ਜੀਤਾਂ ਨੇ ਅਜੇ ਬੀ ਏ ਦੇ ਪੇਪਰ ਦਿਤੇ ਹੀ ਸਨ ਕਿ ਉਸ ਦੀ ਮਾਂ ਰਾਜ ਨੇ ਹਰ ਰੋਜ ਜੀਤਾਂ ਦੇ ਪਿA ਨੂੰ ਕਹਿਣਾ ਸੁਰੂ ਕਰ ਦਿਤਾ,ਹੁਣ ਤੁਸੀਂ ਅਪਣੀ ਜੀਤਾਂ ਲਈ ਕੋਈ ਮੁੰਡਾ ਲੱਭੋ।ਰਾਜ ਤੇਰਾ ਤਾਂ ਦਿਮਾਗ ਖਰਾਬ ਹੋਇਆ ਆ ਓ ਕੁੜੀ ਅਜੇ ਨਿਆਂਣੀ ਆਂ।ਆਹੋ ਨਿਆਣੀ ਆਂ,ਤੇਨੂੰ ਤਾਂ ਸਾਰੀ ਉਮਰ ਨਿਆਂਣੀ ਹੀ ਲਗਦੀ ਰਹਿਣੀ ਆਂ।ਜਮਾਂਨਾਂ ਚੰਗਾ ਨੀ ਝੱਟ ਰਾਈ ਦਾ ਪਹਾੜ ਬਣ ਜਾਂਦਾ।ਨਾਲੇ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਤੇਨੂੰ ਪਤਾ ਹੀ ਆ ਕਿ ਕਿੰਨੇ ਚੰਗੇ ਤੇ ਪੜੇ ਲਿਖੇ ਨੇ।ਪਹਿਲਾਂ ਤਾਂ ਅਮਰ ਨਾਥ ਨੇ ਰਾਜ ਦੀਆਂ ਗੱਲਾਂ ਤੇ ਗੌਰ ਨਾਂ ਕੀਤਾ ਪਰ ਰਾਤ ਨੂੰ ਸੌਣ ਲੱਗਾ ਜੀਤਾਂ ਬਾਰੇ ਸੋਚ ਕੇ ਮਨ ਬਣਾਂ ਲਿਆ ਕਿ ਵਾਕਿਆ ਹੀ ਹੁਣ ਜੀਤਾਂ ਜਵਾਨ ਹੋ ਗਈ ਏ ਤੇ Aਸ ਦਾ ਵਿਆਹ ਕਰ ਦੇਣਾਂ ਚਾਹੀਦਾ ਨਾਲੇ ਜਿਹੜਾ ਸਿਰੋਂ ਭਾਰ ਲਹਿੰਦਾ ਚੰਗਾ ਹੀ ਆ।
ਹਫਤੇ ਕੁ ਵਿੱਚ ਹੀ ਅਮਰ ਨਾਥ ਨੇ ਜੀਤਾਂ ਲਈ ਮੁੰਡਾ ਲਭ ਲਿਆ।ਰਾਜ ਬੜੀ ਖੁਸ਼ ਸੀ ਕਿ ਜੋ ਜੀਤਾਂ ਲਈ ਮੁੰਡਾ ਲੱਭਿਆ ਸੀ ਓਹ ਇਕੱਲਾ ਤੇ ਇਕ ਹੀ ਉਸ ਦੀ ਭੈਣ ਸੀ।ਛੋਟਾ ਪਰਿਵਾਰ ਤੇ ਪੈਸੇ ਵਲੋਂ ਵੀ ਠੀਕ ਸੀ।ਅਮਰ ਨਾਥ ਨੇ ਰਾਜ ਨੂੰ ਕਿਹਾ ,ਤੂੰ ਇਕ ਵਾਰ ਜੀਤਾਂ ਨੂੰ ਵੀ ਪੁਛ ਲੈਣਾਂ ਸੀ।ਲੈ ਓਹਨੂੰ ਕੀ ਪੁੱਛਣਾਂ,ਨਾਲੇ ਜਦੋ ਸਾਡਾ ਵਿਆਹ ਹੋਇਆ ਸੀ ਤਾਂ ਸਾਂਨੂੰ ਕਿਸੇ ਨੇ ਪੁਛਿਆ ਸੀ।Aਹ ਸਾਡਾ ਸਮਾਂ ਹੋਰ ਸੀ ਹੁਣ ਦੇ ਨਿਆਂਣਿਆਂ ਤੇ ਸਾਡੇ ਚ ਬੜਾ ਫਰਕ ਆ।ਹੁਣ ਤੁਸੀ ਬਹੁਤੀਆਂ ਗੱਲਾਂ ਨਾਂ ਬਣਾਂਈ ਜਾਵੋ ਮੈ ਆਪੇ ਅਪਣੀ ਜੀਤਾਂ ਨੂੰ ਪੁੱਛ ਲਊ।
ਸਾਂਮ ਨੂੰ ਜਦੋਂ ਸੋਣ ਲੱਗੇ ਤਾਂ ਰਾਜ ਨੇ ਜੀਤਾਂ ਨੂੰ ਪੁਛਿਆ ,ਕੁੜੇ ਜੀਤਾਂ ਗੱਲ ਸੁਣ,ਤੇਰੇ ਭਾਪੇ ਨੇ ਤੇਰੇ ਲਈ ਮੁੰਡਾ ਵੇਖਿਆ ਕੱਲਾ ਕੱਲਾ ਈ ਆ ਤੇ ਇਕ ਹੀ ਭੈਣ ਹੈ ਤੇ Aਹ ਵੀ ਵਿਆਹੀ ਹੋਈ ਆ।ਨਾਂ ਤੇਨੂੰ ਕੋਈ ਇਤਰਾਜ ਤਾਂ ਨੀ।ਲੈ ਅੰਮਾਂ ਭਲਾ ਮੈਨੂੰ ਕੀ ਇਤਰਾਜ ਹੋਣਾ,ਪਰ ਜੇ ਥੋੜਾ ਰੁਕ ਲੈਦੇ ਤਾਂ ਠੀਕ ਨੀ ਸੀ।ਪੁਤ ਤੂੰ ਕਹਿੰਦੀ ਤਾਂ ਠੀਕ ਹੈ ਪਰ ਜਮਾਂਨੇ ਤੋਂ ਡਰ ਲਗਦਾ,ਲੈ ਭਲਾ ਜਮਾਂਨਾਂ ਮੂੰਹ ਚ ਪਾ ਲਊ।ਨਹੀ ਪੁਤ ਮੂੰਹ ਚ ਪਉਣ ਦੀ ਗੱਲ ਨੀਂ।ਜਿਹੜਾ ਭਾਰ ਤੇਰੇ ਪੇ ਸਿਰੋਂ ਲਹਿੰਦਾ ਚੰਗਾ ਆ।ਨਾਲੇ ਵਿਚੋਲਾ ਕਹਿੰਦਾ ਕਿ ਬੰਦੇ ਬੜੇ ਚੰਗੇ ਤੇ ਸਾਊ ਨੇ।ਫਿਰ ਮਾਂਵਾਂ ਧੀਆਂ ਗੱਲਾਂ ਕਰਦੀਆਂ ਕਰਦੀਆਂ ਸੌਂ ਗਈਆਂ।
ਦੂਜੇ ਦਿਨ ਅਮਰ ਨਾਥ ਵਿਚੋਲੇ ਨੂੰ ਨਾਲ ਲੈ ਕੇ ਮੁੰਡੇ ਨੂੰ ਦੇਖ ਆਏ।ਮੁੰਡਾ ਵੇਖਦੇ ਸਾਰ ਹੀ ਅਮਰ ਨਾਥ ਨੇ ਵਿਚੋਲੇ ਨੂੰ ਕਹਿ ਦਿੱਤਾ,ਬਈ ਮੈਨੂੰ ਤਾਂ ਮੁੰਡਾ ਪਸੰਦ ਹੈ।ਹੁਣ ਕਿਸੇ ਦਿਨ ਦਾ ਪਰੋਗਰਾਮ ਬਣਾ ਕੇ ਸਾਡੇ ਘਰ ਆ ਜਾਓ ਤੇ ਨਾਲੇ ਓਹ ਜੀਤਾਂ ਨੂੰ ਝਾਤ ਮਾਰ ਜਾਂਣਗੇ।ਦੋਨੋ ਧਿਰਾਂ ਦੀ ਤਸੱਲੀ ਤੋਂ ਬਾਅਦ ਅਗਲੇ ਸ਼ਨੀਵਾਰ ਦਾ ਤਹਿ ਹੋ ਗਿਆ ਕਿ ਜੀਤਾਂ ਦੇ ਸਹੁਰੇ ਦੇਖਣ ਆਓਣਗੇ।ਪਰ ਦੂਜੇ ਹੀਦਿਨ ਮੂੰਡੇ ਵਾਲਿਆਂ ਨੇ ਫੋਨ ਕਰ ਕੇ ਕਹਿ ਦਿੱਤਾ ਕਿ ਅਸੀਂ ਸਨੀਵਾਰ ਨਹੀ ਐਤਵਾਰ ਆਂਵਾਂਗੇ,ਕਿਓਕਿ ਸਾਡੇ ਸੰਤਾਂ ਨੇ ਕਿਹਾ ਹੈ ਕਿ ਐਤਵਾਰ ਸੁੱਭ ਹੈ।ਵਿਚੋਲੇ ਨੇ ਅਗਾਂਹ ਅਮਰ ਨਾਥ ਨੂੰ ਫੋਨ ਕਰ ਕੇ ਕਹਿ ਦਿੱਤਾ ਕਿ ਸ਼æਨੀਵਾਰ ਨਹੀ ਅਸੀ ਐਤਵਾਰ ਆਂਵਾਂਗੇ।ਅਮਰ ਨਾਥ ਇਹ ਸੋਚਦਾ ਸੀ ਕਿ ਰਿਸ਼ਤਾ ਚੰਗਾ ਹੈ ਕਿਤੇ ਹੱਥੋ ਨਾਂ ਨਿਕਲ ਜਾਏ ਤਾਂ ਝੱਟ ਮੰਨ ਗਿਆ।ਓ ਮਹਾਂਰਾਜ ਭਲਾ ਸਾਂਨੂੰ ਕੀ ਇਤਰਾਜ ਹੋ ਸਕਦਾ ਹੈ ਤੁਹਾਡਾ ਆਪਣਾਂ ਘਰ ਹੈ ਜਦੋ ਮਰਜੀ ਆ ਜਾਓ।
ਐਤਵਾਰ ਤਕ ਅਮਰ ਨਾਥ ਨੇ ਸਭ ਤਿਆਰੀਆਂ ਕਰ ਲਈਆਂ।ਬਾਰਾਂ ਕੁ ਵਜੇ ਐਤਵਾਰ ਨੂੰ ਜੀਤਾਂ ਦੇ ਸਹੁਰੇ ਦਸ ਕੁ ਜਣੇ ਗੱਡੀ ਭਰ ਕੇ ਆਏ।ਸਭ ਤੋ ਪਹਿਲਾਂ ਸਭ ਨੇ ਚਾਹ ਪੀਤੀ,ਜੀਤਾਂ ਦੀ ਸੱਸ ਨੇ ਜੀਤਾਂ ਨੂੰ ਕਈ ਵਾਰ ਕਲਾਵੇ ਚ ਲਿਆ ਤੇ ਕਈ ਵਾਰ ਚੁੰਮਿਆਂ,ਅਖੇ ਮੇਰੀ ਧੀ ਤਾਂ ਬਹੁਤ ਹੀ ਸੋਹਣੀ ਹੈ ਸਭ ਨੂੰ ਜੀਤਾਂ ਪਸੰਦ ਆਈ।ਸਾਰਿਆਂ ਨੇ ਜੀਤਾਂ ਦੀ ਝੋਲੀ ਸੋ ਸੋ ਰੁ ਸ਼ਗਨ ਪਾਇਆ।ਨਾਲੇ ਹੀ ਜੀਤਾਂ ਦੀ ਸੱਸ ਨੇ ਕਹਿ ਦਿੱਤਾ,ਦੇਖੋ ਚੋਧਰੀ ਸਾਬ ਇਹ ਤਾਂ ਬਸ ਦੇਖ ਦਿਖਾਲਾ ਹੀ ਸੀ,ਅਸੀ ਅਗਲੇ ਐਤਵਾਰ ਆਂਵਾਂਗੇ ਤੇ ਪੂਰਾ ਗੱਜ ਵੱਜ ਕੇ ਸ਼ਗਨ ਪਾ ਕੇ ਜਾਂਵਾਗੇ।
ਜੀਤਾਂ ਦੀ ਸੱਸ ਸਿਰੇ ਦੀ ਚਲਾਕ ਅੋਰਤ ਸੀ।ਗੱਲਾਂ ਗੱਲਾਂ ਚ ਹੀ ਕਹਿ ਗਈ,ਦੇਖੋ ਚੋਧਰੀ ਸਾਬ ਸਾਂਨੂੰ ਰੱਬ ਨੇ ਸਭ ਕੁਝ ਦਿੱਤਾ ਘਰ ਭਰਿਆ ਪਿਆ ਸਾਂਨੂੰ ਕਿਸੇ ਚੀਜ਼ ਦੀ ਲੋੜ ਨਹੀ।ਹਾਂ ਜੇ ਕੁਝ ਤੁਸੀ ਦੇਣਾਂ ਤਾਂ ਆਪਣੇ ਧੀ ਜੁਆਈ ਨੂੰ ਦੇਣਾਂ ਇਹਦੇ ਚ ਅਸੀ ਕੁਝ ਨੀ ਕਹਿਣਾਂ,ਨਾਲੇ ਜਦੋਂ ਅਸੀਂ ਨਿਰਮਲਾ ਦਾ ਵਿਆਹ ਕੀਤਾ(ਨਿਰਮਲਾ ਜੀਤਾਂ ਦੀ ਨਨਾਂਣ)ਤਾਂ ਅਸੀਂ ਕਿਸੇ ਚੀਜ਼ ਦੀ ਕਸਰ ਨੀਂ ਛੱਡੀ,ਓਹਦੇ ਸਹੁਰਿਆਂ ਨੇ ਬੜਾ ਕਿਹਾ ਕਿਸੇ ਚੀਜ ਦੀ ਲੋੜ ਨਹੀਂ,ਪਰ ਨਿਰਮਲਾ ਦਾ ਭਾਪਾ ਮੰਨਿਆ ਨੀ ਅਖੇ ਸਾਡੀ ਇਹਦਾਂ ਨਕ ਨੀ ਰਹਿੰਦੀ।ਜੀਤਾਂ ਦੀ ਸੱਸ ਨੇ ਗੱਲਾਂ ਚ ਹੀ ਓਹ ਗੱਲ ਕਰਤੀ ਅਖੇ ਧੀਏ ਗੱਲ ਸੁਣ ਨੂੰਹੇ ਕੰਨ ਕਰ।ਸ਼ਗਨ ਤੋਂ ਬਾਅਦ ਸਭ ਆਪੋ ਆਪਣੇ ਘਰੀਂ ਚਲੇ ਗਏ,ਅਮਰ ਨਾਥ ਤੇ ਰਾਜ ਪੂਰੇ ਖੁਸ਼ ਸੀ ਕਿ ਰਿਸ਼ਤੇਦਾਰ ਚੰਗੇ ਮਿਲ ਗਏ।ਪਰ ਰਾਜ ਨੇ ਜੀਤਾਂ ਨੂੰ ਹਰ ਰੋਜ ਸਮਝਾਓਣਾਂ ਦੇਖ ਪੁਤ ਤੇਰੀ ਸੱਸ ਬੜੀ ਤੇਜ ਆ ,ਸਹੁਰੀਂ ਧਿਆਨ ਨਾਲ ਰਹਿਣਾਂ,ਸੱਸ ਤੇਰੀ ਤਾਂ ਗੱਲਾਂ ਗੱਲਾਂ ਚ ਹੀ ਦੱਸ ਗਈ ਅਖੇ ਅਸੀਂ ਲੈਣਾਂ ਕੁਝ ਨੀਂ।
ਪੂਰੇ ਡੇਢ ਮਹੀਨੇ ਬਾਅਦ ਸਤਾਰਾਂ ਤਰੀਕ ਦਾ ਦਿਨ ਤਹਿ ਹੋਇਆ ਵਿਆਹ ਦਾ।ਸਭ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੂੰਅਮਰ ਨਾਥ ਨੇ ਵਿਆਹ ਦੇ ਕਾਰਡ ਪਹੁੰਚਾ ਦਿੱਤੇ,ਸਬ ਵਿਆਹ ਦਾ ਸਮਾਨ ਖ੍ਰੀਦ ਲਿਆ।ਹੁਣ ਤਕ ਲਗਭਗ ਤਿੰਨ ਲੱਖ ਦਾ ਸਮਾਨ ਖ੍ਰੀਦ ਲਿਆ ਸੀ ਅਮਰ ਨਾਥ ਨੇ।ਰਾਜ ਨੇ ਸਾਫ ਅਮਰ ਨਾਥ ਨੂੰ ਕਹਿ ਦਿੱਤਾ ਦੇਖੋ ਜੇ ਹੋਰ ਪੈਸੇ ਨਹੀ ਤਾਂ ਆੜਤੀਏ ਤੋਂ ਫੜ ਲਓ ਜਾਂ ਖੇਤ ਗਹਿਣੇ ਕਰ ਦਿਓ ਜਾਂ ਵੇਚ ਦਿਓ ਕਿAਕਿ ਅਸੀਂ ਜੀਤਾਂ ਦੇ ਵਿਆਹ ਚ ਕੋਈ ਕਸਰ ਨੀਂ ਛਡਣੀ।ਜੀਤਾਂ ਦੇ ਸਹੁਰੇ ਸੱਸ ਨੂੰ ਮੁੰਦਰੀ ਤੇ ਕੰਨਾਂ ਨੂੰ ਵਾਲੀਆਂ,ਨਿਰਮਲਾਂ ਤੇ Aਸ ਦੇ ਘਰ ਵਾਲੇ ਨੂੰ ਮੁੰਦਰੀ ਤੇ ਦੋ ਸੋਨੇ ਦੀਆਂ ਬੰਗਾ,ਭੂਆ ਨੂੰ ਕਾਂਟੇ,ਤਿੰਨਾਂ ਮਾਸੀਆਂ ਨੂੰ ਮੁੰਦਰੀਆਂ ਤੇ ਮਾਂਮੀਆਂ ਨੂੰ ਕਾਂਟੇ,ਪਿੰਡ ਦੇ ਸਰਪੰਚ ਨੂੰ ਮੁੰਦਰੀ।ਜੀਤਾਂ ਨੇ ਬਥੇਰਾ ਕਿਹਾ ਕਿ ਅੰਮਾਂ ਇਸ ਤਰ੍ਹਾਂ ਠੀਕ ਨੀ,ਪਹਿਲਾਂ ਮੇਰੇ ਪੜਨ ਤੇ ਏਨੇ ਪੇਸੇ ਲਾਏ ਹੁਣ ਤੁਸੀ ਬਸ ਕਰੋ ਜੋ ਜਾਇਜ ਆ Aਹ ਕਰੋ।ਤੂੰ ਚੁੱਪ ਕਰ ਕੁੜੇ ਤੇਨੂੰ ਕੀ ਪਤਾ,ਜਦੋ ਲੰਬੜਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਤਾਂ ਆਪਣੇ ਵਿਤ ਤੋਂ ਕਿਤੇ ਜਿਆਦਾ ਕੀਤਾ,ਨਾਲੇ ਜੇ ਅਸੀਂ ਇਹ ਕੁਝ ਨੀ ਕਰਦੇ ਤਾਂ ਸਾਡੀ ਸਾਰੇ ਮੁਹੱਲੇ ਚ ਨਕ ਨੀ ਰਹਿਣੀ,ਅਸੀਂ ਲੋਕਾਂ ਤੋਂ ਥਾਂ ਥਾਂ ਗੱਲਾਂ ਨੀ ਕਰਾਂਓਣੀਆਂ,ਅਖੇ ਅਮਰ ਨਾਥ ਦੀ ਇਕੋ ਇਕ ਧੀ ਸੀ Aਹ ਵੀ ਚੱਜ ਨਾਲ ਨੀਂ ਤੋਰੀ।
ਅਖੀਰ ਸਤਾਰਾਂ ਤਰੀਕ ਨੂੰ ਜੀਤਾਂ ਦਾ ਵਿਆਹ ਹੋ ਗਿਆ,ਇਸ ਵਿਆਹ ਨੇ ਤੇ ਰਾਜ ਦੀ ਨੱਕ ਨੇ ਅਮਰ ਨਾਥ ਨੂੰ ਤਕਰੀਬਨ ਪੋਣੇ ਕੁ ਤਿੰਨ ਲੱਖ ਦੇ ਹੇਠ ਕਰਤਾ ਸੀ,ਜੀਤਾਂ ਦੀ ਡੋਲੀ ਪਿੰਡ ਪਹੁੰਚੀ ਤਾਂ ਹਰ ਕੋਈ ਜੀਤਾਂ ਨੂੰ ਦੇਖ ਕੇ ਮੂੰਹ ਚ ਉਗਲਾਂ ਪਾਏ,ਕਿਉਕਿ ਜੀਤਾਂ ਆਪਣੇ ਘਰ ਵਾਲੇ ਤੋਂ ਕਿਤੇ ਸੋਹਣੀ ਸੀ,ਜੀਤਾਂ ਦੀ ਸੱਸ ਦਾ ਧਰਤੀ ਪੈਰ ਨਾਂ ਲੱਗੇ,ਪੂਰੇ ਸ਼ਗਨਾਂ ਨਾਲ ਜੀਤਾਂ ਦਾ ਪੈਰ ਘਰ ਦੀ ਦਹਿਲੀਜ ਅੰਦਰ ਪੁਆਇਆ।
ਪਾਂਣੀ ਵਾਰ ਵੰਨੇ ਦੀਏ ਮਾਂਏ ਨੀ ਬੰਨਾਂ ਤੇਰਾ ਬਾਹਰ ਖੜ੍ਹਾ।
ਸੁੱਖਾਂ ਸੁਖਦੀ ਨੂੰ ਇਹ ਦਿਨ ਆਏ ਨੀਂ ਬੰਨਾਂ ਤੇਰਾ ਬਾਹਰ ਖੜ੍ਹਾ।
ਪਿੰਡ ਦੀਆਂ ਕੁੜੀਆਂ ਬੁੜੀਆਂ ਨੇ ਸਿਠਣੀਆਂ ਤੇ ਘੋੜੀਆਂ ਗਾ ਗਾ ਚਾਅ ਪੂਰੇ ਕੀਤੇ,ਜੀਤਾਂ ਦੇ ਵਿਆਹ ਨੂੰ ਛੇ ਮਹੀਨੇ ਹੋ ਗਏ ਸੀ ਹਰੇਕ ਦਿਨ ਤਿAਹਾਰ ਤੇ ਅਮਰ ਨਾਥ ਤੇ ਰਾਜ ਜੀਤਾਂ ਨੂੰ ਕੁਝ ਨਾਂ ਕੁਝ ਦੇ ਕੇ ਜਾਂਦੇ,ਮਿੰਦਰ ਕੌਰ ਜਿੱਥੇ ਦੋ ਬੁੜੀਆਂ ਜੁੜਦੀਆਂ ਗੱਲਾਂ ਕਰਦੀ ,ਅਖੇ ਮੇਰੀ ਨੂੰਹ ਤਾਂ ਬੜੀ ਚੰਗੀ ਆ,Aਸ ਤੋਂ ਵੀ ਚੰਗੇ ਉਸ ਦੇ ਮਾਂ ਪਿਓ,ਬੜਾ ਖਿਆਲ ਰੱਖਦੇ ਨੇ।ਜੀਤਾਂ ਦਾ ਘਰ ਵਾਲਾ ਵੀ ਜੀਤਾਂ ਨੂੰ ਬਹੁਤ ਪਿਆਰ ਕਰਦਾ ,ਕਿਸੇ ਨਾਲ ਮਤਲਬ ਤੋਂ ਬਿਨਾਂ ਗਲ ਨਾਂ ਕਰਦਾ।ਪਰ ਕਰਦਾ Aਹੋ ਹੀ ਜੋ Aਸਦੀ ਮਾਂ ਕਹਿੰਦੀ,ਜੇ ਮਿੰਦਰ ਕੌਰ ਦਿਨ ਕਹਿੰਦੀ ਤਾਂ ਦਿਨ ਦੱਸਦਾ ਜੇ ਰਾਤ ਕਹਿੰਦੀ ਤਾਂ ਰਾਤ ਦਸਦਾ,ਹੋਲੀ ਹੋਲੀ ਵਿਆਹ ਨੂੰ ਸਾਲ ਹੋ ਚੱਲਾ ਸੀ,ਪਰ ਜੀਤਾਂ ਹੁਣ ਤਕ ਗਰਭਵਤੀ ਨਾਂ ਹੋ ਸਕੀ।ਕਦੇ ਕਦੇ ਮਿੰਦਰ ਕੋਰ ਜੀਤਾਂ ਨੂੰ ਕਹਿੰਦੀ,ਪੁਤ ਮੈਨੂੰ ਤਾਂ ਆਪਣੇ ਪੋਤੇ ਦਾ ਬੜਾ ਚਾਅ ਆ ਪਰ ਰੱਬ ਨੂੰ ਖੌਰੇ ਕੀ ਮਨਜੂਰ ਆ,ਜੇ ਆਪਣੇ ਮੁੰਡੇ ਨੂੰ ਕੁਝ ਕਹਿੰਦੀ ਉਹ ਅਣਸੁਣੀ ਕਰ ਕੇ ਬਾਹਰ ਤੁਰ ਜਾਂਦਾ।ਹੁਣ ਜੀਤਾਂ ਇਸ ਕਰਕੇ ਕਈ ਵਾਰ ਕੱਲ੍ਹੀ ਕੱਲ੍ਹੀ ਰੋ ਲੈਦੀ ਤੇ ਪ੍ਰੇਸ਼ਾਂਨ ਰਹਿੰਦੀ।ਜੇ ਆਪਣੇ ਘਰ ਵਾਲੇ ਨੂੰ ਕੁਝ ਕਹਿੰਦੀ ਤਾਂ ਉਹ ਕੁਝ ਨਾਂ ਦੱਸਦਾ।ਬਸ ਇਹ ਕਹਿ ਛੱਡਦਾ ਤੂੰ ਫਿਕਰ ਨਾਂ ਕਰ ਜਦੋਂ ਰੱਬ ਨੂੰ ਮਨਜੂਰ ਹੋਇਆ ਤਾਂ ਸਭ ਕੁਝ ਠੀਕ ਹੋ ਜਾਣਾਂ ਭਲਾ ਹੁਣ ਇਸ ਵਿਚ ਆਪਾਂ ਕੀ ਕਰ ਸਕਦੇ ਆ,ਸਮਾਂ ਲੰਘਦਾ ਰਿਹਾ ਹੁਣ ਮਿੰਦਰ ਕੋਰ ਘਰ ਚ ਹਮੇਸ਼ਾਂ ਲੜਾਈ ਰੱਖਦੀ,ਹਰ ਤਿਮਾਹੀ ਛਿਮਾਹੀ ਜੀਤਾਂ ਦੇ ਮਾਪਿਆਂ ਨੂੰ ਫਰਮਾਇਸ਼ ਪਾ ਦਿੰਦੀ,ਅਖੇ ਆਪਣੇ ਮਾਪਿਆਂ ਤੋਂ ਆਹ ਚੀਜ਼ ਲੈ ਕੇ ਆ ਜਾਂ ਓਹ ਚੀਜ਼ ਚਾਹੀਦੀ ਆ,ਜੀਤਾਂ ਦੇ ਨਾਂਹ ਕਰਨ ਦੇ ਬਾਵਜੂਦ ਵੀ ਅਮਰ ਨਾਥ ਸਮਾਨ ਖ੍ਰੀਦ ਕੇ ਪਹੁੰਚਾ ਦਿੰਦਾ ,ਬਸ ਇਹ ਸੋਚ ਕੇ ਕਿ ਮੇਰੀ ਧੀ ਨੂੰ ਓਹਦੇ ਸਹੁਰੇ ਤੰਗ ਨਾਂ ਕਰਨ।
ਜੀਤਾਂ ਦੀ ਰੱਬ ਨੇ ਸੁਣ ਲਈ,ਇਸ ਵਾਰ ਜੀਤਾਂ ਦਾ ਪੈਰ ਭਾਰੀ ਸੀ ਦੂਜੇ ਮਹੀਨੇ ਜੀਤਾਂ ਨੇ ਆਪਣੀ ਸੱਸ ਨੂੰ ਦੱਸਿਆ ਤਾਂ ਮਿੰਦਰ ਕੋਰ ਦਾ ਧਰਤੀ ਪੱਬ ਨਾਂ ਲੱਗੇ।ਸਾਰੇ ਮੁਹਲੇ ਚ ਮਿੰਦਰ ਕੋਰ ਨੇ ਦੋ ਦਿਨਾਂ ਚ ਹੀ ਖਬਰ ਪਹੁੰਚਾ ਦਿਤੀ।ਹਰੇਕ ਨੂੰ ਕਹਿੰਦੀ ਫਿਰੇ ਹੋਉ ਤਾਂ ਮੇਰੇ ਪੋਤਾ ਹੀ ਹੋਊ।ਹੇ ਸੱਚੇ ਪਾਤਸ਼ਾ ਇਕ ਵਾਰ ਪੋਤੇ ਦਾ ਮੂੰਹ ਦਿਖਾ ਦੇ ਫੇਰ ਭਾਂਵੇਂ ਚੁੱਕ ਲਈਂ।ਨਿਰਮਲਾ ਨੂੰ ਸੁਨੇਹਾ ਭੇਜ ਕੇ ਦਸ ਦਿੱਤਾ ,ਜੀਤਾਂ ਦੇ ਮਾਪੀਂ ਆਪ ਜਾ ਕੇ ਦਸ ਕੇ ਆਈ।ਹੁਣ ਜੀਤਾਂ ਘਰ ਚ ਰਾਂਣੀ ਰਹਿਣ ਲੱਗੀ,ਮਿੰਦਰ ਕੋਰ ਧੀਆਂ ਵਾਂਗ ਧਿਆਨ ਰਖਦੀ,ਹਰ ਵੇਲੇ ਸਲਾਂਹਾਂ ਦੇਣੋ ਨਾਂ ਹੱਟਦੀ।ਜੀਤਾਂ ਨੂੰ ਹੁਣ ਅਹਿਸਾਸ ਹੋਇਆ ਕਿ ਬੱਚਾ Aਹਦੀ ਜਿੰਦਗੀ ਚ ਕਿੰਨਾਂ ਮੱਹਤਵ ਪੂਰਨ ਹੈ,ਹਫਤੇ ਬਾਅਦ ਮਿੰਦਰ ਕੋਰ ਦਾਈ ਨੂੰ ਸੱਦ ਕੇ ਜੀਤਾਂ ਦੀ ਮਾਲਸ਼ ਕਰਾਂAਦੀ।ਸੁੱਤੀ ਪਈ ਆਪਣੇ ਪੋਤੇ ਦੇ ਸੁਪਨੇ ਦੇਖਦੇ ਰਹਿੰਦੀ।ਜਦੋਂ ਦੇਖੋ ਹਰ ਵੇਲੇ ਹੇ ਵਾਹਿਗੂਰੁ ਮੇਰੇ ਪੁਤ ਦੀ ਜੜ੍ਹ ਲਾ ਦਈਂ।ਜੀਤਾਂ ਪੂਰੀ ਖੁਸ਼ ਸੀ।ਆਪਣੇ ਮਾਪਿਆਂ ਨੂੰ ਹਮੇਸ਼ਾਂ ਫੋਨ ਕਰ ਕੇ ਦੱਸਦੀ ਕਿ ਮੈ ਬਹੁਤ ਖੁਸ਼ ਹਾਂ।ਮੇਰੀ ਸੱਸ ਮੇਰਾ ਬਹੁਤ ਧਿਆਨ ਰਖਦੀ ਹੈ,ਮਿੰਦਰ ਕੌਰ ਨੇ ਜਾ ਕੇ ਨਿਰਮਲਾ ਨੂੰ ਵੀ ਲੈ ਆਂਦਾ ਕਿਉਕਿ ਉਸ ਨੂੰ ਏਨੀ ਫਿਕਰ ਜੀਤਾਂ ਦੀ ਨਹੀ ਸੀ ਜਿੰਨੀ ਆਪਣੇ ਪੋਤੇ ਦੀ।