੇਤ, ਜਿਹੜੇ ਉਸਨੂੰ ਜਾਨ ਤੋਂ ਵੀ ਵੱਧ ਪਿਆਰੇ ਸਨ ਉਸਨੂੰ ਛੱਡਣੇ ਪੈਣਗੇ। ਸਰਦਾਰਨੀ ਨੂੰ ਉਦਾਸ ਵੇਖਕੇ ਘੋੜੀ ਵੀ ਹੰਝੂ ਬਹਾਉਣ ਲੱਗੀ। ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਘਰ ਪਹੁੰਚਦਿਆਂ ਹੀ ਉਹ ਚੁੱਪ ਚਾਪ ਮੰਜੇ ਤੇ ਲੰਮੀ ਪੈ ਗਈ ਅਤੇ ਆਪਣੀ ਜ਼ਿੰਦਗੀ ਦੇ ਬੀਤੇ ਹੋਏ ਪਲਾਂ ਨੂੰ ਇੱਕ ਇੱਕ ਕਰਕੇ ਯਾਦ ਕਰਨ ਲਗੀ। ਅੱਗੋਂ ਕੀ ਹੋਵੇਗਾ, ਉਸ ਕੋਲ ਕੋਈ ਜਵਾਬ ਨਹੀਂ ਸੀ। ਸੁੰਦਰ ਨੇ ਬਥੇਰਾ ਹੌਂਸਲਾ ਦਿੱਤਾ, ਪਰ ਸਰਦਾਰਨੀ ਤਾਂ ਗੁੰਮ ਸੁੰਮ ਹੀ ਲੰਮੀ ਪਈ ਰਹੀ। ਨਾ ਕੋਈ ਖਾਣ ਦੀ ਸੁੱਧ ਅਤੇ ਨਾ ਕੋਈ ਪੀਣ ਦੀ ਚਾਹ। ਰਾਤ ਨੂੰ ਦੋਨਾ ਪਾਸਿਆਂ ਤੌ ਬੰਦੂਕਾਂ ਚਲਣ ਦੀ ਆਵਾਜ਼ ਨਾਲ ਪਿੰਡ ਵਾਲਿਆਂ ਦੇ ਦਿਲ ਸਹਿਮੇ ਹੋਏ ਸਨ। ਇੰਜ ਲੱਗਦਾ ਸੀ ਕਿ ਪਿੰਡ ਨੂੰ ਜਿਵੇਂ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੋਵੇ।
ਸਰਦਾਰਨੀ ਇਹ ਸੱਦਮਾ ਨਾ ਸਹਾਰ ਸਕੀ। ਇਸ ਮਿੱਟੀ ਨੂੰ ਉਸਨੇ ਇਕੱਲਿਆਂ ਹੀ ਆਪਣੀ ਜਵਾਨੀ ਦਾ ਖੁਨ ਪਸੀਨਾ ਇੱਕ ਕਰਕੇ ਬਨਾਇਆ ਤੇ ਸੰਵਾਰਿਆ ਸੀ। ਇਸ ਜ਼ਮੀਨ ਨੂੰ ਦਿਨ ਰਾਤ ਇੱਕ ਕਰਕੇ ਪਲੋਸਿਆ ਸੀ ਕਿ ਕੱਲ ਨੂੰ ਉਸਦੇ ਪੋਤੇ ਅਤੇ ਪੜੋਤੇ ਇਸਨੂੰ ਪਲੋਸਣਗੇ। ਪਰ ਅੱਜ ਤਾਂ ਪਲਟਾ ਹੀ ਪਲਟ ਗਿਆ ਸੀ।
ਅਗਲੇ ਦਿਨ ਉਹ ਮੰਜੇ ਤੋਂ ਨਹੀਂ ਉੱਠੀ। ਵਿਹੜੇ'ਚੋਂ ਘੋੜੀ ਦੇ ਹਿਣਕਣ ਦੀ ਆਵਾਜ਼ ਆ ਰਹੀ ਸੀ ਜਿਵੇਂ ਕਿ ਉਹ ਸਰਦਾਰਨੀ ਨੂੰ ਖੇਤਾਂ ਤੇ ਜਾਣ ਲਈ ਬੁਲਾ ਰਹੀ ਹੋਵੇ। ਸਰਦਾਰਨੀ ਦੀ ਆਤਮਾ ਸਰੀਰ ਛੱਡਕੇ ਜਾ ਚੁੱਕੀ ਸੀ। ਉਸਦੀ ਆਤਮਾ ਸਰਹੱਦਾਂ ਦੀ ਪਾਬੰਦ ਨਹੀਂ ਸੀ। ਇੱਕ ਦੋ ਦਿਨਾ ਵਿੱਚ ਘੋੜੀ ਨੇ ਵੀ ਪਰਾਣ ਤਿਆਗ ਦਿੱਤੇ, ਉਹ ਵੀ ਆਪਣੀ ਮਾਲਕਣ ਤੋਂ ਬਿਨਾ ਨਹੀਂ ਸੀ ਜਿਊਣਾ ਚਾਹੁੰਦੀ।
ਨਹਿਰ ਤੇ ਚੱਲਣ ਵਾਲੇ ਲੋਗ ਕਹਿੰਦੇ ਹਨ ਕਿ ਅੱਜ ਵੀ ਨਹਿਰ ਦੇ ਪੁਲ ਤੋਂ ਘੋੜੀ ਦੇ ਚੱਲਣ ਦੀਆਂ ਟਾਪਾਂ ਦੀ ਆਵਾਜ਼ ਆਉਂਦੀ ਹੈ। ਲੋਕ ਆਵਾਜ਼ ਸੁਣਕੇ ਰੁਕ ਜਾਂਦੇ ਹਨ। ਕਈਆਂ ਨੇ ਤਾਂ ਸਰਦਾਰਨੀ ਨੂੰ ਨਹਿਰ ਦੇ ਪੁਲ ਤੇ ਜਾਂਦਿਆਂ ਦੇਖਿਆ ਵੀ ਹੈ। ਸਰਦਾਰਨੀ ਦੀ ਬਹਾਦਰੀ, ਦਲੇਰੀ ਅਤੇ ਫਰਾਖ ਦਿਲ ਦੀ ਕਹਾਣੀ ਅੱਜ ਵੀ ਹਰ ਮਾਂ ਆਪਣੇ ਧੀ ਪੁੱਤ ਨੂੰ ਸੁਨਾਉਣਾ ਆਪਣਾ ਫਰਜ਼ ਸਮਝਦੀ ਹੈ ਤੇ ਹਰ ਸੁਨਣ ਵਾਲਾ ਵੀ ਬੜੇ ਫਖਰ ਨਾਲ ਸੁਣਦਾ ਹੈ।