ਪ੍ਰਾਇਮਰੀ ਸਕੂਲ (ਗੀਤ )

ਨਿਪੂ ਦੇਵਗੁਣ    

Email: amardevgun@gmail.com
Address:
United States
ਨਿਪੂ ਦੇਵਗੁਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਸ ਊੜੇ ਊੱਠ ਤੋਂ ਪੜਾਈ ਸ਼ੁਰੂ ਕੀਤੀ, ਕੱਲ ਚਿਰਾਂ ਬਾਅਦ ਪਰਤੱਖ ਦੇਖਿਆ,
      ਹੋਰ ਵੀ ਬਥੇਰੇ ਲੋਕੀਂ ਵੇਖ ਵੇਖ ਤੁਰਗੇ, ਮੈਂ ਲੋਕਾਂ ਤੋਂ ਖਲੋਕੇ ਜ਼ਰਾ ਵੱਖ ਦੇਖਿਆ। 
     
ਕਿ ਚੇਤਿਆਂ ਚ' ਬਹੁੜਿਆ ਪਰੈਂਮਰੀ ਸਕੂਲ ਓਹੋ, ਨਾਲੇ ਫੱਟੀ ਕਲਮ ਦਵਾਤ ਯਾਦ ਆ ਗਈ,
      ਬੋਰੀ ਨੂੰ ਵਿਚਾਲੋਂ ਵੱਡ ਲਾਈਆਂ ਉਤੇ ਤਣੀਆਂ, ਮੋਡੇ ਉਤੇ ਟੰਗੀ ਵੀ ਸੌਗਾਤ ਯਾਦ ਆ ਗਈ,

      ਨਾਂ ਹੀ ਓਨਾਂ ਖੁੱਲਾ ਡੁੱਲਾ ਨਾਂਹੀ ਕੀਤੀ ਰੀਸ ਓ੍ਹਨੇ, ਡੀਜ਼ਲ ਦਾ ਬੈਗ ਵੀ ਮੈਂ ਰੱਖ ਦੇਖਿਆ,
      ਜਿਸ ਊੜੇ Aਠ ਤੋਂ ਪੜਾਈ ਸ਼ੁਰੂ ਕੀਤੀ ਸੀ ਕੱਲ ਚਿਰਾਂ ਬਾਅਦ ਪਰਤੱਖ ਦੇਖਿਆ, 
     
ਖੁੱਲਾ ਜਿਹਾ ਝੱਗਾ ਉਤੋਂ ਢਿਲਾ ਲਾਲ ਪਟਕਾ ਤੇ, ਤੋਬਰੀ ਜੀਅ ਪੈਂਟ ਨਾਲ ਚੱਪਲਾਂ ਸੀ ਭੂਰੀਆਂ,
      ਓਨਾਂ ਚਿਰ ਦਿਨ ਨਿਰਾ ਸੂੰਨਾਂ ਸੁੰਨਾਂ ਜਾਪਦਾ ਸੀ, ਜਿਨਾਂ ਚਿਰ ਭੈਣਜੀ ਤੋਂ ਪੈਂਦੀਆਂ ਨਾਂ ਘੂਰੀਆਂ,

      ਕੰਨ ਵੀ ਬਥੇਰੇ ਫੜੇ ਲਾਡਲਾ ਵੀ ਬਹੁਤ ਸੀ ਮੈਂ, ਡੰਡੇ ਦਾ ਸਵਾਦ ਵੀ ਜੀ ਚੱਖ ਦੇਖਿਆ,
      ਜਿਸ ਊੜੇ ਊਠ ਤੋਂ ਪੜਾਈ ਸ਼ੁਰੂ ਕੀਤੀ ਸੀ ਕੱਲ ਚਿਰਾਂ ਬਾਅਦ ਪਰਤੱਖ ਦੇਖਿਆ, 
     
ਚੋਰੀ ਝਾਤ ਮਾਰਨੀਂ ਭਂੈਣਜੀ ਦੀ ਘੜੀ ਉੱਤੇ, ਕਿੰਨੀ ਕੁ ਦੂਰ ਹਾਲੇ ਛੋਟੀ ਸੁਈ ਦੂਏ ਤੋਂ,
      ਮਸਾਂ ਹੋਣੀਂ ਛੁੱਟੀ ਉਤੋਂ ਖੇਡਨੇ ਦੀ ਖਿੱਚ ਫੇਰ, ਘਰੇ ਜਾਂਦੇ ਮਾਰਨਾਂ ਚਲਾਂਵਾਂ ਝੋਲਾ ਬੁਹੇ ਤੋਂ,

      ਓਹਨੀਂ ਪੈਰੀਂ ਮੁੜ ਕੇ ਖਿਸਕ ਜਾਣਾਂ ਬਾਹਰ ਨੂੰ, ਨਾਂ ਦਿਨ ਠੰਡਾ ਨਾਂ ਸਖਤ ਦੇਖਿਆ,
      ਜਿਸ ਊੜੇ Aੂੱਠ ਤੋਂ ਪੜਾਈ ਸ਼ੁਰੂ ਕੀਤੀ ਸੀ ਕੱਲ ਚਿਰਾਂ ਬਾਅਦ ਪਰਤੱਖ ਦੇਖਿਆ, 
   
  ਵਾਹ ਮੇਰੇ ਊੱਠ ਜੀ ਬਹੁਤ ਮੇਹਰਬਾਨੀ ਤੇਰੀ, ਮਹਿੰਗੇ ਬੇ ਛੁਮਾਰ ਖਾਬ ਚਿੱਤ ਚ' ਲਿਓਨ ਲਈ,
      ਨਿੱਘਾ ਨਿੱਘਾ ਮੋਹ ਦਿਲੀਂ ਫਰਿਆਦ ਮਿਰੀ,ਲੰਮੀਂ ਆਉਧ ਦੇਵੇ ਰੱਬ ਚਾਂਈ ਚਾਂਈ ਜਿਓਨ ਲਈ,

      ਇੱਕ ਤੈਨੂੰ ਵੇਂਹਦਿਆਂ ਹੀ ਖਾਬ ਖੁਦ ਬਹੁੜਗੇ , ਉਂਝ ਭਾਂਵੇ ਡੰਗਰਾਂ ਦਾ ਵੱਗ ਦੇਖਿਆ,
      ਜਿਸ ਊੜੇ ਊੱਠ ਤੋਂ ਪੜਾਈ ਸ਼ੁਰੂ ਕੀਤੀ ਸੀ ਕੱਲ ਚਿਰਾਂ ਬਾਅਦ ਪਰਤੱਖ ਦੇਖਿਆ,