ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ (ਗੀਤ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੈਠ ਵੀਰੇ ਗਾਨਾ ਤੇਰੇ ਗੁੱਟ ਤੇ ਸਜਾਵਾਂ ਵੇ
ਚੰਨ ਜਿਹੇ ਮੱਥੇ ਤੇ ਤਿਲਕ ਲਗਾਵਾਂ ਵੇਂ
ਚਾਅ ਗੋਡੇ-ਗੋਡੇ ਮੈਨੂੰ ਚੜ੍ਹ ਆਇਆ
ਵੀਰਾ ਵੇ ਤੇਰੇ ਬੰਨਾਂ ਰੱਖੜੀ,
ਅੱਜ ਦਿਨ ਰੱਖੜੀ ਦਾ ਆਇਆ
                                ਵੀਰਾ……………

ਭੈਣਾਂ ਦੇ ਤਾਂ ਸਿਰਾਂ aਤੇ ਵੀਰ ਹੰੁਦੇ ਛਾਂ ਵੇ
ਵੀਰਾਂ ਨਾਲ ਜੱਗ ਉੱਤੇ ਮਾਪਿਆਂ ਦਾ ਨਾਂਅ ਵੇ
ਖੇੜਾ ਪੇਕਿਆਂ ਦਾ ਰਹੇ ਰੁਸ਼ਨਾਇਆ
ਵੀਰਾ ਵੇ ਤੇਰੇ ਬੰਨਾਂ ਰੱਖੜੀ,
ਅੱਜ ਦਿਨ ਰੱਖੜੀ ਦਾ ਆਇਆ
                                ਵੀਰਾ……………

ਭੈਣਾਂ ਲਈ ਆਵੇ ਇਹ ਮਸਾਂ-ਮਸਾਂ ਦਿਨ ਵੇ
ਦੋਵਾਂ ਦੇ ਪਿਆਰ ਦਾ ਏ ਰੱਖੜੀ ਹੈ ਚਿੰਨ੍ਹ ਵੇ
                              ਫਰਜ਼ ਖੁਸ਼ੀ ਨਾਲ ਜਾਵੇ ਨਿਭਾਇਆ
ਵੀਰਾ ਵੇ ਤੇਰੇ ਬੰਨਾਂ ਰੱਖੜੀ,
ਅੱਜ ਦਿਨ ਰੱਖੜੀ ਦਾ ਆਇਆ
                                ਵੀਰਾ……………

                           ਚੰਗਾ ਵੀਰੇ, ਛੇਤੀ ਆਵੀਂ ਭੈਣ ਨੂੰ ਤੂੰ ਮਿਲ ਵੇ
ਦੇਰ ਹੋ ਜੇ, ਭੈਣ ਦਾ ਨਾਂ ਲੱਗੇ ਫਿਰ ਦਿਲ ਵੇ
ਜਾਂਦਾ ਪਿਆਰ ਨਹੀਂਓ ਮਨ ਚੋਂ ਭੁਲਾਇਆ
ਵੀਰਾ ਵੇ ਤੇਰੇ ਬੰਨਾਂ ਰੱਖੜੀ,
ਅੱਜ ਦਿਨ ਰੱਖੜੀ ਦਾ ਆਇਆ
                                ਵੀਰਾ……………

ਉਡੀਕਦਾ ਸੀ 'ਸਾਧੂ' ਭੈਣ ਤੱਤੜੀ ਨੇ ਆਉਣਾ ਏ
ਗਾਨਾ 'ਲੰਗੇਆਣੀਏ' ਦੇ ਗੁੱਟ ਤੇ ਸਜਾਉਣਾ ਏਂ
ਹੋਗੀ ਲੇਟ, ਪਿਆ ਸੀ ਮੁੱਖੋਂ ਕਮਲਾਇਆ
ਵੀਰਾ ਵੇ ਤੇਰੇ ਬੰਨਾਂ ਰੱਖੜੀ,
ਅੱਜ ਦਿਨ ਰੱਖੜੀ ਦਾ ਆਇਆ
                                ਵੀਰਾ……………