tamoxifen mechanism of action
mail online tamoxifen
ਕਿਹੜੇ ਕਿਹੜੇ ਰਿਸ਼ਤੇ ਜੋੜੇ
ਕਿਹੜੇ ਕਿਹੜੇ ਨਾਤੇ ਟੁੱਟੇ
ਕੀਤਾ ਹਿਸਾਬ ਉਮਰ ਦਾ ਸਾਰਾ
ਸੰਝ ਦੇ ਵੇਲੇ ਸਮਝ ਇਹ ਆਈ
ਮਨਫੀ ਵਾਲਾ ਪਾਸਾ ਭਾਰੀ ।
ਵਿਹੜੇ ਦੀਆਂ ਰੱਖ ਕੰਧਾਂ ਉੱਚੀਆਂ
ਮੰਝੀ ਡਾਹਕੇ ਧੁੱਪ ਸੇਕਣੀ
ਵਿਹੜਾ ਮਾਰੂਥਲ ਬਣਾ ਕੇ
ਆਪਣੇ ਹੱਥੀਂ ਆਪਣੇ ਪਿੰਡੇ
ਬਲਦੀ ਰੇਤ ਪਾ ਲਈ ਸਾਰੀ ।
ਪੌੜੀ ਰਾਹੀਂ ਛੱਤ ਤੇ ਚੜ ਗਈ
ਛੱਤ ਮੇਰੀ ਤੇ ਧੁੱਪ ਕਿਉਂ ਫਿੱਕੀ
ਕਿਸ ਗਲਤੀ ਲਈ ਧੁੱਪਾਂ ਰੁੱਸੀਆਂ
ਬਣ ਬਿਗਾਣਾ ਸੂਰਜ ਮੇਰੇ
ਮੇਰੀ ਛੱਤ ਦੀ ਧੁੱਪ ਕਿਉਂ ਮਾਰੀ ।
ਕੰਧਾਂ ਛੱਤਾਂ ਮਕਾਨ ਬਣਾਇਆ
ਬੂਹੇ ਬਾਰੀਆਂ ਘਰ ਬਣਾਇਆ
ਬੰਦ ਕਰਕੇ ਸਭ ਬੂਹੇ ਬਾਰੀਆਂ
ਝੀੱਥਾਂ ਰਾਹੀਂ ਰਿਸ਼ਤੇ ਲਭਣੇ
ਘਰ ਦੀ ਰੂਹ ਹੀ ਹੱਥੀਂ ਸਾੜੀ ।
ਖਾਬਾਂ ਨੇ ਤਸਵੀਰਾਂ ਰੱਚੀਆਂ
ਮੰਨ ਨੇ ਝੂਠੀਆਂ ਆਹਟਾਂ ਸੁਣੀਆਂ
ਐਸੀ ਰਚਨਾ ਰਚੀ ਘਰ ਅੰਦਰ
ਹਰ ਕੰਧ ਲੱਗੀ ਰੰਗ -ਬਰੰਗੀ
ਆਪਣੇ ਹੱਥੋਂ ਆਪ ਹੀ ਹਾਰੀ ।