ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 1 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ldn

lav dosis naltrexone read ldn

ਇਸ ਅੰਕ ਤੋਂ ਅਸੀਂ ਲੜੀਵਾਰ ਨਾਵਲ ਧਰਤੀ ਧਨ ਨਾ ਆਪਣਾ ਸ਼ੁਰੂ ਕਰ ਰਹੇ ਹਾਂ। ਮੂਲ ਰੂਪ ਵਿਚ ਇਹ ਜਗਦੀਸ਼ ਚੰਦਰ ਜੀ ਦਾ ਹਿੰਦੀ ਦਾ ਨਾਵਲ ਹੈ।ਇਹ ਨਾਵਲ ਪੰਜਾਬ ਦੇ ਸੰਤਾਪ ਭਰੇ ਦਿਨਾਂ ਦੀ ਬਾਤ ਪਾਉਂਦਾ ਹੈ। ਇਸ ਨਾਵਲ ਦਾ ਅਨੁਵਾਦ ਪ੍ਰਸਿਧ ਲੇਖਕ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ। ਅਸੀਂ ਸੁਖਵੰਤ ਹੁੰਦਲ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਾਵਲ ਦੀ ਅਨੁਵਾਦਤ ਕਾਪੀ ਸਾਨੂੰ ਮੁਹਈਆ ਕਰਵਾਈ।

   
ਸੁਖਵੰਤ ਹੁੰਦਲ                           ਜਗਦੀਸ਼ ਚੰਦਰ

 

1.
ਕਾਲੀ ਜਦੋਂ ਪਿੰਡ ਦੇ ਨੇੜੇ ਪਹੁੰਚਿਆ ਤਾਂ ਪਹੁ ਫੁਟਾਲਾ ਹੋ ਚੁੱਕਿਆ ਸੀ. ਉਹ ਇਕ ਰੁੰਡ ਮਰੁੰਡ ਦਰੱਖਤ ਦੇ ਕੋਲ ਖੜ੍ਹਾ ਹੋ ਕੇ ਪਿੰਡ ਵਲ ਦੇਖਣ ਲੱਗਾ ਜਿਹੜਾ ਸਵੇਰ ਦੇ ਘੁਸਮੁਸੇ ਹਨ੍ਹੇਰੇ ਵਿੱਚ ਬਹੁਤ ਵੱਡੀ ਗਠੜੀ ਦੀ ਤਰ੍ਹਾਂ ਦਿਖਾਈ ਦੇ ਰਿਹਾ ਸੀ. ਪਿੰਡ ਤੋਂ ਬਾਹਰ ਇਕ ਹਵੇਲੀ ਵਿੱਚ ਇਕ ਦੀਵਾ ਟਿਮਟਿਮਾ ਰਿਹਾ ਸੀ. ਨਾਲ ਹੀ ਇਕ ਖੇਤ ਵਿੱਚ ਹਲ ਚੱਲ ਰਿਹਾ ਸੀ ਅਤੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ 'ਤੁਤ ਤੁਤ।।। ਟਕ ਟਕ।।। ਤੇਰੇ ਜੰਮਣ ਵਾਲਿਆਂ ਨੂੰ ਚੋਰ ਲੈ ਜਾਣ।।। ਚੱਲ ਪੁੱਤਰਾ ਸੰੇਰ ਦੀ ਤਰ੍ਹਾਂ ਛਾਤੀ ਦੇ ਜ਼ੋਰ 'ਤੇ ਚੱਲ' ।।। ਦੀਆਂ ਅਵਾਜਾਂ ਆਉਂਦੀਆਂ ਅਤੇ ਨਾਲ ਘੁੰਗਰੂ ਹੋਰ ਜ਼ੋਰ ਨਾਲ ਛਣਛਣਾ ਉੱਠਦੇ. ਕਾਲੀ ਨੇ ਸਿਰ ਤੋਂ ਟਰੰਕ ਅਤੇ ਮੋਢੇ ਨਾਲ ਲਟਕ ਰਿਹਾ ਬਿਸਤਰਾ ਲਾਹ ਕੇ ਰੱਖ ਦਿੱਤਾ ਅਤੇ ਦਰੱਖਤ ਦੇ ਤਣੇ ਦੇ ਸਹਾਰੇ ਬੈਠ ਕੇ ਸੋਚਣ ਲੱਗਾ ਕਿ ਚੌਧਰੀ ਫੱਤੂ ਦੇ ਖੇਤ ਵਿੱਚ ਹਲ ਚੱਲ ਰਿਹਾ ਹੈ।।। ਸੰਾਇਦ ਉਸ ਦਾ ਪੁੱਤ ਪਿਆਰੂ ਹਲ ਚਲਾ ਰਿਹਾ ਹੋਵੇ।।। ਸੰਾਇਦ ਉਹ ਸੌਣੀ ਲਈ ਖੇਤ ਤਿਆਰ ਕਰ ਰਿਹਾ ਹੈ.
ਕਾਲੀ ਦਾ ਧਿਆਨ ਫਿਰ ਪਿੰਡ ਵਲ ਚਲਾ ਗਿਆ ਅਤੇ ਉਹ ਅੱਖਾਂ ਪਾੜ ਪਾੜ ਦਰੱਖਤਾਂ ਦੇ ਉਹਲੇ ਵਿੱਚ ਲੁਕੇ ਹੋਏ ਮਕਾਨਾਂ ਵਲ ਦੇਖਣ ਲੱਗਾ. ਪਿੰਡ ਦੀ ਇਕ ਗਲੀ ਵਿੱਚ ਕੁੱਤਾ ਭੌਂਕ ਪੈਂਦਾ ਤਾਂ ਉਸ ਦੇ ਜੁਆਬ ਵਿੱਚ ਦੂਸਰੀਆਂ ਗਲੀਆਂ ਤੋਂ ਕਈ ਕੁੱਤਿਆਂ ਦੇ ਭੌਂਕਣ ਦੀਆਂ ਅਵਾਜ਼ਾਂ ਆਉਣ ਲੱਗਦੀਆਂ ਅਤੇ ਫਿਰ ਥੋੜੀ ਦੇਰ ਬਾਅਦ ਪਿੰਡ ਵਿੱਚ ਇਸ ਤਰ੍ਹਾਂ ਖਾਮੋਸ਼ੀ ਛਾ ਜਾਂਦੀ ਜਿਵੇਂ ਕੋਈ ਆਦਮੀ ਸੁਫਨੇ ਵਿੱਚ ਬੁੜਬੜਾਉਣ ਤੋਂ ਬਾਅਦ ਪਾਸਾ ਵੱਟ ਕੇ ਸੌਂ ਜਾਵੇ. ਉੱਥੇ ਬੈਠਿਆਂ ਬੈਠਿਆਂ ਕਾਲੀ ਨੂੰ ਡਰ ਲੱਗਣ ਲੱਗਾ. ਉਸ ਦੇ ਦਿਲ ਵਿੱਚੋਂ ਛੇ ਸਾਲਾਂ ਬਾਅਦ ਪਿੰਡ ਪਰਤਣ ਦੀ ਖੁਸੰੀ ਖਤਮ ਹੋਣ ਲੱਗੀ ਅਤੇ ਉਸ ਦਾ ਜੀਅ ਕੀਤਾ ਕਿ ਉਹ ਪੁੱਠੇ ਪੈਰੀਂ ਕਾਨਪੁਰ ਵਾਪਸ ਚਲਾ ਜਾਵੇ. ਉਸ ਨੂੰ ਯਾਦ ਆਇਆ ਕਿ ਜਦੋਂ ਉਹ ਪਿੰਡ ਆਉਣ ਲਈ ਤੁਰਿਆ ਸੀ ਤਾਂ ਉਹ ਕਿੰਨਾ ਖੁਸੰ ਸੀ ਅਤੇ ਉਸ ਨੇ ਚਾਹਿਆ ਸੀ ਕਿ ਉਹ ਉੱਥੇ ਉੱਡ ਕੇ ਪਹੁੰਚ ਜਾਵੇ ਅਤੇ ਹੁਣ ਪਿੰਡ ਦੇ ਬਹੁਤ ਨੇੜੇ ਹੈ, ਸਿਰਫ ਪੰਜ ਸੱਤ ਖੇਤ ਦੂਰ, ਤਾਂ ਉਹ ਵਾਪਸ ਚਲੇ ਜਾਣਾ ਚਾਹੁੰਦਾ ਹੈ. ਫਿਰ ਉਸ ਨੂੰ ਅਚਾਨਕ ਹੀ ਚਾਚੀ ਦਾ ਖਿਆਲ ਆਇਆ ਅਤੇ ਉਸ ਦੀਆਂ ਅੱਖਾਂ ਭਰ ਆਈਆਂ. ਉਸ ਨੇ ਸੋਚਿਆ ਕਿ ਕੀ ਪਤਾ ਉਹ ਜ਼ਿੰਦਾ ਵੀ ਹੋਏਗੀ ਜਾਂ ਨਹੀਂ. ਹੋ ਸਕਦਾ ਹੈ ਕਿ ਉਸ ਵਲੋਂ ਪਿੰਡ ਛੱਡਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਮਰ ਗਈ ਹੋਵੇ. ਇਹ ਵੀ ਸੰਭਵ ਹੀ ਕਿ ਉਹ ਜ਼ਿੰਦਾ ਹੋਵੇ. ਕੀ ਪਤਾ ਕਿਸ ਹਾਲਤ ਵਿੱਚ ਹੋਵੇ. 
ਜਦੋਂ ਕੁੱਕੜ ਨੇ ਬਾਂਗ ਦਿੱਤੀ ਤਾਂ ਕਾਲੀ ਹੜਬੜਾ ਕੇ ਉੱਠ ਪਿਆ ਅਤੇ ਸਾਮਾਨ ਚੁੱਕ ਕੇ ਜਲਦੀ ਜਲਦੀ ਪਿੰਡ ਵਲ ਤੁਰ ਪਿਆ. ਜਦੋਂ ਉਹ ਪਹਿਲੀ ਹਵੇਲੀ ਦੇ ਨੇੜੇ ਪਹੁੰਚਿਆ ਤਾਂ ਇਕ ਕੁੱਤਾ ਕੰਨ ਫੜਫੜਾ ਕੇ ਉੱਠਿਆ ਅਤੇ ਭੌਂਕਦਾ ਹੋਇਆ ਉਸ ਦੇ ਅੱਗੇ ਅੱਗੇ ਤੁਰਨ ਲੱਗਾ. ਉਸ ਨੇ ਕੁੱਤੇ ਦੀ ਆਵਾਜ਼ ਨੂੰ ਪਛਾਣਨ ਦੀ ਕੋਸਿੰਸੰ ਕੀਤੀ, ਪਰ ਦੂਸਰੇ ਹੀ ਪਲ ਉਸ ਨੂੰ ਆਪਣੀ ਇਸ ਕੋਸਿੰਸੰ ਉੱਤੇ ਹਾਸਾ ਆ ਗਿਆ. ਉਹ ਆਪਣੇ ਸੱਜੇ-ਖੱਬੇ ਦੇ ਮਕਾਨਾਂ ਨੂੰ ਪਛਾਣਨ ਦੀ ਕੋਸਿੰਸੰ ਕਰਦਾ ਹੋਇਆ ਤੇਜ਼-ਤੇਜ਼ ਕਦਮ ਪੁੱਟਦਾ ਰਿਹਾ. ਉਸ ਨੇ ਦੇਖਿਆ ਕਿ ਵੱਡਾ ਰਾਹ ਪਹਿਲਾਂ ਨਾਲੋਂ ਕਾਫੀ ਨੀਵਾਂ ਹੋ  ਗਿਆ ਹੈ. ਸੰਾਇਦ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਜ਼ੋਰ ਦੀਆਂ ਬਰਸਾਤਾਂ ਲੱਗੀਆਂ ਹੋਣ. ਪਿੰਡ ਦੀ ਵਿਲੱਖਣ ਗੰਧ ਉਸ ਦੀ ਕਦਮ ਕਦਮ 'ਤੇ ਆਪਣੇ ਨਾਲ ਪਹਿਚਾਣ ਕਰਵਾ ਰਹੀ ਸੀ ਅਤੇ ਉਹ ਨਾਸਾਂ ਫੁਲਾ ਫੁਲਾ ਉਸ ਨੂੰ ਸੁੰਘ ਰਿਹਾ ਸੀ. ਜਦੋਂ ਉਹ ਕਿਸੇ ਮਕਾਨ ਜਾਂ ਹਵੇਲੀ ਦੇ ਸਾਹਮਣੇ ਪਹੁੰਚਦਾ ਤਾਂ ਉਸ ਦੇ ਮਨ ਵਿੱਚ ਕਈ ਤਸਵੀਰਾਂ ਉਭਰਦੀਆਂ. ਪਰ ਉਹ ਉਹਨਾਂ ਤੋਂ ਅੱਖਾਂ ਚੁਰਾਉਂਦਾ ਹੋਇਆ ਅੱਗੇ ਵੱਧ ਜਾਂਦਾ. 
ਚੌਧਰੀਆਂ ਦੇ ਮੁਹੱਲੇ ਬਾਅਦ ਸਕੂਲ ਆ ਗਿਆ. ਚਾਰ ਜਮਾਤਾਂ ਦੇ ਇਸ ਸਕੂਲ ਵਿੱਚ ਕਾਲੀ ਨੇ ਵੀ ਕਦੇ ਕੁਝ ਸਮੇਂ ਤੱਕ ਮੁਨਸੰੀ ਦੇ ਪੈਰ ਦੱਬੇ ਸੀ, ਉਂਗਲੀਆਂ ਦੇ ਪਟਾਕੇ ਕੱਢੇ ਸੀ ਅਤੇ ਡੰਡੇ ਖਾਧੇ ਸੀ. ਉਹ ਰੁਕ ਕੇ ਸਕੂਲ ਵਲ ਦੇਖਣ ਲੱਗਾ ਅਤੇ ਮੁਨਸੰੀ ਸਿੰਵਰਾਮ ਬਾਰੇ ਸੋਚਣ ਲੱਗਾ, ਜਿਹਦੇ ਲਈ ਜੱਟਾਂ ਦੇ ਮੁੰਡੇ ਸਾਗ, ਗੰਨੇ, ਗਾਜਰਾਂ, ਮੂਲੀਆਂ ਆਦਿ ਲਿਆਉਂਦੇ ਸਨ ਅਤੇ ਕੰਮੀਆਂ ਦੇ ਮੁੰਡੇ ਉਸ ਦੇ ਘਰ ਪਹੁੰਚਾਉਂਦੇ ਸਨ. ਸਕੂਲ ਦੀ ਹਾਲਾਤ ਪਹਿਲਾਂ ਵਰਗੀ ਹੀ ਖਰਾਬ ਦਿਖਾਈ ਦਿੰਦੀ ਸੀ ਅਤੇ ਉਸ ਦੇ ਵਿਹੜੇ ਵਿੱਚ ਬੋਹੜ ਦੇ ਬੁੱਢੇ ਦਰੱਖਤ ਦੇ ਸੰਘਣੇ ਪਰਛਾਵਿਆਂ ਨੇ ਰਾਤ ਦੇ ਹਨ੍ਹੇਰੇ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਸੀ. ਸਕੂਲ ਦੀ ਇਮਾਰਤ ਪਿੱਛੇ ਇਕ ਤਿੰਮੰਜ਼ਲਾ ਮਕਾਨ ਘੁਮੰਡੀ ਆਦਮੀ ਦੀ ਤਰ੍ਹਾਂ ਆਕੜਿਆ ਖੜ੍ਹਾ ਸੀ. ਕਾਲੀ ਦੇ ਮਨ ਵਿੱਚ ਚੌਧਰੀ  ਹਰਨਾਮ ਸਿੰਘ ਦੀਆਂ ਯਾਦਾਂ ਦਾ ਬਸਤਾ ਖੁਲ੍ਹ ਗਿਆ ਅਤੇ ਉਹ ਉਹਨਾਂ ਯਾਦਾਂ ਨੂੰ ਝਟਕਦਾ ਹੋਇਆ ਅੱਗੇ ਵੱਧ ਗਿਆ. 
ਸਕੂਲ ਤੋਂ ਕੁਝ ਦੂਰ ਜਾਣ ਬਾਅਦ ਉਸ ਨੂੰ ਮੰਦਿਰ ਦਾ ਕਲਸ ਨਜ਼ਰ ਆਇਆ. ਮੰਦਿਰ ਦੇ ਚਾਰੇ ਤਰਫ ਪਿੰਡ ਦੇ ਦੁਕਾਨਦਾਰਾਂ ਦੇ ਚੁਬਾਰੇ ਸਨ. ਉਹ ਪੰਡਿਤ ਸੰਤ ਰਾਮ ਬਾਰੇ ਸੋਚਣ ਲੱਗਾ ਜੋ ਹਰੀਜਨਾਂ  ਨੂੰ ਦੇਖ ਕੇ ਦੂਰੋਂ ਹੀ ਦੁਰ-ਦੁਰ ਕਰਨਾ ਸੁੰਰੂ ਕਰ ਦਿੰਦਾ ਸੀ. ਉਹ ਥੋੜਾ ਦੂਰ ਗਿਆ ਤਾਂ ਉਸ ਦੀ ਨਜ਼ਰ ਗਿਰਜਾਘਰ ਦੇ ਬੱਚੇ ਦੀਆਂ ਬਾਹਾਂ ਦੀ ਤਰ੍ਹਾਂ ਫੈਲੇ ਹੋਏ ਕ੍ਰਾਸ 'ਤੇ ਗੱਡੀ ਗਈ ਅਤੇ ਪਿੰਡ ਦੇ ਪਾਦਰੀ ਦਾ ਮਸਕੀਨ ਚਿਹਰਾ ਅੱਖਾਂ ਦੇ ਸਾਹਮਣੇ ਘੁੰਮ ਗਿਆ. 
ਥੋੜੀ ਦੂਰ ਅੱਗੇ ਜਾ ਕੇ ਉਸ ਦੇ ਜ਼ੋਰ ਦੀ ਠੋਕਰ ਲੱਗੀ ਅਤੇ ਉਹ ਡਿਗਦਾ-ਡਿਗਦਾ ਬੱਚਿਆ. ਗੋਹੇ ਦੀ ਤੇਜ਼ ਬਦਬੂ ਨੇ ਉਸ ਨੂੰ ਚਮ੍ਹਾਰਲੀ ਦੇ ਨੇੜੇ ਹੋਣ ਦਾ ਸੰਕੇਤ ਦਿੱਤਾ. ਇਸ ਥਾਂ 'ਤੇ ਵੱਡਾ ਰਸਤਾ ਕਾਫੀ ਡੂੰਘਾ ਹੋ ਗਿਆ ਸੀ ਕਿਉਂਕਿ ਪਿੰਡ ਵਿੱਚ ਬਰਸਾਤ ਦਾ ਸਾਰਾ ਪਾਣੀ ਇਸ ਹੀ ਰਸਤੇ ਰਾਹੀਂ ਚੋਅ ਵਿੱਚ ਜਾਂਦਾ ਸੀ. ਕੁਝ ਪਲਾਂ ਬਾਅਦ ਹੀ ਉਹ ਚਮ੍ਹਾਰਲੀ ਦੇ ਬਾਹਰ ਖੂਹ 'ਤੇ ਪਹੁੰਚ ਗਿਆ. ਖੂਹ ਦੇ ਦੁਆਲੇ ਗੰਦੇ ਪਾਣੀ ਅਤੇ ਚਿੱਕੜ ਦੀ ਛੱਪੜੀ ਬਣੀ ਹੋਈ ਸੀ. ਉਹ ਕੁਝ ਚਿਰ ਲਈ ਰੁਕਿਆ ਅਤੇ ਸਾਹਮਣੇ ਦੇ ਛੋਟੇ ਛੋਟੇ ਮਕਾਨਾਂ ਨੂੰ ਦੇਖਣ ਲੱਗਾ. ਫਿਰ ਉਹ ਖੂਹ ਦੇ ਦੁਆਲੇ ਚੱਕਰ ਕੱਢ ਕੇ ਉਸ ਜਗ੍ਹਾ ਪਹੁੰਚ ਗਿਆ ਜਿੱਥੋਂ ਮੁਹੱਲੇ ਅੰਦਰ ਜਾਣ ਵਾਲੀ ਗਲੀ ਸੁੰਰੂ ਹੁੰਦੀ ਸੀ. ਉਹ ਗਲੀ ਦੇ ਸਿਰੇ ਉੱਤੇ ਰੁਕ ਗਿਆ ਅਤੇ ਸਾਹਮਣੇ ਗੰਦੇ ਪਾਣੀ ਦੀ ਛੱਪੜੀ ਨੂੰ ਪਾਰ ਕਰਨ ਦੀ ਤਰਕੀਬ ਸੋਚਣ ਲੱਗਾ. ਉਸ ਦੇ ਜ਼ਿਹਨ ਨੇ ਉਸ ਨੂੰ ਉਹ ਤਰਕੀਬ ਦੱਸੀ ਅਤੇ ਆਪਣੇ ਆਪ ਹੀ ਉਸ ਦੇ ਪੈਰ ਪਾਣੀ ਵਿੱਚ ਡੁੱਬੀਆਂ ਇੱਟਾਂ ਨੂੰ ਲੱਭਣ ਲੱਗੇ ਅਤੇ ਦੂਸਰੇ ਹੀ ਪਲ ਉਹ ਉਸ ਛੱਪੜੀ ਨੂੰ ਪਾਰ ਕਰ ਕੇ ਗਲੀ ਵਿੱਚ ਵੜ ਗਿਆ.
ਗਲੀ ਵਿੱਚ ਕਈ ਕੁੱਤਿਆਂ ਨੇ ਮਿਲ ਕੇ ਉਸ ਦਾ ਸਵਾਗਤ ਕੀਤਾ. ਦੂਸਰੀ ਤਰਫੋਂ ਵੀ ਕੁੱਤਿਆਂ ਨੇ ਜੁਆਬ ਵਿੱਚ ਭੌਂਕਣਾ ਸੁੰਰੂ ਕਰ ਦਿੱਤਾ ਅਤੇ ਏਨਾ ਰੌਲਾ ਪਾਇਆ ਕਿ ਕਾਲੀ ਨੂੰ ਇਹ ਸੰੱਕ ਹੋਣ ਲੱਗਾ ਕਿ ਇਸ ਗਲੀ ਵਿੱਚ ਸੰਾਇਦ ਸਿਰਫ ਕੁੱਤੇ ਹੀ ਰਹਿੰਦੇ ਹਨ. ਪਰ ਜਦੋਂ ਉਹ ਇਕ ਟੁੱਟੇ ਹੋਏ ਮਕਾਨ ਦੇ ਸਾਹਮਣੇ ਰੁਕ ਗਿਆ ਤਾਂ ਕੁੱਤੇ ਅਹਿਸਤਾ ਅਹਿਸਤਾ (ਹੌਲੀ-ਹੌਲੀ) ਏਧਰ-ਉਧਰ ਖਿਸਕਣ ਲੱਗੇ. ਕਾਲੀ ਟੁੱਟੇ ਦਰਵਾਜ਼ੇ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਪਤਾ ਨਹੀਂ ਚਾਚੀ ਅਜੇ ਤੱਕ ਜਿਉਂਦੀ ਹੈ ਜਾਂ ਮਰ ਗਈ ਹੈ. ਉਸ ਦੇ ਦਿਲ ਵਿੱਚ ਹੌਲ ਜਿਹਾ ਉੱਠਿਆ ਅਤੇ ਉਸ ਨੇ ਆਪਣਾ ਹੱਥ ਸੰਗਲੀ ਵਲ ਵਧਾ ਦਿੱਤਾ. ਬਾਹਰ ਦੀ ਸੰਗਲੀ ਖੁੱਲ੍ਹੀ ਸੀ. ਉਸ ਨੇ ਦਰਵਾਜ਼ੇ ਨੂੰ ਹੌਲੀ ਦੇਣੀ ਧੱਕਿਆ ਤਾਂ ਉਹ ਅੰਦਰੋਂ ਬੰਦ ਮਹਿਸੂਸ ਹੋਇਆ. ਖੁਸੰੀ ਦੇ ਮਾਰੇ ਉਸ ਦਾ ਦਿਲ ਟੱਪਣ ਲੱਗਾ ਅਤੇ ਉਹ ਕੁੰਡੇ ਨੂੰ ਖੜਕਾਕੇ ਬਹੁਤ ਤੇਜ਼ ਧੜਕਦੇ ਦਿਲ ਨਾਲ ਜੁਆਬ ਦੀ ਉਡੀਕ ਕਰਨ ਲੱਗਾ. ਜਦੋਂ ਕੋਈ ਜੁਆਬ ਨਾ ਆਇਆ ਤਾਂ ਉਸ ਨੇ ਦੁਬਾਰਾ ਕੁੰਡਾ ਖੜਕਾਇਆ. ਜਦੋਂ ਫਿਰ ਵੀ ਕੋਈ ਜੁਆਬ ਨਾ ਮਿਲਿਆ ਤਾਂ ਉਸ ਦਾ ਦਿਲ ਡੁੱਬਣ ਲੱਗਾ. ਉਸ ਨੇ ਦਰਵਾਜ਼ੇ ਨੂੰ ਜ਼ੋਰ ਦੇਣੀ ਥਪਥਪਾਇਆ ਅਤੇ ਹੌਲੀ ਦੇਣੀ ਕਿਹਾ:
'ਚਾਚੀ.'
ਕੁਝ ਪਲਾਂ ਬਾਅਦ ਅੰਦਰੋਂ ਖੰਘਣ ਦੀ ਆਵਾਜ਼ ਆਉਣ ਲੱਗੀ. ਕਾਲੀ ਫਿਰ ਖਿੜ ਉੱਠਿਆ. ਉਹ ਦਰਵਾਜ਼ੇ ਦੇ ਬਿਲਕੁਲ ਨੇੜੇ ਖੜ੍ਹਾ ਹੋ ਕੇ ਅੰਦਰੋਂ ਖੰਘਣ ਦੀ ਅਤੇ 'ਹੇ ਰੱਬ ਜੀ ਤੇਰਾ ਹੀ ਆਸਰਾ' ਦੀਆਂ ਆਵਾਜ਼ਾਂ  ਨੂੰ ਧਿਆਨ ਨਾਲ ਸੁਣਨ ਲੱਗਾ. ਏਨੇ ਵਿੱਚ ਗੁਆਂਢ ਦਾ ਦਰਵਾਜ਼ਾ ਹੌਲੀ ਦੇਣੀ ਖੁਲ੍ਹਿਆ ਅਤੇ ਇਕ ਆਦਮੀ ਜੰਗਲੀ ਕਬੂਤਰ ਦੀ ਫੁਰਤੀ ਨਾਲ ਹਨ੍ਹੇਰੇ ਵਿੱਚ ਗੁਆਚ ਗਿਆ. ਸਿਰਫ ਉਸ ਦੀ ਜੁੱਤੀ ਦੀ ਚੀਂ ਚੀਂ ਦੀ ਆਵਾਜ਼ ਸੁਣਾਈ ਦਿੰਦੀ ਰਹੀ. ਕਾਲੀ ਉਸ ਦਰਵਾਜ਼ੇ ਵਲ ਦੇਖਣ ਲੱਗਾ. ਉਸ ਦੇ ਜ਼ਿਹਨ ਵਿੱਚ ਕੁਝ ਆਲੂਆਂ ਵਰਗੀਆਂ ਨਰਮ ਅਤੇ ਤੰਦਰੁਸਤ ਅਤੇ ਕੁਝ ਸੁੱਕੇ ਬੇਰਾਂ ਵਰਗੀਆਂ ਪ੍ਰਾਣ-ਹੀਣ ਜਿਹੀਆਂ ਸੰਕਲਾਂ ਉਭਰੀਆਂ. ਪਰ ਅਗਲੇ ਹੀ ਪਲ ਖੰਘ ਦੀ ਆਵਾਜ਼ ਦੇ ਨਾਲ 'ਕੌਣ ਹੈ' ਦੇ ਸਵਾਲ ਨੇ ਉਸ ਨੂੰ ਚੌਂਕਾ ਦਿੱਤਾ ਅਤੇ ਉਹ ਦਰਵਾਜ਼ੇ ਤੋਂ ਪਿੱਛੇ ਹੱਟ ਗਿਆ. ਦੋਵੇਂ ਬਾਰ ਖੁੱਲ੍ਹੇ ਅਤੇ ਹਨ੍ਹੇਰੀ ਡਿਉਢੀ ਵਿੱਚੋਂ ਦੁਰਗੰਧ ਭਰੀ ਹਵਾ ਬਾਹਰ ਨਿਕਲੀ ਅਤੇ ਨਾਲ ਹੀ ਦੋ ਬੁਝੀਆਂ ਬੁਝੀਆਂ ਅੱਖਾਂ ਉਸ ਵਲ ਦੇਖਣ ਲੱਗੀਆਂ. 
'ਚਾਚੀ.' ਕਾਲੀ ਨੇ ਭਰੜਾਈ ਹੋਈ ਆਵਾਜ਼ ਵਿੱਚ ਕਿਹਾ ਅਤੇ ਉਸ ਦੇ ਪੈਰਾਂ ਵਲ ਝੁਕ ਗਿਆ. ਚਾਚੀ ਕਾਲੀ ਦੀ ਆਵਾਜ਼ ਪਹਿਚਾਨਦੀ ਹੋਈ ਬੋਲੀ:
'ਕੌਣ, ਕਾਲੀ ਆ?' ਉਸ ਨੇ ਪਿਆਰ ਅਤੇ ਹੈਰਤ ਭਰੀ ਆਵਾਜ਼ ਵਿੱਚ ਕਿਹਾ, ਜਿਵੇਂ ਉਸ ਨੂੰ ਵਿਸੰਵਾਸ ਨਾ ਆਇਆ ਹੋਵੇ. ਉਸ ਨੇ ਕਾਲੀ ਦੇ ਸਿਰ ਉੱਪਰ ਹੱਥ ਫੇਰਦਿਆਂ ਉਸ ਨੂੰ ਉੱਪਰ ਚੁੱਕਿਆ ਅਤੇ ਉਸ ਦਾ ਮੱਥਾ ਚੁੰਮ ਕੇ ਬੋਲੀ:
'ਰੱਖ ਸਾਈਆਂ ਦੀ.'
ਕਾਲੀ ਜਦੋਂ ਟਰੰਕ ਅਤੇ ਬਿਸਤਰਾ ਚੁੱਕ ਕੇ ਅੰਦਰ ਵੜਨ ਲੱਗਾ ਤਾਂ ਚਾਚੀ ਨੇ ਉਸ ਨੂੰ ਰੋਕ ਦਿੱਤਾ ਅਤੇ ਆਪ ਕੋਠੜੀ ਵਿੱਚ ਜਾ ਕੇ ਸਰੋਂ ਦੇ ਤੇਲ ਦੀ ਸੰੀਸੰੀ ਲੱਭਣ ਲੱਗੀ. ਸੰੀਸੰੀ ਲੱਭਣ 'ਤੇ ਉਸ ਨੂੰ ਯਾਦ ਆਇਆ ਕਿ ਉਸ ਵਿੱਚ ਤੇਲ ਨਹੀਂ ਹੈ. ਉਹ ਖਾਲੀ ਸੰੀਸੰੀ ਲੈ ਕੇ ਹੀ ਵਾਪਸ ਆ ਗਈ ਅਤੇ ਦਹਿਲੀਜ਼ ਦੇ ਦੋਵੇਂ ਤਰਫ ਇਕ-ਇਕ ਬੂੰਦ ਤੇਲ ਚੋਅ ਕੇ ਕਾਲੀ ਨੂੰ ਇਸ ਤਰ੍ਹਾਂ ਅੰਦਰ ਲੈ ਆਈ ਜਿਵੇਂ ਉਹ ਸਾਰੇ ਸੰਸਾਰ ਨੂੰ ਜਿੱਤ ਕੇ ਆਇਆ ਹੋਵੇ. ਚਾਚੀ ਦੀ ਝੁਕੀ ਹੋਈ ਕਮਰ ਇਕਦਮ ਸਿੱਧੀ ਹੋ ਗਈ. ਉਸ ਦੀਆਂ ਰੌਸੰਨੀ ਰਹਿਤ ਅੱਖਾਂ ਨੂੰ ਹਨ੍ਹੇਰੇ ਵਿੱਚ ਵੀ ਦਿਸਣ ਲੱਗਾ ਅਤੇ ਉਹ ਸੋਲਾਂ ਸਾਲਾਂ ਦੀ ਮੁਟਿਆਰ ਵਾਂਗ ਫੁਰਤੀ ਨਾਲ ਕੋਠੜੀ ਵਿੱਚ ਘੁੰਮਣ ਲੱਗੀ. ਉਸ ਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ. ਉਸ ਨੇ ਮਾਚਸ ਦੀ ਤੀਲ੍ਹ ਲੱਭ ਕੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ ਅਤੇ ਕਾਲੀ ਨੂੰ ਮੰਜੇ ਉੱਤੇ ਬਿਠਾ ਕੇ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਕੇ ਪਾਗਲਾਂ ਵਾਂਗ ਚੁੰਮਦੀ ਹੋਈ ਬੋਲੀ:
'ਮੇਰਾ ਲਾਲ ਵਾਪਸ ਆ ਗਿਆ.' ਫਿਰ ਕੁਝ ਸੋਚ ਕੇ ਚਾਚੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ. ਕਾਲੀ ਗੁੰਮ-ਸੁੰਮ ਬੈਠਾ ਕੋਠੜੀ ਵਿੱਚ ਚਾਰੇ ਪਾਸੇ ਦੇਖ ਰਿਹਾ ਸੀ. ਕੋਠੜੀ ਦੀਆਂ ਕੰਧਾਂ, ਸੰਤੀਰ ਅਤੇ ਕੜੀਆਂ ਚਾਚੀ ਵਾਂਗ ਬੁੱਢੀਆਂ ਹੋ ਚੁੱਕੀਆਂ ਸਨ ਅਤੇ ਆਪਣੇ ਹੀ ਭਾਰ ਹੇਠਾਂ ਦੱਬੀਆਂ ਜਾ ਰਹੀਆਂ ਸਨ. ਕਾਲੀ ਚਾਚੀ ਵਲ ਧਿਆਨ ਨਾਲ ਦੇਖਦਾ ਬੋਲਿਆ:
'ਚਾਚੀ! ਕਿੱਦਾਂ ਕਟੇ ਦਿਨ.' ਇਹ ਕਹਿ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ. ਚਾਚੀ ਵੀ ਜੁਆਬ ਵਿੱਚ ਸੁਬਕੀਆਂ ਲੈਣ ਲੱਗੀ. ਫਿਰ ਉਹ ਦੋਵੇਂ ਫੁੱਟ ਫੁੱਟ ਰੋਣ ਲੱਗੇ. ਕਾਲੀ ਚਾਚੀ ਦੇ ਗੋਢਿਆਂ ਉਪਰ ਸਿਰ ਰੱਖ ਕੇ ਖੂਬ ਰੋਇਆ. ਇਸ ਮੁੱਦਤ ਵਿੱਚ ਦੋਹਾਂ ਨੇ ਜਿਹੜੇ ਦੁੱਖ ਸਹੇ ਸਨ, ਉਹ ਹੰਝੂਆਂ ਦੀ ਜ਼ਬਾਨ ਵਿੱਚ ਇਕ ਦੂਸਰੇ ਨੂੰ ਦੱਸ ਦਿੱਤੇ. ਰੋਂਦਿਆਂ ਰੋਂਦਿਆਂ ਜਦੋਂ ਕਾਲੀ ਨੂੰ ਹਿਚਕੀ ਆਉਣ ਲੱਗੀ ਤਾਂ ਚਾਚੀ ਉਹਨੂੰ ਚੁੱਪ ਕਰਾਉਂਦੀ ਹੋਈ ਬੋਲੀ:
'ਨਾ ਰੋ ਪੁੱਤਰਾ. ਇਹ ਸਭ ਤਕਦੀਰ ਦਾ ਚੱਕਰ ਸੀ. ਤੇਰਾ ਚਾਚਾ ਜ਼ਿੰਦਾ ਹੁੰਦਾ ਤਾਂ ਤੈਨੂੰ ਪਤਾਲ ਵਿੱਚੋਂ ਵੀ ਲੱਭ ਲਿਆਉਂਦਾ. ਤੈਨੂੰ ਤੱਤੀ ਵਾਅ ਤੱਕ ਨਾ ਲੱਗਣ ਦਿੰਦਾ.' ਇਹ ਕਹਿ ਕੇ ਚਾਚੀ ਰੋਣ ਲੱਗੀ ਤਾਂ ਕਾਲੀ ਉਹਨੂੰ ਦਿਲਾਸਾ ਦਿੰਦਾ ਹੋਇਆ ਬੋਲਿਆ:
'ਚਾਚੀ, ਹੁਣ ਮੈਂ ਇਕ ਪਲ ਲਈ ਵੀ ਤੇਰੇ ਤੋਂ ਅਲੱਗ ਨਹੀਂ ਰਹੂੰਗਾ. ਦਿਨ-ਰਾਤ ਤੇਰੀ ਸੇਵਾ ਕਰੂੰਗਾ.'
ਚਾਚੀ ਹਿਚਕੀਆਂ ਲੈਂਦੀ ਬੋਲੀ:
'ਕਾਕਾ ਤੂੰ ਵੀ ਤਾਂ ਅਨਰਥ ਕੀਤਾ. ਰੰਡੀ ਚਾਚੀ ਨੂੰ ਏਸ ਤਰ੍ਹਾਂ ਛੱਡ ਕੇ ਚਲਾ ਗਿਆ ਜਿੱਦਾਂ ਤੇਰਾ ਉਹਦੇ ਨਾਲ ਕੋਈ ਰਿਸੰਤਾ ਹੀ ਨਹੀਂ ਸੀ. ਮੈਂ ਤਾਂ ਪਹਿਲਾਂ ਹੀ ਮੁਸੀਬਤਾਂ ਦੀ ਮਾਰੀ ਹੋਈ ਸੀ. ਦਿਨ-ਰਾਤ ਤੇਰੇ ਵਿੱਚ ਗਵਾਚੀ ਰਹਿੰਦੀ. ਰਹਿ-ਰਹਿ ਕੇ ਦਿਲ ਵਿੱਚ ਹੌਲ ਉਠਦਾ. ਜਿਹਨੇ ਜੋ ਉਪਾਅ ਦੱਸਿਆ ਉਹ ਕੀਤਾ. ਵੱਗ ਨਾਲੋਂ ਵਿੱਛੜੀ ਹੋਈ ਵੱਛੀ ਨੂੰ ਕਦੇ ਦੇਖ ਲੈਂਦੀ ਤਾਂ ਰੋ-ਰੋ ਕੇ ਮੈਂ ਆਪਣਾ ਬੁਰਾ ਹਾਲ ਕਰ ਲੈਂਦੀ ਅਤੇ ਸੋਚਦੀ ਕਿ ਮੇਰਾ ਕਾਲੀ ਵੀ ਪਰਦੇਸ ਵਿੱਚ ਇਸ ਤਰ੍ਹਾਂ ਡਾਂਵਾਂਡੋਲ ਅਤੇ ਗਵਾਚਿਆ ਗਵਾਚਿਆ ਫਿਰਦਾ ਹੋਊ।।। ਦਿਨ-ਰਾਤ ਮੈਂ ਨੀਲੀ ਛੱਤ ਆਲੇ ਅੱਗੇ ਅਰਦਾਸ ਕਰਦੀ ਕਿ ਮੇਰਾ ਲਾਲ ਠੀਕ-ਠਾਕ ਹੋਵੇ. ਮੈਂ ਉਸ ਦੇ ਹੱਥਾਂ ਵਿੱਚ ਮਰਾਂ.' ਫਿਰ ਉਹ ਕਾਲੀ ਨੂੰ ਧਿਆਨ ਨਾਲ ਦੇਖਦੀ ਹੋਈ ਬੋਲੀ:
'ਕਾਕਾ, ਕੀ ਮੈਂ ਤੈਨੂੰ ਕਦੀ ਯਾਦ ਨਹੀਂ ਆਉਂਦੀ ਸੀ?' 
ਕਾਲੀ ਨੇ ਮੂੰਹ ਫੇਰ ਲਿਆ ਅਤੇ ਰੁੰਧੀ ਹੋਈ ਅਵਾਜ਼ ਵਿੱਚ ਬੋਲਿਆ:
'ਚਾਚੀ ਤੇਰੀ ਯਾਦ ਹੀ ਤਾਂ ਮੈਨੂੰ ਪਿੰਡ ਵਾਪਸ ਖਿੱਚ ਲਿਆਈ ਹੈ.' ਇਹ ਕਹਿ ਕੇ ਕਾਲੀ ਨੇ ਆਪਣਾ ਸਿਰ ਚਾਚੀ ਦੀ ਗੋਦ ਵਿੱਚ ਰੱਖ ਦਿੱਤਾ. ਚਾਚੀ ਉਸ ਦੇ ਚੌੜੇ ਮੌਢਿਆਂ ਉੱਪਰ ਹੱਥ ਫੇਰਦੀ ਹੋਈ ਬੋਲੀ:
'ਅੱਜ ਤੇਰਾ ਬਾਪ ਜਿਉਂਦਾ ਹੁੰਦਾ ਤਾਂ ਤੈਨੂੰ ਦੇਖ ਕੇ ਕਿੰਨਾ ਖੁਸੰ ਹੁੰਦਾ. ਉਹਨੇ ਤਾਂ ਤੈਨੂੰ ਜੀਅ ਭਰ ਕੇ ਦੇਖਿਆ ਵੀ ਨਹੀਂ ਸੀ ਕਿ ਮੌਤ ਨੇ ਆ ਘੇਰਿਆ. ਤੇਰੀ ਮਾਂ ਨੂੰ ਪਲੇਗ ਖਾ ਗਈ. ਚਾਚੇ ਨੇ ਚੱਪੇ ਗਿਣ-ਗਿਣਕੇ ਪਾਲਿਆ ਪੋਸਿਆ ਪਰ ਉਸ ਨੂੰ ਵੀ ਹੈਜ਼ੇ ਨੇ ਖਾ ਲਿਆ. ਤੈਨੂੰ ਤਾਂ ਸੰਾਇਦ ਉਸ ਦੀ ਸੂਰਤ ਵੀ ਯਾਦ ਨਾ ਹੋਵੇ. ਸਾਰੇ ਖਾਨਦਾਨ ਦੀ ਤੂੰ ਹੀ ਤਾਂ ਇਕ ਨਿਸੰਾਨੀ ਆ.' ਚਾਚੀ ਫਿਰ ਫੁੱਟ-ਫੁੱਟ ਰੋਣ ਲੱਗੀ. ਕਾਲੀ ਉਸ ਦੀ ਗੋਦ ਵਿੱਚ ਸਿਰ ਰੱਖੀ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਿਆ ਜਦੋਂ ਛੇ ਸਾਲ ਪਹਿਲਾਂ ਉਹ ਦੋ ਦਿਨਾਂ ਦਾ ਭੁੱਖਾ-ਤਿਹਾਇਆ, ਫਟੇ ਹਾਲ ਘਰ ਤੋਂ ਚੋਰੀ ਦੌੜ ਗਿਆ ਸੀ. ਚਾਚੀ ਵੀ ਯਾਦਾਂ ਵਿੱਚ ਗੁਆਚੀ ਹੋਈ ਆਪਣੇ ਦੁੱਖਾਂ ਨੂੰ ਯਾਦ ਕਰ ਕੇ ਵਾਰ ਵਾਰ ਰੋ ਪੈਂਦੀ. ਉਹ ਦੋਵੇਂ ਬਹੁਤ ਦੇਰ ਤੱਕ ਗੁੰਮ-ਸੁੰਮ ਬੈਠੇ ਰਹੇ. ਚਾਚੀ ਦੇ ਦਿਲ ਵਿੱਚ ਜਿਵੇਂ ਹੌਲ ਉੱਠਿਆ ਅਤੇ ਉਹ ਕਾਲੀ ਦਾ ਮੱਥਾ ਚੁੰਮਦੀ ਹੋਈ ਬੋਲੀ:
'ਪੁੱਤਰਾ, ਪਰਦੇਸੀ ਪੰਛੀ ਵੀ ਉਡਦੇ-ਉਡਦੇ ਸਾਲ-ਦੋ  ਸਾਲਾਂ ਬਾਅਦ ਫੇਰਾ ਪਾ ਜਾਂਦੇ ਆ. ਪਰ ਤੂੰ ਤਾਂ ਏਦਾਂ ਗਿਆ ਕਿ ਤੇਰੀ ਕੋਈ ਖਬਰ ਹੀ ਨਾ ਮਿਲੀ.' ਫਿਰ ਉਹ ਆਪਣੇ ਹੰਝੂ ਪੂੰਝਦੀ ਹੋਈ ਬੋਲੀ:
'ਕਾਕਾ ਮੈਨੂੰ ਸਿਰਫ ਤੇਰਾ ਹੀ ਆਸਰਾ ਆ. ਤੇਰੇ ਸਹਾਰੇ ਉਡਦੀ ਫਿਰਦੀ ਆਂ. ਤੂੰ ਆ ਗਿਆ ਤਾਂ ਘਰ ਭਰਿਆ ਭਰਿਆ ਲੱਗਦਾ. ਤੂੰ ਬਾਹਰ ਸੀ ਤਾਂ ਇਹ ਕੋਠੜੀ ਮੈਨੂੰ ਉਜਾੜ ਦਿਖਾਈ ਦਿੰਦੀ ਸੀ.'
'ਚਾਚੀ, ਹੁਣ ਮੈਂ ਕਦੇ ਇਕ ਪਲ ਲਈ ਵੀ ਤੈਨੂੰ ਛੱਡ ਕੇ ਨਹੀਂ ਜਾਊਂਗਾ. ਤੈਨੂੰ ਰਾਜ ਕਰਾਊਂਗਾ. ਮੰਜੇ ਤੋਂ  ਹੇਠਾਂ ਪੈਰ ਨਹੀਂ ਰੱਖਣ ਦਊਂਗਾ.'
ਦਿਨ ਚੜ੍ਹਨ ਤੱਕ ਦੋਹਾਂ ਦਾ ਮਨ ਹਲਕਾ ਹੋ ਗਿਆ ਸੀ. ਚਾਚੀ ਨੇ ਕਾਲੀ ਲਈ ਬਿਸਤਰਾ ਵਿਛਾ ਦਿੱਤਾ.
'ਤੂੰ ਘੜੀ ਭਰ ਸੌਂ ਲੈ. ਪਤਾ ਨਹੀਂ ਕਿੰਨੇ ਦਿਨਾਂ ਦਾ ਸਫਰ ਕਰ ਕੇ ਆਇਆਂ. ਮੈਂ ਗਲੀ ਵਿੱਚ ਤੇਰੇ ਆਉਣ ਬਾਰੇ ਦੱਸ ਦਿਆਂ.' ਇਹ ਕਹਿ ਕੇ ਉਹ ਗਲੀ ਵਿੱਚ ਆ ਗਈ ਪਰ ਫਿਰ ਇਕਦਮ ਵਾਪਸ ਪਰਤ ਕਾਲੀ ਦੇ ਮੰਜੇ ਦੀ ਪੈਂਦੀ ਬੈਠਦੀ ਹੋਈ ਬੋਲੀ:
'ਕਾਕਾ, ਮੈਂ ਸੋਚਦੀ ਆਂ ਕਿ ਇਸ ਤਰ੍ਹਾਂ ਦੱਸਣ ਦੀ ਥਾਂ ਗਲੀ ਵਿੱਚ ਚੁਟਕੀ ਚੁਟਕੀ ਸੱਕਰ ਵੰਡ ਦੇਵਾਂ ਤਾਂ ਸਾਰਿਆਂ ਨੂੰ ਆਪਣੇ ਆਪ ਹੀ ਪਤਾ ਲਗ ਜਾਊ. ਨਾਲੇ ਤੇਰੀ ਵਾਪਸੀ ਦੀ ਤਾਂ ਮੈਨੂੰ ਤੇਰੇ ਵਿਆਹ ਨਾਲੋਂ ਵੀ ਜ਼ਿਆਦਾ ਖੁਸੰੀ ਆ. ਤੇਰੀ ਕੀ ਮਰਜ਼ੀ ਆ?'
'ਚਾਚੀ ਜੋ ਜੀਅ ਕਰਦਾ, ਕਰ. ਤੇਰੀ ਮਰਜ਼ੀ ਹੀ ਮੇਰੀ ਮਰਜ਼ੀ ਆ.' ਕਾਲੀ ਨੇ ਇਹ ਕਹਿ ਕੇ ਪਾਸਾ ਵੱਟ ਲਿਆ. ਚਾਚੀ ਮੰਜੇ 'ਤੇ ਬੈਠੀ ਰਹੀ ਤਾਂ ਕਾਲੀ ਨੂੰ ਹੈਰਾਨੀ ਹੋਈ, ਫਿਰ ਉਸ ਨੂੰ ਅਚਾਨਕ ਹੀ ਜਿਵੇਂ ਕੁਝ ਯਾਦ ਆਇਆ, ਉਹ ਜਲਦੀ ਨਾਲ ਉੱਠਿਆ ਅਤੇ ਆਪਣੇ ਟਰੰਕ ਦਾ ਤਾਲਾ ਖੋਲ੍ਹ ਕੇ ਉਸ ਨੇ ਕੱਪੜੇ ਦੀਆਂ ਤਹਿਆਂ ਦੇ ਹੇਠੋਂ ਬਹੁਤ ਸਾਰੇ ਨੋਟ ਕੱਢੇ ਅਤੇ ਚਾਚੀ ਵਲ ਕਰਦਾ ਹੋਇਆ ਬੋਲਿਆ:
'ਲੈ ਚਾਹੇ ਸੱਕਰ ਦੀ ਬੋਰੀ ਲੈ ਆ.'
ਚਾਚੀ ਨੇ ਬਹੁਤ ਸਾਰੇ ਨੋਟ ਦੇਖੇ ਤਾਂ ਹੈਰਾਨੀ ਨਾਲ ਉਸ ਦੀਆਂ ਅੱਖਾਂ ਫੈਲ ਗਈਆਂ ਅਤੇ ਉਹ ਉਹਨਾਂ ਨੂੰ ਕੱਪੜੇ ਦੀਆਂ ਤਹਿਆਂ ਵਿੱਚ ਲੁਕਾਉਂਦੀ ਹੋਈ ਬਨਾਵਟੀ ਗੁੱਸੇ ਵਿੱਚ ਬੋਲੀ:
'ਮੈਂ ਕੋਈ ਦੁਕਾਨ ਖੋਲ੍ਹਣੀ ਆ? ਚਾਰ ਪੈਸੇ ਦੇ, ਛੱਜੂ ਸੰਾਹ ਦੀ ਦੁਕਾਨ ਤੋਂ ਸੇਰ-ਅੱਧ ਸੇਰ ਸੱਕਰ ਲੈ ਆਵਾਂ.'
ਕਾਲੀ ਨੇ ਦਸ ਰੁਪਈਆਂ ਦਾ ਨੋਟ ਚਾਚੀ ਦੇ ਹੱਥ ਫੜਾ ਦਿੱਤਾ ਤਾਂ ਉਹ ਉੱਚੀ ਅਵਾਜ਼ ਵਿੱਚ ਬੋਲੀ:
'ਇਹ ਕੀ ਆ? ਤੂੰ ਮੈਨੂੰ ਟੁੱਟੇ ਹੋਏ ਪੈਸੇ ਦੇ.'
'ਇਸ ਤੋਂ ਛੋਟਾ ਨੋਟ ਮੇਰੇ ਕੋਲ ਹੈਨੀ.' ਕਾਲੀ ਨੇ ਦਸਾਂ ਦਾ ਨੋਟ ਉਸ ਦੇ ਹੱਥ ਦਿੰਦਿਆਂ ਹੋਇਆ ਕਿਹਾ. ਚਾਚੀ ਨੇ ਨੋਟ ਨੂੰ ਖਿਲਾਰ ਕੇ ਦੇਖਿਆ ਅਤੇ ਘਬਰਾਈ ਹੋਈ ਅਵਾਜ਼ ਵਿੱਚ ਬੋਲੀ:
'ਸੰਦੂਕ  ਨੂੰ ਜਲਦੀ ਨਾਲ ਤਾਲਾ ਲਾ ਕੇ ਕਿਤੇ ਲੁਕੋ ਦੇ. ਇਥੇ ਲੋਕਾਂ ਦੀ ਨਜ਼ਰ ਬਹੁਤ ਬੁਰੀ ਆ. ਪਿਛਲੇ ਦਿਨੀ ਬਿਆਸ ਪਾਰੋਂ ਬੰਤੋ ਦੀ ਭਤੀਜੀ ਆਈ ਸੀ. ਉਸ ਦਾ ਵਿਆਹ ਹੋਏ ਨੂੰ ਦੋ ਕੁ ਮਹੀਨੇ ਹੀ ਹੋਏ ਸੀ. ਉਸ ਦੇ ਗਹਿਣੇ-ਕੱਪੜੇ ਦੇਖ ਪ੍ਰੀਤੋ ਨੇ ਨਜ਼ਰ ਲਾ ਦਿੱਤੀ. ਉਸ ਵਿਚਾਰੀ ਦਾ ਸਭ ਕੁਝ ਉਸੇ ਰਾਤ ਚੋਰੀ ਹੋ ਗਿਆ.'
ਕਾਲੀ ਚਾਚੀ ਦੀ ਗੱਲ 'ਤੇ ਕੁਝ ਦੇਰ ਹਸਦਾ ਰਿਹਾ ਅਤੇ ਉਸ ਦੇ ਕਹਿਣੇ ਦੇ (ਕਹਿਣ ਅਨੁਸਾਰ) ਅਨੁਸਾਰ ਟਰੰਕ ਨੂੰ ਖੂੰਜੇ ਵਿੱਚ ਲੁਕਾ ਦਿੱਤਾ. ਚਾਚੀ ਦਸਾਂ ਰੁਪਈਆਂ ਦੇ ਨੋਟ ਨੂੰ ਕਈ ਤਹਿਆਂ ਵਿੱਚ ਲੁਕਾ ਕੇ ਗਲੀ ਵਿੱਚ ਆਉਂਦੇ-ਜਾਂਦੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੀ ਹੋਈ ਸੱਕਰ ਲੈਣ ਛੱਜੂ ਸੰਾਹ ਦੀ ਦੁਕਾਨ ਵਲ ਚਲੀ ਗਈ.

2

ਚਾਚੀ ਦੇ ਜਾਣ ਬਾਅਦ ਕਾਲੀ ਕੁਝ ਦੇਰ ਲਈ ਮੰਜੇ 'ਤੇ ਲੰਮਾ ਪਿਆ ਰਿਹਾ. ਛੇ ਸਾਲਾਂ ਦੇ ਵਿਛੋੜੇ ਨੇ ਉਸ ਵਿੱਚ ਪਿੰਡ ਅਤੇ ਇਸ ਦੇ ਵਾਸੀਆਂ ਬਾਰੇ ਅਜਨਬੀਪਨ ਪੈਦਾ ਕਰ ਦਿੱਤਾ ਸੀ. ਇਹ ਸੋਚ ਕੇ ਉਸ ਨੂੰ ਡਰ ਲੱਗਣ ਲੱਗਾ ਕਿ ਥੋੜੀ ਦੇਰ ਵਿੱਚ ਮੁਹੱਲੇ ਦੀਆਂ ਸਾਰੀਆਂ ਔਰਤਾਂ, ਬੱਚੇ ਅਤੇ ਕੁਝ ਮਰਦ ਉਸ ਦੇ ਘਰ ਜਮਾਂ ਹੋ ਜਾਣਗੇ ਅਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣਗੇ. ਕਾਲੀ ਖੁਸੰ ਹੋਣ ਦੀ ਥਾਂ ਬਹੁਤ ਬੇਚੈਨ ਸੀ ਅਤੇ ਚਾਹੁੰਦਾ ਸੀ ਕਿ ਇਹ ਘੜੀ ਕਿਸੇ ਤਰ੍ਹਾਂ ਟਲ ਜਾਵੇ ਤਾਂ ਚੰਗਾ.
ਉਹ ਮੰਜੇ 'ਤੇ ਪਿਆ ਪਾਸੇ ਮਾਰ ਰਿਹਾ ਸੀ. ਰਾਤ ਭਰ ਜਾਗਦੇ ਰਹਿਣ ਦੇ ਬਾਵਜੂਦ ਨੀਂਦ ਅਤੇ ਥਕਾਵਟ ਉਸ ਤੋਂ ਕੋਹਾਂ ਦੂਰ ਸੀ. ਜਦੋਂ ਪਿਆਂ ਪਿਆਂ ਉਸ ਦਾ ਮਨ ਅੱਕ ਗਿਆ ਅਤੇ ਬੇਚੈਨੀ ਹੋਰ ਵੀ ਵਧਣ ਲੱਗੀ ਤਾਂ ਉਹ ਉੱਠ ਕੇ ਆਪਣੇ ਕੋਠੇ ਦੀ ਛੱਤ 'ਤੇ ਆ ਗਿਆ. ਬੋਦੀ ਪੌੜੀ ਦੇ ਅਖੀਰਲੇ ਡੰਡੇ 'ਤੇ ਖੜ੍ਹਾ ਹੋ ਕੇ ਉਹ ਸਾਹਮਣੇ ਦੇਖਣ ਲੱਗਾ. ਚਮ੍ਹਾਰਲੀ ਦੇ ਕੋਠਿਆਂ ਤੋਂ ਪਰ੍ਹੇ ਦੂਰ ਤੱਕ ਖੁੱਲ੍ਹੇ ਖੇਤ ਫੈਲੇ ਹੋਏ ਸਨ. ਖੱਬੇ ਪਾਸੇ ਚੋਅ ਦੀ ਚਮਕਦੀ ਰੇਤ ਸੀ. ਚੋਅ ਦੇ ਦੋਵੀਂ ਪਾਸੀਂ ਬੰਨ ਬਣਾ ਦਿੱਤੇ ਗਏ ਸਨ. ਇਹਨਾਂ ਨੂੰ ਦੇਖ ਕੇ ਕਾਲੀ ਨੂੰ ਹੈਰਾਨੀ ਵੀ ਹੋਈ ਅਤੇ ਖੁਸੰੀ ਵੀ. ਚਮ੍ਹਾਰਲੀ ਦੇ ਨੇੜੇ ਹੀ ਚੋਅ ਦੇ ਪਰਲੇ ਕੰਢੇ 'ਤੇ ਪਿੱਪਲ ਦੇ ਦਰੱਖਤਾਂ ਅਤੇ ਟਾਹਲੀਆਂ ਨਾਲ ਘਿਰਿਆ ਹੋਇਆ ਤਕੀਆ ਸੀ. ਸੱਜੇ ਪਾਸੇ ਮੰਦਿਰ ਅਤੇ ਮਹਾਜਨਾਂ ਦੇ ਮਕਾਨ ਸਨ. ਉਸ ਤੋਂ ਪਰ੍ਹੇ ਸਕੂਲ ਅਤੇ ਨੰਬਰਦਾਰਾਂ ਦੇ ਮਕਾਨ ਅਤੇ ਹਵੇਲੀਆਂ ਸਨ. ਪੱਛਮ ਵਿੱਚ ਗੱਪੀਆਂ, ਮੋਦੀਆਂ, ਮਿੱਟੋਆਂ ਅਤੇ ਚੁਣੌਤੀਆਂ ਦੇ ਮਕਾਨ ਅਤੇ ਹਵੇਲੀਆਂ ਸਨ. 
ਕਾਲੀ ਨੇ ਪੌੜੀ ਦੇ ਨਾਲ ਹੀ ਛੱਤ 'ਤੇ ਖੜ੍ਹੇ ਹੋ ਕੇ ਚਮ੍ਹਾਰਲੀ ਦੇ ਕੋਠਿਆਂ 'ਤੇ ਨਜ਼ਰ ਮਾਰੀ. ਮੈਲੇ ਰੰਗ ਦੇ ਕੱਚੇ ਅਤੇ ਛੋਟੇ ਛੋਟੇ ਕੋਠੇ ਚੋਅ ਦੇ ਸੱਜੇ ਕੰਢੇ ਤੱਕ ਫੈਲੇ ਹੋਏ ਸਨ. ਮੁਹੱਲੇ ਅੰਦਰ ਇਕ ਛੋਟੀ ਜਿਹੀ ਚੁਗਾਣ ਸੀ ਜਿਸ ਦੇ ਵਿਚਕਾਰ ਇਕ ਬੇਰੀ ਸੀ. ਚਮ੍ਹਾਰਲੀ ਵਿੱਚ ਇਕ ਲੰਬੀ ਅਤੇ ਤੰਗ ਗਲੀ ਸੀ ਜੋ ਸਾਰੇ ਮੁਹੱਲੇ ਵਿੱਚ ਕਦੇ ਸਿੱਧੀ ਅਤੇ ਕਦੇ ਵਲ ਖਾ ਕੇ ਘੁੰਮ ਜਾਂਦੀ ਸੀ. ਉਸ ਵਿੱਚੋਂ ਸਿਰਫ ਇਕ ਛੋਟੀ ਗਲੀ ਨਿਕਲਦੀ ਸੀ ਜੋ ਬਾਬੇ ਫੱਤੂ, ਤਾਏ ਬਸੰਤੇ ਆਦਿ ਦੇ ਘਰਾਂ ਦੇ ਸਾਹਮਣਿਉਂ ਹੋ ਕੇ ਚੋਅ ਵਿੱਚ ਜਾ ਨਿਕਲਦੀ ਸੀ. ਮੁਹੱਲੇ ਦੇ ਬਾਹਰ ਗੋਹੇ ਅਤੇ ਕੂੜੇ ਦੇ ਢੇਰ ਸਨ ਅਤੇ ਇਕ-ਦੋ ਛੋਟੇ ਛੋਟੇ ਛੱਪੜ ਸਨ ਜਿਹਨਾਂ ਦਾ ਪਾਣੀ ਮਈ ਦੀ ਧੁੱਪ ਨਾਲ ਸੁੱਕ ਚੁੱਕਾ ਸੀ.
ਉਹ ਚਮ੍ਹਾਰਲੀ ਦੇ ਕੋਠਿਆਂ ਨੂੰ ਦੇਖਣ ਲੱਗਾ. ਪੂਰੇ ਮੁਹੱਲੇ ਵਿੱਚ ਇਕ ਵੀ ਅਜਿਹਾ ਕੋਠਾ ਨਹੀਂ ਸੀ ਜਿਸ ਵਿੱਚ ਪੱਕੀਆਂ ਇੱਟਾਂ ਲੱਗੀਆਂ ਹੋਣ. ਪਿਛਲੀ ਬਰਸਾਤ ਤੋਂ ਬਾਅਦ ਇਹਨਾਂ 'ਤੇ ਕਦੇ ਲੇਪ ਨਹੀਂ ਕੀਤਾ ਗਿਆ ਸੀ (ਇਨ੍ਹਾਂ ਨੁੰ ਕਦੇ ਲਿਪਿਆ ਨਹੀਂ ਸੀ ਗਿਆ) ਇਸ ਲਈ ਉਹ ਕਮਜ਼ੋਰ ਅਤੇ ਉਹਨਾਂ ਦੀਆਂ ਕੰਧਾਂ ਖੁਰਦਰੀਆਂ ਦਿਖਾਈ ਦਿੰਦੀਆਂ ਸਨ. ਲਗਭਗ ਹਰ ਘਰ 'ਚੋਂ ਪਾਥੀਆਂ ਦਾ ਕੌੜਾ ਧੂੰਆਂ ਅਲਸਾਇਆ ਜਿਹਿਆ ਉੱਪਰ ਵੱਲ ਉੱਠ ਰਿਹਾ ਸੀ. ਮੁਹੱਲੇ ਵਿੱਚ ਸਵੇਰ ਦੇ ਸਮੇਂ ਦੀ ਚੁੱਪ ਛਾਈ ਹੋਈ ਸੀ, ਜਿਸ ਨੂੰ ਕਦੇ ਕਦੇ ਕਿਸੇ ਮਰਦ ਗਾਲ੍ਹ, ਕਿਸੇ ਔਰਤ ਦੀ ਚੀਖਦੀ ਹੋਈ ਅਵਾਜ਼ ਜਾਂ ਕਿਸੇ ਬੱਚੇ ਦੇ ਰੋਣ ਦੀ ਚੀਖ ਤੋੜ ਦਿੰਦੀ ਸੀ. 
ਕਾਲੀ ਨੂੰ ਗਲੀ ਵਿੱਚੋਂ 'ਚਾਚੀ ਵਧਾਈਆਂ' ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ ਤਾਂ ਉਹ ਹੇਠਾਂ ਉਤਰ ਆਇਆ. ਇਹ ਸੋਚ ਕੇ ਉਸ ਦਾ ਦਿਲ ਕੰਬਣ ਲੱਗਾ ਕਿ ਹੁਣੇ ਮੁਹੱਲੇ ਦੀਆਂ ਔਰਤਾਂ ਅਤੇ ਬੱਚੇ ਹੱਲਾ ਬੋਲ ਕੇ ਉਸ ਦੇ ਕੋਠੇ ਵਿੱਚ ਵੜ ਆਉਣਗੇ. ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਲੋਕਾਂ ਦੇ ਆਉਣ 'ਤੇ ਉਹ ਉਹਨਾਂ ਨਾਲ ਕਿਸ ਤਰ੍ਹਾਂ ਅਤੇ ਕੀ ਗੱਲਾਂ ਕਰੇ. ਗਲੀ ਵਿੱਚ 'ਚਾਚੀ ਵਧਾਈਆਂ' ਦੀਆਂ ਅਵਾਜ਼ਾਂ ਪਲ ਪਲ ਨੇੜੇ ਆ ਰਹੀਆਂ ਸਨ ਅਤੇ ਉਸ ਦੀ ਬੇਚੈਨੀ ਵਧਦੀ ਜਾ ਰਹੀ ਸੀ.
ਕਾਲੀ ਦੇ ਕੋਲ ਸਭ ਤੋਂ ਪਹਿਲਾਂ ਉਸ ਦੀ ਗੁਆਂਢਣ, ਨਿੱਕੂ ਦੀ ਵਹੁਟੀ ਪ੍ਰੀਤੋ ਆਈ. ਉਹ ਗਲੀ ਵਿੱਚੋਂ ਹੀ ਅਵਾਜ਼ਾਂ ਮਾਰਨ ਲੱਗੀ:
'ਵੇ ਕਾਲੀ, ਵੇ ਤੂੰ ਆ ਗਿਆ.'
ਜਦੋਂ ਉਹ ਅੰਦਰ ਆ ਗਈ ਤਾਂ ਕਾਲੀ ਉਸ ਦੇ ਪੈਰਾਂ ਵਲ ਝੁਕਦਾ ਹੋਇਆ ਬੋਲਿਆ:
'ਚਾਚੀ ਮੱਥਾ ਟੇਕਦਾਂ.' 
'ਜੁਗ-ਜੁਗ ਜੀਵੇਂ.' ਪ੍ਰੀਤੋ ਨੇ ਉਸ ਦੇ ਸਿਰ 'ਤੇ ਹੱਥ ਫੇਰਨਾ ਚਾਹਿਆ ਤਾਂ ਉਸ ਨੇ ਗਰਦਨ ਝੁਕਾ ਲਈ. 
ਉਹ ਸਿੱਧਾ ਖੜ੍ਹਾ ਹੋ ਗਿਆ ਤਾਂ ਪ੍ਰੀਤੋ ਨੇ ਉਸ ਨੂੰ ਭਰਪੂਰ ਨਜ਼ਰਾਂ ਨਾਲ ਦੇਖਿਆ. ਕਾਲੀ ਨੇ ਵੀ ਉਸ 'ਤੇ ਧਿਆਨ ਨਾਲ ਨਿਗ੍ਹਾ ਸੁੱਟੀ. ਪ੍ਰੀਤੋ ਦਾ ਸਰੀਰ ਢਲ ਗਿਆ ਸੀ ਪਰ ਉਸ ਦੇ ਰੱਖ-ਰਖਾਅ ਵਿੱਚ ਕੋਈ ਫਰਕ ਨਹੀਂ ਆਇਆ ਸੀ. ਉਸ ਨੇ ਮਸੂੜਿਆਂ 'ਤੇ ਰੰਗਦਾਰ ਦਾਤਨ ਕੀਤੀ ਹੋਈ ਸੀ ਅਤੇ ਉਹ ਇਸ ਤਰ੍ਹਾਂ ਦਿਖ ਰਹੇ ਸਨ ਜਿਵੇਂ ਰਬੜ ਦੇ ਬਣੇ ਹੋਣ. ਨੱਕ ਵਿੱਚ ਕੋਕੇ ਅਤੇ ਠੋਡੀ ਦੇ ਤਿਲ ਦਾ ਰੰਗ ਫਿੱਕਾ ਪੈ ਗਿਆ ਸੀ. ਕਾਲੀ ਨਜ਼ਰਾਂ ਨੂੰ ਦੂਸਰੀ ਤਰਫ ਫੇਰਦਾ ਹੋਇਆ ਬੋਲਿਆ:
'ਚਾਚੀ, ਠੀਕ-ਠਾਕ ਆਂ ਨਾ, ਚਾਚਾ ਠੀਕ ਆ, ਲੱਛੋ, ਅਮਰੂ ਤੇ ਨਾਥੀ ਹੁਰੀਂ ਠੀਕ ਨੇ?'
ਉਹ ਇਹ ਪੁੱਛ ਹੀ ਰਿਹਾ ਸੀ ਕਿ ਇਕਦਮ ਸੱਤ ਬੱਚੇ ਅੰਦਰ ਆ ਗਏ. ਉਸ ਨੇ ਉਹਨਾਂ ਵਿੱਚੋਂ ਤਿੰਨ  ਬੱਚਿਆਂ - ਲੱਛੋ, ਅਮਰੂ ਅਤੇ ਨਾਥੀ ਨੂੰ ਤਾਂ ਪਹਿਚਾਣ ਲਿਆ ਪਰ ਬਾਕੀ ਉਸ ਲਈ ਅਜਨਬੀ ਸਨ. ਉਹ ਅੱਗੇ ਵਧ ਕੇ ਅਮਰੂ ਨੂੰ ਬਾਹਾਂ ਵਿੱਚ ਚੁੱਕਦਾ ਬੋਲਿਆ:
'ਸੁਣਾ ਅਮਰੂ, ਤੂੰ ਉਸ ਤਰ੍ਹਾਂ ਦਾ ਈ ਆਂ, ਘਸਿਆ ਜਿਹਾ.'
ਫਿਰ ਉਸ ਨੇ ਲੱਛੋ ਵਲ ਦੇਖਦੇ ਹੋਏ ਕਿਹਾ:
'ਲੱਛੋ ਕੀ ਹਾਲ ਆ, ਤੂੰ ਤਾਂ ਬਹੁਤ ਵੱਡੀ ਹੋ ਗਈ ਆਂ.'
ਲੱਛੋ ਨੇ ਮੁਸਕਰਾਉਂਦੇ ਅਤੇ ਸੰਰਮਾਉਂਦੇ ਹੋਏ ਮੂੰਹ ਦੂਜੇ ਪਾਸੇ ਕਰ ਲਿਆ.
'ਚਾਚਾ ਤਾਂ ਕੰਮ 'ਤੇ ਗਿਆ ਹੋਣਾ?'
'ਨਹੀਂ, ਕੰਮ 'ਤੇ ਉਹ ਕਿੱਥੇ ਜਾਂਦਾ. ਉਹ ਤਾਂ ਚੌਧਰੀ ਆ. ਪੰਚਾਇਤ ਵਿੱਚ ਬੈਠਦਾ. ਤਕੀਏ ਤੋਂ ਉੱਠਿਆ ਤਾਂ ਸੰਾਹ ਦੀ ਦੁਕਾਨ 'ਤੇ ਜਾ ਬੈਠਿਆ, ਉੱਥੋਂ ਉੱਠਿਆ ਤਾਂ ਕਿਸੇ ਹੋਰ ਦੇ ਥੜੇ ਉੱਤੇ ਧਰਨਾ ਦੇ ਦਿੱਤਾ.' ਪ੍ਰੀਤੋ ਨੇ ਨਫਰਤ ਨਾਲ ਕਿਹਾ.
'ਉਹਨੇ ਅਫੀਮ ਛੱਡ ਦਿੱਤੀ ਆ?'
'ਕਿੱਥੇ, ਹੁਣ ਤਾਂ ਪੋਸਤ ਵੀ ਪੀਣ ਲੱਗ ਪਿਆ. ਉਹ ਸਾਲ ਭਰ ਡੇਰੇ ਵਾਲੇ ਸੰਤਾਂ ਦੇ ਕੋਲ ਰਿਹਾ, ਉੱਥੋਂ ਪੋਸਤ ਵੀ ਪੀਣਾ ਸਿੱਖ ਆਇਆ' ਪ੍ਰੀਤੋ ਨੇ ਉੱਤਰ ਦਿੱਤਾ.
ਕਾਲੀ ਨੇ ਛੋਟੇ ਛੋਟੇ ਬੱਚਿਆਂ 'ਤੇ ਨਜ਼ਰ ਮਾਰ ਪ੍ਰੀਤੋ ਵਲ ਦੇਖਿਆ ਤਾਂ ਉਹ ਹਸਦੀ ਹੋਈ ਬੋਲੀ:
'ਇਹ ਸਾਰੀ ਫੌਜ ਮੇਰੀ ਹੀ ਹੈ. ਘਰ ਤੋਂ ਬਾਹਰ ਨਿਕਲਾਂ ਤਾਂ ਮੋਏ ਲਸੰਕਰ ਬਣਾ ਕੇ ਮੇਰੇ ਪਿੱਛੇ-ਪਿੱਛੇ ਆ ਜਾਂਦੇ ਆ.'
ਏਨੀ ਦੇਰ ਵਿੱਚ ਜੀਤੂ ਅਤੇ ਉਸ ਦੀ ਮਾਂ ਨਿਹਾਲੀ ਆ ਗਈ. ਕਾਲੀ ਨਿਹਾਲੀ ਦੇ ਪੈਰਾਂ ਵਲ ਝੁਕਦਾ ਹੋਇਆ ਬੋਲਿਆ:
'ਤਾਈ ਮੱਥਾ ਟੇਕਦਾਂ.'
ਫਿਰ ਉਹਨੇਂ ਜੀਤੂ ਨੂੰ ਆਪਣੀਆਂ ਬਾਹਾਂ ਵਿੱਚ ਜ਼ੋਰ ਨਾਲ ਘੁੱਟ ਲਿਆ ਅਤੇ ਕੁਝ ਪਲਾਂ ਬਾਅਦ ਉਹਨੂੰ ਛੱਡਦਾ ਹੋਇਆ ਬੋਲਿਆ:
'ਸੁਣਾ ਜੀਤੂ, ਠੀਕ ਤਾਂ ਆਂ?
'ਹਾਂ ਤੂੰ ਆਪਣੀ ਸੁਣਾ. ਤੂੰ ਕਿੱਥੇ ਰਿਹਾ ਇੰਨੀ ਦੇਰ? ਅਸੀਂ ਤਾਂ ਤੇਰੀ Aਡੀਕ 'ਚ ਔਂਸੀਆਂ ਪਾ-ਪਾ ਹਾਰ ਗਏ.' ਜੀਤੂ ਨੇ ਕਾਲੀ ਦੇ ਤਗੜੇ, ਸੁਡੌਲ ਅਤੇ ਗਠੇ ਹੋਏ ਸਰੀਰ ਨੂੰ ਦੇਖਦੇ ਹੋਏ ਕਿਹਾ. ਜੀਤੂ ਦੇ ਸਖਤ ਅਤੇ ਪੱਕੇ ਸਰੀਰ ਨੂੰ ਦੇਖ ਕੇ ਕਾਲੀ ਨੂੰ ਅਹਿਸਾਸ ਹੋਇਆ ਕਿ ਬਚਪਨ ਤੋਂ  ਬਾਅਦ ਜੀਤੂ 'ਤੇ ਜਵਾਨੀ ਅਤੇ ਬੁਢਾਪਾ ਇਕ ਸਮੇਂ ਆਉਣਾ ਸੁੰਰੂ ਹੋ ਗਿਆ ਹੈ. ਪ੍ਰੀਤੋ ਨੇ ਕਾਲੀ ਵਲ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਦੇਖਦੀ ਨੇ ਜੀਤੂ ਨੂੰ ਕਿਹਾ:
'ਜੀਤੂ ਤੂੰ ਵੀ ਸੰਹਿਰ ਚਲਾ ਜਾ. ਕਾਲੀ ਵਾਂਗ ਮੋਟਾ-ਤਾਜ਼ਾ ਹੋ ਕੇ ਵਾਪਸ ਆ ਜਾਈਂ.'
'ਖੁਰਾਕ ਹੋਵੇ ਤਾਂ ਪਿੰਡ ਵਿੱਚ ਵੀ ਸਰੀਰ ਬਣ ਜਾਂਦਾ. ਰੁੱਖੀ ਰੋਟੀ ਖਾ ਕੇ ਕਿਵੇਂ ਸਰੀਰ ਬਣ ਜੂ' ਤਾਈ ਨਿਹਾਲੀ ਨੇ ਕਿਹਾ.
'ਅੱਛਾ ਕਾਲੀ, ਮੈਂ ਘਾਹ ਲੈ ਆਵਾਂ. ਦੁਪਹਿਰ ਨੂੰ ਆਊਂਗਾ.' ਜੀਤੂ ਨੇ ਕਾਲੀ ਦੇ ਮੌਢੇ ਥਪਥਪਾਉਂਦਿਆਂ ਕਿਹਾ ਅਤੇ ਬਾਹਰ ਨਿਕਲ ਗਿਆ.
ਕਾਲੀ ਦੇ ਘਰ ਔਰਤਾਂ ਅਤੇ ਬੱਚਿਆਂ ਦੀ ਭੀੜ ਪਲ ਪਲ ਵਧ ਰਹੀ ਸੀ. ਉਹ ਹਰ ਔਰਤ ਦੇ ਪੈਰਾਂ ਵਲ ਝੁਕ ਕੇ ਮੱਥਾ ਟੇਕਦਾ ਅਤੇ ਬੱਚਿਆਂ ਨੂੰ ਬਾਹਾਂ ਵਿੱਚ ਲੈ ਕੇ ਪਿਆਰ ਕਰਦਾ. ਜਦੋਂ ਬੰਤੂ ਦੀ ਵਹੁਟੀ ਪਰਸਿੰਨੀ ਆਈ ਤਾਂ ਕਾਲੀ ਉਸ ਨੂੰ ਪਹਿਚਾਣ ਨਾ ਸਕਿਆ. ਉਹ ਉਸ ਦੇ ਪੈਰਾਂ ਵਲ ਝੁਕਿਆ ਤਾਂ ਪ੍ਰੀਤੋ ਉਹਨੂੰ ਝਿੜਕਦੀ ਹੋਈ ਬੋਲੀ:
'ਫੋਟ, ਤੂੰ ਇਹ ਕੀ ਕਰ ਕਰਦੈਂ? ਇਹ ਪਰਸਿੰਨੀ ਆ - ਬੰਤੂ ਦੀ ਘਰਵਾਲੀ. ਤੂੰ ਇਹਦਾ ਜੇਠ ਲੱਗਦਾਂ. ਇਹ ਤੈਨੂੰ ਮੱਥਾਂ ਟੇਕੂਗੀ.' ਇਹ ਸੁਣ ਕੇ ਕਾਲੀ ਸੰਰਮਿੰਦਾ ਜਿਹਾ ਹੋ ਗਿਆ ਅਤੇ ਪਰਸਿੰਨੀ ਨੇ ਮਿੰਨਾ ਮਿੰਨਾ ਹਸਦਿਆਂ ਛੋਟਾ ਜਿਹਾ ਘੁੰਡ ਕੱਢ ਲਿਆ.
ਕਾਲੀ ਔਰਤਾਂ ਦੇ ਮੈਲੇ-ਕੁਚੈਲੇ, ਫਟੇ-ਪੁਰਾਣੇ ਕੱਪੜਿਆਂ ਅਤੇ ਨਕ ਸੁੜਾਕਦੇ ਨੰਗ-ਧੜੰਗ ਬੱਚਿਆਂ ਵਲ ਦੇਖਦਾ ਸੋਚਣ ਲੱਗਾ ਕਿ ਉਹ ਕਿਸ ਦੁਨੀਆ ਵਿੱਚ ਆ ਗਿਆ ਹੈ. ਕਈ ਔਰਤਾਂ ਅਤੇ ਬੱਚਿਆਂ ਦੀ ਪਲਕਾਂ ਗੁਲਾਬੀ ਸਨ ਅਤੇ ਉਹਨਾਂ 'ਤੇ ਇਕ ਵੀ ਵਾਲ ਨਹੀਂ ਸੀ ਅਤੇ ਉਹਨਾਂ ਵਿੱਚੋਂ ਪਾਣੀ ਵਗ ਰਿਹਾ ਸੀ. ਉਹਨਾਂ ਦੇ ਸਰੀਰਾਂ ਅਤੇ ਕੱਪੜਿਆਂ ਵਿੱਚੋਂ ਪਸੀਨੇ ਦੀ ਅਜਿਹੀ ਬਦਬੂ ਆ ਰਹੀ ਸੀ ਜਿਸ ਦੀ ਕਾਲੀ ਪਛਾਣ ਗਵਾ ਚੁੱਕਿਆ ਸੀ. ਬੱਚੇ ਹੈਰਾਨ ਹੋ ਕੇ ਕਾਲੀ ਵਲ ਦੇਖ ਰਹੇ ਸਨ ਅਤੇ ਜਦੋਂ ਉਹ ਕਿਸੇ ਨੂੰ ਬੁਲਾਉਂਦਾ ਤਾਂ ਉਹ ਸੰਰਮਾ ਕੇ ਆਪਣੀ ਮਾਂ ਦੀਆਂ ਲੱਤਾਂ ਨਾਲ ਚਿੰਬੜ ਜਾਂਦਾ.
'ਜਾ ਪੁੱਤ, ਇਹ ਤੇਰਾ ਤਾਇਆ.'
ਕਾਲੀ ਨੇ ਇਹ ਸੰਬਦ ਏਨੀ ਵਾਰ ਸੁਣੇ ਕਿ ਉਸ ਨੂੰ ਵਿਸੰਵਾਸ ਜਿਹਾ ਹੋਣ ਲੱਗਾ ਕਿ ਇਸ ਮੁਹੱਲੇ ਵਿੱਚ ਸੰਾਇਦ ਉਸ ਤੋਂ ਸਿਵਾ ਸਾਰਿਆਂ ਦੇ ਵਿਆਹ ਹੋ ਚੁੱਕੇ ਹਨ.
ਚਾਚੀ ਪ੍ਰਤਾਪੀ ਸੱਕਰ ਵੰਡ ਕੇ ਵਾਪਸ ਘਰ ਪਹੁੰਚੀ ਤਾਂ ਇਕ ਵਾਰ ਫਿਰ 'ਚਾਚੀ ਵਧਾਈਆਂ-ਪ੍ਰਤਾਪੀਏ ਵਧਾਈਆਂ' ਦੀਆਂ ਕਈ ਅਵਾਜ਼ਾਂ ਇਕੋ ਵਾਰ ਗੂੰਜ ਉੱਠੀਆਂ. ਸਾਰੀਆਂ ਔਰਤਾਂ ਨੇ ਆਪਣੇ ਆਪਣੇ ਦੁਪੱਟਿਆਂ ਦੇ ਪੱਲੂਆਂ ਵਿੱਚੋਂ ਮੁੱਠੀ ਭਰ ਅਨਾਜ ਖੋਲ੍ਹਿਆ ਅਤੇ ਕਾਲੀ ਦੇ ਸਿਰ ਉੱਤੋਂ ਵਾਰ ਕੇ ਉਸ ਦੀ ਨਜ਼ਰ ਉਤਾਰੀ. ਉਸ ਦੇ ਤਗੜੇ ਅਤੇ ਜਵਾਨ ਸਰੀਰ ਨੂੰ ਦੇਖ ਕੇ ਕਈ ਔਰਤਾਂ ਨੂੰ ਆਪਣੀ ਕੰਵਾਰੀ ਜਵਾਨ ਭਤੀਜੀ, ਭਾਣਜੀ, ਭੈਣ ਜਾਂ ਪੇਕਿਆਂ ਦੀ ਕਿਸੇ ਜਵਾਨ ਲੜਕੀ ਦੀ ਯਾਦ ਆਉਣ ਲੱਗੀ ਅਤੇ ਉਹਨਾਂ ਦਾ ਜੀ ਕੀਤਾ ਕਿ ਉਸ ਦਾ ਰਿਸੰਤਾ ਕਾਲੀ ਨਾਲ ਪੱਕਾ ਹੋ ਜਾਵੇ.
ਸਾਰੀਆਂ ਔਰਤਾਂ ਨੇ ਚੋਰੀ - ਚੋਰੀ ਮੰਜੇ ਦੇ ਹੇਠਾਂ ਪਏ ਕਾਲੀ ਦੇ ਟਰੰਕ ਨੂੰ ਦੇਖ ਲਿਆ ਸੀ ਅਤੇ ਉਹ ਉਸ ਵਿੱਚ ਪਈਆਂ ਚੀਜ਼ਾਂ ਬਾਰੇ ਆਪਣੇ ਆਪਣੇ ਅੰਦਾਜ਼ੇ ਲਾ ਰਹੀਆਂ ਸਨ. ਹਰ ਇਕ ਉਸ ਹੀ ਹਿਸਾਬ ਨਾਲ ਕਾਲੀ ਨੂੰ ਇਹ ਜਤਾਉਣ ਦੀ ਕੋਸਿੰਸੰ ਕਰ ਰਹੀ ਸੀ ਕਿ ਉਸ ਦੀ ਗੈਰ-ਹਾਜ਼ਰੀ ਵਿੱਚ ਉਹਨੇਂ ਚਾਚੀ ਦਾ ਬਹੁਤ ਖਿਆਲ ਰੱਖਿਆ ਹੈ. ਤਾਈ ਨਿਹਾਲੀ ਨੇ ਕਾਲੀ ਦਾ ਮੱਥਾ ਚੁੰਮਦਿਆਂ ਕਿਹਾ ਕਿ ਜੀਤੂ ਅਤੇ ਕਾਲੀ ਉਮਰ ਵਿੱਚ ਹਾਣੀ ਅਤੇ ਭਰਾ ਹਨ ਤਾਂ ਪ੍ਰੀਤੋ ਵੀ ਸਾਰਿਆਂ ਨੂੰ ਸੰਬੋਧਿਤ ਹੁੰਦਿਆਂ ਬੋਲੀ:
'ਕਾਲੀ ਤੂੰ ਤੜਕੇ ਹੀ ਪਹੁੰਚ ਗਿਆ ਸੀ ਨਾ?'
'ਹਾਂ ਚਾਚੀ.'
'ਤੇਰੀ ਅਵਾਜ਼ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ ਕਿ ਭਾਬੀ ਨਾਲ ਕੋਣ ਗੱਲਾਂ ਕਰ ਰਿਹਾ. ਜਦੋਂ ਮੈਂ ਤੇਰੇ ਚਾਚੇ ਦੇ ਮੰਜੇ ਵਲ ਦੇਖਿਆ ਤਾਂ ਉਹ ਖਾਲੀ ਸੀ. ਮੈਂ ਸਮਝ ਲਿਆ ਕਿ ਭਾਬੀ ਦਾ ਹਾਲ-ਚਾਲ ਅਤੇ ਕੰਮ-ਕਾਜ ਪੁੱਛਣ ਗਿਆ ਹੋਣਾ. ਰੋਜ਼ ਸਵੇਰੇ ਉਠਦਾ ਹੀ ਉਹ ਪਹਿਲਾਂ ਭਾਬੀ ਦੇ ਕੋਲ ਜਾਂਦਾ.'
ਬਜ਼ੁਰਗ ਔਰਤਾਂ ਕਾਲੀ ਦੇ ਟਰੰਕ ਬਾਰੇ ਖੁਸਰ-ਫੁਸਰ ਕਰ ਰਹੀਆਂ ਸਨ ਅਤੇ ਬੰਤੂ ਦੀ ਵਹੁਟੀ ਪਰਸਿੰਨੀ, ਨੰਦ ਸਿੰਘ ਦੀ ਧੀ ਪਾਸੰੋ ਅਤੇ ਪ੍ਰੀਤੋ ਦੀ ਧੀ ਲੱਛੋ ਬਾਕੀ ਔਰਤਾਂ ਨਾਲੋਂ ਅਲੱਗ ਖੜ੍ਹੀਆਂ ਸਨ. ਉਹਨਾਂ ਨੇ ਆਪਸ ਵਿੱਚ ਕੋਈ ਗੱਲ ਕੀਤੀ ਅਤੇ ਖਿੜਖਿੜਾ ਕੇ ਹੱਸ ਪਈਆਂ. ਪਹਿਲਾਂ ਤਾਂ ਕਿਸੇ ਨੇ ਉਹਨਾਂ ਵਲ ਧਿਆਨ ਨਾ ਦਿੱਤਾ ਪਰ ਜਦੋਂ ਉਹ ਹਸ ਹਸ ਕੇ ਲੋਟ-ਪੋਟ ਹੋਣ ਲੱਗੀਆਂ ਤਾਂ ਪ੍ਰੀਤੋ ਨੱਕ ਸੁਕੇੜਦੀ ਬੋਲੀ:
'ਨੀ ਤੁਹਾਨੂੰ ਕੀ ਹੋ ਗਿਆ. ਕਿਉਂ ਹਿੜ ਹਿੜ ਕਰ ਰਹੀਆਂ?' ਜਦੋਂ ਤਿੰਨੇ ਹਾਸੇ ਨਾਲ ਦੁਹਰੀਆਂ  ਹੋਣ ਲੱਗੀਆਂ ਤਾਂ ਸਾਰਿਆਂ ਦਾ ਧਿਆਨ ਉਹਨਾਂ ਵਲ ਚਲੇ ਗਿਆ ਅਤੇ ਇਕੋ ਵਾਰੀ ਕਈ ਅਵਾਜ਼ਾਂ ਆਈਆਂ:
'ਕੀ ਹੋ ਗਿਆ ਤੁਹਾਨੂੰ? ਪਰਸਿੰਨੀ ਦੋ ਬੱਚਿਆਂ ਦੀ ਮਾਂ ਬਣ ਗਈ ਆ, ਤੀਜਾ ਢਿੱਡ ਵਿੱਚ ਲਈ ਘੁੰਮ ਰਹੀ ਆ, ਪਰ ਇਸ ਦੀ ਛੋਕਰ ਖੇਡ ਖਤਮ ਨਹੀਂ ਹੋਈ.' ਪਰਸਿੰਨੀ 'ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਅਤੇ ਹਸਦੇ ਹਸਦੇ ਉਸ ਦਾ ਚਿਹਰਾ ਇਸ ਤਰ੍ਹਾਂ ਲਾਲ ਹੋ ਗਿਆ ਜਿਵੇਂ ਉਸ ਵਿੱਚੋਂ ਖੂਨ ਫੁਟ ਪਏਗਾ. ਪ੍ਰੀਤੋ ਉਸ ਦੇ ਮੌਢਿਆਂ ਨੂੰ ਝੰਜੋੜਦੀ ਹੋਈ ਬੋਲੀ:
'ਨੀ ਇਕੱਲੀ ਹੀ ਹੱਸੀ ਜਾਂਦੀ ਆਂ, ਸਾਨੂੰ ਵੀ ਕੁਝ ਦਸ਼'
ਜਦੋਂ ਪਰਸਿੰਨੀ ਨੇ ਕੁਝ ਨਾ ਦੱਸਿਆ ਤਾਂ ਪ੍ਰੀਤੋ ਨੇ ਆਪਣੀ ਕੁੜੀ ਨੂੰ ਝਿੜਕਦੇ ਹੋਏ ਉਸ ਤੋਂ ਪੁੱਛਿਆ.
ਲੱਛੋ ਦਾ ਚਿਹਰਾ ਸੰਰਮ ਨਾਲ ਲਾਲ ਹੋ ਗਿਆ ਅਤੇ ਉਹ ਆਪਣੇ ਆਪ ਨੂੰ ਸਮੇਟਦੀ ਹੋਈ ਅਤੇ ਪਰਸਿੰਨੀ ਵਲ ਇਸੰਾਰਾ ਕਰਦੇ ਹੋਏ ਬੋਲੀ:
'ਇਹ ਕਹਿੰਦੀ ਆ ਕਿ ਕਾਲੀ ਨੂੰ ਜਲਦੀ ਜਲਦੀ ਵਿਆਹ ਕਰਾ ਲੈਣਾ ਚਾਹੀਦਾ।।।.' ਲੱਛੋ ਚੁੱਪ ਹੋ ਗਈ ਪਰ ਪ੍ਰੀਤੋ ਸਮਝ ਗਈ ਕਿ ਪਰਸਿੰਨੀ ਨੇ ਅੱਗੇ ਕੀ ਕਿਹਾ ਹੋਣਾ. ਉਸ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਹਸਦੀ ਹੋਈ ਉੱਚੀ ਅਵਾਜ਼ ਵਿੱਚ ਬੋਲੀ:
'ਠੀਕ ਤਾਂ ਆ. ਕਾਲੀ ਹੁਣ ਵਿਆਹ ਨਹੀਂ ਕਰਾਊ ਤਾਂ ਕੀ ਬੁੱਢਾ ਹੋ ਕੇ ਕਰਾਊ. ਇਸ ਦੇ ਹਾਣ ਦਿਆਂ ਦੇ ਤਿੰਨ ਤਿੰਨ ਬੱਚੇ ਆ.'
'ਬਾਹਰ ਨਾ ਜਾਂਦਾ ਤਾਂ ਹੁਣ ਤੱਕ ਸੰਾਇਦ ਉਸ ਦੇ ਚਾਰ ਬੱਚੇ ਹੁੰਦੇ.' ਦੂਜੀ ਔਰਤ ਨੇ ਕਿਹਾ. 
'ਮੇਰੇ ਜੀਤੂ ਅਤੇ ਕਾਲੀ ਦੇ ਤਾਂ ਲਗਨ ਢਿੱਲੇ ਨੇ.' ਤਾਈ ਨਿਹਾਲੀ ਉਦਾਸ ਅਵਾਜ਼ ਵਿੱਚ ਬੋਲੀ.
'ਕਾਲੀ ਹੁਣ ਕਹੇ ਤਾਂ ਮੈਂ ਤਕਾਲਾਂ ਤੱਕ ਇਹਦਾ ਵਿਆਹ ਕਰਵਾ ਦੇਵਾਂ.' ਪ੍ਰੀਤੋ ਸਾਰਿਆਂ ਨੂੰ ਇਸੰਾਰਾ ਕਰਦੀ ਹੋਈ ਘੋੜੀਆਂ ਗਾਉਣ ਲੱਗੀ. ਉਸ ਦੇ ਨਾਲ ਬਾਕੀ ਔਰਤਾਂ ਵੀ ਰਲ ਗਈਆਂ. 
ਪਰਸਿੰਨੀ ਨੇ ਆਪਣੇ ਘਰੋਂ ਲਾਲ ਰੰਗ ਦਾ ਦੁਪੱਟਾ ਲਿਆ ਕੇ ਚਾਚੀ ਦੇ ਸਿਰ 'ਤੇ ਦੇ ਦਿੱਤਾ. ਉਹਨਾਂ ਨੇ ਚਾਚੀ ਨੂੰ ਘਸੀਟ ਕੇ ਵਿਚਕਾਰ ਬਿਠਾ ਲਿਆ ਅਤੇ ਉਹ ਸਾਰੀਆਂ ਇਸ ਤਰ੍ਹਾਂ ਜੋਸੰ ਨਾਲ ਗਾਉਣ ਲੱਗੀਆਂ ਜਿਵੇਂ ਸੱਚਮੁੱਚ ਕਾਲੀ ਦਾ ਵਿਆਹ ਧਰਿਆ ਹੋਵੇ.
ਪ੍ਰੀਤੋ ਨੇ ਚਾਚੀ ਦਾ ਪਾਣੀ ਦਾ ਘੜਾ ਖਾਲੀ ਕਰ ਦਿੱਤਾ ਅਤੇ ਠੀਕਰੀ ਨਾਲ ਥਾਪ ਦੇਣ ਲੱਗੀ. ਤਾਈ ਨਿਹਾਲੀ ਸਾਰੀਆਂ ਨੂੰ ਬੋਲ ਚੁੱਕਣ ਦਾ ਇਸੰਾਰਾ ਕਰਦੀ ਹੋਏ ਗਾਉਣ ਲੱਗੀ:

ਜਿਸ ਦਿਹਾੜੇ ਮੇਰਾ ਕਾਲੀ ਨੀਂ ਜੰਮਿਆ
ਸੋਈ ਦਿਹਾੜਾ ਭਾਗਾਂ ਭਰਿਆ.

ਸਾਰੀਆਂ ਔਰਤਾਂ ਘਵੇ ਦੇ ਦੁਆਲੇ ਬੈਠ ਗਈਆਂ ਅਤੇ ਝੂਮ ਝੂਮ ਕੇ ਗੀਤ ਗਾਉਣ ਲੱਗੀਆਂ.

ਸਾਡੇ ਨਮੇ ਸੱਜਨ ਘਰ ਆਏ ਸਲੋਨੀ ਦੇ ਨੈਣ ਭਰੇ.
ਸਾਨੂੰ ਕੀ ਕੀ ਵਸਤੂ ਲਿਆਏ ਸਲੋਨੀ ਦੇ ਨੈਣ ਭਰੇ.
ਸਾਨੂੰ ਗਿਰੀ ਤੇ ਛੁਹਾਰਾ ਲਿਆਏ ਸਲੋਨੀ ਦੇ ਨੈਣ ਭਰੇ.
ਸਾਨੂੰ ਕੁੜਮੇ ਦੀ ਜੋਰੂ ਲਿਆਏ ਸਲੋਨੀ ਦੇ ਨੈਣ ਭਰੇ.

ਕਾਲੀ ਗੀਤ ਸੁਣ ਕੇ ਕਦੇ ਹੱਸਣ ਲੱਗਦਾ ਅਤੇ ਕਦੀ ਮੂੰਹ ਲੁਕਾ ਲੈਂਦਾ. ਉਸ ਦਾ ਬਿਗਾਨਾਪਨ ਦੂਰ ਹੋ ਗਿਆ ਸੀ ਅਤੇ ਉਹ ਇਸ ਤਰ੍ਹਾਂ ਖੁਸੰ ਸੀ ਜਿਵੇਂ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਲੋਰੀਆਂ ਸੁਣ ਕੇ ਖੁਸੰ ਹੋ ਰਿਹਾ ਹੋਵੇ.

3

ਗਲੀ ਵਿੱਚੋਂ ਕਈ ਲੋਕ ਦਗੜ ਦਗੜ ਕਰਦੇ ਲੰਘ ਗਏ ਤਾਂ ਕਾਲੀ ਦੀ ਅੱਖ ਖੁਲ੍ਹ ਗਈ. ਉਸ ਨੇ ਇਕ ਪਲ ਲਈ ਇਧਰ-ਉਧਰ ਦੇਖਿਆ ਅਤੇ ਪਾਸਾ ਵੱਟ ਕੇ ਫਿਰ ਸੌਂ ਗਿਆ. ਪਰ ਜਦੋਂ ਇਕ ਦਮ ਕਈ ਅਵਾਜ਼ਾਂ ਆਈਆਂ ਅਤੇ ਉਹਨਾਂ ਉੱਤੇ ਇਕ ਭਿਆਨਕ ਚੀਕ ਛਾ ਗਈ ਤਾਂ ਉਹ ਹੜਬੜਾ ਕੇ ਉੱਠ ਖੜ੍ਹਾ ਹੋਇਆ. ਨੇੜੇ ਹੀ ਇਕ ਮਕਾਨ ਦੀ ਛੱਤ 'ਤੇ ਖੜ੍ਹੀ ਇਕ ਔਰਤ ਨੇ ਉੱਚੀ ਅਵਾਜ਼ ਵਿੱਚ ਕਿਹਾ:
'ਚੁਬਾਰੇ ਵਾਲਾ ਚੌਧਰੀ ਗਾਲ੍ਹਾਂ ਕੱਢ ਰਿਹਾ. ਪਤਾ ਨਹੀਂ ਕਿਸ ਦੀ ਸੰਾਮਤ ਆਈ ਆ. ਸਾਰੇ ਲੋਕ ਚੁਗਾਨ ਵਿੱਚ ਚਲੇ ਗਏ ਆ.'
ਕਾਲੀ ਉੱਠ ਕੇ ਮੰਜੇ 'ਤੇ ਬੈਠ ਗਿਆ ਅਤੇ ਧਿਆਨ ਨਾਲ ਅਵਾਜ਼ਾਂ ਨੂੰ ਸੁਣਨ ਲੱਗਾ. ਕੋਈ ਫਰਰ-ਫਰਰ ਗਾਲ੍ਹਾਂ ਕੱਢ ਰਿਹਾ ਸੀ. ਫਿਰ ਕਿਸ ਦੇ ਗਿੜਗਿੜਾਉਣ ਦੀ ਅਵਾਜ਼ ਆਈ:
'ਚੌਧਰੀ ਜੀ, ਮੇਰਾ ਕੋਈ ਕਸੂਰ ਨਹੀਂ. ਤੁਸੀਂ ਮੈਨੂੰ।।।' ਕਿਸੇ ਦੇ ਸਿਰ 'ਤੇ ਪਟਾਕ ਪਟਾਕ ਜੁੱਤੀਆਂ ਪੈਣ ਦੀ ਅਵਾਜ਼ ਆਈ ਅਤੇ ਨਾਲ ਹੀ ਮਿੰਨਤ ਭਰੀ ਚੀਕ ਗੂੰਜੀ:
'ਹਾਇ ਮੈਂ ਮਰ ਗਿਆ- ਮੈਨੂੰ ਬਚਾਉ.'
ਚਮ੍ਹਾਰਲੀ ਵਿੱਚ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ. ਇਸ ਤਰ੍ਹਾਂ ਅਕਸਰ ਹੁੰਦਾ ਰਹਿੰਦਾ ਸੀ. ਜਦੋਂ ਕਿਸੇ ਚੌਧਰੀ ਦੀ ਫਸਲ ਚੋਰੀ ਵੱਢ ਹੋ ਜਾਂਦੀ ਜਾਂ ਬਰਬਾਦ ਹੋ ਜਾਂਦੀ ਜਾਂ ਚਮਾਰ ਚੌਧਰੀ ਦੇ ਕੰਮ 'ਤੇ ਨਾ ਜਾਂਦਾ ਜਾਂ ਫਿਰ ਕਿਸੇ ਚੌਧਰੀ ਦੇ ਅੰਦਰ ਜ਼ਮੀਨ ਦੇ ਮਾਲਕ ਹੋਣ ਦਾ ਅਹਿਸਾਸ ਜ਼ੋਰ ਫੜ ਜਾਂਦਾ ਤਾਂ ਉਹ ਆਪਣੀ ਸਾਖ ਬਣਾਉਣ ਅਤੇ ਚੌਧਰ ਮੰਨਵਾਉਣ ਲਈ ਇਸ ਮੁਹੱਲੇ ਵਿੱਚ ਚਲਾ ਜਾਂਦਾ.
ਜਦੋਂ ਚੀਕ ਦੁਬਾਰਾ ਗੂੰਜੀ ਤਾਂ ਕਾਲੀ ਪੈਰਾਂ ਵਿੱਚ ਜੁੱਤੀ ਘਸੀਟਦਾ ਗਲੀ ਵਿੱਚ ਆ ਗਿਆ. ਚਾਚੀ ਉਸ ਨੂੰ ਰੋਕਦੀ ਰਹੀ ਪਰ ਉਹ ਚੁਗਾਨ ਵਲ ਵਧ ਗਿਆ. 
ਉਹ ਚੁਗਾਨ ਵਿੱਚ ਪਹੁੰਚਿਆ ਤਾਂ ਮੁਹੱਲੇ ਦੇ ਬਹੁਤ ਸਾਰੇ ਮਰਦ ਕਮਾਨ ਬਣਾ ਕੇ ਖੜ੍ਹੇ ਸਨ. ਵਿੱਚ ਚੌਧਰੀ ਹਰਨਾਮ ਸਿੰਘ ਖੱਬੇ ਹੱਥ ਦੀਆਂ ਦੋ ਉਂਗਲੀਆਂ ਨਾਲ ਤਹਿਮਦ ਦਾ ਪੱਲਾ ਫੜੀ ਖੜ੍ਹਾ ਗਾਲ੍ਹਾਂ ਕੱਢ ਰਿਹਾ ਸੀ. ਕੋਠਿਆਂ ਦੀਆਂ ਕੰਧਾਂ ਅਤੇ ਦਰਵਾਜ਼ਿਆਂ ਦੇ ਨਾਲ ਮੈਲੀਆਂ-ਕੁਚੈਲੀਆਂ ਔਰਤਾਂ ਭੈਭੀਤ ਬੱਚਿਆਂ ਨੂੰ ਛਾਤੀਆਂ ਨਾਲ ਲਟਕਾਈ ਜਾਂ ਆਪਣੀਆਂ ਲੱਤਾਂ ਵਿੱਚ ਦਬਾਈ ਚੌਧਰੀ ਅਤੇ ਮੁਹੱਲੇ ਦੇ ਮਰਦਾਂ ਨੂੰ ਦੇਖ ਰਹੀਆਂ ਸਨ. ਬੁੱਢੇ ਅਤੇ ਜਵਾਨਾਂ ਨੇ ਇਸ ਤਰ੍ਹਾਂ ਸਿਰ ਝੁਕਾਏ ਹੋਏ ਸਨ ਜਿਵੇਂ ਉਹ ਰਾਜੇ ਦੇ ਦਰਬਾਰ ਵਿੱਚ ਖੜ੍ਹੇ ਹੋਣ. ਉਹਨਾਂ ਦੇ ਮੈਲੇ ਤਾਂਬੇ ਰੰਗੇ ਸਰੀਰ ਧੀਮੀ ਹਵਾ ਵਿੱਚ ਹਿੱਲ ਰਹੇ ਪੱਤਿਆਂ ਵਾਂਗ ਕੰਬ ਰਹੇ ਸਨ. ਚੌਧਰੀ ਹਰਨਾਮ ਸਿੰਘ ਸਾਰਿਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਪਰ ਉਹਨਾਂ ਦੇ ਮੂੰਹਾਂ 'ਤੇ ਤਾਲੇ ਲੱਗੇ ਹੋਏ ਸਨ.
ਉਹਨਾਂ ਵਿੱਚੋਂ ਕਈ ਲੋਕ ਕਦੇ-ਕਦਾਈਂ ਗਾਲ੍ਹ ਸੁਣ  ਕੇ ਹੱਸ ਪੈਂਦੇ ਜਿਵੇਂ ਉਹਨਾਂ ਉੱਪਰ ਫੁੱਲ ਸੁੱਟਿਆ ਗਿਆ ਹੋਵੇ. 
ਸੰਤੂ ਬਾਕੀ ਲੋਕਾਂ ਤੋਂ ਜ਼ਰਾ ਅੱਗੇ ਸਿਰ ਝੁਕਾਈ ਖੜ੍ਹਾ ਸੀ. ਚੌਧਰੀ ਨੇ ਉਹਨੂੰ ਗਾਲ੍ਹ ਕੱਢ ਕੇ ਬੁਲਾਇਆ ਤਾਂ ਉਹ ਢੀਠਤਾ ਨਾਲ ਹੱਸਣ ਲੱਗਾ. ਇਹ ਦੇਖ ਕੇ ਚੌਧਰੀ ਦਾ ਗੁੱਸਾ ਹੋਰ ਵੀ ਵਧ ਗਿਆ ਅਤੇ ਉਹ ਕੜਕਦੀ ਅਵਾਜ਼ ਵਿੱਚ ਬੋਲਿਆ:
'ਏਧਰ ਆ ਸੰਤੂ ਦੇ ਪੁੱਤਰਾ.'
'ਚੌਧਰੀ ਜੀ ਮੇਰਾ ਕੋਈ ਕਸੂਰ ਨਹੀਂ।।।  ਮੈਂ ਤਾਂ।।।.'
ਉਹ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕਰ ਸਕਿਆ ਸੀ ਕਿ ਚੌਧਰੀ ਅੱਗੇ ਵਧਿਆ ਅਤੇ ਉਸ ਨੂੰ ਘੜੀਸ ਕੇ ਅੱਗੇ ਲੈ ਆਇਆ. ਚੌਧਰੀ ਨੇ ਉਸ ਦੀ ਗਰਦਨ ਮਰੋੜ ਕੇ ਉਸ ਦਾ ਮੋਰ ਬਣਾ ਦਿੱਤਾ ਅਤੇ ਜੁੱਤੀਆਂ ਮਾਰਨ ਲੱਗਾ. ਸੰਤੂ ਬਿਲਖ ਉੱਠਿਆ: 
'ਚੌਧਰੀ ਜੀ ਮੇਰਾ ਕੋਈ ਕਸੂਰ ਨਹੀਂ।।।.'
ਜਦੋਂ ਉਸ ਦੇ ਸਿਰ 'ਤੇ ਦੋ-ਚਾਰ ਹੋਰ ਜੁੱਤੀਆਂ ਪਈਆਂ ਤਾਂ ਉਹ ਦਹਾੜਨ ਲੱਗਾ.
'ਹਾਇ ਮੈਂ ਮਰ ਗਿਆ. ਮੈਨੂੰ ਬਚਾਉ.'
'ਸੱਚ ਦੱਸ , ਜਾਨਵਰਾਂ ਨੂੰ ਮੇਰੇ ਖੇਤ ਵਲ ਕਿਉਂ ਮੋੜਿਆ ਸੀ.'
'ਚੌਧਰੀ ਜੀ, ਜਿਹਦੀ ਮਰਜ਼ੀ ਸਹੁੰ ਖਿਲਾ ਦੇ ਮੈਂ ਇਹ ਕੰਮ ਨਹੀਂ ਕੀਤਾ.' ਸੰਤੂ ਨੇ ਗਿੜਗੜਾਉਂਦਿਆਂ ਕਿਹਾ. ਚੌਧਰੀ ਜਦੋਂ ਆਪਣਾ ਹੱਥ ਉੱਪਰ ਚੁੱਕਦਾ ਤਾਂ ਸੰਤੂ ਆਪਣੇ ਦੋਵੇਂ ਹੱਥ ਸਿਰ 'ਤੇ ਰੱਖ ਕੇ ਜ਼ੋਰ ਜ਼ੋਰ ਨਾਲ ਚੀਕਣ ਲੱਗਦਾ. ਚੌਧਰੀ ਨੂੰ ਸੰਾਇਦ ਉਸ 'ਤੇ ਤਰਸ ਆ ਗਿਆ ਜਾਂ ਉਹ ਥੱਕ ਗਿਆ; ਉਸ ਨੇ ਜੁੱਤੀ ਹੇਠਾਂ ਸੁੱਟ ਦਿੱਤੀ ਅਤੇ ਸੰਤੂ ਨੂੰ ਪੈਰ ਨਾਲ ਠੋਕਰ ਮਾਰਦਾ ਹੋਇਆ ਘ੍ਰਿਣਾ ਭਰੀ ਅਵਾਜ਼ ਵਿੱਚ ਬੋਲਿਆ:
'ਏਧਰ ਆ ਸੰਤੂ ਦੇ ਪੁੱਤਰਾ.'
'ਚੌਧਰੀ ਜੀ ਮੇਰਾ ਕੋਈ ਕਸੂਰ ਨਹੀਂ।।।  ਮੈਂ ਤਾਂ।।।.'
ਉਹ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕਰ ਸਕਿਆ ਸੀ ਕਿ ਚੌਧਰੀ ਅੱਗੇ ਵਧਿਆ ਅਤੇ ਉਸ ਨੂੰ ਘੜੀਸ ਕੇ ਅੱਗੇ ਲੈ ਆਇਆ. ਚੌਧਰੀ ਨੇ ਉਸ ਦੀ ਗਰਦਨ ਮਰੋੜ ਕੇ ਉਸ ਦਾ ਮੋਰ ਬਣਾ ਦਿੱਤਾ ਅਤੇ ਜੁੱਤੀਆਂ ਮਾਰਨ ਲੱਗਾ. ਸੰਤੂ ਬਿਲਖ ਉੱਠਿਆ: 
'ਚੌਧਰੀ ਜੀ ਮੇਰਾ ਕੋਈ ਕਸੂਰ ਨਹੀਂ।।।.'
ਜਦੋਂ ਉਸ ਦੇ ਸਿਰ 'ਤੇ ਦੋ-ਚਾਰ ਹੋਰ ਜੁੱਤੀਆਂ ਪਈਆਂ ਤਾਂ ਉਹ ਦਹਾੜਨ ਲੱਗਾ.
'ਹਾਇ ਮੈਂ ਮਰ ਗਿਆ. ਮੈਨੂੰ ਬਚਾਉ.'
'ਸੱਚ ਦੱਸ , ਜਾਨਵਰਾਂ ਨੂੰ ਮੇਰੇ ਖੇਤ ਵਲ ਕਿਉਂ ਮੋੜਿਆ ਸੀ.'
'ਚੌਧਰੀ ਜੀ, ਜਿਹਦੀ ਮਰਜ਼ੀ ਸਹੁੰ ਖਿਲਾ ਦੇ ਮੈਂ ਇਹ ਕੰਮ ਨਹੀਂ ਕੀਤਾ.' ਸੰਤੂ ਨੇ ਗਿੜਗੜਾਉਂਦਿਆਂ ਕਿਹਾ. ਚੌਧਰੀ ਜਦੋਂ ਆਪਣਾ ਹੱਥ ਉੱਪਰ ਚੁੱਕਦਾ ਤਾਂ ਸੰਤੂ ਆਪਣੇ ਦੋਵੇਂ ਹੱਥ ਸਿਰ 'ਤੇ ਰੱਖ ਕੇ ਜ਼ੋਰ ਜ਼ੋਰ ਨਾਲ ਚੀਕਣ ਲੱਗਦਾ. ਚੌਧਰੀ ਨੂੰ ਸੰਾਇਦ ਉਸ 'ਤੇ ਤਰਸ ਆ ਗਿਆ ਜਾਂ ਉਹ ਥੱਕ ਗਿਆ; ਉਸ ਨੇ ਜੁੱਤੀ ਹੇਠਾਂ ਸੁੱਟ ਦਿੱਤੀ ਅਤੇ ਸੰਤੂ ਨੂੰ ਪੈਰ ਨਾਲ ਠੋਕਰ ਮਾਰਦਾ ਹੋਇਆ ਘ੍ਰਿਣਾ ਭਰੀ ਅਵਾਜ਼ ਵਿੱਚ ਬੋਲਿਆ:
'ਕੁੱਤੇ ਦੀ ਔਲਾਦ, ਰੌਲਾ ਤਾਂ ਇਸ ਤਰ੍ਹਾਂ ਪਾ ਰਿਹਾ ਜਿਵੇਂ ਸੂਲੀ 'ਤੇ ਚੜ੍ਹਾ ਦਿੱਤਾ ਹੋਵੇ.'
ਚੌਧਰੀ ਚਮਾਰਾਂ ਵਲ ਦੇਖਦਾ ਹੋਇਆ ਦੁੱਖ ਭਰੀ ਅਵਾਜ਼ ਵਿੱਚ ਬੋਲਿਆ:
'ਦਿਨ-ਰਾਤ ਪਾਣੀ ਦੇ ਦੇ ਮੱਕੀ ਦੀ ਅਗੇਤੀ ਫਸਲ ਪਾਲੀ ਸੀ. ਖੇਤ ਲਹਿਲਾਉਣ ਲੱਗਾ ਤਾਂ ਕਿਸੇ ਮਰਦੂਦ ਨੇ ਉਸ ਵਿੱਚ ਜਾਨਵਰ ਹੱਕ ਦਿੱਤੇ.'
ਸਾਰੇ ਲੋਕ ਸਾਹ ਰੋਕੀ ਚੌਧਰੀ ਦੀਆਂ ਨਜ਼ਰਾਂ ਤੋਂ ਬਚਣ ਦੀ ਕੋਸਿੰਸੰ ਕਰ ਰਹੇ ਸਨ. ਬੱਚੇ ਡਰਦੇ ਮਾਰੇ ਆਪਣੀਆਂ ਮਾਂਵਾਂ ਦੇ ਪਿੱਛੇ ਜਾ  ਲੁਕੇ ਸਨ. ਕਾਲੀ ਮਜਮੇ ਤੋਂ ਪਰ੍ਹੇ ਬੇਰੀ ਦੇ ਹੇਠ ਖੜ੍ਹਾ ਕਾਲੇ ਅਤੇ ਮੈਲੇ ਸਰੀਰਾਂ ਨੂੰ ਦੇਖ ਰਿਹਾ ਸੀ ਜਿਹੜੇ ਆਰਾਮ ਨਾਲ ਗਾਲ੍ਹਾਂ ਅਤੇ ਕੁੱਟ ਖਾ ਰਹੇ ਸਨ.
ਚੌਧਰੀ ਹਰਨਾਮ ਸਿੰਘ ਨੇ ਉੱਥੇ ਖੜ੍ਹੇ ਹਰ ਆਦਮੀ ਨੂੰ ਸੰਬੋਧਨ ਹੁੰਦਿਆਂ ਕਿਹਾ: 'ਸੱਚ-ਸੱਚ ਦੱਸ ਦਿਉ, ਨਹੀਂ ਤਾਂ ਸਾਰੇ ਮੁਹੱਲੇ ਨੂੰ ਇਸ ਹੀ ਚੁਗਾਨ 'ਚ ਲੰਮੇ ਪਾ ਕੇ ਜੁੱਤੀਆਂ ਮਾਰੂੰਗਾ.' ਮੰਗੂ ਜਿਹੜਾ ਮਜਮੇ ਤੋਂ ਬਾਹਰ ਚੌਧਰੀ ਦੇ ਨੇੜੇ ਖੜ੍ਹਾ ਸੀ, ਜੀਤੂ ਨੂੰ ਦੇਖ ਕੇ ਬੋਲਿਆ"
'ਜੀਤੂ ਤੂੰ ਕੱਲ੍ਹ ਦੀਵੇ-ਬੱਤੀ ਵੇਲੇ ਕਿੱਥੇ ਸੀ?'
ਜੀਤੂ ਨੇ ਮੰਗੂ ਵਲ ਘੂਰ ਕੇ ਦੇਖਿਆ ਅਤੇ ਤੁਨਕ ਕੇ ਬੋਲਿਆ:
'ਤੂੰ ਕੌਣ ਆਂ ਪੁੱਛਣ ਆਲਾ?'
ਇਹ ਕਹਿ ਕੇ ਜੀਤੂ ਸਹਿਮ ਗਿਆ ਅਤੇ ਹੌਲੀ ਹੌਲੀ ਪਿੱਛੇ ਹਟਣ ਲੱਗਾ ਤਾਂ ਕਿ ਚੌਧਰੀ ਦੀਆਂ ਨਜ਼ਰਾਂ ਤੋਂ ਪਾਸੇ ਹੋ ਜਾਏ. ਮੰਗੂ ਚੌਧਰੀ ਨੂੰ ਸੰਬੋਧਨ ਹੁੰਦਾ ਬੋਲਿਆ:
'ਚੌਧਰੀ ਜੀ ਕੱਲ੍ਹ ਦਿਨ ਢਲੇ ਮੈਂ ਜੀਤੂ ਨੂੰ ਤੁਹਾਡੇ ਖੂਹ ਵਲ ਜਾਂਦੇ ਦੇਖਿਆ ਸੀ. ਉਸ ਵੇਲੇ ਉਹਦੇ ਹੱਥ ਵਿੱਚ ਲਾਠੀ ਵੀ ਸੀ.'
ਇਹ ਸੁਣ ਕੇ ਚੌਧਰੀ ਮਜਮੇ ਵਿੱਚ ਖੜ੍ਹੇ ਹਰ ਆਦਮੀ ਵਲ ਨਜ਼ਰ ਦੁੜਾਉਂਦਾ ਹੋਇਆ ਬੋਲਿਆ:
'ਕਿੱਥੇ ਆ ਜੀਤੂ?' ਅਤੇ ਫਿਰ ਉਸ ਨੂੰ ਦੇਖ ਕੇ ਕ੍ਰੋਧ ਭਰੀ ਅਵਾਜ਼ ਵਿੱਚ ਬੋਲਿਆ:
'ਏਧਰ ਆ ਜੀਤੂ ਦਿਆ।।।.'
ਜੀਤੂ ਮੰਗੂ ਨੂੰ ਨਫਰਤ ਅਤੇ ਗੁੱਸੇ ਨਾਲ ਦੇਖਦਾ ਹੋਇਆ ਚੌਧਰੀ ਵਲ ਵਧਿਆ ਅਤੇ ਉਸ ਦੇ ਸਾਹਮਣੇ ਜਾ ਖੜ੍ਹਾ ਹੋਇਆ.
'ਤੂੰ ਜਾਨਵਰਾਂ ਨੂੰ ਖੇਤਾਂ ਵਲ ਮੋੜਿਆ ਸੀ ਓਏ?' ਉਸ ਨੇ ਰੋਅਬ ਨਾਲ ਪੁੱਛਿਆ.
'ਦੀਵੇ-ਬੱਤੀ ਵੇਲੇ ਮੈਂ ਛੱਜੂ ਸੰਾਹ ਲਈ ਕੋਲਾ ਲੈਣ ਗੜੀ ਦੇ ਭੱਠੇ 'ਤੇ ਗਿਆ ਹੋਇਆ ਸੀ. ਤੁਸੀਂ ਸੰਾਹ ਤੋਂ ਪੁੱਛ ਲਉ.' ਜੀਤੂ ਨੇ ਹਕਲਾਉਂਦਿਆਂ ਕਿਹਾ.
'ਕੋਲੇ ਦਿਆ ਪੁੱਤਰਾ. ਜੋ ਮੈਂ ਪੁੱਛਦਾਂ, ਉਸ ਦਾ ਜੁਆਬ ਦੇ.' ਚੌਧਰੀ ਨੇ ਉਸ ਨੂੰ ਮੋਟੀ ਜਿਹੀ ਗਾਲ੍ਹ ਕੱਢਦਿਆਂ ਕਿਹਾ.
ਜੀਤੂ ਨੇ ਕੋਈ ਜੁਆਬ ਨਾ ਦਿੱਤਾ ਅਤੇ ਮਜਮੇ ਵਿੱਚ ਖੜ੍ਹੇ ਇਕ-ਇਕ ਆਦਮੀ ਵਲ ਦੇਖਣ ਲੱਗਾ ਤਾਂ ਕਿ ਉਹਨਾਂ ਵਿੱਚੋਂ ਕੋਈ ਇਕ ਤਾਂ ਹਾਮੀ ਭਰੇ ਕਿ ਉਹ ਸੱਚਮੁੱਚ ਗੜੀ ਦੇ ਭੱਠੇ 'ਤੇ ਗਿਆ ਹੋਇਆ ਸੀ. ਮਜਮੇ ਤੋਂ ਉਸ ਦੀ ਨਜ਼ਰ ਬੇਰੀ ਹੇਠਾਂ ਖੜ੍ਹੇ ਕਾਲੀ 'ਤੇ ਜਾ ਟਿਕੀ. ਉਹ ਉਹਨੂੰ ਦੇਖ ਕੇ ਮੁਸਕਰਾਉਣ ਲੱਗਾ ਅਤੇ ਇਹ ਭੁੱਲ ਗਿਆ ਕਿ ਉਹ ਚੌਧਰੀ ਦੇ ਅੱਗੇ ਜਵਾਬ-ਤਲਬੀ ਲਈ ਖੜ੍ਹਾ ਹੈ. ਉਹ ਮੁਸਕਰਾਉਂਦਾ ਹੋਇਆ ਕਾਲੀ ਵਲ ਵਧਣ ਲੱਗਾ. ਪਰ ਚੌਧਰੀ ਦੀਆਂ ਗਾਲ੍ਹਾਂ ਦੀ ਬੁਛਾੜ ਨੇ ਉਹਨੂੰ ਚੌਂਕਾ ਦਿੱਤਾ.
'ਕੁੱੱਤਾ ਚਮਾਰ, ਏਦਾਂ ਖੜ੍ਹਾ ਜਿੱਦਾਂ ਇੱਥੇ ਗਰਦਾਵਰੀ ਕਰਨ ਆਇਆ ਹੋਵੇ.'
ਚੌਧਰੀ ਨੇ ਅੱਗੇ ਵਧ ਕੇ ਜੀਤੂ ਨੂੰ ਗਰਦਨ ਤੋਂ ਫੜ ਲਿਆ. ਉਸ ਨੇ ਗਰਦਨ ਅਕੜਾ ਦਿੱਤੀ ਤਾਂ ਚੌਧਰੀ ਗੁੱਸੇ ਵਿੱਚ ਫੁੰਕਾਰਨ ਲੱਗਾ:
'ਕੁੱਤੇ ਦਿਆ ਪੁੱਤਰਾ. ਮੇਰੀ ਫਸਲ ਵਿੱਚ ਜਾਨਵਰ ਕਿਉਂ ਵਾੜੇ ਸੀ?'
'ਕਹਿ ਤਾਂ ਦਿੱਤਾ ਕਿ ਮੈਂ ਨਹੀਂ ਵਾੜੇ.'
ਜੀਤੂ ਨੇ ਅੱਖੜ ਅਵਾਜ਼ ਵਿੱਚ ਕਹਿੰਦਿਆਂ ਗਰਦਨ ਛੁਡਾਉਣ ਦੀ ਕੋਸਿੰਸੰ ਕੀਤੀ. ਇਹ ਦੇਖ ਕੇ ਮੰਗੂ ਬੋਲਿਆ:
'ਚੌਧਰੀ ਜੀ, ਅੱਜਕੱਲ੍ਹ ਇਹ ਭਲਵਾਨੀ ਵੀ ਕਰਦਾ.' 
'ਭਲਵਾਨੀ ਦਾ ਜ਼ੋਰ ਤਾਂ ਇਕਦਮ ਕੱਢ ਦੇਊਂ. ਮਸੰਕਾਂ ਬੰਨ ਕੇ ਪੁੱਠਾਂ ਲਟਕਾ ਕੇ ਚਮੜੀ ਉਧੇੜ ਦੇਊਂ.' ਚੌਧਰੀ ਨੇ ਬਹੁਤ ਗੁੱਸੇ ਵਿੱਚ ਕਿਹਾ ਅਤੇ ਹੱਥ ਵਿੱਚ ਮਜ਼ਬੂਤੀ ਨਾਲ ਜੁੱਤੀ ਫੜ ਕੇ ਬੋਲਿਆ:
'ਹਰਾਮ ਦੀਏ ਔਲਾਦੇ. ਜਾਨਵਰਾਂ ਨੂੰ ਮੇਰੇ ਖੇਤਾਂ ਵਿੱਚ ਕਿਉਂ ਵਾੜਿਆ ਸੀ?'
ਚੌਧਰੀ ਨੇ ਆਪਣਾ ਸਵਾਲ ਦੋ ਤਿੰਨ ਵਾਰ ਦੁਹਰਾਇਆ.
ਜੀਤੂ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੰਗੂ ਬੋਲਿਆ:
'ਕੀ ਤੂੰ ਗੁੰਗਾ ਹੋ ਗਿਆਂ ਜੋ ਜਵਾਬ ਨਹੀਂ ਦਿੰਦਾ. ਚੌਧਰੀ ਜੀ ਏਨੀ ਦੇਰ ਤੋਂ ਪੁੱਛ ਰਹੇ ਆ.' 
ਮੰਗੂ ਤੋਂ ਬਾਅਦ ਨਿੱਕੂ ਨੇ ਵੀ ਇਹ ਹੀ ਗੱਲ ਕਹੀ ਤਾਂ ਕਈ ਹੋਰ ਲੋਕ ਵੀ ਬੋਲ ਪਏ. ਪਰ ਜੀਤੂ ਫਿਰ ਵੀ ਚੁੱਪ ਰਿਹਾ ਅਤੇ ਇਸ ਤਰ੍ਹਾਂ ਬੇਨਿਆਜੀ ਨਾਲ ਏਧਰ-ਉਧਰ ਦੇਖਦਾ ਰਿਹਾ ਜਿਵੇਂ ਲੋਕ ਉਸ ਦੀ ਥਾਂ ਕਿਸੇ ਹੋਰ ਤੋਂ ਪੁੱਛ ਰਹੇ ਹੋਣ. ਚੌਧਰੀ ਨੂੰ ਜੀਤੂ ਦੀ ਖਾਮੋਸੰੀ ਬਹੁਤ ਅਪਮਾਨਜਨਕ ਲੱਗੀ. ਉਸ ਨੇ ਅੱਗੇ ਵਧ ਕੇ ਉਸ ਦੀ ਗਰਦਨ ਝੁਕਾਉਣੀ ਚਾਹੀ ਪਰ ਜਦੋਂ ਜੀਤੂ ਗਰਦਨ ਅਕੜਾਉਣ ਲੱਗਾ ਤਾਂ ਚੋਧਰੀ ਭੜਕ ਪਿਆ. ਉਸ ਨੇ ਗਾਲ੍ਹਾਂ ਕੱਢਦੇ ਹੋਏ ਆਪਣੀ ਤਹਿਮਦ ਨੂੰ ਚੰਗੀ ਤਰ੍ਹਾਂ ਕੱਸ ਕੇ ਬੰਨਿਆ ਅਤੇ ਝਟਕਾ ਦੇ ਕੇ ਜੀਤੂ ਦੀ ਗਰਦਨ ਝੁਕਾ ਲਈ ਅਤੇ ਤਾਬੜ-ਤੋੜ ਜੁੱਤੀਆਂ ਮਾਰਦਾ ਹੋਇਆ ਬੋਲਿਆ:
'ਤੇਰੀ ਮੌਤ ਤੈਨੂੰ ਸੱਦ ਰਹੀ ਆ, ਜੋ ਤੂੰ ਮੈਨੂੰ ਆਪਣਾ ਜ਼ੋਰ ਦਿਖਾਉਣ ਲੱਗਾਂ.' 
ਜਦੋਂ ਚੌਧਰੀ ਮਾਰਦਾ ਮਾਰਦਾ ਥੱਕ ਜਾਂਦਾ ਤਾਂ ਜੁੱਤੀ ਹੇਠਾਂ ਸੁੱਟ ਹਫਦਾ ਹੋਇਆ ਪੁੱਛਦਾ:
'ਦਸ ਤੂੰ ਜਾਨਵਰਾਂ ਨੂੰ ਮੇਰੇ ਖੇਤ ਵਿੱਚ ਕਿਉਂ ਵਾੜਿਆ ਸੀ?'
ਫਿਰ ਉਹ ਥੁੱਕਦਾ ਹੋਇਆ ਕਹਿੰਦਾ:
'ਮੱਕੀ ਦਾ ਇਕ ਡੰਡਲ ਤੱਕ ਨਹੀਂ ਬੱਚਿਆ. ਦੋ ਘੁਮਾਵਾਂ ਦਾ ਪੂਰਾ ਖੇਤ ਉਜਾੜ ਦਿੱਤਾ.'
ਜੀਤੂ ਫਿਰ ਵੀ ਕੁਝ ਨਾ ਬੋਲਿਆ, ਸਿਰਫ ਗੁੱਸੇ ਭਰੀਆਂ ਨਜ਼ਰਾਂ ਨਾਲ ਚੌਧਰੀ ਵਲ ਦੇਖਦਾ ਰਿਹਾ. ਚੌਧਰੀ ਨੇ ਉਸ ਦੇ ਸਿਰ ਉੱਪਰ ਜੁੱਤੀਆਂ ਮਾਰਨ ਲਈ ਫਿਰ ਹੱਥ ਚੁੱਕਿਆ ਤਾਂ ਜੀਤੂ ਨੇ ਉਸ ਦਾ ਹੱਥ ਫੜਨ ਦੀ ਕੋਸਿੰਸ਼ ਕੀਤੀ. ਇਹ ਦੇਖ ਕੇ ਚੌਧਰੀ ਅੱਗ-ਬਬੂਲਾ ਹੋ ਗਿਆ. ਉਸ ਨੇ ਜੀਤੂ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਸਾਰੇ ਸਰੀਰ 'ਤੇ ਠੁੱਡੇ ਮਾਰਦਾ ਬੋਲਿਆ:
'ਤੇਰੀ ਇਹ ਮਜਾਲ, ਸਾਹਮਣੇ ਹੱਥ ਚੁੱਕਦਾਂ? ਤੇਰੀ ਬੋਟੀ-ਬੋਟੀ ਕਰ ਦੇਊਂ.' 
ਚੌਧਰੀ ਠੁੱਡੇ ਮਾਰ-ਮਾਰ ਕੇ ਥੱਕ ਗਿਆ ਅਤੇ ਹਫਦਾ ਹੋਇਆ ਇਕ ਕਦਮ ਪਿੱਛੇ ਹੱਟ ਗਿਆ. ਜੀਤੂ ਨੇ ਜ਼ਮੀਨ ਤੋਂ ਮੂੰਹ ਚੁੱਕਿਆ ਤਾਂ ਉਹ ਖੂਨ ਨਾਲ ਲਥਪੱਥ ਸੀ. ਉਸ ਦੇ ਨੱਕ ਅਤੇ ਮੂੰਹ ਦੋਨਾਂ ਵਿੱਚੋਂ ਖੂਨ ਵਗ ਰਿਹਾ ਸੀ. ਖੂਨ ਦੇਖ ਕੇ ਚੌਧਰੀ ਠਿਠਕ ਗਿਆ ਪਰ ਆਪਣੀ ਘਬਰਾਹਟ ਨੂੰ ਲੁਕਾਉਂਦਾ ਹੋਇਆ ਰੋਅਬ ਨਾਲ ਬੋਲਿਆ:
'ਹੁਣ ਮੈਂ ਤੈਨੂੰ ਛੱਡ ਦਿੰਦਾਂ. ਫਿਰ ਏਦਾਂ ਦੀ  ਹਰਕਤ ਕੀਤੀ ਤਾਂ ਸਿੱਧਾ ਜੇਲ੍ਹ ਭਿਜਵਾ ਦੇਊਂ.' 
ਜੀਤੂ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਦੀਆਂ ਬੂੰਦਾਂ ਤਿਪ-ਤਿਪ ਡਿਗ ਰਹੀਆਂ ਸਨ. ਸਾਰੇ ਦੇਖ ਰਹੇ ਸਨ ਪਰ ਕਿਸੇ ਵਿੱਚ ਏਨੀ ਹਿੰਮਤ ਨਹੀਂ ਸੀ ਕਿ ਉਸ ਨੂੰ ਚੁੱਕ ਕੇ ਘਰ ਲੈ ਜਾਏ. ਮਜਮੇ ਵਿੱਚੋਂ ਕਿਸੇ ਨੇ ਹੌਲੀ ਅਵਾਜ਼ ਵਿੱਚ ਕਿਹਾ:
'ਚੌਧਰੀ ਨਾਲ ਇਸ ਦਾ ਕੀ ਮੁਕਾਬਲਾ? ਉਹਦੇ ਸਾਹਮਣੇ ਆਕੜ ਕਾਹਦੀ? ਪੈਰੀਂ ਪੈ ਜਾਂਦਾ ਤਾਂ ਏਨੀ ਕੁੱਟ ਤੋਂ ਬੱਚ ਜਾਂਦਾ.' 
ਸਭ ਲੋਕ ਭੈਭੀਤ ਹੋਏ ਉਸ ਵਲ ਦੇਖ ਰਹੇ ਸਨ. ਜੀਤੂ ਸਿਰ ਨੂੰ ਦੋਨਾਂ ਹੱਥਾਂ ਵਿੱਚ ਫੜ ਕੇ ਬੈਠ ਗਿਆ. 
ਇਕ ਦੋ ਔਰਤਾਂ ਜੀਤੂ ਦੇ ਘਰ ਵਲ ਦੌੜ ਗਈਆਂ ਅਤੇ ਉਸ ਦੀ ਮਾਂ ਨਿਹਾਲੀ ਨੂੰ ਸੱਦ ਲਿਆਈਆਂ. ਉਹ ਜੀਤੂ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਵਗਦਾ ਦੇਖ ਕੇ ਜ਼ੋਰ ਜ਼ੋਰ ਨਾਲ ਰੋਣ ਲੱਗੀ ਅਤੇ ਆਪਣੇ ਸਿਰ 'ਤੇ ਦੁਹੱਥੜ ਮਾਰ ਕੇ ਬੋਲੀ:
'ਮੋਇਆ, ਤੂੰ ਜੰਮਦਾ ਈ ਕਿਉਂ ਨਾ ਮਰ ਗਿਆ. ਹੁਣੇ ਤੇਰੇ ਪ੍ਰਾਣ ਨਿਕਲ ਜਾਂਦੇ ਤਾਂ ਚੰਗਾ ਹੁੰਦਾ.' ਇਹ ਕਹਿ ਕੇ ਉਹ ਸਿਰ ਪਿੱਟਣ ਲੱਗੀ ਅਤੇ ਜੀਤੂ ਨੂੰ ਚੌਧਰੀ ਦੇ ਪੈਰਾਂ ਵਲ ਧਕਦੀ ਹੋਈ ਬੋਲੀ:
'ਚੌਧਰੀ ਇਕ ਵਾਰ ਹੀ ਇਹਦਾ ਖਾਤਮਾ ਕਰ ਦੇ. ਰੋਜ਼ ਰੋਜ਼ ਦਾ ਕਲੇਸੰ ਤਾਂ ਮੁੱਕ ਜਾਊ. ਕਿਸੇ ਦੀ ਫਸਲ ਵੱਢ ਹੋ ਜਾਵੇ ਤਾਂ ਚੋਰ ਜੀਤੂ. ਕਿਸੇ ਦਾ ਕੋਈ ਨੁਕਸਾਨ ਹੋ ਜਾਏ ਤਾਂ ਜ਼ਿੰਮੇਦਾਰ ਜੀਤੂ.' 
ਤਾਈ ਨਿਹਾਲੀ ਨੂੰ ਚੌਧਰੀ 'ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਉਹ ਪ੍ਰਗਟ ਕਰਨ ਤੋਂ ਅਸਮਰੱਥ ਸੀ. ਬੇਵਸੀ ਦੇ ਅਹਿਸਾਸ ਨੇ ਉਸ ਦੇ ਧੀਰਜ ਦੇ ਰਹੇ-ਸਹੇ ਬੰਨ ਵੀ ਤੋੜ ਦਿੱਤੇ ਅਤੇ ਉਹ ਆਪਣੇ ਮਰ ਚੁੱਕੇ ਮਾਂ-ਬਾਪ ਅਤੇ ਪਤੀ ਨੂੰ ਯਾਦ ਕਰਦੀ ਹੋਈ ਵਿਰਲਾਪ ਕਰਨ ਲੱਗੀ. 
ਤਾਈ ਨਿਹਾਲੀ ਨੂੰ ਬੁਰੀ ਤਰ੍ਹਾਂ ਰੋਂਦੇ-ਪਿੱਟਦੇ ਅਤੇ ਰੌਲਾ ਪਾਉਂਦੀ ਨੂੰ ਦੇਖ ਕੇ ਚੌਧਰੀ ਬੇਜਾਰੀ  ਨਾਲ ਬੋਲਿਆ:
'ਮਾਈ, ਜੇ ਇਸ ਹਰਾਮ ਦੀ ਔਲਾਦ ਨਾਲ ਏਨਾ ਹੀ ਲਾਡ ਆ ਤਾਂ ਇਹਨੂੰ ਅਕਲ ਵੀ ਦਿਆ ਕਰ. ਇਸ ਹਰਾਮ ਦੇ ਬੀਅ ਨੇ ਮੇਰੀ ਦੋ ਘੁਮਾ ਮੱਕੀ ਮਿੱਟੀ 'ਚ ਰੋਲ ਦਿੱਤੀ.' 
ਚੌਧਰੀ ਦੇ ਬੋਲ ਸੁਣ ਕੇ ਮੰਗੂ ਵੀ ਤਾਈ ਨਿਹਾਲੀ ਨੂੰ ਝਿੜਕਦਾ ਹੋਇਆ ਬੋਲਿਆ:
'ਇਸ ਬੁੱਢੀ ਨੇ ਤਾਂ ਇਹਨੂੰ ਸਿਰ 'ਤੇ ਚੜ੍ਹਾ ਰੱਖਿਆ. ਮਾਂ ਨੂੰ ਡਰਾ ਲੈਂਦਾ ਤਾਂ ਸਮਝਦਾ ਕਿ ਸਾਰਾ ਜਹਾਨ ਹੀ ਇਸ ਤੋਂ ਡਰਦਾ. ਮਾਈ ਜ਼ਿਆਦਾ ਟਰ-ਟਰ ਨਾ ਕਰ. ਇਹਨੂੰ ਘਰ ਲੈ ਜਾ.'
ਪ੍ਰੀਤੋ ਮੁਹੱਲੇ ਦੀਆਂ ਔਰਤਾਂ ਵਿੱਚ ਸਭ ਤੋਂ ਅੱਗੇ ਖੜ੍ਹੀ ਸੀ. ਉਹ ਮਟਕਦੀ ਹੋਈ ਬੋਲੀ:
'ਰੰਡੀ ਦਾ ਪੁੱਤ ਸੌਦਾਗਰ ਦਾ ਘੋੜਾ, ਜੋ ਕਰ ਲਵੇ ਉਹ ਹੀ ਥੋੜਾ. ਜੀਤੂ ਤਾਂ ਅੱਗ ਦੀ ਨਾਲ੍ਹ ਆ, ਕਿਤੇ ਲਾਉਂਦਾ ਅਤੇ ਕਿਤੇ ਬੁਝਾਉਂਦਾ.'
ਜਦੋਂ ਚੌਧਰੀ ਨੇ ਜੁੱਤੀ ਪੈਰ ਵਿੱਚ ਪਾ ਲਈ ਅਤੇ ਤਹਿਮਦ ਢਿੱਲਾ ਕਰ ਦਿੱਤਾ ਤਾਂ ਆਲੇ ਦੁਆਲੇ ਖੜ੍ਹੇ ਲੋਕ ਸਮਝ ਗਏ ਕਿ ਹੁਣ ਉਹ ਕਿਸੇ ਹੋਰ ਦੀ ਮਾਰ-ਕੁੱਟ ਨਹੀਂ ਕਰੇਗਾ. ਕੁਝ ਲੋਕਾਂ ਨੇ ਅੱਗੇ ਵਧ ਕੇ ਜੀਤੂ ਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ. ਤਾਈ ਨਿਹਾਲੀ ਰੋਂਦੀ ਅਤੇ ਜੀਤੂ ਨੂੰ ਗਾਲ੍ਹਾਂ ਕੱਢਦੀ ਹੋਈ ਉਸ ਨੂੰ ਘਰ ਵਲ ਲੈ ਕੇ ਜਾਣ ਲੱਗੀ. ਲੋਕਾਂ ਨੇ ਇਕਦਮ ਰਾਹ ਛੱਡ ਦਿੱਤਾ ਅਤੇ ਕਈ ਔਰਤਾਂ ਅਤੇ ਬੱਚੇ ਉਸ ਦੇ ਅੱਗੇ-ਪਿੱਛੇ ਚੱਲਣ ਲੱਗੇ. ਔਰਤਾਂ ਦੇ ਝੁਰਮੁੱਟ ਵਿੱਚ ਖੜ੍ਹੀ ਮੰਗੂ ਦੀ ਭੈਣ ਗਿਆਨੋ ਨੇ ਤਿੱਖੀ ਅਵਾਜ਼ ਵਿੱਚ ਚੌਧਰੀ ਨੂੰ ਗਾਲ੍ਹ ਕੱਢ ਦਿੱਤੀ ਤਾਂ ਉਸ ਦੀ ਮਾਂ ਜੱਸੋ ਉਸ ਦਾ ਮੂੰਹ ਬੰਦ ਕਰਦੀ ਹੋਈ ਚੀਕ ਕੇ ਬੋਲੀ:
'ਰੰਡੀਏ ਕਿਉਂ ਜ਼ਿਆਦਾ ਜ਼ਬਾਨ ਚਲਾਉਂਦੀ ਆਂ. ਮੰਗੂ ਨੂੰ ਪਤਾ ਲੱਗ ਗਿਆ ਤਾਂ ਜਾਨੋਂ ਮਾਰ ਦਊ.'
ਪਰ ਗਿਆਨੋ ਫਿਰ ਵੀ ਚੁੱਪ ਨਾ ਹੋਈ ਅਤੇ ਦੱਬੀ ਜ਼ਬਾਨ ਵਿੱਚ ਚੌਧਰੀ ਨੂੰ ਗਾਲ੍ਹਾਂ ਕੱਢਦੀ ਰਹੀ. ਫਿਰ ਉਹ ਭੈਭੀਤ ਅਤੇ ਮੁਰਝਾਏ ਹੋਏ ਚਿਹਰਿਆਂ ਨੂੰ ਦੇਖਣ ਲੱਗੀ ਜੋ ਚੌਧਰੀ ਦੀ ਹਰ ਗੱਲ 'ਤੇ ਸਿਰ ਹਿਲਾ ਰਹੇ ਸਨ. ਗਿਆਨੋ ਨੇ ਨਫਰਤ ਨਾਲ ਉਹਨਾਂ ਵਲ ਦੇਖਿਆ ਅਤੇ ਸੋਚਣ ਲੱਗੀ ਕਿ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਏਨੀ ਹਿੰਮਤ ਨਹੀਂ ਕਿ ਚੌਧਰੀ ਨੂੰ ਸਿਰਫ ਏਨਾ ਹੀ ਕਹਿ ਦੇਵੇ ਕਿ ਉਹ ਨਜਾਇਜ਼ ਮਾਰ-ਕੁੱਟ ਕਰ ਰਿਹਾ, ਅੱਗੇ ਹੋ ਕੇ ਹੱਥ ਫੜ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ.   
ਗਿਆਨੋ ਦੀਆਂ ਨਜ਼ਰਾਂ ਮਜਮੇ ਵਿੱਚ ਖੜ੍ਹੇ ਹਰ ਵਿਅਕਤੀ ਉੱਤੋਂ ਹੁੰਦੀਆਂ ਹੋਈਆਂ ਕਾਲੀ ਤੱਕ ਪਹੁੰਚ ਗਈਆਂ. ਉਸ ਵੇਲੇ ਕਾਲੀ ਦੀ ਉਸ ਵਲ ਪਿੱਠ ਸੀ. ਉਹਦੇ ਪਹਿਰਾਵੇ ਤੋਂ ਉਸ ਨੂੰ ਸੰੱਕ  ਹੋਇਆ ਕਿ ਉਹ ਬਾਹਰ ਦਾ ਆਦਮੀ ਹੈ ਕਿਉਂਕਿ ਜੇ ਉਹ ਇਸ ਮੁਹੱਲੇ ਦਾ ਰਹਿਣ ਵਾਲਾ ਹੁੰਦਾ ਤਾਂ ਬੇਰੀ ਦੇ ਹੇਠਾਂ ਇਕੱਲਾ ਖੜ੍ਹਾ ਹੋਣ ਦੀ ਥਾਂ ਮਜਮੇ ਵਿੱਚ ਖੜ੍ਹਾ ਹੁੰਦਾ. ਇਹ ਸੋਚ ਕੇ ਗਿਆਨੋ ਨੂੰ ਬਹੁਤ ਸੰਰਮ ਮਹਿਸੂਸ ਹੋਈ ਕਿ ਜੇ ਉਹ ਸੱਚੀਂ ਹੀ ਬਾਹਰ ਦਾ ਆਦਮੀ ਹੋਇਆ ਤਾਂ ਕੀ ਸੋਚੂਗਾ ਕਿ ਘੋੜੇਵਾਹਾ ਦੇ ਚਮਾਰ ਬਹੁਤ ਬੇਗੈਰਤ ਨੇ, ਮੂੰਹ ਖੋਲ੍ਹੇ ਬਿਨਾਂ ਹੀ ਕੁੱਟ ਖਾ ਲੈਂਦੇ ਨੇ.
ਮਜਮੇ ਦੇ ਕੋਲ ਖੜ੍ਹਾ ਮੰਗੂ ਵਧ-ਚੜ੍ਹ ਕੇ ਗੱਲਾਂ ਕਰਨ ਲੱਗਾ ਤਾਂ ਗਿਆਨੋ ਉਹਨੂੰ ਵੀ ਗਾਲ੍ਹਾਂ ਕੱਢਣ ਲੱਗੀ. ਉਸ ਦੀ ਮਾਂ ਜੱਸੋ ਉਹਨੂੰ ਘਰ ਵਲ ਧਕਦੀ ਹੋਈ ਗੁੱਸੇ ਭਰੀ ਅਵਾਜ਼ ਵਿੱਚ ਬੋਲੀ:
'ਰੰਡੀਏ, ਘਰ ਚੱਲ, ਗਰਮ ਚਿਮਟੇ ਨਾਲ ਤੇਰੀ ਜ਼ਬਾਨ ਖਿੱਚਦੀ ਆਂ.'
'ਮੁਟਿਆਰ ਕੁੜੀ ਨੂੰ ਰੰਡੀ ਦੀ ਗਾਲ੍ਹ ਨਹੀਂ ਕੱਢਣੀ ਚਾਹੀਦੀ.' ਬੇਬੇ ਹੁਕਮੀ ਨੇ ਜੱਸੋ ਨੂੰ ਸਮਝਾਇਆ.
'ਬੇਬੇ ਕੀ ਕਰਾਂ ਇਹਦੀ ਜ਼ਬਾਨ ਅੰਦਰ ਨਹੀਂ ਰਹਿੰਦੀ. ਚੌਧਰੀ ਨੂੰ ਗਾਲ੍ਹਾਂ ਕੱਢ ਰਹੀ ਆ. ਜੇ ਉਸ ਨੇ ਸੁਣ ਲਿਆ ਤਾਂ ਸਾਡੀ ਸੰਾਮਤ ਆ ਜਾਊ.'
'ਪੁੱਤ ਤੂੰ ਚੁੱਪ ਰਿਹਾ ਕਰ. ਮੁਟਿਆਰ ਕੁੜੀਆਂ ਦੀ ਅਵਾਜ਼ ਨਹੀਂ ਨਿਕਲਨੀ ਚਾਹੀਦੀ.' ਬੇਬੇ ਨੇ ਗਿਆਨੋ ਨੂੰ ਸਮਝਾਇਆ.
'ਬੇਬੇ, ਕੀ ਕਰਾਂ. ਨਜਾਇਜ਼ ਗੱਲ ਦੇਖ ਕੇ ਮੈਨੂੰ ਗੁੱਸਾ ਆ ਜਾਂਦਾ. ਚੁੱਪ ਨਹੀਂ ਰਿਹਾ ਜਾਂਦਾ.' ਗਿਆਨੋ ਨੇ ਜਵਾਬ ਦਿੱਤਾ. ਜੱਸੋ ਗਿਆਨੋ ਨੂੰ ਬੁਰਾ ਭਲਾ ਕਹਿੰਦੀ ਹੋਈ ਉਸ ਵਲ ਵਧੀ ਤਾਂ ਉਹ ਆਪਣੇ ਘਰ ਵਲ ਦੌੜ ਗਈ.
ਜੀਤੂ ਨੂੰ ਉਸ ਦੀ ਮਾਂ ਘਰ ਲੈ ਗਈ ਤਾਂ ਚੌਧਰੀ ਆਪਣੀ ਫਸਲ ਦੀ ਬਰਬਾਦੀ ਦੀਆਂ ਗੱਲਾਂ ਕਰਨ ਲੱਗਾ. ਜ਼ਿਆਦਾਤਰ ਲੋਕ ਚੌਧਰੀ ਦੇ ਆਲੇ-ਦੁਆਲੇ ਖੜ੍ਹੇ ਸਨ ਅਤੇ ਉਸ ਦੀ ਹਰ ਗੱਲ 'ਤੇ ਸਿਰ ਮਾਰ ਰਹੇ ਸੀ. ਚੌਧਰੀ ਨੇ ਜਦੋਂ ਛੱਜੂ ਸੰਾਹ ਨੂੰ ਆਪਣੀ ਵਲ ਆਉਂਦੇ ਦੇਖਿਆ ਤਾਂ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲਣ ਲੱਗਾ. ਛੱਜੂ ਸੰਾਹ ਉਹਦੇ ਨੇੜੇ ਆ ਕੇ ਬੋਲਿਆ:
'ਚੌਧਰੀ ਜੀ, ਚਮ੍ਹਾਰਲੀ ਦੇ ਖੂਹ ਦੇ ਕੋਲ ਦੀ ਲੰਘ ਰਿਹਾ ਸੀ. ਉੱਥੇ ਨੰਦ ਸਿੰਘ ਨੇ ਦੱਸਿਆ ਕਿ ਤੁਹਾਡੀ ਦੋ ਘੁਮਾ ਅਗੇਤੀ ਮੱਕੀ ਜਾਨਵਰਾਂ ਨੇ ਉਜਾੜ ਦਿੱਤੀ. ਤੁਹਾਡੀ ਅਵਾਜ਼ ਸੁਣ ਕੇ ਏਧਰ ਚਲਿਆਂ ਆਇਆਂ.'
'ਸੰਾਹ, ਦੋ ਘੁਮਾ ਮੱਕੀ 'ਤੇ ਸੁਹਾਗਾ ਫਿਰ ਗਿਆ. ਪੂਰਾ ਖੇਤ ਉਜੜ ਗਿਆ. ਏਨੀ ਚੰਗੀ ਫਸਲ ਸੀ, ਇਕ ਡੰਡਲ ਨਹੀਂ ਬਚਿਆ.'
'ਉਹ ਹੋ, ਇਹ ਤਾਂ ਬਹੁਤ ਬੜਾ ਨੁਕਸਾਨ ਹੈ, ਅਨਰਥ ਹੈ. ਮੈਂ ਕਦੇ ਖੂਹ ਵਲ ਜਾਂਦਾ ਸੀ ਤਾਂ ਫਸਲ ਦੇਖ ਕੇ ਮਨ ਖੁਸੰ ਹੋ ਜਾਂਦਾ ਸੀ.' ਛੱਜੂ ਸੰਾਹ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ. ਫਿਰ ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਸਮਝਾਉਂਦਾ ਹੋਇਆ ਬੋਲਿਆ.:
'ਮੂਰਖੋ, ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋ. ਚੌਧਰੀਆਂ ਦੀ ਫਸਲ ਉਜਾੜੋਗੇ ਤਾਂ ਆਪ ਕਿੱਥੋਂ ਖਾਉਗੇ. ' ਫਿਰ ਉਹ ਬਾਬੇ ਫੱਤੂ ਨੂੰ ਸੰਬੋਧਨ ਕਰਦਾ ਬੋਲਿਆ:
'ਬਾਬਾ ਫੱਤੂ, ਤੂੰ ਹੀ ਇਹਨਾਂ ਛੋਕਰਿਆਂ ਨੂੰ ਸਮਝਾਇਆ ਕਰ. ਜਿਸ ਥਾਲੀ ਵਿੱਚ ਖਾਣਾ, ਉਸ ਥਾਲੀ ਵਿੱਚ ਹੀ ਛੇਕ ਕਰਨਾ ਸੰਰਾਫਤ ਨਹੀਂ ਹੈ.' ਛੱਜੂ ਸੰਾਹ ਚੌਧਰੀ ਹਰਨਾਮ ਸਿੰਘ ਦਾ ਹੱਥ ਫੜਦਾ ਹੋਇਆ ਬੋਲਿਆ:
'ਚੌਧਰੀ ਜੀ, ਇਹ ਲੋਕ ਤੁਹਾਡੇ ਕਮੀਨ ਨੇ. ਗਲਤੀ ਕਰ ਬੈਠੇ ਨੇ, ਹੁਣ ਇਹਨਾਂ ਨੂੰ ਮਾਫੀ ਦੇ ਦਿਉ.'
ਉਹ ਚੌਧਰੀ ਨੂੰ ਹਵੇਲੀ ਵਲ ਲਿਜਾਣ ਲੱਗਾ ਤਾਂ ਉਸ ਦੀ ਨਜ਼ਰ ਬੇਰੀ ਹੇਠ ਖੜ੍ਹੇ ਕਾਲੀ 'ਤੇ ਪੈ ਗਈ ਅਤੇ ਨਾਲ ਹੀ ਦਸ ਰੁਪਈਆਂ ਦਾ ਨਵਾਂ ਨੋਟ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ. ਛੱਜੂ ਸੰਾਹ ਚੌਧਰੀ ਦਾ ਹੱਥ ਛੱਡ ਕਾਲੀ ਵਲ ਆਉਂਦਾ ਹੋਇਆ ਪਿਆਰ ਨਾਲ ਬੋਲਿਆ:
'ਬਾਬੂ ਕਾਲੀ ਦਾਸ, ਸੁਣਾਉ ਕਦੋਂ ਆਏ? ਮੈਨੂੰ ਤਾਂ ਸਵੇਰੇ ਤੇਰੀ ਚਾਚੀ ਨੇ ਦੱਸਿਆ ਕਿ ਤੂੰ ਵਾਪਸ ਆ ਗਿਆਂ.'
ਕਾਲੀ ਛੱਜੂ ਸੰਾਹ ਨੂੰ ਬੰਦਗੀ ਕਰਦਾ ਹੋਇਆ ਬੋਲਿਆ:
'ਤੜਕੇ ਦੀ ਗੱਡੀ ਆਇਆਂ.' ਫਿਰ ਉਹ ਰੁਕ ਕੇ ਕਹਿਣ ਲੱਗਾ:
'ਰਹਿਣਾ ਕਿੱਥੇ ਸੀ ਸੰਾਹ ਜੀ. ਉਦਾਂ ਹੀ ਏਧਰ-ਉਧਰ ਭਟਕਦਾ ਰਿਹਾ. ਤੁਸੀਂ ਸੁਣਾਉ ਘਰ ਵਿੱਚ ਸਭ ਸੁੱਖ-ਸਾਂਦ ਆ?' 
'ਹਾਂ, ਸਭ ਠੀਕ-ਠਾਕ ਹੈ.'
'ਛੁੱਟੀ ਆਇਆਂ ਜਾਂ ਇੱਥੇ ਹੀ ਰਹੇਂਗਾ?'
 'ਕੁਛ ਕਹਿ ਨਹੀਂ ਸਕਦਾ. ਪਿੰਡ ਦਾ ਜੋ ਹਾਲ ਅੱਜ ਦੇਖਿਆ, ਉਹ ਦੇਖ ਕੇ ਤਾਂ ਜੀਅ ਕਰਦਾ ਕਿ ਰਾਤ ਦੀ ਗੱਡੀ ਵਾਪਸ  ਚਲਾ ਜਾਂਵਾਂ.' ਕਾਲੀ ਨੇ ਚੌਧਰੀ ਵਲ ਦੇਖਦਿਆਂ ਕਿਹਾ.
ਇਹ ਸੁਣ ਕੇ ਛੱਜੂ ਸੰਾਹ ਮੁਸਕਰਾ ਪਿਆ ਅਤੇ ਉਸ ਦੇ ਤਕੜੇ-ਲੰਮੇ ਸਰੀਰ ਨੂੰ ਦੇਖ ਕੇ ਬੋਲਿਆ:
'ਦੁਕਾਨ 'ਤੇ ਆਈਂ. ਦੇਸ-ਵਿਦੇਸੰ ਦੀਆਂ ਗੱਲਾਂ ਸੁਣਾਈਂ. ਤੂੰ ਤਾਂ ਦੁਨੀਆਂ ਘੁੰਮ ਕੇ ਆਇਆਂ. ਅਸੀਂ ਤਾਂ ਕੋਹਲੂ ਦੇ ਬਲਦ ਵਾਂਗ ਇਸ ਪਿੰਡ ਵਿੱਚ ਹੀ ਘੁੰਮਦੇ ਰਹਿੰਦੇ ਹਾਂ. ਬਹੁਤ ਜ਼ੋਰ ਮਾਰਿਆ ਤਾਂ ਸਾਲ-ਛਿਮਾਹੀ ਬਾਅਦ ਜਲੰਧਰ ਜਾਂ ਹੁਸਿੰਆਰਪੁਰ ਦਾ ਚੱਕਰ ਲਾ ਆਏ.'
'ਮੈਂ ਤਾਂ ਤੁਹਾਡੇ ਦਰਸੰਨਾਂ ਲਈ ਆਉਣ ਹੀ ਵਾਲਾ ਸੀ.'
ਕਾਲੀ ਇਹ ਕਹਿੰਦਾ ਹੋਇਆ ਛੱਜੂ ਸੰਾਹ ਦੇ ਨਾਲ ਤੁਰ ਪਿਆ. ਉਸ ਨੇ ਚੌਧਰੀ ਦੇ ਕੋਲ ਪਹੁੰਚ ਕੇ ਉਸ ਨੂੰ ਬੰਦਗੀ ਕੀਤੀ. ਚੌਧਰੀ ਨੇ ਬੰਦਗੀ ਦਾ ਜਵਾਬ ਦਿੰਦਿਆਂ ਬਹੁਤ ਹੀ ਖੁਸੰਕ ਲਹਿਜੇ ਵਿੱਚ ਕਿਹਾ:
'ਕਦੋਂ ਆਇਆਂ?'
'ਤੜਕੇ ਦੀ ਗੱਡੀ ਆਇਆਂ.'
'ਹੂੰ.' ਚੌਧਰੀ ਕਾਲੀ 'ਤੇ ਇਕ ਹੋਰ ਨਜ਼ਰ ਸੁੱਟ ਬੋਲਿਆ.
ਜਾਣ ਤੋਂ ਪਹਿਲਾਂ ਚੌਧਰੀ ਨੇ ਉੱਥੇ ਖੜ੍ਹੇ ਲੋਕਾਂ ਨੂੰ ਧਮਕਾਉਂਦੇ ਹੋਏ ਕਿਹਾ:
'ਜੇ ਫਿਰ ਕਿਸੇ ਨੇ ਫਸਲ ਦਾ ਇਸ ਤਰ੍ਹਾਂ ਨੁਕਸਾਨ ਕੀਤਾ ਤਾਂ ਸਾਰੀ ਚਮ੍ਹਾਰਲੀ ਨੂੰ ਜ਼ਮੀਨ 'ਤੇ ਪੁੱਠੇ ਲੰਮੇ ਪਾ ਕੇ ਕੁਟਵਾਊਂਗਾ.'
ਕਾਲੀ ਨੂੰ ਇੰਝ ਲੱਗਿਆ ਜਿਵੇਂ ਇਹ ਧਮਕੀ ਉਸ ਨੂੰ ਦਿੱਤੀ ਗਈ ਹੋਵੇ. ਉਸ ਨੇ ਚੌਧਰੀ ਵਲ ਘੂਰ ਕੇ ਦੇਖਿਆ. ਚੌਧਰੀ ਨੂੰ ਉਹਦਾ ਇਸ ਤਰ੍ਹਾਂ ਦੇਖਣਾ ਬਹੁਤ ਬੁਰਾ ਲੱਗਿਆ ਅਤੇ ਉਹ ਉਸ ਹੀ ਲਹਿਜੇ ਵਿੱਚ ਬੋਲਿਆ:
'ਚਮਾਰ ਸਿਰ 'ਤੇ ਚੜ੍ਹਦੇ ਜਾਂਦੇ ਆ. ਇਹਨਾਂ ਦਾ ਦਿਮਾਗ ਖਰਾਬ ਹੋ ਗਿਆ. ਇਹਨਾਂ ਨੂੰ ਸਿੱਧਾ ਕਰਨਾ ਹੀ ਪਊਗਾ.'
'ਚੌਧਰੀ ਜੀ ਸਾਰੇ ਜਮਾਨੇ ਦੀ ਹਵਾ ਬਦਲ ਗਈ ਹੈ.' ਛੱਜੂ ਸੰਾਹ ਨੇ ਕਿਹਾ ਅਤੇ ਉਹ ਦੋਵੇਂ ਖੂਹ ਵਲ ਨਿਕਲ ਗਏ. 
ਉਹਨਾਂ ਦੇ ਜਾਂਦਿਆਂ ਹੀ ਲੋਕਾਂ ਦੀਆਂ ਗੁੰਗੀਆਂ ਜ਼ਬਾਨਾਂ ਫਿਰ ਬੋਲਣ ਲੱਗੀਆਂ. ਕੋਈ ਜੀਤੂ ਦਾ ਕਸੂਰ ਕੱਢ ਰਿਹਾ ਸੀ ਅਤੇ ਕੋਈ ਚੌਧਰੀ ਦੀ ਜ਼ਿਆਦਤੀ ਦਾ ਦੱਬੀ ਜ਼ਬਾਨ ਵਿੱਚ ਰੋਣਾ ਰੋ ਰਿਹਾ ਸੀ. ਕਾਲੀ ਛਾਤੀ ਦੁਆਲੇ ਬਾਂਹਾਂ ਲਪੇਟੀ ਜਦੋਂ ਮੰਗੂ ਦੇ ਘਰ ਸਾਹਮਣੇ ਪਹੁੰਚਿਆ ਤਾਂ ਅੰਦਰੋਂ ਜੱਸੋ ਦੀ ਗਾਲ੍ਹਾਂ ਕੱਢਦੀ ਅਵਾਜ਼ ਆ ਰਹੀ ਸੀ ਅਤੇ ਜਵਾਬ ਵਿੱਚ ਇਕ ਹੋਰ ਅਵਾਜ਼ ਗੂੰਜ ਰਹੀ ਸੀ ਕਿ ਉਹ ਉਹ ਚੌਧਰੀ ਦੀ ਦਾੜੀ ਵਿੱਚ ਬਲਦੀ ਹੋਈ ਲੱਕੜ ਲਾ ਦੇਊਗੀ.  

--------ਚਲਦਾ--------