ਦੋਆਬਾ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਤੇ ਪੁਸਤਕ ਰਿਲੀਂਜ
(ਖ਼ਬਰਸਾਰ)
ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਖੇ ਦੋਆਬਾ ਲਿਖਾਰੀ ਸਭਾ ਗੜ੍ਹਸ਼ੰਕਰਵੱਲੋਂ ਮਾਂ_ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੀਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪਵਨ ਹਰਚੰਦਪੁਰੀ, ਮਦਨ ਵੀਰਾ ਅਤੇ ਪ੍ਰੋ. ਸੰਧੂ ਵਰਿਆਣਵੀ ਨੇ ਕੀਤੀ। ਇਸ ਮੌਕੇ ਪਰਵਾਸੀ ਭਾਰਤੀ ਮੁਖਤਿਆਰ ਸਿੰਘ ਹੈਪੀ ਹੀਰ ਨੇ ਸ਼ਮਾ ਰੋਸ਼ਨ ਕਰਕੇ ਉਦਘਾਟਨੀ ਰਸਮ ਨਿਭਾਈ।ਪ੍ਰੋ. ਸੰਧੂ ਵਰਿਆਣਵੀ ਨੇ ਆਏ ਲੇਖਕਾਂ, ਕਵੀਆਂ, ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੀਆਂ ਪ੍ਰਾਪਤੀਆਂ, ਸਰਗਰਮੀਆਂ ਬਾਰੇ ਂਿਕਰ ਕੀਤਾ। ਇਸ ਮੌਕੇ ਸ਼ਾਇਰ ਸਵਰਨ ਸਿੰਘ ਪਰਵਾਨਾ ਨੂੰ ਮੇਜਰਸਿੰਘ ਮੌਜੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਜਦਕਿ ਲੇਖਿਕਾ ਰਾਜ ਕੌਰ ਨੂੰ ਅੰਮ੍ਰਿਤਾ ਪ੍ਰੀਤਮਐਵਾਰਡ ਨਾਲ ਸਨਮਾਨਿਆ ਗਿਆ। ਇਨ੍ਹਾਂ ਤੋਂ ਇਲਾਵਾ ਰਜਿੰਦਰ ਸਿੰਘ ਪ੍ਰਦੇਸ਼ੀ ਨੂੰ ਉਲਫਤ ਬਾਜਵਾ ਪੁਰਸਕਾਰ, ਹਰਬੰਸ ਸਿੰਘ ਕੈਂਥ ਨੂੰ ਲਾਲ ਸਿੰਘ ਦਿਲ ਪੁਰਸਕਾਰ ਨਾਲ ਅਤੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਸੰਚਾਲਕ ਸੋਢੀਰਾਣਾ ਅਤੇ ਮੱਖਣ ਕ੍ਰਾਂਤੀ ਨੂੰ ਗੁਰਦਾਸ ਰਾਮ ਆਲਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਗਵੰਤ ਰਸੂਲਪੁਰੀਨੂੰ ਕਹਾਣੀ ਖੇਤਰ ਵਿਚ ਪਾਏ ਯੋਗਦਾਨ ਲਈ ਵੀ ਸਨਮਾਨਤ ਕੀਤਾ।ਪ੍ਰਧਾਨਗੀ ਮੰਡਲ ਵੱਲੋਂ ਡਾ. ਤੇਜਵੰਤ ਮਾਨ, ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ aਚ ਸੁੱਚਾ ਸਿੰਘਮਾਨ ਦੇ ਦੋ ਕਾਵਿ ਸੰਗ੍ਰਹਿ “ਹਲੂਣਾਂ ਅਤੇ “ਵੰਗਾਰਂ, ਅਮਰੀਕ ਸਿੰਘ ਕੰਗ ਦਾ ਕਾਵਿ ਸੰਗ੍ਰਹਿ “ਮੈਂ ਰਾਹੀਂ ਬਿਖੜੇ ਰਾਹਾਂ ਦਾਂ, ਸੁਰਿੰਦਰ ਸਹਿਰਾ ਦਾ ਗਂਲ ਸੰਗ੍ਰਹਿ “ਹਵਨਂ ਅਤੇ ਤਾਰਾ ਸਿੰਘ ਚੇੜਾ ਦਾ ਕਾਵਿ ਸੰਗ੍ਰਹਿ “ਤੂੰ ਬਿਰਹਾਰੰਗ ਰੱਤੜਾਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।ਕਵੀ ਦਰਬਾਰ ਵਿੱਚ ਕੁਲਵਿੰਦਰ ਕੁੱਲਾ ਨੇ “ਇਹ ਮੰਜਰ ਕੇਹੇ ਵਰ੍ਹਾਉਣੇ ਅੱਖਾਂ ਵਿੱਚ ਤਰ ਰਹੇ ਨੇਂਗੁਰਮੀਤ ਸਿੰਘ ਸਵਾਮੀ ਬਠਿੰਡਾ ਨੇ “ਦੇਸ਼ ਲਈ ਵਾਰ ਦਿੱਤੀ ਜਿਨ੍ਹਾਂ ਕੀਮਤੀ ਜਵਾਨੀ ਦੋਸਤੋਂ, ਕੇ.ਐਸ. ਕੰਗਲੁਧਿਆਣਾ ਨੇ “ਨੀ ਮਾਏਂ ਮੈਨੂੰ ਖੇੜਿਆਂ ਦੇ ਨਾਲ ਨਾ ਤੋਰਂ ਆਦਿ ਪੇਸ਼ ਕਰਕੇ ਸਰੋਤਿਆਂ ਦੀ ਵਾਹ_ਵਾਹ ਖੱਟੀ।ਇਸ ਸਮੇਂ ਕਵੀਆਂ ਨੇ ਦੇਸ਼ ਭਗਤੀ ਤੋਂ ਇਲਾਵਾ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਦੀਆਂ ਕਵਿਤਾਵਾਂ ਨਾਲਸਮਾਂ ਬੰਨ੍ਹੀ ਰੱਖਿਆ।ਇਸ ਮੌਕੇ ਸੁਖਦੇਵ ਨਡਾਲੋ, ਨਵਤੇਜ ਗੜ੍ਹਦੀਵਾਲਾ, ਤਰਸੇਮ ਸਾਕੀ, ਸਾਬੀ ਈਸਪੁਰੀ, ਦੇਵਦਿਲਦਾਰ, ਚਰਨਜੀਤ ਚੰਨ, ਅਮਰੀਕ ਹਮਰਾਜ, ਕੁਲਵਿੰਦਰ ਫੁੱਲ, ਸੰਤੋਖ ਸਿੰਘ ਵੀਰ, ਪਰਮਿੰਦਰ ਬੀਹੜਾ, ਪ੍ਰੋ.ਜੇ.ਬੀ. ਸੇਖੋਂ, ਅਮਰੀਕ ਬੱਗਾ, ਦੇਸ ਰਾਜ ਬਾਲੀ, ਰਣਜੀਤ ਪੋਸੀ, ਸ਼ਾਮ ਸੁੰਦਰ ਕਪੂਰ, ਮੱਖਣ ਕ੍ਰਾਂਤੀ ਸੋਢੀ ਰਾਣਾ,ਸਤਨਾਮ ਸਿੰਘ ਮੱਲ੍ਹੀ, ਪ੍ਰੀਤ ਨੀਰਪੁਰੀ, ਹਰਿੰਦਰ ਸਾਹਿਲ, ਕ੍ਰਿਸ਼ਨ ਗੜ੍ਹਸ਼ੰਕਰੀ, ਬਲਵੀਰ ਸਿੰਘ, ਰਾਜ ਕੌਰ,ਗੁਲਾਂਰ ਸਿੰਘ ਸੌਂਕੀ, ਸੋਹਣ ਸਿੰਘ ਸੂੰਨੀ, ਹਰਬੰਸ ਕੈਂਥ ਅਤੇ ਜਗਤਾਰ ਨਿਰਮਲ ਆਦਿ ਲੇਖਕਾਂ ਨੇ ਹਾਂਰੀਲਗਵਾਈ।ਜਸਵੀਰ ਬੇਗਮ ਪੁਰੀ ਨੇ ਕਿਤਾਬਾਂ ਦਾ ਸਟਾਕ ਲਗਾਇਆ। ਸਮਾਗਮ ਵਿੱਚ ਕਹਾਣੀਕਾਰ ਅਜਮੇਰਸਿੱਧੂ ਵੀ ਹਾਂਰ ਸਨ। ਅੰਤ ਵਿੱਚ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬ ਲੇਖ ਸਭਾ ਨੇ ਸੰਬੋਧਨ ਕਰਦਿਆਂਲੇਖਕਾਂ, ਬੁੱਧੀਜੀਵੀਆਂ, ਸਰੋਤਿਆਂ ਨੂੰ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਲਈ ਸੁਚੇਤ ਕਰਦਿਆਂ ਪ੍ਰਭਾਵਸ਼ਾਲੀਤਕਰੀਰ ਕੀਤੀ। ਅਵਤਾਰ ਸਿੰਘ ਸਿੱਧੂ ਨੇ ਮੰਚ ਸੰਚਾਲਨ ਕੀਤਾ। ਡਾ. ਬਿੱਕਰ ਸਿੰਘ ਪਿੰ੍ਰਸੀਪਲ ਨੇ ਸਭ ਦਾ ਧੰਨਵਾਦ ਕੀਤਾ।
