ਚਿੱਠੀ ਲਿਖਦੀ ਲਿਖਦੀ ਰੋਈ
ਕੱਲੀ ਕੱਲੀ ਵਿੱਚ ਗੱਲ ਪ੍ਰੋਈ
ਦਿਨ ਰੱਖੜੀ ਦਾ ਨੇੜੇ ਆ ਗਿਆਂ ਆਂ ਵੇ ਪਰਦੇਸੀ ਵੀਰਾ
ਵਤਨਾ ਨੂੰ ਮੁੜ ਫੇਰਾ ਪਾ ਵੇ ਪਦੇਸੀ ਵੀਰਾਂ
ਰੱਖੜੀ ਦੇ ਦਿਨ ਬੜਾ ਯਾਦ ਆਵੇ ਵੀਰ ਵੇ
ਦਿਲ ਵਿੱਚੋ ਵਿੱਚ ਰੋਵੇ ਅੱਖੋ ਮੁੱਕਦਾ ਨਾ ਨੀਰ ਵੇ
ਤੂੰ ਬੈਠਾ ਬੜੀ ਦੂਰ ਮੈ ਹਾ ਡਾਢੀ ਮਜਬੂਰ
ਰੋ ਲੈਣੀਆ ਕਲੇਜੇ ਫੋਟੋ ਤੇਰੀ ਲਾ ਵੇ ਪਰਦੇਸੀ ਵੀਰਾ
ਵਤਨਾ ……………………………………..
ਬਾਪੂ ਵੀ ਤਾ ਬੜਾ ਰਹਿੰਦਾ ਤੈਨੂੰ ਯਾਦ ਕਰਦਾ
ਤੇਰੇ ਬਿਨਾ ਮੰਦਾ ਹਾਲ ਹੋ ਗਿਆ ਘਰ ਦਾ
ਗੱਲਾ ਤੇਰੀਆ ਸੁਣਾਵੇ ਬੜਾ ਦਿਲ ਨੂੰ ਡੁਲਾਵੇ
ਅੱਖੀ ਬਾਪੂ ਦੇ ਤਾ ਹੰਝੂ ਜਾਦੇ ਆ ਵੇ ਪ੍ਰਦੇਸੀ ਵੀਰਾ
ਵਤਨਾ……………………………………….
ਮਾ ਵੀ ਤਾ ਬੜਾ ਯਾਦ ਰਹਿੰਦੀ ਕਰਦੀ
ਫਿਕਰਾ ਚ ਜਾਵੇ ਵਿੱਚੋ ਵਿੱਚ ਖਰਦੀ
ਕਹੇ ਪੁੱਤ ਹੋਇਆ ਪ੍ਰਦੇਸੀ ਨੂੰਹ ਮਿਲਗੀ ਕਲੇਸੀ
ਨਿੱਤ ਰੱਖਦੀ ਆਂ ਲੜਾਈ ਘਰੇ ਪਾ ਵੇ ਪਰਦੇਸੀ ਵੀਰਾ
ਵਤਨਾਂ……………………………………
ਦੱਸਿਆ ਵੀ ਨਈ ਹੋਰ ਕੀਆ ਤੇਰਾ ਹਾਲ ਚਾਲ ਵੇ
ਖਤ ਵੀ ਨਾ ਪਾਇਆ ਕਦੇ ਕੀਤੀ ਵੀ ਨਾ ਕਾਲ ਵੇ
ਰਹਿਦਾ ਫਿਕਰਾ ਜਿਹਾ ਲੱਗਾ ਰਾਜੀ ਖੁਸੀ ਰੱਖੀ ਰੱਬਾ
ਹੁੰਦੇ ਜਾਨੋਂ ਵੱਧ ਭੈਣਾ ਨੂੰ ਭਰਾ ਵੇ ਪ੍ਰਦੇਸੀ ਵੀਰਾ
ਵਤਨਾਂ ………………………………
੧੩ ਤਰੀਖ ਦਿਨ ਆਵੇ ਸ਼ਨੀਵਾਰ ਵੇ
ਦਿਲੋ ਨਾ ਤੂੰ ਏਹ ਦਿਨ ਦੇਵੀ ਵਿਸਾਰ ਵੇ
ਆਵੀ ਤੂੰ ਜਰੂਰ ਰਾਣੇ ਪਿੰਡ ਲੰਗੇਆਣੇ
ਕੋਠੇ ਚੜ ਤੱਕ ਤੇਰਾ ਰਾਹ ਵੇ ਪ੍ਰਦੇਸੀ ਵੀਰਾਂ
ਵਤਨਾ …………………………………