ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ (ਯਾਤਰਾ) (ਲੇਖ )

ਹਰਬੀਰ ਸਿੰਘ ਭੰਵਰ   

Email: hsbhanwer@rediffmail.com
Phone: +91 161 2464582
Cell: +91 98762 95829
Address: 184 ਸੀ ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India 141012
ਹਰਬੀਰ ਸਿੰਘ ਭੰਵਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amoxicillin 500mg for uti

amoxicillin for uti open amoxil classification
ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ ਲਈ ਗਏ ਹੋਏ ਸੀ, ਮੈਂ ਯਾਤਰੀਆਂ ਦੇ ਜੱਥੇ ਦਾ ਡਿਪਟੀ ਲੀਡਰ ਸੀ। ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਸਿੱਖਰ ਦੁਪਹਰੇ ਸਵਾ ਇਕ ਵਜੇ ਦੇ ਕਰੀਬ ਅਸੀਂ ਔਕਾਫ ਬੋਰਡ ਦੇ ਅਧਿਕਾਰੀਆਂ ਨਾਲ ਗੁਰਦੁਆਰਾ ਜਨਮ ਅਸਥਾਨ ਤੋਂ ਗੁ. ਪੰਜਾ ਸਾਹਿਬ ਜਾਣ ਲਈ ਰਵਾਨਾ ਹੋਏ।ਪ੍ਰੋਟੋਕੋਲ ਵਾਲੀ ਕਾਰ ਭਾਵੇਂ ਏਅਰਕੰਡੀਸ਼ੰਡ ਸੀ ਪਰ ਆਸੇ ਪਾਸੇ ਸ਼ੀਸ਼ਿਆਂ ਰਾਹੀਂ ਧੁਪ ਅੰਦਰ ਆ ਰਹੀ ਸੀ।ਮੇਨ ਰੋਡ (ਲਾਹੌਰ-ਫੈਸਲਾਬਾਦ) ਉਤੇ ਆਉਣ ਤਕ ਸਾਰਾ ਰਸਤਾ ਗੁਰਦੁਆਰਾ ਸੱਚਾ ਸੌਦਾ ਨੂੰ ਆਉਣ ਵਾਲਾ ਹੀ ਸੀ।ਰਸਤੇ ਵਿਚ ਸੇਖੂਪੁਰਾ ਸ਼ਹਿਰ ਆਇਆ, ਅਸੀਂ ਬਾਹਰ ਬਾਈਪਾਸ ਰਾਹੀਂ ਆਏ ਅਤੇ ਇਕ ਹੋਟਲ 'ਤੇ ਖਾਣਾ ਖਾਧਾ।ਹੋਟਲ ਦੇ ਬਾਹਰ ਸਾਡੇ ਢਾਬਿਆਂ ਵਾਂਗ ਬਾਹਰ ਮੰਜੇ ਡਾਹੇ ਹੋਏ ਸਨ,ਜਿਥੇ ਡਰਾਈਵਰ ਬੈਠ ਕੇ ਖਾਣਾ ਖਾ ਰਹੇ ਸਨ।ਕੁਝ ਇਕ ਨੇ ਸਾਡੇ ਨਲ ਹੱਥ ਮਿਲਾਏ ਤੇ ਹਾਲ ਚਾਲ ਪੁਛਿਆ।

   ਗੁਜਰਾਂਵਾਲਾ ਪਹੁੰਚ ਕੇ ਜੀ.ਟੀ.ਰੋਡ ਆ ਗਈ ਜੋ ਸਾਡੇ ਚੜ੍ਹਦੇ ਪੰਜਾਬ ਵਾਂਗ ਫੋਰ-ਲੇਨ ਹੈ ਤੇ ਬਹੁਤ ਵੱਧੀਆ ਸੜਕ ਹੈ ਅਤੇ ਦੋਨੋ ਪਾਸੇ ਸੰਘਣੇ ਦਰੱਖ਼ਤ ਵੀ ਲਗੇ ਹੋਏ ਹਨ।ਗੁਜਰਾਂਵਾਲਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ।ਇਸ ਨੂੰ ਹਵੇਲੀ ਰਣਜੀਤ ਸਿੰਘ ਕਿਹਾ ਜਾਂਦਾ ਸੀ। ਇਹ ਲੇਖਕ ਲਗਪਗ ੨੩ ਵਰ੍ਹੇ ਪਹਿਲਾ ਇਥੇ ਆਇਆ ਸੀ।ਅੋਕਾਫ ਬੋਰਡ ਦੇ ਡਿਪਟੀ ਅੇਡਮਨਿਸਟ੍ਰੇਟਰ ਸਯਦ ਫਰਾਜ਼ ਅੱਬਾਸੀ ਨੇ ਦਸਿਆ ਕਿ ਹੁਣੇ ਜਿਹੇ ਇਸ ਹਵੇਲੀ ਦੀ ਮੁਰੰਮਤ ਕਰਵਾਈ ਗਈ ਹੈ।ਇਥੇ ਅਸੀਂ ਇਕ ਪੈਟਰੋਲ ਪੰਪ ਤੇ ਗੱਡੀ ਵਿਚ ਪੈਟਰੋਲ ਪੁਆਉਣ ਲਈ ਰੁਕੇ।ਬਾਹਰ ਖੜੇ ਆਪਣੀਆਂ ਦੂਜੀਆਂ ਦੋ ਗੱਡੀਆਂ ਨੂੰ ਉਡੀਕ ਰਹੇ ਸਾਂ ਕਿ ਲਾਗੇ ਹੀ ਜੀ.ਟੀ.ਰੋਡ ਉਤੇ ਮੋਟਰ-ਸਾਈਕਲ 'ਤੇ ਜਾ ਰਹੇ ਦੋ ਨੋਜਵਾਨ ਮੁੰਡੇ ਸਾਨੂੰ ਦੇਖ ਕੇ ਆ ਗਏ।ਹੱਥ ਮਿਲਾ ਕੇ ਆਖਣ ਲਗੇ, "ਅਸੀਂ ਵੇਖਿਆ ਕਿ ਸਾਡੇ ਭਰਾ ਆਏ ਹਨ, ਮਿਲ ਆਈਏ।" ਉਹ ਬੜੇ ਤਪਾਕ ਨਾਲ ਗਲਾਂ ਕਰ ਰਹੇ ਸਨ।"ਬੜੀ ਮੇਹਰਬਾਨੀ, ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਆਏ ਹਾਂ ਅਤੇ ਹਸਨ ਅਬਦਾਲ ਵਿਖੇ ਪੰਜਾ ਸਾਹਿਬ ਦੇ ਦਰਸ਼ਨ ਕਰਨ ਚਲੇ ਹਾਂ।" ਮੈਂ ਜਵਾਬ ਦਿਤਾ। "ਸਾਨੁੰ ਕੋਈ ਸੇਵਾ ਦਸੋ? ਅਸੀਂ ਵੀ ਇੰਡੀਆਂ ਆਉਣਾ ਚਾਹੁੰਦੇ ਹਾਂ,   ਸਾਡਾ ਵੀਜ਼ਾ ਲਗਵਾ ਦਿਓ।" ਉਨ੍ਹਾ 'ਕੋਈ ਸੇਵਾ?; ਬਾਰੇ ਪਛਿਆ। ਫਿਰ "ਮੇਹਰਬਾਨੀ" ਆਖ ਕੇ ਮੈਂ ਕਿਹਾ ਕਿ ਸਾਨੂੰ ਪਾਕਿਸਤਾਨ ਸਰਕਾਰ ਤੇ ਲੋਕਾਂ ਵਲੋਂ ਬੜਾ ਹੀ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ।ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਦੇਸ਼ ਤੋਂ ਬਾਹਰ ਹਾਂ।ਵੀਜ਼ਾਂ ਤਾਂ ਹੀ ਲਗ ਸਕੇ ਗਾ ਜੇਕਰ ਉਧਰ ਤੁਹਾਡਾ ਕੋਈ ਰਿਸ਼ਤੇਦਾਰ ਬੁਲਾਏ, ਜਾਂ ਕਿਸੇ ਸੰਸਥਾ ਵਲੋਂ ਤੁਹਾਨੰ ਸੱਦਾ-ਪੱਤਰ ਮਿਲੇ।" ਕੂਲਰ ਤੇ ਪਾਣੀ ਪੀ ਕੇ ਉਹ ਮੁਸਕਾਨਾਂ ਖਲੇਰਦੇ ਚਲੇ ਗਏ।

ਜੀ.ਟੀ. ਰੋਡ ਦੀਨਾ (ਜੇਹਲਮ) ਵਿਖੇ ਲੇਖਕ ਅਪਣੀ ਪਤਨੀ ਨਾਲ

     ਮੇਰੀ ਪਤਨੀ ਦਾ ਜੱਦੀ ਪਿੰਡ ਜੇਹਲਮ ਲਾਗੇ ਦੀਨਾ ਹੈ, ਪਰ ਜਨਮ ਸਿਆਲਕੋਟ ਦਾ ਹੈ ਜਿਥੇ ਉਸ ਦੇ ਪਿਤਾ ਵਕਾਲਤ ਕਰਦੇ ਸਨ।ਗਲਾਂ ਗਲਾਂ ਵਿਚ ਇਸ ਬਾਰੇ ਫਰਾਜ਼ ਨੂੰ ਪਤਾ ਲਗ ਗਿਆ ਸੀ।ਗੁਜਰਾਂਵਾਲਾ ਸ਼ਹਿਰ ਵਿਚ ਜਿਥੇ ਸਿਆਲਕੋਟ ਨੂੰ ਮੁੜਣ ਵਾਲਾ ਮੋੜ ਆਇਆ ਤੇ ਜਿਥੇ ਇਕ ਬਹੁਤ ਵੱਡਾ ਬੋਰਡ ਲਗਾ ਹੋਇਆਸੀ, ਫਰਾਜ਼ ਮੈਨੂੰ ਕਹਿਣ ਲਗਾ, "ਆਪ ਕੇ ਸੁਸਰਾਲ ਕੇ ਸ਼ਹਿਰ ਕਾ ਮੋੜ ਆ ਗਿਆ ਹੈ, ਇਸੇ ਸਲਾਮ ਕੀਜੀਏ।"

     ਸੜਕ ਚੌੜੀ ਤੇ ਸਾਫ਼ ਸੁਥਰੀ ਹੋਣ ਕਰ ਕੇ ਡਰਾਈਵਰ ਬੱਟ ਨੇ ਸਪੀਡ ਤੇਜ਼ ਕਰ ਲਈ ਅਤੇ ਗੀਤਾਂ ਵਾਲੀ ਟੇਪ ਲਗਾ ਦਿਤੀ।ਮੈਂ ਵੈਸੇ ਹੀ ਗਲਾਂ ਗਲਾਂ ਵਿਚ ਆਖਿਆ ਕਿ ਪਿਛਲੀ ਵਾਰੀ ਮੈਂ ਅੱਤਾ ਉਲਾ ਖਾਂ ਦੇ ਗਾਏ ਗੀਤਾਂ ਦੀਆਂ ਕਈ ਟੇਪਾਂ ਲੈ ਕੇ ਗਿਆ ਸੀ, ਬੱਟ ਨੇ ਅੱਤਾ ਉਲਾ ਖਾਂ ਦੀ ਹੀ ਟੇਪ ਲਗਾਈ।ਇਹ ਸਿੰਘਾਪੁਰ ਦੇ ਕਿਸੇ ਸਮਾਗਮ ਵਿਚ ਗਾਏ ਹੋਏ ਗੀਤਾਂ ਦੀ ਟੇਪ ਸੀ, ਕੋਈ ਰਣਜੀਤ ਸਿੰਘ ਪ੍ਰੋਗਰਾਮ ਦੀ ਕੰਪੀਅਰ ਕਰ ਰਿਕਾ ਸੀ। ਇਹ ਸਾਡੇ ਸਾਂਝੇ ਸਭਿਆਚਾਰ ਦਾ ਪ੍ਰਤੱਖ ਪ੍ਰਮਾਣ ਸੀ।

     ਗਾਖੜ ਮੰਡੀ ਲੰਘ ਕੇ ਵਜ਼ੀਰਾਬਾਦ ਆ ਗਿਆ।ਮੈਂ ਅਪਣੀ ਪਤਨੀ ਨੰ ਦਸਿਆ ਕਿ ਇਹ  ਹਿੰਦ ਸਮਾਚਾਰ ,ਪੰਜਾਬ ਕੇਸਰੀ-ਜਗਬਾਣੀ ਅਕਬਾਰ ਗਰੁਪ ਵਾਲੇ ਲਾਲਾ ਜਗਤ ਨਾਰਾਇਣ ਦਾ ਜੱਦੀ ਸ਼ਹਿਰ ਹੈ।ਉਹ ਇਥੋਂ ਦੇ ਰਹਿਣ ਵਾਲੇ ਸਨ। ਇਹ ਸ਼ਹਿਰ ਹੁਣ ਬਹੁਤ ਵੱਡਾ ਬਣ ਗਿਆ ਹੈ, ਅਸੀਂ ਬਾਈਪਾਸ ਰਾਹੀਂ ਹੀ ਗਏ।ਅਗੇ ਗੁਜਰਾਤ ਆ ਗਿਆ, ਪੰਜਾਬੀ ਦੇ ਨਾਮਵਰ ਸ਼ਾਇਰ ਤੇ ਫਿਲਮੀ ਗੀਤਕਾਰ ਪ੍ਰੋ. ਸ਼ਰੀਫ਼ ਕੁੰਜਾਹੀ ਦਾ ਸ਼ਹਿਰ ਅਤੇ ਪੁੰਨੂ ਦੀ ਸੱਸੀ ਦਾ ਇਲਾਕਾ ਵੀ ਦੇਖਣ ਨੂੰ ਦਿਲ ਕੀਤਾ ,ਪਰ ਸਾਡੀ ਮੰਜ਼ਲ ਹਾਲੇ ਬਹੁਤ ਦੂਰ ਸੀ ਅਤੇ ਸ਼ਾਮ ਹੋ ਚਲੀ ਸੀ।ਇਥੇ ਇਕ "ਮਿਨੀਏਚਰ ਸਿਟੀ" ਨਾਂਅ ਦਾ ਮਿਉਜ਼ੀਏਮ ਹੈ ਜਾਂ ਸ਼ਾਨਦਾਰ ਹੋਟਲ, ਦੂਰੋਂ ਬੋਰਡ ਪੜ੍ਹਿਆ ਸੀ।

     ਲਾਲਾ ਮੂਸਾ ਸ਼ਹਿਰ ਲੰਘ ਕੇ ਇਕ ਕੰਪਲੈਕਸ ਵਿਚ ਚਾਹ ਪੀਣ ਲਗੇ।ਇਥੇ ਕਾਫੀ ਚਹਿਲ ਪਹਿਲ ਸੀ।ਇਕ ਕਾਰ ਵਿਚੋਂ ਉਤਰ ਕੇ ਤਿੰਨ ਬੰਦੇ ਇਧਰ ਆਏ, ਸਾਡੇ ਨਾਲ ਹੱਥ ਮਿਲਾ ਕੇ ਕਹਿਣ ਲਗੇ, "ਤੁਹਾਨੂੰ ਦੇਖਿਆ, ਸੋਚਿਆ ਇਥੇ ਹੀ ਖਾਣਾ ਖਾ ਲਈਏ।ਇਸ ਸਾਹਬ ਨੂੰ ਅਜ ਤਰੱਕੀ ਮਿਲੀ ਹੈ,ਇਸ ਨੇ ਸਾਨੂੰ ਖਾਣਾ ਖੁਆਉਣਾ ਹੈ, ਆਓ ਤੁਸੀਂ ਵੀ ਸ਼ਾਮਿਲ ਹੋਵੋ।" ਉਨ੍ਹਾਂ ਦਾ ਧੰਨਵਾਦ ਕਰਦਿਆਂ ਅਸੀਂ ਦਸਿਆ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਪੰਜਾ ਸਾਹਿਬ ਜਾ ਰਹੇ ਹਾਂ। "ਗੁਰੂ ਨਾਨਕ ਸਾਡੇ ਵੀ ਗੁਰੂ ਹਨ", ਉਸ ਨੇ ਇਕ ਦੰਮ ਆਖਿਆ।ਅਸੀਂ ਉਨ੍ਹਾਂ ਦੇ ਖੁਲ੍ਹੇ ਡੁਲ੍ਹੇ ਤੇ ਹੰਸਮੁਖ ਸੁਭਾਅ 'ਤੇ ਗਦਗਦ ਹੋ ਗਏ।ਇਥੇ ਇਕ ਨਵੀਂ ਚੀਜ਼ ਦੇਖੀ, ਹਰ ਮੇਜ਼ 'ਤੇ ਪਾਣੀ ਦੇ ਠੰਡੇ ਜੱਗ ਦੀ ਥਾਂ ਇਥੇ ਠੰਡੇ ਪਾਣੀ ਦੀ ਛੋਟੀ ਜਿਹੀ ਘੜੋਲੀ ਪਈ ਸੀ।ਉਸ ਚੋਂ ਪਾਣੀ ਪੀਤਾ, ਬਹੁਤ ਠੰਡਾ ਸੀ ਤੇ ਮਿੱਟੀ ਦੀ ਸੋਂਧੀ ਸੋਂਧੀ ਖੁਸ਼ਬੂ ਆ ਰਹੀ ਸੀ।ਚਾਹ ਪੀ ਕੇ ਆਪਣੀ ਮੰਜ਼ਲ ਵਲ ਫਿਰ ਰਵਾਨਾ ਹੋਏ।ਮੈਂ ਫਰਾਜ਼ ਨੂੰ ਕਿਹਾ, "ਤੁਸੀਂ ਆਪਣੇ ਤਹਿਜ਼ੀਬ ਨੂੰ ਸੰਭਾਲ ਕੇ ਰਖਿਆ ਹੈ, ਅਸੀਂ ਤਾਂ ਪੱਛਮੀ ਸਭਿਆਂਚਾਰ ਦੇ ਪ੍ਰਭਾਵ ਵਿਚ ਆ ਰਹੇ ਹਾਂ, ਖਾਸ ਕਰ ਸਾਡੀ ਨੌਜਵਾਨ ਪੀੜੀ।ਤੁਹਾਡੇ ਇਥੈ ਬਹੁਤ ਘਟ ਲੋਕਾਂ ਦੇ ਪੈਂਟ ਬੁਸ਼ਰਟ ਪਾਈ ਦੇਖੀ ਹੈ।ਬਹੁਤੇ ਲੋਕਾਂ ,ਭਾਵੇਂ ਕਿ ਉਹ ਵੱਡੇ ਵੱਡੇ ਅਹੁਦਿਆਂ ਉਤੇ ਕੰਮ ਕਰ ਰਹੇ ਹਨ, ਕਮੀਜ਼ ਸਲਵਾਰ, ਜੋ ਤੁਹਾਡਾ ਕੌਮੀ ਲਿਬਾਸ ਹੈ, ਪਹਿਣੇ ਹੋਏ ਹਨ ਜੋ ਬਹੁਤ ਹੀ ਚੰਗੀ ਗਲ ਹੈ।ਤੁਹਾਡੇ ਗਾਇਕਾਂ ਨੇ ਸਾਫ਼ ਸੁਥਰੇ ਗੀਤ ਗਾਏ ਹਨ, ਭਾਵੇਂ ਕਿ ਨੌਜਵਾਨ ਪੀੜੀ ਦਾ ਝੁਕਾਅ ਪੋਪ ਸੰਗੀਤ ਵਲ ਵੱਧ ਰਿਹਾ ਹੈ।" ਫਰਾਜ਼ ਕਹਿਣ ਲਗਾ ਕਿ ਸਾਡੇ ਨੌਜਵਾਨਾਂ ਉਤੇ ਵੀ ਪੱਛਮੀ ਕਲਚਰ ਦਾ ਅਸਰ ਹੋ ਰਿਹਾ ਹੈ, ਪਰ ਬਹੁਤਾ ਨਹੀਂ। ਆਪਣੀ ਗਲ ਜਾਰੀ ਰਖਦਿਆਂ ਮੈਂ ਕਿਹਾ, "ਸਾਡੇ ਬੱਚੇ ਮਾਤਾ ਪਿਤਾ ਨੂੰ ਮੌਮ ਡੈਡ ਕਹਿਣ ਲਗੇ ਹਨ ਤੇ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਅੰਕਲ ਤੇ ਆਟੀ, ਪਤਾ ਹੀ ਨਹੀਂ ਲਗਦਾ ਕਿ ਇਹ ਅੰਕਲ ਚਾਚਾ ਤਾਇਆ,ਮਾਮਾ, ਮਾਸੜ  ਜਾਂ ਫੁਫੜ ਹੈ, ਪਰ ਤੁਹਾਡੇ ਹਾਲੇ ਵੀ ਮਾਂ ਪਿਓ ਨੰ ਅੱੱਬਾ ਅੰੰਮੀ, ਚਾਚਾ ਚਾਚੀ ਆਦਿ ਕਿਹਾ ਜਾਂਦਾ ਹੈ ਜਿਸ ਵਿਚ ਪਿਆਰ,ਸਤਿਕਾਰ ਤੇ ਅਪਣਤ ਵੀ ਹੈ।" ਬੱਟ ਕਹਿਣ ਲਗਾ, "ਅਸੀਂ ਅੰਕਲ ਤੇ ਆਟੀ ਸਿਰਫ਼ ਗੈਰਾਂ ਵਾਸਤੇ ਵਰਤਦੇ ਹਾਂ, ਆਪਣੇ ਮਾਂ ਪਿਓ ਤੇ ਸਾਰੇ ਰਿਸ਼ਤੇਦਾਰਾਂ ਨੂੰ ਚਾਚਾ, ਚਾਚੀ, ਤਾਇਆ ਤਾਈ, ਮਾਮੂੰ ਮਾਮੀ ਵਗੈਰਾ ਆਖ ਕੇ ਹੀ ਬੁਲਾਂਦੇ ਹਾਂ।"

     ਖਾਰੀਆਂ ਸ਼ਹਿਰ ਲੰਘੇ ਤਾਂ ਆਸੇ ਪਾਸੇ ਕਾਫੀ ਸ਼ੰਘਣਾ ਜੰਗਲ ਦਿਖਾਈ ਦਿਤਾ।"ਇਥੋਂ ਪਹਾੜੀ ਇਲਾਕਾ ਸ਼ੁਰੂ ਹੋ ਗਿਆ ਹੈ" ਡਰੀeਵਰ ਬੱਟ ਨੇ ਦਸਿਆ।ਸਰਾਏ ਆਲਮਗੀਰ ਲੰਘਦਿਆ ਹੀ ਦਰਿਆ ਜੇਹਲਮ ਦਾ ਕਿਨਾਰਾ ਸਾਹਮਣੇ ਦਿਖਾਈ ਦੇ ਰਿਹਾ ਸੀ।ਕਿਨਾਰੇ ਦੇ ਨੇੜੇ ਬਹੁਤ ਖੁਬਸੂਰਤ ਨਵੀਆਂ ਇਮਾਰਤਾਂ ਆਪਣੀ ਸ਼ਾਨ ਦਾ ਪ੍ਰਗਟਾਵਾ ਕਰ ਰਹੀਆਂ ਸਨ।ਦਰਿਆ ਉਤੇ ਨਵਾਂ ਪੁਲ ਬਣਿਆ ਹੋਇਆ ਸੀ।ਮੈਂ ਆਪਣੇ ਸਾਥੀਆਂ ਨੂੰ ਦਸਿਆ ਕਿ ਨਵੰਬਰ ੧੯੮੧ ਵਿਚ ਜਦੋਂ ਅਸੀਂ ਰਾਵਲਪਿੰਡੀ ਵਿਖੇ ਜਨਰਲ ਜ਼ਿਆ-ਉਲ-ਹੱਕ ਨੂੰ ਮਿਲ ਕੇ ਲਾਹੌਰ ਗਏ ਸੀ, ਤਾਂ ਜੇਹਲਮ ਦਰਿਆ ਉਤੇ ਅੰਗਰੇਜ਼ਾਂ ਦੇ ਸਮੇ ਦਾ ਬਣਿਆ ਹੋਇਆ ਪੁਰਾਣਾ ਪੁਲ ਸੀ।ਬੱਟ ਕਹਿਣ ਲਗਾ, "ਉਹ ਪੁਲ ਸ਼ਹਿਰ ਵਿਚ ਹੈ, ਆਪਾਂ ਬਾਈਪਾਸ ਜਾ ਰਹੇ ਹਾਂ।" ਮੈਂ ਫਰਾਜ਼ ਨੂੰ ਦਸਿਆ ਕਿ ਇਹ ਸਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ ਸਥਾਨ ਹੈ।" ਹਮ ਨੇ ਆਪ ਕੋ ਦੋ ਪ੍ਰਾਈਮ ਮਨਿਸੱਟਰ ਦੀਏ ਹੈਂ ", ਫਰਾਜ਼ ਨੇ ਸ੍ਰੀ ਗੁਜਰਾਲ ਤੇ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆ ਕਿਹਾ। "ਹਮ ਨੇ ਵੀ ਆਪ ਕੋ ਦੋ ਫੋਜੀ ਡਿਕਟੇਟਰ ਦੀਏ ਹੈਂ," ਮੈਂ ਮੋੜਵਾਂ ਜਵਾਬ ਦਿਤਾ।ਮੇਰਾ ਭਾਵ ਜਨਰਲ ਜ਼ਿਆ-ਉਲ-ਹੱਕ ਅਤੇ ਜਨਰਲ ਪਰਵੇਜ਼ ਮੁਸ਼ੱਰਫ਼ ਤੋਂ ਸੀ।ਸਾਰੇ ਹੱਸ ਪਏ।ਜੇਹਲਮ ਸ਼ਹਿਰ ਵੀ ਦੂਰ ਤਕ ਫੈਲਿਆ ਹੋਇਆ ਹੈ।ਸਾਡੇ ਸ਼ਹਿਰਾਂ ਵਾਂਗ ਉਧਰਲੇ ਸ਼ਹਿਰ ਵੀ ਬੜੀ ਤੇਜ਼ੀ ਨਾਲ ਵੱਧੇ ਹਨ।ਨਵੀਆਂ ਕਾਲੋਨੀਆਂ ਤਾ ਯੁਰਪੀਨੀ ਦੇਸ਼ਾਂ ਦਾ ਭੁਲੇਖਾ ਪਾਉਂਦੀਆਂ ਹਨ।ਸਾਡੇ ਨਾਲੋਂ ਸ਼ਹਿਰਾਂ ਵਿਚ ਹਰਿਆਵਲ ਬਹੁਤ ਹੈ, ਦਰੱਖ਼ਤ ਲਗਾਉਣ ਵਲ ਉਨ੍ਹਾ ਬਹੁਤ ਧਿਆਨ ਦਿਤਾ ਹੈ।ਸਾਡੇ ਵਾਂਗ ਗੰਦੀ ਬਸਤੀਆਂ, ਝੁੱਗੀ ਝੌਂਪੜੀਆਂ ਵੀ ਬਹੁਤ ਹੀ ਘਟ ਹਨ, ਸ਼ਹਿਰਾਂ ਵਿਚ ਥਾਂ ਥਾਂ ਕੂੜਾ ਕਰਕਟ ਵੀ ਨਹੀ ਪਿਆ।ਸਾਡੇ ਸ਼ਹਿਰਾਂ ਵਿਚ ਬਹੁਤਾ ਗੰਦ ਦੂਜੇ ਸ਼ੁਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੇ ਪਾਇਆ ਹੈ।ਸ਼ਹਿਰਾਂ ਵਿਚ ਪ੍ਰਦੂਸ਼ਨ ਵੀ ਘਟ ਹੈ। ਦਰਅਸਲ ਪਾਕਿਸਤਾਨ ਸਰਕਾਰ ਨੇ ਸ਼ਹਿਰਾਂ ਵਿਚ ਇੰਡਸਟਰੀ ਨਹੀਂ ਲਗਾਉਣ ਦਿਤੀ, ਸਾਰੀ ਇੰਡਸਟਰੀ ਸ਼ਹਿਰਾਂ ਤੋਂ ਬਾਹਰ ਦੂਰ ਹੈ।

   ਜੇਹਲਮ ਲੰਘੇ ਤਾਂ ਮੀਲ ਪੱਥਰਾਂ ਉਤੇ ਦੀਨੇ ਦਾ ਨਾਂਅ ਆਉਣ ਲਗਾ।ਜੇਹਲਮ ਤੋਂ ੧੫ ਕੁ ਕਿਲੋਮੀਟਰ ਅਗੇ ਹੈ।ਛੋਟੀਆਂ ਛੋਟੀਆਂ ਪਹਾੜੀਆਂ ,ਸ਼ੰਘਣੇ ਜੰਗਲ ਤੇ ਦਰਿਆ ਨੇੜੇ ਹੋਣ ਕਰ ਕੇ ਕਈ ਛੋਟੇ ਛੋਟੇ ਨਦੀਆਂ ਨਾਲਿਆਂ ਵਿਚ ਘਿਰਿਆ ਦੀਨਾ ਹੁਣ ਇਕ ਬਹੁਤ ਵੱਡਾ ਕਸਬਾ ਬਣ ਚੁਕਾ ਹੈ।ਵੈਸੇ ਆਮ ਪਿੰਡਾਂ ਵਰਗਾ ਹੀ ਪਿੰਡ ਹੈ।ਇਹ ਦਾਦਾ ਸਾਹਿਬ ਫਾਲਕੇ ਅਵਾਰਡ ਤੇ ਆਸਕਰ ਅਚਾਰਡ ਜੇਤੂ ਨਾਮਵਰ ਉਰਦੂ ਸ਼ਾਇਰ  ਤੇ ਮੌਸਮ, ਖੁਸ਼ਬੂ, ਮਾਚਸ ਵਰਗੀਆਂ ਖੁਬਸੂਰਤ ਫਿਲਮਾਂ ਬਣਾਉਣ ਵਾਲੇ ਗੁਲਜ਼ਾਰ, ਜਿਸ ਦਾ ਅਸਲੀ ਨਾਅ ਸੰਪੂਰਨ ਸਿੰਘ ਕਾਲਰਾ ਹੈ, ਦਾ ਜੱਦੀ ਪਿੰਡ ਹੈ ਤੇ ਮੇਰੀ ਪਤਨੀ ਦਾ ਵੀ।ਮੇਰੀ ਪਤਨੀ ਜਦੋਂ ਤਿੰਨ ਕੁ ਸਾਲਾਂ ਦੀ ਸੀ ਤਾਂ ਕਿਸੇ ਤਿਓਹਾਰ ਵਾਲੇ ਦਿਨ ਆਪਣੇ ਭਰਾ ਦੀ ਉਂਗਲ ਫੜ ਕੇ ਬਾਜ਼ਾਰ ਜਾ ਰਹੀ ਸੀ ਕਿ ਭੀੜ ਵਿਚ ਉਂਗਲ ਛੁਟ ਗਈ ਅਤੇ ਉਹ ਤਰਦੀ ਤੁਰਦੀ ਜੰਗਲ ਵਿਚ ਜਾ ਪਹੰਚੀ।ਉਸ ਨੂੰ ਲਭਣ ਲਈ ਪਿੰਡ ਵਿਚ ਢੰਡੋਰਾ ਪਿਟਵਾਇਆ ਗਿਆ ਤੇ ਚਾਰੇ ਪਾਸੇ ਬੰਦੇ ਲਭਣ ਲਈ ਭੇਜੇ ਗਏ।ਉਹ ਜੰਗਲ ਵਿਚ ਘਬਰਾਈ ਹੋਈ ਤੇ ਰੋਂਦੀ ਹੋਈ ਮਿਲੀ। ਅਸੀਂ ਇਥੇ ਗੱਡੀ ਰੋਕ ਲਈ।ਬਾਜ਼ਾਰ ਵਿਚ ਚਕਰ ਲਗਾ ਕੇ ਤਸਵੀਰਾਂ ਖਿਚਵਾਈਆਂ। ਮੇਰੀ ਪਤਨੀ ਬੜੀ ਭਾਵੁਕ ਹੋ ਗਈ ਸੀ, ਵਾਰ ਵਾਰ ਕਹਿ ਸ਼ੀ, "ਦੇਖਿਆ ਜੇ ਮੇਰਾ ਪਿੰਡ ਕਿੰਨਾ ਸੁਹਣਾਂ ਹੈ, ਸ਼ਾਂਤ ਤੇ ਹਰਿਆਵਲ ਨਾਲ ਹਰਿਆ ਭਰਿਆ।ਉਸ ਨੇ ਆਪਣੇ ਨਾਲ ਲਿਜਾਣ ਲਈ ਮਿੱਟੀ ਦਾ ਇਕ ਬੁਕ ਭ੍ਿਰਰਆ।ਇਸ ਵਿਚ ਰੇਤਾ ਸੀ, ਵਾਪਸੀ ਵਾਲੇ ਦਿਨ ਕੁਦਰਤੀ ਉਸ ਦਾ ਜਨਮ ਦਿਨ ਸੀ। ਉਸ ਨੇ ਥੋੜਾ ਅੰਦਰ ਜਾ ਕੇ ਇਕ ਖੇਤ ਚੋਂ ਪਲਾਸਟਿਕ ਦਾ ਇਕ ਲਿਫ਼ਾਫ਼ਾ  ਆਪਣੀ ਇਸ ਮਿਟੀ ਦਾ ਭਰ ਕੇ ਲਿਆਂਦਾ,ਤੇ ਮੈਨੂੰ ਆਖਣ ਲਗੀ, "ਜਦੋਂ ਮੈਂ ਮਰ ਗਈ, ਮੇਰੀਆਂ ਅਸਥੀਆਂ ਨਾਲ ਹੀ ਇਹ ਮਿੱਟੀ ਵੀ ਜਲ ਪਰਵਾਹ ਕਰ ਦੇਣਾ।" ਮੈਂ ਸੋਚਾਂ ਵਿਚ ਗੁਆਚ ਗਿਆ ਕਿ ਕਿੰਨਾ ਮੋਹ ਹੁੰਦਾ ਹੈ ਸਾਨੂੰ ਆਪਣੀ ਮਿੱਟੀ ਨਾਲ। ਫਰਾਜ਼ ਨੇ ਦੀਨਾ ਦੇ ਬਾਜ਼ਾਰ ਵਿਚ ਹੀ ਇਕ ਬਹੁਤ ਵੱਧੀਆ ਹੋਟਲ ਵਿਚ ਸਾਨੂੰ ਚਾਹ ਪਿਲਾਈ।ਕਹਿਣ ਲਗਾ, " ਆਂਟੀ ਜੀ,ਮੁਝੇ ਪਤਾ ਹੋਤਾ ਕਿ ਆਜ ਆਪ ਕਾ ਜਨਮ ਦਿਨ ਹੈ, ਤੋ ਆਪ ਕੇ ਲੀਏ ਕੋਈ ਗਿਫ਼ਟ ਲੇ ਕਰ ਆਤਾ।"

    ਦੀਨਾ ਤੋਂ ਅਗਲੇ ਸ਼ਹਿਰ ਅਸੀਂ ਗੱਡੀ ਵਿਚ ਪੈਟਰੋਲ ਪੁਆaਣ ਲਈ ਰਕੇ, ਤਾ ਜਦੋ ਕਾਰ ਲਾਗੇ ਖੜੇ ਸਾਂ, ਤਾ ਇਕ ਬਹੁਤ ਸੁਣੀ ਕਾਰ ਸਾਡੇ ਕੋਲ ਰੁਕੀ,ਉਹਨਾਂ ਵੀ ਪੈਟਰੋਲ ਪੁਆਉਣਾ ਸੀ। ਕਾਰ ਵਿਚ ਬੈਠੀ ਇਕ ਪੜ੍ਹੀ ਲਿਖੀ ਤੇ ਬਹੁਤ ਹੀ ਅਮੀਰ ਅੋਰਤ ਸਾਨੂੰ ਮੁਖਾਤਿਬ ਹੋ ਕੇ ਬੋਲੀ,"ਮੁਆਫ ਕਰਨਾ, ਮੈਂ ਤੁਹਾਡੇ ਨਾਲ ਗਲ ਕਰ ਸਕਦੀ ਹਾਂ?" ਮੇਰੀ ਪਤਨੀ ਨੇ ਕਿਹਾ,"ਕਿਉਂ ਨਹੀਂ,ਜ਼ਰੂਰ,ਸਾਨੂੰ ਖੁਸੀ ਹੋਏ ਗੀ।" ਉਹ ਖੁਸ ਹੋ ਗਈ,ਪੁਛਣ ਲਗੀ," ਇੱਧਰ ਕਿਵੇਂ ਆਏ?" ਮੈਂ ਜਵਾਬ ਦਿਤਾ,"ਗੁਰਦੁਆਰਿਆਂ ਦੇ ਦਰਸ਼ਨ ਕਰਨ ਆਏ ਹਾਂ।" 
" ਕਿਹੋ ਜਿਹਾ ਲਗਾ ਪਾਕਿਸਤਾਨ?" ਉਸ ਨੇ ਪੁਛਿਆ।
"ਬਹੁਤ ਖੁਬਸੂਰਤ, ਮੁਲਕ ਵੀ ਤੇ ਮੁਲਕ ਦੇ ਲੋਕ ਵੀ", ਮੈਂ ਜਵਾਬ ਦਿਤਾ।
"ਫਿਰ ਵੀ ਆਉਣਾ,",ਉਸ ਨੇ ਬੜੇ ਪਿਆਰ ਨਾਲ ਕਿਹਾ।
"ਜ਼ਰੂਰ ਆਵਾਂ ਗੇ," ਕਹਿੰਦੇ ਹੋਏ ਮੈਂ ਦਸਿਆ ਕਿ ਮੇਰੀ ਪਤਨੀ ਦਾ ਜੱਦੀ ਪਿੰਡ ਦੀਨਾ ਹੈ।
"ਹਾਂ, ਇਹ ਇਲਾਕਾ ਸਿੱਖਾਂ ਨੇ ਵਸਾਇਆ ਸੀ," ਉਸ ਦਸਿਆ ਤੇ ਸਲਾਮ ਕਹਿ ਕੇ ਆਪਣੀ ਰਾਹ ਤੁਰ ਗਈ।