ਮੂੰਹ ਆਈ ਬਾਤ (ਕਵਿਤਾ)

ਪਰਸ਼ੋਤਮ ਲਾਲ ਸਰੋਏ    

Email: parshotamji@yahoo.com
Cell: +91 92175 44348
Address: ਪਿੰਡ-ਧਾਲੀਵਾਲ-ਕਾਦੀਆਂ,ਡਾਕ.-ਬਸਤੀ-ਗੁਜ਼ਾਂ, ਜਲੰਧਰ
India 144002
ਪਰਸ਼ੋਤਮ ਲਾਲ ਸਰੋਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੀਰ ਆਖਦੀ ਰਾਂਝੇ ਮਹਿੰਗਾਈ ਹੋ ਗਈ,

ਕਿੱਥੋਂ ਚੁਰੀਆਂ ਕੁੱਟ ਖਾਅਵਾਂ ਤੈਨੂੰ।

ਡੰਗਰ ਪਸ਼ੂ ਲੋਕਾਂ ਨੇ ਰੱਖਣੇ ਛੱਡ ਦਿੱਤੇ,

ਕਿਹੜੇ ਦੁੱਧ ਦੀ ਖ਼ੀਰ  ਖੁਆਵਾਂ ਤੈਨੂੰ।

ਸੁਆਣੀਆਂ ਧਾਰ ਚੋਣ  ਤੋਂ ਮੁੱਖ ਮੋੜਨ,

ਕਿਹੜੀ ਲੱਸੀ ਦਾ ਛੰਨਾ ਫੜ੍ਹਾਵਾਂ ਤੈਨੂੰ।

ਹੋਇਆ ਨਫ਼ਰਤਾਂ ਦਾ ਇੱਥੇ ਹੈ ਬੋਲਬਾਲਾ,

ਕਿਵੇਂ ਆਪਣਾ ਪਿਆਰ  ਜ਼ਤਾਵਾਂ ਤੈਨੂੰ।

ਜੰਗਲ-ਵੇਲੇ, ਚਾਰਗਾਹਾਂ  ਵੀ ਖ਼ਤਮ ਹੋਈਆਂ,

ਕਿਸ ਜਗ੍ਹਾ ਤੇ ਮਿਲਣ ਮੈਂ  ਆਵਾਂ ਤੈਨੂੰ।

ਲਗ ਗਈਆਂ ਨੇ ਲਾਇਟਾਂ ਸਟਰੀਟ ਅੰਦਰ,

ਕਿਵੇਂ ਲੁਕ-ਲੁਕ ਮਿਲਣ ਮੈਂ  ਆਵਾਂ ਤੈਨੂੰ।

ਪੀ ਐਲ ! ਲੀਡਰਾਂ ਵਾਂਗ  ਵਾਅਦੇ ਮੈਂ ਕਰ ਬੈਠੀ,

ਕਿਵੇਂ ਕੇ ਪੂਰੇ ਦਿਖਲਾਵਾਂ  ਤੈਨੂੰ।

ਮੈਂ ਤਾਂ ਰਾਜਨੀਤੀ ਵਿੱਚ ਦਾਖਲ ਹੋਣ ਲੱਗੀ,

ਤਦ ਹੀ ਮੁਰਖ ਮੈ ਅੱਜ  ਬਣਾਵਾਂ ਤੈਨੂੰ।

ਭਾਂਵੇਂ ਚਾਹੁੰਦੀ ਨਹੀਂ ਸੀ ਗੱਲ ਕਰਨੀ,

ਫਿਰ ਵੀ ਮੂੰਹ ਆਈ ਬਾਤ ਸੁਣਾਵਾਂ ਤੈਨੂੰ।