ਮਿਸਟਰ ਕਲੱਟਰ ਦਾ ਭੂਤ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਦੇਵ, ਆਪਾਂ ਅਪਾਰਟਮੈਂਟ'ਚ ਕਦੋਂ ਮੂਵ ਹੋਣਾ ਏ,?" ਖਾਣਾ ਖਾਂਦੇ ਖਾਦੇ ਕਿਚਨ'ਚ ਬੈਠਿਆਂ ਚਰਨੀ ਨੇ ਅੱਜ ਫਿਰ ਆਪਣੇ ਪਤੀ, ਦੇਵ ਕੋਲੋਂ ਪੁਛਿਆæ
"ਜਦੋਂ ਆਪਣੇ ਘਰੋਂ ਮਿਸਟਰ ਕਲੱਟਰ ਦਾ ਭੂਤ ਨਿਕਲੇਗਾæ" ਰੋਟੀ ਦੀ ਗਰਾਹੀ ਅੰਦਰ ਲੰਘਾਦਿਆਂ ਹੋਇਆ ਦੇਵ ਨੇ  ਫਿਰ ਉਹੀ ਘੱਸਿਆ ਪਿਟਿਆ ਜਵਾਬ ਦਿੱਤਾæ
"ਮੰਨੋ ਜਾਂ ਨਾ ਮੰਨੋ ਘਰ'ਚ ਮੇਰੇ ਕਲੱਟਰ ਨਾਲੋਂ ਤੁਆਡਾ ਕਲੱਟਰ ਜ਼ਿਆਦਾ ਏ, ਜਨਾਬæ"
"ਅੱਛਾ, ਤੇ ਫਿਰ ਬੈਡਰੂਮ ਦੀ ਕਲਾਜ਼æਟ ਤੇ ਸ਼ੈਲਫ ਕੀਹਦੇ ਕਲੱਟਰ ਨਾਲ ਭਰੇ ਹੋਏ ਨੇ?"
"ਦੇਖੋ ਜੀ, ਮੇਰਾ ਕਲੱਟਰ ਤਾਂ ਸਾ੍ਹਮਣੇ ਏ ਤਾਂ ਨਜ਼ਰ ਆਉਂਦਾ ਏ ਤੇ ਆਪਣਾ ਜਿਹੜਾ ਸੂਟਕੇਸਾਂ'ਚ ਭਰਿਆ ਪਿਆ ਏ, ਉਹ? ਸਾਰੀ ਬੇਸਮੈਂਟ ਥੌਡੇ ਸੂਟਕੇਸਾਂ ਨਾਲ ਹੀ ਭਰੀ ਪਈ ਏ, ਕਿਤੇ ਪੈਰ ਰੱਖਣ ਦੀ ਵੀ ਜਗਾ੍ਹ ਨਹੀ।" ਚਰਨੀ ਨੇ ਹਾਲੇ ਖਾਣਾ ਪੂਰਾ ਖਾਧਾ ਵੀ ਨਹੀਂ ਸੀ ਕਿ ਬਹਿਸ ਹੋਣ ਲੱਗ ਪਈæ
"ਠੀਕ e, ਠੀਕ ਏ।ੇ ਮੇਰਾ ਕਲੱਟਰ ਦਿੱਸਦਾ ਤਾਂ ਨਹੀਂ ਨਾ, ਸੂਟਕੇਸਾਂ'ਚ ਸਾਂਭਿਆ ਤਾਂ ਪਿਆ ਏ।" ਦੇਵ ਨੇ ਝੱਟ ਜਵਾਬ ਦਿੱਤਾæ
"ਕਲੱਟਰ ਸਾਂਭਿਆ ਨਹੀਂ ਜਾਂਦਾ, ਸਿਰਫ ਥੋੜ੍ਹੀ ਦੇਰ ਲਈ ਛੁਪਾ ਜ਼ਰੂਰ ਲਈਦਾ ਏ, ਨਾਲੇ ਇਸ ਤਰਾਂ੍ਹ ਕਲੱਟਰ ਹੋਰ ਵੱਧਦਾ ਜਾਂਦਾ ਏæ ਡੈੱਨ ਹੀ ਦੇਖ ਲਉ, ਹਰ ਪਾਸੇ ਥੌਡੀਆਂ ਫਾਈਲਾਂ, ਪੇਪਰ ਤੇ ਕਿਤਾਬਾਂ ਨਾਲ ਭੱਰਿਆ ਪਿਆ ਏ।"
"ਤੇ ਜਿਹੜੀਆਂ ਤੇਰੀਆਂ ਸਕੂਲ ਦੀਆਂ ਕਿਤਾਬਾਂ, ਨਾਵਲ, ਕੁਕਬੁਕਸ, ਸ਼ਾਇਰੀ,ਹਰ ਪਾਸੇ ਖਿਲਰੀ ਪਈ ਏæ ਹੋਰ ਨਹੀਂ ਤਾਂ ਜਦੋਂ ਵੀ ਕੋਈ ਪੰਜਾਬੀ ਦੀ ਨਵੀਂ ਕਿਤਾਬ ਰਿਲੀਜ਼ ਹੁੰਦੀ ਏੇ ਝੱਟ ਕਰਕੇ ਖਰੀਦ ਲੈਂਦੀ ਏਂæ ਕਦੀ ਕੋਈ ਪੜ੍ਹੀ ਵੀ ਏ ਤੂੰ?"
"ਤੁਸੀਂ ਕਹਿੰਦੇ ਰਹਿੰਦੇ ਓ ਹਮੇਸ਼ਾਂ ਕਿ ਬੁਕ ਰਿਲੀਜ਼ ਵੇਲੇਂ ਕਿਤਾਬ ਖਰੀਦਣੀ ਚਾਹੀਦੀ ਏæ ਇਸ ਤਰਾਂ੍ਹ ਲਿਖਾਰੀ ਨੂੰ ਉਤਸ਼ਾਹ ਮਿਲਦਾ ਏæ ਜਦੋਂ ਵਕਤ ਮਿਲਦਾ ਏ ਮੈ ਪੜ੍ਹਦੀ ਆਂ।"
ਇਹ ਬਹਿਸ ਦਾ ਸਿਲਸਿਲਾ ਚਰਨੀ ਤੇ ਦੇਵ ਦੇ ਘਰ ਅਕਸਰ ਹੁੰਦਾ ਰਹਿੰਦਾæ ਇਹ ਬਹਿਸ ਕਈ ਵਾਰੀ ਤਾਂ ਬਹੁਤ ਗਰਮ ਹੋ ਜਾਂਦੀæ ਵਿਚਾਰੀ ਚਰਨੀ ਤਾਂ ਕਈ ਵਾਰੀ ਰੋਣ ਹਾਕੀ ਹੋ ਜਾਂਦੀæ ਉਸਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਮਿਸਟਰ ਕਲੱਟਰ ਇੱਕ ਬਿਨਾ ਬੁਲਾਏ ਮਹਿਮਾਨ ਦੀ ਤਰਾਂ੍ਹ ਕਿਉਂ ਉਨਾ੍ਹ ਦੇ ਘਰ ਆਸਣ ਜਮਾਈ ਬੈਠਾ ਏ?ਇਹ ਕਲੱਟਰ ਹਰ ਵੇਲੇ ਉਨਾ੍ਹ ਦੇ ਘਰ ਦੀ ਸ਼ਾਂਤੀ ਭੰਗ ਕਰਦਾ ਰਹਿੰਦਾæ ਉਨਾ੍ਹ ਨੇ ਕਈ ਵਾਰੀ ਕਲੱਟਰ ਤੋਂ ਪਿੱਛਾ ਛਡਾਉਣ ਦੀ ਕੋਸ਼ਸ਼ ਕੀਤੀ ਪਰ ਕਿੱਥੇ। ਕਲੱਟਰ ਦੇ ਭੁਤ ਦੀਆਂ ਜੜਾਂ੍ਹ ਤਾਂ ਘਰ'ਚ ਕੈਂਸਰ ਦੀ ਤਰਾਂ੍ਹ ਬੜੀਆਂ ਡੂੰਗੀਆਂ ਫੈਲੀਆਂ ਹੋਈਆਂ ਨੇ ਜਿੱਨੀਆਂ ਕੱਟਦੇ ਨੇ ਉੱਨੀਆਂ ਹੋਰ ਹੋ ਜਾਂਦੀਆਂ ਨੇ। ਘਰ'ਚ ਦੋ ਹੀ ਜੀ ਹਨ। ਥੋੜ੍ਹੇ ਸਾਲ ਪਹਿਲਾਂ ਇੱਕ ਅਪਾਰਟਮੈਂਟ ਖਰੀਦਿਆ ਸੀ ਕਿ ਬੱਚੇ ਚਲੇ ਗਏ ਤਾਂ ਉੱਥੇ ਮੂਵ ਹੋ ਜਾਣਗੇ ਪਰ ਕੀ ਕਰਨ। ਘਰ'ਚ ਮਿਸਟਰ ਕਲੱਟਰ ਡੇਰਾ ਜਮਾਈ ਬੈਠਾ ਹੈ। ਅਪਾਰਟਮੈਂਟ'ਚ ਜਗਾ੍ਹ ਦੀ ਕਮੀ ਹੋਣ ਕਾਰਨ ਸਾਰਾ ਕਲੱਟਰ ਇਹ ਦੋਨੋ ਨਾਲ ਤਾਂ ਲਿਜਾ ਨਹੀਂ ਸਕਦੇ।
ਕਈ ਸਾਲ ਪਹਿਲਾਂ ਜਦੋਂ ਇਹ ਦੋਨੋ ਦੇਸ ਤੋਂ ਆਏ ਸੀ ਤਾਂ ਇਨਾ੍ਹ ਕੋਲ ਸਿਰਫ ਦੋ ਸੂਟਕੇਸ ਤੇ ਸੱਤ ਸੱਤ ਡਾਲਰ ਸਨ। ਅੱਜ 50 ਸਾਲਾਂ ਬਾਅਦ ਉਨਾ੍ਹ ਦੇ ਘਰ ਤੇ ਕਲੱਟਰ ਨੇ ਹੌਲੀ ਹੌਲੀ ਇਸ ਤਰਾਂ੍ਹ ਕਬਜ਼ਾ ਕਰ ਲਿਆ ਏ ਕਿ ਉਸਤੋਂ ਪਿੱਛਾ ਛਡਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਕਲੱਟਰ ਨੇ ਉਨਾ੍ਹ ਦਾ ਜੀਣਾ ਹਰਾਮ ਕੀਤਾ ਹੋਇਆ ਏ। ਇਨਾ੍ਹ ਦੇ ਘਰ'ਚ ਕਲੱਟਰ ਕਿਉਂ ਘਰ ਪਾਈ ਬੈਠਾ ਏ? ਐਨਾ ਸਮਾਨ ਕਿਸ ਤਰਾਂ੍ਹ ਇਕੱਠਾ ਹੋ ਗਿਆ? ਘਰ ਦੇ ਗਰਾਜ ਤੇ ਵੀ ਕਲੱਟਰ ਦਾ ਕਬਜ਼ਾ ਹੈ। ਬਿਨਖੁਲ੍ਹੇ ਬਕਸੇ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਨਾ੍ਹ ਦੇ ਖੁਲ੍ਹਣ ਦੀ ਵਾਰੀ ਆਵੇਗੀ। ਕਲੱਟਰ ਇਨਸਾਨ ਨੂੰ ਸੁਸਤ ਬਨਾ ਦਿੰਦਾ ਹੈ। ਇਸੇ ਕਰਕੇ ਚਰਨੀ ਤੇ ਦੇਵ ਅੱਜ ਕੱਲ ਕਰਦਿਆਂ ਹੀ ਬਕਸੇ ਨਹੀਂ ਖ੍ਹੋਲ ਸਕੇ। ਇਹ ਕਲੱਟਰ ਤੁਹਡੀ ਯਾਦਾਸ਼ਤ ਤੇ ਵੀ ਕਬਜ਼ਾ ਕਰ ਲੈਂਦਾ ਹੈ। ਚਰਨੀ ਤੇ ਦੇਵ ਨੂੰ ਪਤਾ ਈ ਨਹੀਂ ਕਿ ਬਕਸਿਆਂ ਦੇ ਅੰਦਰ ਹੈ ਕੀ ਏ, ਨਹੀਂ ਤਾਂ ਬਕਸੇ ਜ਼ਰੂਰ ਖੁੱਲ੍ਹਦੇ।
ਕਲੱਟਰ ਦਾ ਤੁਹਾਨੂੰ ਕਾਬੂ ਕਰਨ ਦਾ ਇੱਕ ਆਪਣਾ ਹੀ ਤਰੀਕਾ ਹੈ। ਤੁਹਾਡੇ ਘਰ ਆਕੇ ਜਾਣ ਦਾ ਨਾਮ ਹੀ ਨਹੀਂ ਲੈਂਦਾæ ਤੁਹਾਡੇ ਘਰ ਦੀ ਸ਼ਾਂਤੀ ਭੰਗ ਕਰਕੇ ਇਸਨੂੰ ਬਹੁਤ ਮਜ਼ਾ ਆਉਂਦਾ ਏæ ਕਿਤੇ ਵੀ ਦੂਰ ਦੁਰਾਡੇ ਤੁਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਇਹ ਤੁਹਾਨੂੰ ਅਵਾਜ਼ਾਂ ਮਾਰ ਮਾਰ ਕੇ ਬੁਲੌਂਦਾ ਏæ ਜੇ ਕਿਤੇ ਚਲੇ ਵੀ ਜਾਉ ਤਾਂ ਕਲੱਟਰ ਦੇ ਕਾਬੂ ਕੀਤੇ ਘਰ'ਚ ਆਉਣ ਨੂੰ ਦਿਲ ਹੀ ਨਹੀਂ ਕਰਦਾ, ਕਲੱਟਰ ਦਾ ਸਾਮ੍ਹਣਾ ਕਰਨ ਤੋਂ ਤੁਸੀਂ ਡਰਦੇ ਹੋæ
ਇੱਕ ਵਾਰੀ ਕਰਿਸਮਸ ਦੀਆਂ ਛੁਟੀਆਂ'ਚ ਚਰਨੀ ਤੇ ਦੇਵ ਬਾਹਰ ਛੁੱਟੀਆਂ ਕੱਟਣ ਨਹੀ ਗਏ ਕਿਉਂਕਿ ਉਨਾ੍ਹ ਨੇ ਕਲੱਟਰ ਨੂੰ ਕਰਿਸਮਸ ਤੋਂ ਪਹਿਲਾਂ ਘਰੋਂ ਕੱਢਣ ਦਾ ਪੂਰਾ ਪਰੋਗਰਾਮ ਬਨਾਇਆ ਹੋਇਆ ਸੀæ ਅਸਲ'ਚ ਘਰ ਦੇ ਕਲੱਟਰ ਨਾਲ ਦੋਨਾ ਦਾ ਪਿਆਰ ਵੀ ਬਹੁਤ ਸੀæ ਜਿਉਂ ਜਿਉਂ ਚਰਨੀ ਤੇ ਦੇਵ ਦੀ ਉਮਰ ਵੱਧ ਰਹੀ ਸੀ ਤਿਉਂ ਤਿਉਂ ਘਰ ਦਾ ਕਲੱਟਰ ਵੀ ਵੱਧ ਰਿਹਾ ਸੀæਕਿਸੇ ਤਰਾਂ੍ਹ ਉਨਾ੍ਹ ਦਿਲ ਤੇ ਕਾਬੂ ਪਾਕੇ ਬਹੁਤ ਸਾਰੇ ਕੱਪੜੇ, ਕਿਤਾਬਾਂ ਤੇ ਹੋਰ ਕਈ ਛੋਟਾ ਮੋਟਾ ਸਾਮਾਨ ਗਾਰਬੇਜ ਬੈਗਾਂ'ਚ ਬੰਦ ਕੀਤਾ ਤੇ ਜਿੱਨੀ ਜਲਦੀ ਹੋ ਸਕਿਆ ਘਰ ਦੇ ਨੇੜੇ ਦੇ ਸਾਲਵੇਸ਼ਨ ਆਰਮੀ ਦੇ ਸਟੋਰ ਦੇ ਪਿੱਛੇ ਰੱਖ ਕੇ ਕਾਰ'ਚ ਬੈਠਣ ਹੀ ਲੱਗੇ ਸੀ ਕਿ ਦੋ ਔਰਤਾਂ ਨੇ ਆਕੇ ਬੈਗ ਖੋਲੇ ਤੇ ਕੰਮ ਦਾ ਸਾਮਾਨ ਕੱਢਕੇ ਤੁਰਦੀਆਂ ਬਣੀਆਂæ ਚਰਨੀ ਤੇ ਦੇਵ ਖੁਸ਼ ਸਨ ਕਿ ਉਨਾ੍ਹ ਦਾ ਕਲੱਟਰ ਕਿਸੇ ਹੋਰ ਘਰ ਦਾ ਮਹਿਮਾਨ ਬਣ ਗਿਆ ਏæ ਜੇ ਕਦੀ ਬੰਦ ਬੈਗ ਘਰ'ਚ ਥੋੜ੍ਹੇ ਦਿਨ ਪਏ ਰਹਿਣ ਤਾਂ ਕਈ ਵਾਰੀ ਚਰਨੀ ਬੰਦ ਬੈਗਾਂ'ਚੋਂ ਸਾਮਾਨ ਫਿਰ ਕੱਢ ਲੈਂਦੀ ਏ, ਕਿਉਂਕਿ ਕਲੱਟਰ ਉਸਨੂੰ ਅਵਾਜ਼ਾਂ ਮਾਰ ਮਾਰ ਕਹਿੰਦਾ ਏ 'ਮੈ ਕੰਮ ਦੀ ਚੀਜ਼ ਆਂ, ਮੈਂ ਮਹਿੰਗੀ ਚੀਜ਼ ਆਂ, ਮੈ ਡਿਜ਼ਾਈਨਰ ਵਾਲੀ ਚੀਜ਼ ਆਂ'æ ਗੱਲ ਕੀ ਇਹ ਕਲੱਟਰ ਘਰ'ਚੋਂ ਮੁਸੰਕਲ ਹੀ ਨਿਕਲਦਾ ਏæ
ਇੱਨਾ੍ਹ ਹੀ ਕਰਿਸਮਸ ਦੇ ਦਿਨਾ'ਚ ਚਰਨੀ ਤੇ ਦੇਵ ਦੇ ਘਰੇ ਦੋਸਤਾਂ, ਸਕੇ ਸਬੰਧੀਆ,ਤੇ ਬੱਚਿਆਂ ਵਲੋਂ ਤੋਹਫੇ ਆ ਗਏæ ਚਰਨੀ ਤੇ  ਦੇਵ ਨੂੰ ਇਨਾ੍ਹ ਚੀਜ਼ਾਂ ਦੀ ਲੋੜ ਨਹੀਂ ਸੀæ ਤੋਹਫਾ ਮੋੜਿਆ ਵੀ ਨਹੀਂ ਜਾਂਦਾ, ਵਿਚਾਰੇ ਕੀ ਕਰਦੇæ ਮਿਸਟਰ ਕਲੱਟਰ ਕਰਿਸਮਸ'ਚ ਬਹੁਤ ਖੁਸ਼ ਹੁੰਦਾ ਏæ ਅੱਜ ਵੀ ਉਹ ਬਹੁਤ ਖੁਸ਼ ਸੀ ਕਿ ਜਿਨਾ੍ਹ ਕਲੱਟਰ ਬਾਹਰ ਕੱਢਿਆ ਉਸਤੋਂ ਦੁਣਾ ਹੋਰ ਆ ਗਿਆæ
ਇਹ ਕਲੱਟਰ ਤੁਹਾਡਾ ਵਕਤ ਬਹੁਤ ਜ਼ਇਆ ਕਰਦਾ ਏæ ਜਿਹੜਾ ਵਕਤ ਤੁਸੀਂ ਆਪਣੇ ਤੇ ਆਪਣੇ ਪਰਵਾਰ ਤੇ ਯਾਂ ਦੋਸਤਾਂ ਮਿਤਰਾਂ ਤੇ ਲਾ ਸੱਕਦੇ ਹੋ ਉਹ ਵਕਤ ਤੁਹਾਡਾ ਇਸਨੂੰ ਸੰਭਾਲਣ'ਚ ਲੱਗ ਜਾਂਦਾ ਏæ ਤੁਸੀਂ ਘਰ'ਚ ਕਿਸੇ ਨੂੰ ਸੱਦ ਹੀ ਨਹੀਂ ਸੱਕਦੇæ ਜੇ ਕਿਤੇ ਜ਼ਰੂਰੀ ਸੱਦਣਾ ਵੀ ਪੈ ਜਾਏ ਤਾਂ ਸਾਰੀ ਰਾਤ ਕਲੱਟਰ ਮੰਜਿਆਂ ਹੇਠਾਂ, ਕਲਾਜ਼ਟਾਂ'ਚ ਯਾਂ ਬੇਸਮੈਂਟਾ'ਚ ਛੁਪੌਣ'ਚ ਲੰਘ ਜਾਂਦੀ ਏæ ਮਹਿਮਾਨਾ ਦੀਆਂ ਜੈਕਟਾਂ ਤਾਂ ਤੁਸੀਂ ਬੈਡ ਤੇ ਰਖਾ ਦਿੰਦੇ ਹੋ ਪਰ ਜੇ ਕੋਈ ਗੈਸਟ ਭੁਲ ਭੁਲੇਖੇ ਕਲਾਜ਼ਟ ਖੋਲ ਲੈਂਦਾ ਏ ਤਾਂ ਅੰਦਰ ਬੈਠਾ ਕਲੱਟਰ ਖੁਸ਼ ਹੋਕੇ ਉਨਾਂ੍ਹ ਦਾ ਸਵਾਗਤ ਕਰਦਾ ਏæ ਮਹਿਮਾਨ ਸੋਚਦਾ ਏ ਕਿ ਇਸ ਘਰ'ਚ ਕਿਨਾ ਕਲੱਟਰ ਏ ਪਰ ਉਹ ਇਹ ਭੁਲ ਜਾਂਦਾ ਏ ਕਿ ਉਸਦੇ ਘਰ ਵੀ ਇੱਕ ਮਿਸਟਰ ਕਲੱਟਰ ਲੁਕਿਆ ਬੈਠਾ ਏæ
ਘਰ'ਚ ਕਲੱਟਰ ਦੇ ਹੁੰਦਿਆਂ ਤੁਸੀਂ ਕਿਤੇ ਜਾ ਵੀ ਨਹੀਂ ਸੱਕਦੇ ਤੇ ਨਾ ਹੀ ਕਿਸੇ ਨੂੰ ਬੁਲਾਕੇ ਰਾਜ਼ੀ ਹੋ ਕਿਉਂਕਿ ਜੇ ਕਿਸੇ ਦੇ ਜਾਉਗੇ ਤਾਂ ਅਗਲੇ ਨੂੰ ਬੁਲਾਉਗੇ ਵੀ ਜ਼ਰੂਰæ ਇਸ ਤਰਾਂ੍ਹ ਤੁਸੀਂ ਆਪਣੇ ਦੋਸਤਾਂ, ਮਿੱਤਰਾਂ ਤੇ ਸਾਕ ਸਬੰਧੀਆਂ ਤੋਂ ਵੀ ਦੂਰ ਹੋਈ ਜਾਂਦੇ ਓæ ਕਿਉਂ ਨਹੀਂ ਮਿਲਦੇ ਵਰਤਦੇ? ਤੁਹਾਡਾ ਜਵਾਬ ਅਕਸਰ ਹੁੰਦਾ ਏ ਕਿ,
"ਸਾਥੋਂ ਹੁਣ ਘਰ ਦਾ ਕਲੱਟਰ ਨਹੀਂ ਸਾਂਭ ਹੁੰਦਾ ਤੇ ਨਾ ਹੀ ਘਰ ਸਾਫ ਹੁੰਦਾ ਏæ"
ਘਰ ਤਾਂ ਤੁਹਾਡਾ ਸਾਫ ਹੀ ਏ, ਪਰ ਘਰ ਤੇ ਮਿਸਟਰ ਕਲੱਟਰ ਦਾ ਕਬਜ਼ਾ ਹੋਣ ਕਰਕੇ ਸਾਫ ਘਰ ਵੀ ਗੰਦਾ ਲੱਗਦਾ ਏæ
ਜਦੋਂ ਵੀ ਚਰਨੀ ਤੇ ਦੇਵ ਦੀ ਵੱਡੀ ਲੜਕੀ ਟੀਨਾ ਵੀਕਐਂਡ ਤੇ ਮਿਲਣ ਆਉਂਦੀ ਏ ਤਾਂ 'ਹੈਲੋ', 'ਹਾਏ' ਤੋਂ ਬਾਅਦ ਪਹਿਲੀ ਗੱਲ ਇਹੀ ਕਰਦੀ ਏ;
"ਮਾਮ ਦੇਅਰ ਇਜ਼ ਟੂ ਮੱਚ ਕਲੱਟਰ ਇਨ ਯੂਅਰ ਹਊਸ਼ ਯੂ ਡੋਂਟ ਨੀਡ ਆਲ ਦੈਟ ਜੰਕæ ਜਸਟ ਗੈਟ ਰਿਡ ਆਫ ਇੱਟæ"
ਚਰਨੀ ਦਾ ਜਵਾਬ ਵੀ ਅਕਸਰ ਮਿਸਟਰ ਕਲੱਟਰ ਦੇ ਹੱਕ'ਚ ਹੀ ਹੁੰਦਾ,
"ਨੈਵਰ ਮਾਈਂਡæ ਦਿਸ ਇਜ਼ ਮਾਈ ਹਊਸ਼ ਐਂਡ ਦਾ ਹਊਸ ਇਜ਼ ਫਾਰ ਮੀ ,ਬੱਟ ਆਈਮ ਨਾਟ ਫਾਰ ਦਾ ਹਊਸ"
ਮਿਸਟਰ ਕਲੱਟਰ ਦੀ ਖੁਸ਼ੀ ਦੀ ਹੱਦ ਨਾ ਰਹਿੰਦੀ ਜਦੋਂ ਦੋਨੋ ਮਾਵਾਂ ਧੀਆਂ'ਚ ਥੋੜਾ  ਤਨਾ ਆ ਜਾਂਦਾæ
ਦੇਖਿਆ ਜਾਵੇ ਤਾਂ ਚਰਨੀ ਦੇ ਘਰ'ਚ ਜ਼ਿਆਦਾ ਕਲੱਟਰ ਇਨਾ੍ਹ ਦੇ æਤਿੰਨਾ ਬੱਚਿਆਂ ਦੀਆਂ ਚੀਜਾਂ ਦਾ ਹੀ ਏæ ਵੱਡੀ ਲੜਕੀ ਤੇ ਉਸਦੇ ਪਤੀ ਨੇ ਆਪਣਾ ਆਰਕੀਟੈਕਚਰ ਦਾ ਦਫਤਰ ਖੋਲਿਆæ ਦਫਤਰ ਨੂੰ ਚੰਗੇ ਸਾਮਾਨ ਨਾਲ ਸਜਾਇਆ ਵੀæ ਦੋ ਕੁ ਸਾਲ ਕੰਮ ਚੰਗਾ ਚੱਲਿਆ, ਪਰ ਸ਼ਹਿਰ'ਚ ਕਨਸਟਰਕਸ਼ਨ ਘਟਣ ਨਾਲ ਉਨਾ੍ਹ ਨੂੰ ਦਫਤਰ ਬੰਦ ਕਰਨਾ ਪਿਆæ ਬੱਸ ਫਿਰ ਕੀ ਸੀ ਉਨਾ੍ਹ ਦੇ ਦਫਤਰ ਦਾ ਮਿਸਟਰ ਕਲੱਟਰ ਚਰਨੀ ਦੇ ਘਰ ਪਹੁੰਚ ਗਿਆæ ਆਇਆ ਤਾਂ ਇੱਕ ਦੋ ਮਹੀਨਿਆਂ ਲਈ ਸੀ ਪਰ ਅੱਜ ਪੰਜ ਸਾਲ ਹੋ ਗਏ ਨੇæ
ਦੋਨੋ ਛੋਟੇ ਬੱਚਿਆਂ ਦੀਆਂ ਯੂਨੀਵਸਿਟੀ ਦੀਆਂ ਕਿਤਾਬਾਂ, ਜਿਨਾ੍ਹ ਵਿੱਚ ਕਿ ਚਰਚਿਲ ਤੇ ਲੈਨਿਨ ਦੇ ਪੂਰੇ ਸੈਟਾਂ ਦੀਆਂ ਕਿਤਾਬਾਂ, ਪੋਲੀਟੀਕਲ ਸਾਂਇੰਸ ਤੇ ਸੋਸਿੰੀਆਲੋਜੀ ਦੇ ਸੰਾਸਤਰ ਹਨ ਉਹ ਵੀ ਘਰ'ਚ ਕਬਜ਼ਾ ਕਰੀ ਬੈਠੇ ਨੇæ ਬੱਚੇ ਅੱਜ ਕੱਲ ਚਰਨੀ ਦੇ ਘਰ ਨਹੀਂ ਰਹਿੰਦੇ, ਵਖਰੇ ਆਪਣੇ ਕੰਮ ਕਰਨ ਵਾਲੀ ਜਗਾ੍ਹ ਹੀ ਰਹਿੰਦੇ ਹਨæ ਜਦੋਂ ਵੀ ਦੇਵ ਕਹਿਣ ਲੱਗਦਾ ਹੈ ਕਿ,"ਬੱਚੌ ਆਪਣਾ  ਕਲੱਟਰ ਆਪਣੇ ਘਰ ਲੈ ਜਾAੇ" ਤਾਂ ਚਰਨੀ ਇਹ ਕਹਿਕੇ ਦੇਵ ਨੂੰ ਚੁੱਪ ਕਰਾ ਦਿੰਦੀ ਏ ਕਿ,"ਇਹ ਵਿਚਾਰੇ ਸਾਮਾਨ ਕਿੱਥੇ ਰੱਖਣਗੇ? ਛੋਟੇ ਛੋਟੇ ਤਾਂ ਅਪਾਰਟਮੈਂਟ ਨੇæ ਆਪਣੇ ਘਰ ਬਥੇਰੀ ਜਗਾ੍ਹ ਏæ" ਬੱਸ ਮਾਂ ਦੀ ਕਮਜ਼ੋਰ ਮਮਤਾ ਬੱਚਿਆਂ ਨੂੰ ਸੰਹਿ ਦੇ ਦਿੰਦੀ ਏ ਤੇ ਕਲੱਟਰ ਨੂੰ ਘਟਣ ਨਹੀਂ ਦਿੰਦੀæ
ਦੇਵ ਤੇ ਚਰਨੀ ਨੂੰ ਸੰਾਪਿੰਗ ਦਾ ਬਹੁਤ ਸੰੌਕ ਏ। ਜ਼ਰੂਰਤ ਹੋਵੇ ਯਾਂ ਨਾ ਪਰ ਜਾਣਾ ਜ਼ਰੂਰ ਏæ ਸਟੋਰਾਂ ਵਾਲੇ ਕਿਹੜੇ ਘੱਟ ਨੇ, ਬਿਨਾ ਕੁਛ ਖਰੀਦੇ ਜਾਣ ਹੀ ਨਹੀਂ ਦਿੰਦੇæ ਕੋਈ ਨਾ ਕੋਈ ਸੇਲ ਲਾਈ ਹੀ ਰੱਖਦੇ ਨੇæ ਅਰਲੀ ਬਰਡ ਸੇਲ, ਕਰਿਸਮਸ ਸੇਲ, ਜਨਵਰੀ ਸੇਲ, ਕਲੀਰੰਸ ਸੇਲ, ਦਿਵਾਲੀ ਸੇਲ, ਵਿਸਾਖੀ ਸੇਲ, ਕਲੋਜ਼ਿੰਿਗ ਆਊਟ ਸੇਲ, ਗੱਲ ਕੀ ਦੁਕਾਨਦਾਰ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਸਟੋਰ'ਚ ਬੁਲਾ ਲੈਂਦੇ ਨੇ ਤੇ ਇਸ ਤਰਾਂ੍ਹ ਘਰ'ਚ ਬੈਠਾ ਮਿਸਟਰ ਕਲੱਟਰ ਫੁਲਿਆ ਨਹੀਂ ਸਮਾਉਂਦਾæ ਇਹ ਤਾਂ ਸਿਰਫ ਇਨਾ੍ਹ ਦੇ ਆਪਣੇ ਸੰਹਿਰ ਦੀਆਂ ਸੇਲਾਂ ਨੇæ ਜਦੋਂ ਵੀ ਦੇਵ ਤੇ ਚਰਨੀ ਛੁੱਟੀਆਂ'ਚ ਕਿਸੇ ਬਾਹਰਲੇ ਮੁਲਕ ਜਾਦੇ ਨੇ ਤਾਂ ਉਨਾ੍ਹ ਉਸ ਦੇਸ ਦੀਆਂ ਸੁਗਾਤਾਂ ਆਪਣੇ ਲਈ, ਬੱਚਿਆਂ ਤੇ ਦੋਸਤਾਂ ਲਈ ਜ਼ਰੂਰ ਲੈਕੇ ਆਉਣੀਆਂ ਨੇæ ਬੋਲਿਵੀਆ ਦੇ  ਲਾਮਾ ਵੂਲ ਦੇ ਸਵੈਟਰ, ਤੇ ਪਿਊਟਰ ਦੇ ਭਾਂਡੇ, ਚੀਨ ਦੀ ਸਿਲਕ, ਇੰਡੀਆ ਦੇ ਦਰਜਨਾਂ ਸੂਤੀ ਡਿਨਰ ਨੈਪਕਨ, ਟੇਬਲ ਕਲਾਥ ਤੇ ਬੈਡ ਸਪਰੈਡ ਦਾ ਕੋਈ ਅੰਤ ਹੀ ਨਹੀਂæ
ਪਿਛਲੇ ਸਾਲ ਜਦੋਂ ਚਰਨੀ ਤੇ ਦੇਵ ਹੰਡੂਰਾ ਤੇ ਗਵਾਟੀਮਾਲਾ ਨੂੰ ਜਾਣ ਲੱਗੇ ਤਾਂ ਵੱਡੀ ਲੜਕੀ ਨੇ ਹਦਾਇਤ ਕੀਤੀ, "ਮਾਂ ਰੀਮੈਮਬਰ, ਨੋ ਮੋਰ ਕਲੱਟਰ, ਯੂ ਡੋਂਟ ਨੀਡ ਆਲ ਦੈਟ ਜੰਕæ" ਮਿਸਟਰ ਕਲੱਟਰ ਨੂੰ ਇਹ ਗੱਲ ਚੰਗੀ ਨਹੀਂ ਲੱਗੀæ ਹੰਡੂਰਾ'ਚ ਜਦੋਂ ਵੀ ਚਰਨੀ ਨੂੰ ਕੋਈ ਚੀਜ਼ ਪਸੰਦ ਆਏ ਤਾਂ ਉਸਦੇ ਕੰਨਾਂ'ਚ ਉਸਦੀ ਧੀ ਦੇ ਬੋਲ ਮੰਦਿਰ ਦੇ ਘੜਿਆਲ ਵਾਂਗੂੰ ਆਕੇ ਵੱਜਣæ ਇਸ ਤਰਾਂ੍ਹ ਚਰਨੀ ਕਲੱਟਰ ਦੇ ਪੰਜੇ ਤੋਂ ਬਚ ਗਈ ਤੇ ਨਾਲੇ ਪੈਸੇ ਵੀ ਬਚਾ ਲਏæ
ਚਰਨੀ ਨੂੰ ਪਤਲੇ ਕੱਪਾਂ'ਚ ਚਾਹ ਪੀਣੀ ਚੰਗੀ ਲੱਗਦੀ ਏæ ਉਸਦੇ ਜਨਮ ਦਿਨ ਤੇ ਉਸਦੇ ਬੱਚੇ ਚਾਰ ਰੌਇਲ eੈਲਬਰਟ ਦੇ ਕੱਪ ਮਾਂ ਲਈ ਲੈ ਆਏæ ਉਸਨੂੰ ਕੱਪ ਚੰਗੇ ਲੱਗੇ, ਬੱਸ ਫਿਰ ਕੀ ਸੀ ਚਰਨੀ ਦੇ ਕਲੱਟਰ'ਚ ਹੌਲੀ ਹੌਲੀ ਇੱਕ ਨਹੀਂ ਤਕਰੀਬਨ ਤਿੰਨ ਦਰਜਨਾ ਦੇ ਕੱਪ ਤੇ ਸਾਸਰ ਜਮਾ੍ਹ ਹੋ ਗਏਂæ ਆਪਣੇ ਕੱਪਾਂ ਨੂੰ ਦਿਖਾਉਣ ਲਈ ਉਸਨੇ ਉਨਾਂ੍ਹ ਕੱਪਾਂ'ਚ ਦੇਸ ਤੋਂ ਆਏ ਪਰਾਹੁਣਿਆਂ ਨੂੰ ਚਾਹ ਪਿਆਈ ਤਾਂ ਵਿਚੋਂ ਇੱਕ ਮੂੰਹ ਫੱਟ ਭਤੀਜਾ ਕਹਿਣ ਲੱਗਾ, "ਆਂਟੀ, ਤੁਸੀਂ ਕਈ ਸਾਲਾਂ ਤੋਂ ਕੈਨੇਡਾ ਰਹਿ ਰਹੇ ਓ, ਕੀ ਤੁਸੀਂ ਇੱਕ  ਸੈਟ ਵੀ ਨਹੀਂ ਖਰੀਦ ਸਕੇ?" ਵਿਚਾਰੇ ਭਤੀਜੇ ਨੂੰ ਕੀ ਪਤਾ ਸੀ ਕਿ ਇੱਕ ਕੱਪ ਦੀ ਕੀਮਤ'ਚ ਪੂਰਾ ਟੀ-ਸੈਟ ਆ ਜਾਂਦਾ ਏæ
ਚਰਨੀ ਨੂੰ ਭਿੰਨ ਭਿੰਨ ਸੰਹਿਰਾਂ ਦੇ ਚਮਚੇ ਇੱਕਠੇ ਕਰਨ ਦਾ ਵੀ ਬਹੁਤ ਸੰੌਕ ਹੈæ ਕੋਈ ਸੌ ਦੇ ਲੱਗ ਭੱਗ ਚਮਚੇ ਇਸਦੀ ਅਲਮਾਰੀ'ਚ ਪਏ ਨੇæ ਜਿਨਾ ਵੀ ਸਾਮਾਨ ਇਹ ਦੋਨੋ ਬਾਹਰੋਂ ਲੈਕੇ ਆAਂਦੇ ਨੇ ਹੌਲੀ ਹੌਲੀ ਘਰ'ਚ ਇੱਕਠਾ ਹੋਈ ਜਾਂਦਾ ਏæ ਇਸ ਤਰਾਂ੍ਹ ਮਿਸਟਰ ਕਲੱਟਰ ਬਹੁਤ ਖੁਸੰ ਹੁੰਦਾ ਏ ਤੇ ਇਹ ਦੋਨੋ ਦੁਖੀæ
ਘਰ'ਚ ਇੱਕਠਾ ਕੀਤਾ ਕਲੱਟਰ ਦਿਨ ਰਾਤ ਇਨਾ੍ਹ ਦੇ ਦਿਲੋ ਦਿਮਾਗ ਤੇ ਛਾਇਆ ਰਹਿੰਦਾ ਏæ ਦਿਨ ਰਾਤ ਇਸਨੂੰ ਸੰਭਾਲਣ 'ਚ ਲੱਗੇ ਰਹਿੰਦੇ ਹਨæ ਇੱਕ ਕਮਰੇ'ਚੋਂ ਚੁਕਿਆ ਤਾਂ ਦੂਜੇ ਕਮਰੇ'ਚ ਰੱਖ ਦਿੱਤਾæ
ਇੱਕ ਦਿਨ ਚਰਨੀ ਦੇਵ ਨੂੰ ਕਹਿਣ ਲੱਗੀ," ਦੇਵ, ਅੱਜ ਤੁਸੀਂ ਕੰਮ ਤੇ ਨਹੀਂ ਜਾਣਾæ ਕਿਸੇ ਵੇਲੇ ਵਕਤ ਮਿਲਿਆ ਤਾਂ ਗੈਸਟ ਕਲਾਜ਼ਿਟ'ਚ ਜਿਹੜੀਆਂ ਜੈਕਟਾਂ ਪਈਆਂ ਨੇ, ਉਨਾ੍ਹ ਨੂੰ ਚੈਰਿਟੀ ਬੈਗ'ਚ ਪਾ ਦੇਣਾæ ਉਹ ਜੈਕਟਾਂ ਆਪਾਂ ਕਦੀ ਵਰਤੀਆਂ ਤਾਂ ਹੈ ਨਹੀਂ, ਐਵੇਂ ਜਗਾ੍ਹ ਘੇਰੀ ਬੈਠੀਆਂ ਨੇæ" ਚਰਨੀ ਤਾਂ ਕੰਮ ਤੇ ਚਲੀ ਗਈ ਤੇ ਦੇਵ ਕਲਾਜ਼ਟ ਸਾਫ ਕਰਨ ਲੱਗ ਪਿਆæ ਦੇਵ ਨੇ ਕੁਝ ਜੈਕਟਾਂ ਤਾਂ ਬੈਗ'ਚ ਪਾ ਦਿੱਤੀਆਂ ਤੇ ਕੁਝ ਆਪਣੀ ਆਦਤ ਅਨੁਸਾਰ ਇੱਕ ਸੂਟਕੇਸ'ਚ ਬੰਦ ਕਰਕੇ ਹੇਠਾਂ ਬੇਸਮੈਂਟ'ਚ ਰੱਖ ਦਿੱਤੀਆਂæ ਕੰਮ ਤੋਂ ਵਾਪਸ ਆਕੇ ਚਰਨੀ ਨੇ ਜਦੋਂ ਕਲਾਜ਼ਟ'ਚ ਝਾਤੀ ਮਾਰੀ ਤਾਂ ਦੇਵ ਦੇ ਜੁੱਤਿਆਂ ਦਾ ਸਜਿਆ ਹੋਇਆ ਕਲੱਟਰ ਉਸਤੇ ਹੱਸ ਰਿਹਾ ਸੀæ ਇੱਕ ਕਲੱਟਰ ਚੁਕੋ ਤਾਂ ਦੂਸਰਾ ਉਸਦੀ ਜਗਾ੍ਹ ਲੈ ਲੈ ਲੈਂਦਾ ਹੈæ ਉਹ ਗੁੱਸੇ'ਚ ਦੇਵ ਨੂੰ ਕਹਿ ਰਹੀ ਸੀ, "ਦੇਵ, ਇਹ ਗੈਸਟ ਕਲਾਜ਼ਟ ਏ, ਸੂੰ ਕਲਾਜਟæ ਨਹੀਂæ" ਦੋਨੋ'ਚ ਫਿਰ ਕਾਫੀ ਬਹਿਸ ਹੋਈ, ਘਰ'ਚ ਖਾਣਾ ਨਹੀਂ ਬਣਿਆ, ਦੋਨੋ ਚੁਪ ਚਾਪ ਭੁੱਖੇ ਹੀ ਜਾ ਕੇ ਸੌਂ ਗਏ, ਪਰ ਮਿਸਟਰ ਕਲੱਟਰ ਤਾਂ ਖੁਸੰੀ ਨਾਲ ਛਾਤੀ ਫੁਲਾਈ ਬੈਠਾ ਸੀæ ਇੱਕ ਦਿਨ ਜਦੋਂ ਚਰਨੀ ਸੂਟਕੇਸਾਂ'ਚੋਂ ਕੁਝ ਲੱਭ ਰਹੀ ਸੀ ਤਾਂ ਉਸਦਾ ਧਿਆਨ ਦੇਵ ਦੇਆਂ ਰੱਖੀਆਂ ਹੋਈਆਂ ਕਲਾਜ਼ਟ ਵਾਲੀਆਂ ਜੈਕਟਾਂ ਤੇ ਜਾ ਪਿਆæ ਚਰਨੀ ਇਸ ਵਾਰੀ ਦੇਵ ਨਾਲ ਝਗੜਾ ਨਹੀਂ ਸੀ ਕਰਨਾ ਚਾਹੁੰਦੀæ ਉਸਨੇ ਜੈਕਟਾਂ ਕੱਢਕੇ ਇੱਕ ਗਾਰਬੇਜ ਬੈਗ'ਚ ਬੰਦ ਕਰ ਦਿੱਤੀਆਂ,ਤੇ ਅਗਲੇ ਦਿਨ ਸਾਲਵੇਸੰਨ ਵਾਲਿਆਂ ਦੇ ਲੈ ਗਈæ ਅੱਜ ਦੋ ਸਾਲ ਹੋ ਗਏ ਨੇ ਪਰ ਦੇਵ ਨੂੰ ਉਨਾ੍ਹ ਜੈਕਟਾਂ ਦਾ ਕੋਈ ਚਿੱਤ ਚੇਤਾ ਵੀ ਨਹੀਂæ
ਮਿਸਟਰ ਕਲੱਟਰ ਨਹੀਂ ਚਾਹੁੰਦਾ ਕਿ ਚਰਨੀ ਤੇ ਦੇਵ ਬਾਹਰ ਜਾਕੇ ਐਸੰ ਕਰਨæ ਉਹ ਇਨਾ੍ਹ ਨੂੰ ਘਰ'ਚ ਹੀ ਲੜਦੇ ਝਗੜਦੇ ਦੇਖਣਾ ਚਾਹੁੰਦਾ ਹੈæ ਘਰ ਦੀ ਬੰਦ ਹਵਾ ਨਾਲ ਚਰਨੀ ਕਈ ਵਾਰੀ ਬਿਮਾਰ ਵੀ ਹੋ ਜਾਂਦੀ ਏæ
ਇੱਕ ਵਾਰੀ ਚਰਨੀ ਬਿਮਾਰ ਹੋ ਗਈæ ਉਸਦੇ ਦੋ ਦਿਨ ਬਿਮਾਰ ਹੋਣ ਨਾਲ ਘਰ'ਚ ਕਲੱਟਰ ਦਾ ਰਾਜ ਹੋ ਗਿਆæ ਦੇਵ ਵਿਚਾਰਾ ਚਰਨੀ ਨੂੰ ਸੰਭਾਲਦਾ ਯਾਂ ਕਲੱਟਰ ਨੂੰæ ਕੰਮ ਤੇ ਜਾਣ ਤੋਂ ਪਹਿਲਾਂ ਉਸਨੇ ਆਪਣੀ ਸਫਾਈ ਕਰਨ ਵਾਲੀ ਔਰਤ ਨੂੰ ਫੋਨ ਕਰਕੇ ਆਉਣ ਲਈ ਕਹਿ ਦਿੱਤਾæ ਚਰਨੀ ਨੂੰ ਹਦਾਇਤ ਕਰ ਦਿੱਤੀ ਕਿ ਮੰਜੇ ਤੋਂ ਨਾ ਉੱਠੇæ  ਦੇਵ ਦੇ ਜਾਣ ਦੀ ਦੇਰ ਸੀ ਕਿ ਚਰਨੀ ਨੇ ਉੱਠਕੇ ਇਹ ਸੋਚਕੇ ਕਲੱਟਰ ਸੰਭਾਲਣਾ ਸੁੰਰੂ ਕਰ ਦਿੱਤਾ ਕਿ ਕਲੱਟਰ ਨੂੰ ਸਾਂਭਣ'ਚ ਸਫਾਈ ਵਾਲੀ ਔਰਤ ਦਾ ਵਾਧੂ ਸਮਾ ਲਗੂ ਤੇ ਫਾਲਤੂ ਪੈਸੇ ਦੇਣੇ ਪੈਣਗੇæ
ਕਈ ਵਾਰੀ ਇਨਾ੍ਹ ਦੇ ਜ਼ਰੂਰੀ ਕਾਗਜ਼ਾਤ ਵੀ ਕਲੱਟਰ ਛੁਪਾ ਲੈਂਦਾ ਹੋæ ਇਹ ਇਸਦੀ ਪੁਰਾਣੀ ਆਦਤ ਹੈæ ਇਹ ਚੀਜ਼ਾਂ ਲੱਭਦੇ ਲੱਭਦੇ ਥੱਕ ਜਾਂਦੇ ਹਨæ ਇਸਤੋਂ ਬੱਚਕੇ ਰਹਿਣ ਦੀ ਬਹੁਤ ਕੋਸੰਸੰ ਕਰਨ ਦੇ ਬਾਵਜੂਦ ਵੀ ਇਨਾ੍ਹ ਦੇ ਜ਼ਰੂਰੀ ਕਾਗਜ਼ ਪੱਤਰ ਗੁਆਚ ਜਾਂਦੇ ਹਨæ
ਇੱਕ ਦਿਨ ਦੇਵ ਨੇ ਚਰਨੀ ਨੂੰ ਆਪਣੇ ḙ5000।00 ਦੇ ਸੇਵਿੰਗ ਬਾਂਡਜ਼ ਕੈਸੰ ਕਰਾਉਣ ਲਈ ਦਿੱਤੇæ ਦੇਵ ਨੂੰ ਨਹੀਂ ਸੀ ਪਤਾ ਕਿ ਬਾਂਡਜ਼ ਹਾਲੇ ਮੇਚੁਅਰ ਨਹੀਂ ਸੀ ਹੋਏæ ਏਸੇ ਕਰਕੇ ਚਰਨੀ ਨੇ ਬਾਂਡਜ਼ ਕੈਸੰ ਨਹੀਂ ਕਰਵਾਏæ ਪਤਾ ਨਹੀਂ ਕਹਿੜੇ ਵੇਲੇ ਕਲੱਟਰ ਨੇ ਚੁੱਕ ਲਏæ ਵਿਚਾਰੀ ਚਰਨੀ ਨੇ ਸਾਰਾ ਘਰ ਦਾ ਕੋਨਾ ਕੋਨਾ ਛਾਂਟ ਮਾਰਿਆ ਪਰ ਬਾਂਡਜ਼ ਨਹੀਂ ਲੱਭੇæ ਉਸਨੂੰ ਸੋਚਦੀ  ਸੀ ਕਿ ਕਲੱਟਰ ਨੇ ਚੁੱਕ ਲਏ ਹੋਣਗੇ ਹੋਰ ਕਿੱਥੇ ਜਾਣੇ ਸਨæ ਡਰਦੀ ਉਹ ਦੇਵ ਨੂੰ ਵੀ ਨਹੀਂ ਸੀ ਦੱਸ ਰਹੀæ ਕਈ ਰਾਤਾਂ ਉਹ ਸੌਂ ਨਹੀਂ ਸਕੀæ ਆਖਿਰ ਕਾਰ ਦੇ ਗਲਵ ਕੰਪਾਰਟਮੈਂਟ'ਚੋਂ ਉਸਨੂੰ ਬਾਂਡਜ਼ ਮਿਲ ਗਏ, ਸੰਾਇਦ ਕਲੱਟਰ ਤੋਂ ਡਰਦੀ ਨੇ ਉੱਥੇ ਰੱਖੇ ਹੋਣæ ਚਰਨੀ ਦਾ ਕਿੰਨਾ ਸਮਾ ਬਰਬਾਦ ਹੋਇਆæ
ਕਲੱਟਰ ਏਨਾ੍ਹ ਨੂੰੰ ਆਪਣੇ ਘਰ'ਚ ਵੀ ਚੈਨ ਨਾਲ ਨਹੀਂ ਬੈਠਣ ਦਿੰਦਾæ ਲਿੰਿਵਗ ਰੂਮ'ਚ ਬੈਠਦਿਆਂ ਹੀ ਇਨੂ ਨੂੰ ਕੁਰਸੀਆਂ ਦੇ ਪਿੱਛੇ ਪਿਆ ਕਲੱਟਰ ਦਿੱਸਣ ਲੱਗ ਪੈਂਦਾ ਏæ ਘਰ'ਚ ਫਿਰ ਗਰਮ ਗਰਮ ਬਹਿਸ ਸੁੰਰੂ ਹੋ ਜਾਂਦੀ ਏæ ਜਿਹੜੀ ਹੌਲੀ ਹੌਲੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈæ
ਪਰ ਅੱਜ ਦੇਵ ਲੜਾਈ ਯਾਂ ਬਹਿਸ ਦੇ ਮੂਡ'ਚ ਨਹੀਂ ਸੀæ
"ਚਰਨੀ, ਪਤਾ ਏ ਇਹ ਕਲੱਟਰ ਇੱਕਠਾ ਕਰਨ'ਚ ਆਪਾਂ ਨੂੰ ਕਿੰਨੇ ਸਾਲ ਲੱਗੇ ਨੇæ ਤੇ ਨਾਲੇ ਕਿੰਨਾ ਪੈਸਾ ਬਰਬਾਦ ਕੀਤਾ ਏ? ਅਸੀਂ ਚੀਜ਼ਾਂ ਤਾਂ ਹਮੇਸੰਾਂ ਵਧੀਆ ਹੀ ਖਰੀਦਦੇ ਸੀæ ਪਰ ਹੁਣ ਇਹ ਸਾਰਾ ਸਾਮਾਨ ਅਪਾਰਟਮੈਂਟ'ਚ ਫਿੱਟ ਹੋ ਹੀ ਨਹੀਂ ਸੱਕਦਾæ ਕਿਸੇ ਨੂੰ ਦੇਣ ਨੂੰ ਜੀ ਵੀ ਨਹੀਂ ਕਰਦਾæ" ਦੇਵ ਨੇ ਲਿਵਿੰਗ ਰੂਮ'ਚ ਬੈਠੇ ਕਾਫੀ ਪੀਂਦਿਆ ਕਮਰੇ ਦੇ ਕੋਨਿਆਂ'ਚ ਬੈਠੇ ਕਲੱਟਰ ਨੂੰ ਦੈਖਦਿਆਂ ਕਿਹਾæ
"ਮੈੰ ਜਾਣਦੀ ਆਂæ ਆਪਾਂ ਜਦੋਂ ਦੇ ਕੈਨੇਡਾ ਆਏ ਆਂ ਹਰ ਮਨ ਪਸੰਦ ਦੀ ਚੀਜ਼ ਆਪਾਂ ਖਰੀਦੀæ ਹਰ ਸੰæੌਕ ਪੂਰਾ ਕੀਤਾ ਏæ ਜਿਨਾ ਪੈਸਾ ਆਪਾਂ ਕਲੱਟਰ ਖਰੀਦਣ'ਚ ਲਾਇਆ ਏ ਉੱਨੇ'ਚ ਤਾਂ  ਆਪਾਂ ਇੱਕ ਘਰ ਖਰੀਦ ਸੱਕਦੇ ਸੀæ ਚੀਜ਼ਾਂ ਦਾ ਕਰੀਏ ਵੀ ਕੀ? ਚੇਤਾ ਇੱਕ ਵਾਰੀ ਮੈ ਆਪਣੇ ਸਾਰੇ ਦੇਸੀ ਸੂਟ ਜਦੋਂ ਇੰਡੀਆ ਜਾਕੇ ਬੀਜੀ ਨੂੰ ਦਿੱਤੇ ਤਾ ਪਹਿਲਾਂ ਤਾਂ ਉਹ ਬਹੁਤ ਖੁਸੰ ਹੋਏ, ਪਰ ਬਾਅਦ'ਚ ਮੈਨੂੰ ਕਹਿਣ ਲੱਗੇ, 'ਚਰਨੀ, ਤੇਰੀਆਂ ਅਲਮਾਰੀਆਂ ਤਾਂ ਸਾਫ ਸੁਥਰੀਆਂ ਹੋ ਗਈਆਂ ਹੋਣਗੀਆਂ'æ ਮੈਨੂੰ ਬਹੁਤ ਬੁਰਾ ਲੱਗਿਆ ਪਰ ਕੀ ਕਰਦੀæ ਤੇ ਜਦੋਂ ਮੈ ਆਪਣੀ ਭੈਣ ਨੂੰ ਵਧੀਆ ਵਧੀਆ ਰੀਕਾਰਡ ਕੀਤੀਆਂ ਮੂਵੀਆਂ ਵਾਲੀਆਂ ਵੀਡੀਉ ਟੇਪਾਂ ਭੇਜੀਆਂ ਤਾਂ ਪਹਿਲਾਂ ਬੜੀ ਖੁਸੰ ਹੋਈ ਪਰ ਇੱਕ ਦਿਨ ਟੈਲੀਫੋਨ ਤੇ ਕਹਿਣ ਲੱਗੀ, 'ਹੁਣ ਤਾਂ ਮੇਰੀ ਭੈਣ ਦੀ ਬੇਸਮੈਂਟ ਸਾਫ ਹੋ ਗਈ ਹੋਣੀ ਏæ"
"ਜਿਹੜੀਆਂ ਤੇਰੇ ਭਰਾ ਨੇ 'ਘਰ ਏਕ ਮੰਦਿਰ ਹੈ' ਵਾਲੇ ਡਰਾਮੇ ਦੀਆਂ ਕੋਈ ਅੱਸੀ ਨੱਬੇ ਟੇਪਾਂ ਦਿੱਤੀਆਂ ਸੀ ਉਨਾ੍ਹ ਦਾ ਕੀ ਕੀਤਾ ਈ?" ਦੇਵ ਨੂੰ ਅਚਾਨਕ ਯਾਦ ਆ ਗਿਆæ
"ਮੇਰੇ ਭਰਾ ਨੇ ਤਾਂ ਉਹ ਟੇਪਾਂ ਵਾਲਾ ਆਪਣਾ ਕਲੱਟਰ ਮਗਰੋਂ ਲਾ੍ਹਣ ਲਈ ਮੈਨੂੰ ਦੇ ਦਿਤਾ ਸੀæ ਮੈ ਪੁੱਛਿਆ 'ਤੂੰ ਟੇਪਾਂ ਵਾਪਸ ਲੈਣੀਆਂ ਈ ਕਿ ਨਹੀਂ?" ਤਾਂ ਕਹਿਣ ਲੱਗਾ,'ਨਹੀਂ, ਵੇਖਣ ਤੋਂ ਬਾਅਦ ਕਿਸੇ ਹੋਰਨੂੰ ਦੇ ਦੇਵੀਂ ਮੇਰੇ ਘਰ'ਚ ਜਗਾ੍ਹ ਨਹੀਂ ਰਹੀæ'
 "ਵੈਸੇ ਦੇਵ, ਡਰਾਮਾ ਸੀਗਾ ਬਹੁਤ ਚੰਗਾ, ਪਰ ਤੈਨੂੰ ਪਤਾ ਏ ਕਿ ਮੈ ਤਾਂ ਉਹ ਡਰਾਮਾ ਵੀ ਦੇਖਣ ਤੋਂ ਬਾਅਦ ਉਸਦੀਆਂ ਸਾਰੀਆਂ  ਟੇਪਾਂ ਵੀ ਟਰਾਂਟੋ ਆਾਪਣੀ ਭੇਣ ਨੂੰ ਭੇਜ ਦਿਤੀਆਂ ਨੇæ"ੇ
ਚਲੋ ਚੰਗਾ ਹੋਇਆ ਕੁਝ ਖਿਲਾਰਾ ਤਾਂ ਘਰੋਂ ਨਿਕਲਿਆ ਈ ਏ ਨਾæ ਹਰ ਪਾਸੇ ਘਰ'ਚ ਟੇਪਾਂ ਹੀ ਟੇਪਾਂ ਦਿਖਾਈ ਦਿੰਦੀਆਂ ਨੇ æ"
ਚਰਨੀ ਤੇ ਦੇਵ ਅੱਜ ਬੜੀ ਸ਼ਾਂਤੀ ਨਾਲ ਕਲੱਟਰ ਤੋਂ ਪਿੱਛਾ ਛਡਾਉਣ ਦੀਆਂ ਸਕੀਮਾਂ ਬਨਾ ਰਹੇ ਸੀæ ਪਰ ਮਿਸਟਰ ਕਲੱਟਰ ਕੋਨੇ'ਚ ਬੈਠਾ ਕਾਹਲਾ ਪੈ ਰਿਹਾ ਸੀ ਕਿ ਹਾਲੇ ਤੱਕ ਇਨਾ੍ਹ ਦੀ ਲੜਾਈ ਕਿਉਂ ਨਹੀਂ ਹੋਈ?
"ਇਨਾ੍ਹ ਚੀਜ਼ਾਂ ਨਾਲ ਪਿਆਰ ਜਿਹਾ ਹੋ ਗਿਆ ਏæ ਜਦੋਂ ਲੈਣ ਜਾਉ ਤਾਂ ਇਹੀ ਕਿੰਨੀਆਂ ਮਹਿੰਗੀਆਂ ਪੈਂਦੀਆਂ ਨੇ , ਪਰ ਚਰਨੀ ਆਪਾਂ ਨੂੰ ਇੱਕ ਦਿਨ ਇਨਾ੍ਹ ਤੋਂ ਛੁਟਕਾਰਾ ਪਾਣਾ ਹੀ ਪੈਣਾ ਹੈæ"
"ਮੈ ਸੋਚਦੀ ਆਂ, ਦੇਵ ਆਪਣੇ  ਦੇਸ'ਚ ਘਰਾਂ'ਚ ਕਲੱਟਰ ਕਿਉਂ ਨਹੀਂ ਜਮ੍ਹਾ ਹੁੰਦਾ?"
"ਚਰਨੀ ਚੇਤਾ ਏ ਤੈਨੂੰ ਉਨਾ੍ਹ ਦਿਨਾ'ਚ ਉੱਥੇ ਪਿੰਡਾਂ ਤੇ ਸੰਹਿਰਾਂ'ਚ ਕਬਾੜੀਏ ਆਉਂਦੇ ਹੁੰਦੇ ਸੀæ ਉਹ ਥੌਡੇ ਪੁਰਾਣੇ ਕੱਪੜੇ, ਜੁੱਤੀਆਂ, ਬੋਤਲਾਂ, ਪੁਰਾਣੇ ਭਾਂਡੇ, ਤੇ ਰੱਦੀ ਅਖਬਾਰਾਂ ਆਕੇ ਲੈ ਜਾਂਦੇ ਸਨ  ਤੇ ਨਵੇ ਭਾਂਡੇ  ਦੇ ਜਾਂਦੇ ਸਨæ ਇਸ ਤਰਾਂ੍ਹ ਘਰ'ਚ ਕਲੱਟਰ ਜਮਾ੍ਹ ਨਹੀਂ ਸੀ ਹੁੰਦਾæ"
"ਦੇਸ ਦਾ ਤਰੀਕਾ ਚੰਗਾ ਸੀæ ਇੱਥੇ ਤਾਂ ਕੋਈ ਮੁਫਤ ਵੀ ਨਹੀਂ ਲੈਂਦæ ਜਗਾ੍ਹ ਜਗਾ੍ਹ ਦੀ ਗੱਲ ਏ ਜੇ ਕਿਤੇ ਐਥੇ ਵੀ ਉਹੀ ਸਿਸਟਮ ਹੋਵੇ ਤਾਂ ਘਰ'ਚ ਇਹ ਕਲੱਟਰ ਕਦੀ ਵੀ ਜਮਾ੍ਹ ਨਾ ਹੋਵੇæ"
"ਇੱਕ ਵਾਰੀ ਇਹ ਮਹਿਮਾਨ ਘਰੋਂ ਦਫਾ ਹੋ ਜਾਵੇ ਮੁੜਕੇ ਘਰ'ਚ ਨਹੀਂ ਵੜਣ ਦੇਣਾæ ਅਸੀਂ ਇਸ ਦੀ ਖਾਤਰ ਬਹੁਤ ਪੈਸਾ, ਵਕਤ ਤੇ ਮਨ ਦੀ ਸੰਾਂਤੀ ਗਵਾ ਬੈਠੇ ਆਂæ" ਦੇਵ ਨੇ ਇੱਕ ਵੱਡਾ ਹੌਕਾ ਭਰਕੇ ਕਿਹਾæ
" ਦੇਵ, ਆਪਾਂ ਗੈਰਾਜ ਤੋਂ ਸੁੰਰੂ ਕਰਦੇ ਆਂæ ਤੁਹਾਨੂੰ ਤਾਂ ਦੇਵ ਪਤਾ ਈ ਨਹੀਂ ਕਿ  ਗੇਰਾਜ'ਚ ਕੀ ਕੀ ਏæ ਜਿਹੜੀ ਵੀ ਚੀਜ਼ ਨੂੰ ਹੱਥ ਲਾਉ  ਹੱਥ ਰੁੱਕ ਜਾਂਦਾ ਏæ ਇੰਡੀਆ ਤੋਂ ਲਿਆਂਦਾ ਹੋਇਆ ਵੱਡੀ ਰੀਲ ਵਾਲਾ ਰੇਡੀਉ, ਟੇਪ ਰੀਕਾਰਡਰ, ਅੱਧੀ ਦਰਜਨ ਕੱਪੜੇ ਪਰੈਸ ਕਰਨ ਵਾਲੀਆਂ ਇਸਤਰੀਆਂ, ਜੰਗ ਲੱਗੇ ਟੂਲਜ਼, ਕਿਤਾਬਾਂ ਦੇ ਬਕਸੇ, ਤੁਹਾਡੀਆਂ ਪਲੈਨਿੰਗ ਦੀਆਂ ਕਿਤਾਬਾਂ,ਇਨਾ ਦਾ ਕੀ ਕਰੀਏæ"ਚਰਨੀ ਨੇ ਬੜੇ ਪਿਆਰ ਨਾਲ ਪੁੱਛਿਆæ
"ਮੈ ਹੁਣੇ ਮਨਜੀਤ ਨੂੰ ਫੋਨ ਕਰਕੇ ਪੁੱਛਦਾ ਆਂ ਜੇ ਉਹ ਆਪਣਾ ਪਿਕਅੱਪ ਲੈਕੇ ਵੀਕਐਂਡ ਨੂੰ ਆ ਜਾਵੇ ਤਾਂ ਗੈਰਾਜ ਦਾ ਸਾਰਾ ਸਾਮਾਨ ਬਿਨਾ ਖੋਲੇ ਬਿਨਾ ਸੋਚੇ ਪਿਕਅੱਪ'ਚ ਲੱਦਕੇ ਗਾਰਬੇਜ ਡੰਪ'ਚ ਸੁੱਟ ਆਵਾਂਗੇæ"
"ਮਨਜੀਤ ਤਾਂ ਵਿਚਾਰਾ ਆ ਹੀ ਜਾਏਗਾæ ਉਸਨੇ ਕਦੀ ਨਾਂਹ ਕੀਤੀ ਏ ਥੌਨੂੰæ ਤੁਸੀਂ ਬੱਸ ਕਲੱਟਰ ਸੁੱਟਣ ਵਾਲੇ ਬਣੋ ?"
ਮਨਜੀਤ ਦੇਵ ਦੇ ਇੱਕ ਪੁਰਾਣੇ ਦੋਸਤ ਦਾ ਪੁੱਤਰ ਏæ ਜਦੋਂ ਵੀ ਕਦੀ ਦੇਵ ਯਾਂ ਚਰਨੀ ਨੂੰ ਕੋਈ ਮੱਦਦ ਦੀ ਲੋੜ ਹੁੰਦੀ ਏ ਤਾਂ ਉਸਨੇ ਕਦੀ ਨਾਂਹ ਨਹੀਂ ਕੀਤੀ ਤੇ ਝੱਟ ਕਰਕੇ ਆ ਜਾਂਦਾ ਏæ ਪੁਰਾਣੀਆਂ ਦੋਸਤੀਆਂ ਵੀ ਦੇਰ ਤੱਕ ਨਿਭਦੀਆਂ ਹਨæ ਐਤਵਾਰ ਵਾਲੇ ਦਿਨ ਮਨਜੀਤ ਆਪਣੇ ਭਤੀਜੇ, ਨਿੱਪੀ ਦੇ ਨਾਲ ਤੜਕੇ ਹੀ ਟਰੱਕ ਲੈਕੇ ਚਰਨੀ ਤੇ ਦੇਵ ਦੇ ਘਰ ਆ ਗਿਆæ
"ਅੰਕਲ, ਮੈਨੂੰ ਦੱਸ ਦਿਉ ਕਿਹੜਾ ਕਿਹੜਾ ਸਾਮਾਨ ਸੁੱਟਣ ਵਾਲਾ ਏ, ਮੈ ਕਿਤੇ ਕੰਮ ਵਾਲਾ ਸਾਮਾਨ ਨਾ ਸੁੱਟ ਦਿਆਂæ" ਮਨਜੀਤ ਬਕਸਿਆਂ ਦੇ ਭਰੇ ਗਰਾਜ ਨੂੰ ਦੇਖਕੇ ਕਹਿਣ ਲੱਗਾæ "ਇਹ ਸਾਰਾ ਸਾਮਾਨ ਸੁੱਟਣ ਵਾਲਾ ਈ ਏæ ਅਸੀਂ ਤਾਂ ਕਈ ਸਾਲ ਹੋ ਗਏ ਨੇ ਬਕਸੇ ਖੋਲੇ ਹੀ ਨਹੀਂ ਤੇ ਨਾ ਹੀ ਖੋਲਣੇ ਚਾਹੁੰਦੇ ਆਂæ ਜੇ ਖੋਲੇ ਤਾਂ ਅੱਧਿਉਂ ਬਹੁਤਾ ਕਲੱਟਰ ਫਿਰ ਗੇਰਾਜ'ਚ ਹੀ ਰਹਿ ਜਾਣਾ ਏ"æ ਦੇਵ ਨੇ ਵੀ ਦਿਲ ਤਕੜਾ ਕਰਕੇ ਕਿਹਾæ
"ਨਹੀਂ ਅੰਕਲ, ਫਿਰ ਵੀ ਦੇਖ ਲਵੋ, ਕੀ ਪਤਾ ਹੁੰਦਾ ਏæ ਕਈ ਵਾਰੀ ਕੀਮਤੀ ਸਾਮਾਨ ਬਿਨਾ ਦੇਖਿਆਂ ਈ ਆਪਾਂ ਸੁੱਟ ਦੇਂਦੇ ਆਂæ ਤੇ ਜਦੋਂ ਲੋੜ ਪਵੇ ਫਿਰ ਨਵਾਂ ਲਿਆਉਣਾ ਪੈਂਦਾ ਏæ"
"ਮਨਜੀਤ, ਜੇ ਤੂੰ ਚੈਕ ਕਰਨਾ ਤਾਂ ਕਰ ਲੈ, ਪਰ ਆਪਣੀ ਆਂਟੀ ਨੂੰ ਨਾ ਦਿਖਾ ਦੇਵੀਂ, ਨਹੀਂ ਤਾਂ ਉਸਨੇ ਅੱਧਿਉਂ ਬਹੁਤਾ ਫਿਰ ਰੱਖ ਲੈਣਾ eæ"ੇ
ਹਾਲਾਂ ਉਹ ਸਲਾਹਾਂ ਕਰ ਹੀ ਰਹੇ ਸੀ ਕਿ ਚਰਨੀ ਬਾਹਰ ਆ ਗਈæ ਉਸਨੂੰ ਦੇਖਕੇ ਮਨਜੀਤ ਤੇ ਦੇਵ ਨੇ ਬਿਨਾ ਖੋਲਿਆਂ ਹੀ ਬਕਸੇ ਛੇਤੀ ਛੇਤੀ ਪਿੱਕਅੱਪ'ਚ ਰੱਖਣੇ ਸ਼ੁਰੂ ਕਰ ਦਿੱਤੇæ
ਦੇਵ ਨੇ ਗਰਾਜ'ਚੋਂ ਸਭ ਟੇਪ ਰੀਕਾਰਡਰ, ਇਸਤਰੀਆਂ, ਵੈਕਯੂਮ ਕਲੀਨਰ, ਦੋ ਕੰਮਪਊਟਰ, ਦੋ ਆਈ ਬੀ ਐਮ ਦੇ ਟਾਈਪ ਰਾਈਟਰ, ਟੁੱਟੀਆਂ ਭੱਜੀਆਂ ਕੁਰਸੀਆਂ, ਪੁਰਾਣੇ ਰੱਗ, ਬੱਿਚਆਂ ਦੇ ਬਾਈਕ, ਤੇ ਜੰਗ ਦੇ ਭਰੇ ਹੋਏ ਟੂਲਜ਼,  ਪਿਕਅੱਪ'ਚ ਰਖਾਕੇ ਸੋਚ ਰਿਹਾ ਸੀ ,
"ਕਿ ਐਨਾ ਜੰਕ ਗਰਾਜ'ਚ ਪਿਆ ਏ ਤੇ ਮੇਰੀ ਨਵੀਂ ਕਾਰ ਵਿਚਾਰੀ ਗਰਮੀਆਂ ਸਰਦੀਆਂ ਬਾਹਰ ਹੀ ਖੜੀ ਰਹਿੰਦੀ ਏæ"
ਪਿੱਕਅੱਪ ਦੇ ਗਾਰਬੇਜ ਡੰਪ ਦੇ ਕਈ ਗੇੜੇ ਲਗਾਉਣ ਤੋਂ ਬਾਅਦ ਕਿਤੇ ਗਰਾਜ ਖਾਲੀ ਹੋਇਆæ ਗੈਰਾਜ ਖਾਲੀ ਹੋਣ ਤੇ ਚਰਨੀ ਨੇ ਚਾਹ ਤੇ ਪਕੌੜੇ ਬਨਾਏæ ਚਾਹ ਪੀਣ ਤੋਂ ਬਾਅਦ ਮਨਜੀਤ ਕਹਿਣ ਲੱਗਾ,
"ਅੰਕਲ, ਮੈ ਅਗਲੇ ਐਤਵਾਰ ਵੀ ਵਹਿਲਾ ਈ ਆਂæ ਜੇ ਬੇਸਮੈਂਟ ਦਾ ਸਾਮਾਨ ਵੀ ਸੁੱਟਣ ਵਾਲਾ ਏ ਤਾਂ ਮੈ ਨਿੱਪੀ ਨੂੰ ਲੈਕੇ ਆ ਜਾਵਾਂਗਾæ ਤੁਸੀਂ ਮੈਨੂੰ ਫੋਨ ਤੇ ਮੈਨੂੰ ਦੱਸ ਦੇਣਾæ"
ਇਹ ਕਹਿਕੇ ਮਨਜੀਤ ਆਪਣਾ ਪਿਕਅੱਪ ਲੈਕੇ ਚਲਾ ਗਿਆæ ਦੋਨੋ ਬੜੇ ਖੁਸੰ ਸੀ ਕਿ ਗੈਰਾਜ ਖਾਲੀ ਤਾਂ ਹੋਇਆæ
ਰਾਤੀਂ ਸੌਣ ਵੇਲੇ ਆਪਣੀ ਆਦਤ ਦੇ ਅਨੁਸਾਰ ਚਰਨੀ ਤੇ ਦੇਵ ਨੇ ਜਦੋਂ ਟੀਵੀ ਚਲਾਇਆ ਤਾਂ ਅਚਾਨਕ ਸ਼ਾਪਿੰਗ ਚੈਨਲ ਤੇ ਆਕੇ ਟੀਵੀ ਰੁਕ ਗਿਆæ ਚਰਨੀ ਤੇ ਦੇਵ ਦਾ ਧਿਆਨ ਚੈਨਿਲ ਤੇ ਵਿਕਰੀ ਲਈ ਲੱਗੇ ਡਿਨਰ ਸੈੱਟ ਵੱਲ ਗਿਆæ ਉਹ ਸੋਚ ਰਹੇ ਸੀ ਕਿ 'ਸੈਟ ਬਹੁਤ ਹੀ ਸੋਹਣਾ ਏ ਤੇ ਕੀਮਤ ਵੀ ਜ਼ਿਆਦਾ ਨਹੀਂ, ਇਹ ਸੈਟ ਲੈਣਾ ਚਾਹੀਦਾ ਏ ਕਿ ਨਹੀਂ 'æ ਮਿਸਟਰ ਕਲੱਟਰ ਫਿਰ ਉਨਾ੍ਹ ਨੂੰ ਉਕਸੌਣ ਲੱਗਾ, 'ਖਰੀਦ ਲਉæ ਘਮਾਉ ਨੰਬਰ ਤੇ ਦੇ ਦਿਉ ਆਪਣਾ ਕਰੈਡਿਟ ਕਾਰਡ ਦਾ ਨੰਬਰæ ਮੇਰੇ ਤੇ ਤਰਸ ਕਰੋ, ਯਾਰ'æ ਪਰ ਦੇਵ ਤੇ ਚਰਨੀ ਨੇ ਅੱਜ ਉਸਦੀ  ਇੱਕ ਨਹੀਂ ਸੁਣੀæ ਦੋਨਾ ਨੇ ਇੱਕ ਦੂਜੇ ਦੇ ਚੇਹਰੇ ਵੱਲ ਦੇਖਿਆ ਤੇ ਇੱਕੋ ਵਕਤ ਉਨਾ੍ਹ ਦੇ ਮੂਹੋਂ ਇਹ ਆਵਾਜ਼ ਨਿਕਲੀ ,
"ਨੋ ਮੋਰ ਕਲੱਟਰ ਇਨ ਦਾ ਹਾਊਸ" ਤੇ ਦੋਨੋ ਬਿਜਲੀ ਤੇ ਟੀਵੀ ਬੰਦ ਕਰਕੇ ਸੌਂ ਗਏ