ਕਹਿੰਦੇ ਹਨ ਨਾ ਦੁਨੀਆ ਰੰਗ ਬਰੰਗੀ ,ਇੱਸ ਵਿਚ ਵੱਖਰੀ ਕਿਸਮ ਦੇ ਵੱਖਰੇ ਵੱਖਰੇ ਸੁਭਾਅ , ਵਖਰੀਆਂ ਆਦਤਾਂ,ਦੇ ਅਤੇ ਅਨੇਕਾਂ ਰੰਗ ਨਸਲਾਂ ਦੋ ਲੋਕ ਹੁੰਦੇ ਹਨ ,ਪਰ ਇਨ੍ਹਾਂ ਵਿਚ ਭੁਲੱਕੜਾਂ ਦੀ ਦੁਨੀਆ ਵੀ ਅਪਨੀ ਵੱਖਰੀ ਪਛਾਣ ਰੱਖਦੀ ਹੈ ,ਜਿਨ੍ਹਾਂ ਵਿਚ ਡਾਕਟਰ ,ਵਿਗਆਨੀ ,ਬੁਧੀ ਜੀਵੀ ,ਬੜੇ 2 ਅਧਿਕਾਰੀ ਕ੍ਰਮਚਾਰੀ ,ਕਈ ਲੀਡਰ ,ਤੇ ਆਮ ਵਰਗ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ ,ਜਿਨ੍ਹਾਂ ਬਾਰੇ ਕਈ ਕਹਾਣੀਆ , ਚੁਟੱਕਲੇ ,ਤੇ ਆਮ ਵਾਪਰੀਆਂ ਗੱਲਾਂ ਵੇਖਣ ਸੁਨਣ ਨੂੰ ਮਿਲਦੀਆਂ ਹਨ ਜਿਵੇਂ ਇੱਕ ਭੁਲੱਕੜ ਉਸ ਦੀ ਬਾਜ਼ਾਰ ਸਬਜ਼ੀ ਖਰੀਦਣ ਗਈ ਪਤਨੀ ਨੂੰ ਵੇਖ ਕੇ ,ਉਸ ਦੀ ਸ਼ਕਲ ਭੁੱਲ ਕੇ ਉਸ ਨੂੰ ਪੁੱਛਣ ਲੱਗਾ "ਮੁਆਫ ਕਰਨਾ ਭੈਣ ਜੀ,ਤੁਹਾਨੂ ਮੈਂ ਕਿਤੇ ਪਹਿਲਾਂ ਕਿਤੇ ਵੇਖਿਆ ਹੈ ,ਕਹਿਕੇ ਭੁਲੱਕੜੀਆਂ ਦੀ ਦੁਨੀੱਆ ਵਿਚ ਵਾਧਾ ਕੀਤਾ ਹੈ ,ਇਸ ੇਤਰ੍ਹਾਂ ਮੈਂ ਕਿਤੇ ਪੜ੍ਹਿਆ ਹੈ ਕਿ ਇੱਕ ਲੇਖਕ ਨੂੰ ਉਸ ਦੀ ਘਰ ਵਾਲੀ ਨੇ ਕੁੱਝ ਪੈਸੇ ਤੇ ਇੱਕ ਕੌਲੀ ਦੇ ਕੇ ਬਾਜ਼ਾਰ ਦਹੀਂ ਲੈਣ ਲਈ ਭੇਜਿਆ ,ਲੇਖਕ ਸਾਹਬ ਕਿਸੇ ਖਿਆਲ ਵਿਚ ਗੁੰਮ ਹੋ ਕੇ ਕੌਲੀ ਵਿਚ ਪੈਸੇ ਪਾਈ ਇੱਕ ਖੰਭੇ ਕੋਲ ਬੈਠ ਗਏ , ਕੋਲੋਂ ਲੰਗਦੇ ਕਈ ਲੋਕਾਂ ਨੇ Aੁੱਸ ਨੂੰ ਭਿਖਾਰੀ ਸਮਝ ਕੇ ਕੌਲੀ ਵਿਚ ਕੁੱਝ ਸਿੱਕੇ ਖੇਰਾਤ ਵਜੋਂ ਕੌਲੀ ਵਿਚ ਪਾ ਦਿੱਤੇ , ਕੁੱਝ ਦੇਰ ਬਾਅਦ ਉਸ ਨੂੰ ਖਿਆਲਾਂ ਵਿਚ ਗੁੰਮੇ ਹੋਏ ਨੂੰ ਹੋਸ਼ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ ਪਰ ਕੌਲੀ ਵਿਚ ਸਿਕਿਆਂ ਦਾ ਵਾਧਾ ਵੇਖ ਕੇ ਹੈਰਾਨ ਹੋਇਆ ,ਬੜੀ ਮੁਸ਼ਕਲ ਨਾਲ ਉਸ ਨੂੰ ਕੰਮ ਦਾ ਚੇਤਾ ਆਇਆ ਪਰ ਬਿਨਾਂ ਦਹੀਂ ਲਏ ਜਦ ਘਰ ਪਹੁੰਚਿਆ ਤਾਂ ਘਰ ਵਾਲੀ ਕਿਸ ਤਰ੍ਹਾਂ ਸ਼ਾਬੋ ਤਾਜ਼ ਹੋਈ ਤੇ ,ਆਖਿਰ ਮੱਥੇ ਤੇ ਹੱਥ ਮਾਰ ਕੇ ਬਹਿ ਗਈ ਵਿਚਾਰੀ |
ਇਸ ਤਰ੍ਹਾਂ ਹੀ ਕਈ ਡਾਕਟਰ ਲੋਕਾਂ ਦੇ , ਓੋਪ੍ਰੇਸ਼ਨ ਵੇਲੇ ,ਓਪ੍ਰੇਸ਼ਨ ਦੇ ਸੰਦ ਮਰੀਜ਼ਾਂ ਦੇ ਅੰਦਰ ਭੁੱਲ ਜਾਣ ਦੇ ਸਮਾਚਾਰ ਸੁਨਣ ਨੂੰ ਵੀ ਮਿਲਦੇ ਹਨ ,ਪਰ ਪਤਾ ਓਦੋਂ ਲਗਦਾ ਜਦੋਂ ਵਿਚਾਰੇ ਮਰੀਜ਼ ਕਿਸੇ ਨਵੀਂ ਮੁਸੀਬਤ ਦਾ ਸ਼ਿਕਾਰ ਹੁੰਦੇ ਹਨ , ਇੱਸੇ ਕਈ ਭੁਲੱਕੜਾਂ ਵਿਗਆਨੀ ਲੋਕਾਂ ਦੇ ਯਾਦਾਸ਼ਤ ਬਾਰੇ ਵੀ ਸਦਕੇ ਜਾਈਏ ਜਿਨ੍ਹਾਂ ਬਾਰ ੇਕਿਤੇ ਮੈ ਏਦਾਂ ਪੜ੍ਹਿਆ ਹੈ ਇੱਕ ਵਿਗਆਨੀ ਅਪਨੇ ਕੰਮ ਵਿਚ ਰੁਝਿਆ ਪਿਆ ,ਨੌਕਰ ਬ੍ਰੇਕ ਫਾਸਟ ਰੱਖ ਕੇ ਚਲਾ ਗਿਆ ਪਰ ਸਾਬ੍ਹ ਬ੍ਰੇਕ ਫਾਸਟ ਕਰਨ ਦਾ ਚੇਤਾ ਹੀ ਭੁੱਲ ਗਿਆ ,ਨੌਕਰ ੇ ਉਡੀਕ ਕਰਕੇ ਖਾਣਾ ਚੁੱਕ ਕੇ ਲੈ ਗਿਆ ਤੁ ਆਪੇ ਹੀ ਛਕ ਗਿਆ ,ਕੁਝ ਦੇਰ ਬਾਅਦ ਨੌਕਰ ਨੇ ਜਦ ੇ ਸਾਹਬ ਨੂੰ ਬ੍ਰੇਕ ਫਾਸਟ ਕਰਨ ਲਈ ਪੁਛਿਆ ਤਾਂ ਸਾਹਬ ਬੋਲੇ ,ਕਰ ਚੁਕਾਂ ਹਾਂ ,ਨੌਕਰ ਮੁਸਕਰਾਉਂਦਾ ਮਨ ਵਿਚ ਸਾਹਬ ਦੀ ਯਾਦਾਸ਼ਤ ਤੇ ਹੈਰਾਨ ਸੀ | ਮੇਰਾ ਇੱਕ ਰਿਸ਼ਤੇਦਾਰ ਜੋਕਿ ਵਿਦੇਸ਼ ਵਿਚ ਰਹਿ ਰਹਿ ਰਿਹਾ ਹੈ ,ਬੜਾ ਭੁਲੱਕੜ ਕਿਸਮ ਦਾ ਹੈ ਇੱਕ ਦਿਨ ਰੋਟੀ ਬਨਾਉਣ ਵੇਲੇ ਲੂਣਦਾਨੀ ਰਸੋਈ ਵਿਚ ਰੱਖਣ ਦੀ ਬਜਾਏ ਫਰਿੱਜ ਵਿਚ ਰੱਖ ਕੇ ਰਸੋਈ ਵਿਚ ਲੱਭਦਾ ਫਿਰੇ , ਬੜੀ ਮੁਸ਼ਕਲ ਨਾਲ ਲੂਣ ਦਾਨੀ ਦੀ ਭਾਲ ਕਰਦਿਆਂ ਲੂਣ ਦਾਨੀ ਫਰਿੱਜ ਵਿਚੋਂ ਲੱਭੀ |
ਵੈਸੇ ਭੁਲੱਕੜਾਂ ਦੀ ਦੀ ਦੁਨੀਆ ਦੇ ਅਸੀਂ ਵੀ ਬੜੇ ਸੀਨੀਅਰ ਸ਼ਹਿਰੀ ਹਾਂ , ਮੇਰੀ ਨੌਕਰੀ ਵਿਚ ਛਾਂਟੀ ਹੋ ਜਾਣ ਕਰਕੇ ਅਸਾਂ ਹੱਟੀ ਪਾ ਲਈ ਪਰ ਅਪਨੀ ਘਟੀਆ ਯਾਦਾਸ਼ਤ ਕਾਰਣ ਬੜਾ ਘਾਟਾ ਖਾਧਾ ਜਿਵੇਂ ਸੱਭ ਨੂੰ ਦੁਕਾਨ ਦਾਰੀ ਵਿਚ ਕਿਤੇ ਨਾ ਕਿਤੇ ਉਧਾਰ ਹੀ ਕਰਨਾ ਹੀ ਪੈਂਦਾ ਹੈ । ਪਰ ਉਧਾਰ ਦਿੱਤੇ ਸੌਦੇ ਨੂੰ ਉਧਾਰ ਵਾਲੀ ਕਾਪੀ ਵਿਚ ਲਿਖਣਾ ਭੁੱਲ ਜਾਣ ਕਰਕੇ ਗਾਹਕਾਂ ਨੂੰ ਤਾਂ ਮੌਜਾਂ ਲੱਗੀਆਂ ਰਹੀਆਂ ਪਰ ਸਾਡਾ ਤਾਂ ਨਿਕਲ ਗਿਆ ਦੀਵਾਲਾ, ਸ਼ੁਕਰ ਹੈ ਮਾੜੀ ਮੋਟੀ ਨੌਕਰੀ ਮਿਲ ਗਈ ਨਹੀਂ ਤਾਂ ਇਸ ਭੁਲੱਕੜ ਪੁਣੇ ਨੇ ਪਤਾ ਨਹੀਂ ਕੇਹੜੇ ਕੇਹੜੇ ਰੰਗ ਵਿਖਾਉਣੇ ਸਨ |
ਸਾਨੂੰ ਕਲਮ ਘਸਾਈ ਕਰਨ ਦਾ ਐਵੇਂ ਝੱਸ ਹੈ ,ਕਿਸੇ ਦਾ ਲਿਖਿਆ ਤਾਂ ਇੱਕ ਪਾਸੇ ਰਿਹਾ ਕਦੇ ਅਪਨਾ ਲਿਖਿਆ ਵੀ ਜ਼ਬਾਨੀ ਸਟੇਜ ਤੇ ਬੋਲਣਾ ਬੜੀ ਦੂਰ ਦੀ ਗੱਲ ਹੈ ,ਜਿਥੇ ਕਿਤੇ ਭੋਲ ਭੁਲੇਖੇ ਬੋਲਣ ਦਾ ਮੌਕਾ ਮਿਲਦਾ ਹੈ , ਕਾਗਜ਼ ,ਕਾਪੀ ਦਾ ਸਹਾਰਾ ਲੈਣਾ ਹੀ ਪੈਂਦਾ ਹੈ ,ਫਿਰ ਵੀ ਇਸ ਭੁਲੱਕੜ ਪੁਣੇ ਨੇ ਕਈ ਵਾਰ ਸਾਡੇ ਨਾਲ ਬਹੁਤ ਜ਼ਿਆਦਤੀ ਵੀ ਕੀਤੀ ਹੈ ,ਰੱਬ ਦਾ ਸ਼ੁਕਰ ਹੈ ਜੀਵਣ ਸਾਥਣ ਚੰਗੀ ਮਿਲ ਗਈ ਹੈ ,ਕਈ ਵਾਰ ਦਫਤਰ ਜਾਣ ਵੇਲੇ ਤਿਆਰ ਹੋ ਕੇ ਟਾਈ ਲਾਕੇ ਪੈਂਟ ਪਾਉਣ ਦਾ ਚੇਤਾ ਹੀ ਭਲੁੱæ ਜਾਂਦਾ ਹੈ ,ਘਰ ਵਾਲੀ ਹੱਸਦੀ ਹੋਈ ਕਹਿੰਦੀ ਹੈ ,ਇਹ ਨਵਾਂ ਫੇਸ਼ਨ ਕਿਥੋਂ ਆ ਗਿਆ ਟਾਈ ਕਮੀਜ਼ ਨਾਲ ਪਾਜਾਮਾ ਪਾਕੇ ਦਫਤਰ ਜਾਣ ਦਾ ,ਹੱਸਦੇ ਹੋਏ ਗੱਲ ਟਾਲ ਕੇ ਅਪਨੇ ਭੁਲੱਕੜ ਪੁਣੇ ਤੇ ਪੋਚਾ ਫੇਰ ਦਈਦਾ ,ਕਈ ਵਾਰ ਤਨਖਾਹ ਦੀ ਰਕਮ ਲਿਆ ਕੇ ਕਿੱਥੇ ਰੱਖੀ ਸੀ ,ਭੁੱਲ ਜਾਣ ਦੀ ਆਦਤ ਹੈ ,ਨੇਕ ਜੀਵਣ ਸਾਥੀ ਦੀ ਬਦੌਲਤ ਭੁਲੱਕੜ ਪਨ ਦਾ ਭਾਰ ਹਲਕਾ ਹੋ ਜਾਂਦਾ ਹੈ ,ਐਨਕ ਰੱਖ ਕੇ ਠੱਾਠੀ ਰੱਖ ਕੇ ਜੁਰਾਂਬਾਂ ਰੱਖ ਪੈਨ ਰੱਖ ਕੇ ਤੌਲੀਆ ਕਛੈਹਰਾ ਆਦਿ ਰੱਖ ਕੇ ਲਭਦੇ ਫਿਰਨਾ ਖਪਦੇ ਫਿਰਨਾ ਤਾਂ ਆਮ ਗੱਲ ਹੈ |
ਮੇਰਾ ਡਿਉਟੀ ਆਮ ਕਰਕੇ ਮਹਿਕਮੇ ਦੀਆਂ ਤਾਰੀਖਾਂ ਲਈ ਕੋਰਟਾਂ ਵਿਚ ਹੁੰਦੀ ਸੀ , ਕਈ ਵਾਰ ਕੋਰਟਾਂ ਚੋਂ ਵੇਹਲੇ ਹੋਣ ਤੇ ਕਿਸੇ ਵਾਕਿਫ ਨਾਲ ਗੱਲੱ ਕਰਦੇ ,ਅਪਨਾ ਸਕੂਟਰ ਸਾਈਕਲ ਕਚਹਿਰੀਆਂ ਸਾਮ੍ਹਣੇ ਹੀ ਭੁੱਲ ਆਉਣਾ ,ਘਰ ਜਾਣ ਵੇਲੇ ਸਕੂਟਰ ਦੀ ਯਾਦ ਆਉਣੀ ,ਦਿਮਾਗ ਤੇ ਪੂਰਾ ਜ਼ੋਰ ਦੇ ਜਦ ਪਤਾ ਲਗੱਣਾ ਕਿ ਉਹ ਵਿਚਾਰਾ ਤਾਂ ਕੱਲਾ ਹੀ ਮੇਰੀ ਉਡੀਕ ਕਰਦਾ ਹੋਵੇਗਾ ,ਲੱਭ ਜਾਣ ਤੇ ਅੱਲਾ ਮੀਆਂ ਦਾ ਲੱਖ 2 ਸ਼ੁਕਰ ਕਰਨਾ | ਨੇਤਾਂਵਾਂ ਅਤੇ ਅੱਧਿਕਾਰੀਆਂ ਦੇ ਭੁਲੱਕੜ ਪੁਣੇ ਬਾਰੇ ਕੁਝ ਕਹਿਣਾ ਠੀਕ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੇ ਇਸ ਭੁਲੱਕੜ ਪੁਣੇ ਤੇ ਪਰਦੇ ਪਾਉਣ ਵਾਲੇ ਮਦਦ ਗਾਰਾਂ ਦੀ ਵੱਡੀ ਗਿਣਤੀ Aਨ੍ਹਾਂ ਨਾਲ ਹਰ ਵੇਲੇ ਪਰਛਾਂਵੇਂ ਵਾਂਗ ਰਹਿੰਦੀ ਹੈ |
ਭੁਲੱਕੜਾਂ ਦੀ ਦੁਨੀਆ ਦੇ ਵੱਖਰੇ ਨਜ਼æਾਰੇ ,
ਇਹ ਹੁੰਦੇ ਵਿਚਾਰੇ ਨੇ ਰੱਬ ਦੇ ਸਹਾਰੇ |
ਜਦੋਂ ਚੀਜ਼ ਗੁੰਮਦੀ ਤੇ ਖਪਦੇ ਵਿਚਾਰੇ ,
ਨਹੀਂ ਚੀਜ਼ ਮਿਲਦੀ ਨਾ , ਗਿਣਦੇ ਨੇ ਤਾਰੇ |
ਖਿਆਲਾਂ ਚ ਰਹਿੰਦੇ ਨੇ ਹਰ ਦਮ ਗੁਆਚੇ ,
ਇਹ ਲਹਿਰਾਂ ਚੋਂ ਲੱਭਦੇ ਨੇ ਰਹਿੰਦੇ ਕਿਨਾਰੇ |
ਖੁਦਾ ਦੀ ਖੁਦਾਈ ਚੋਂ ਲੁਕਿਆ ਬੜਾ ਕੁਝ ,
ਹੁੰਦੇ ਭੁਲੱਕੜ , ਗੁਣਾਂ ਦੇ ਭੰਡਾਰੇ