ਆ ਜਾਣ ਲੱਖ ਤੂਫਾਨ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲੇ ਨਾ ਛੱਡੀਏ………

ਜਿੱਤਾਂ ਮਿਲਦੀਆਂ, ਸਦਾ ਹਿੰਮਤਾਂ ਦੇ ਨਾਲ
ਝੰਡੇ ਫਤਿਹ ਵਾਲੇ ਗੱਡੀਏ।
ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲੇ ਨਾ ਛੱਡੀਏ………


ਉਹ ਕਾਹਦਾ ਮਰਦ ਦਲੇਰ ਸੂਰਮਾਂ,
ਵੀ ਢੇਰੀ ਢਾਹ ਕੇ ਬਹਿ ਗਿਆ।
ਜ਼ਿੰਦਗੀ ਮੈਦਾਨ ਜਿਹੜਾ ਛੱਡ ਤੁਰਿਆ,
ਰਾਹੇ ਪੁੱਠੇ ਪੈ ਗਿਆ।
ਪਾਰ ਕਰਨਾ ਸਮੁੰਦਰਾਂ ਜਿਵੇਂ ਕਿਵੇਂ ਵੀ,
ਦਿਮਾਗੋਂ ਕਾਢ ਕੱਢੀਏ।
ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲੇ ਨਾ ਛੱਡੀਏ………

ਦੁੱਖਾਂ ਤੇ ਮੁਸੀਬਤਾਂ ਦਾ ਨਾਂ ਜ਼ਿੰਂਦਗੀ,
ਵੀ ਇਹ ਰਹਿਣ ਆਉਂਦੀਆਂ।
ਬਹਿ ਜਾਂਦਾ ਮੂਹਰੇ ਜਿਹੜਾ ਗੋਡੇ ਟੇਕ ਕੇ,
ਉਹਨੂੰ ਹੀ ਸਤਾਉਂਦੀਆਂ।
ਰੋਗ ਜੇ ਮਿਟਾਉਣਾ ਜ਼ਿੰਦਗੀ ਦੇ ਵਿੱਚੋਂ,
ਉਹਦੀ ਜੜ੍ਹ ਵੱਢੀਏ।
ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲੇ ਨਾ ਛੱਡੀਏ………

ਦੁੱਖ ਹੀ ਸਹੇੜੇ ਕੁੱਝ ਆਪਣੇ ਹੁੰਦੇ ਨੇ,
ਨਾ ਦੋਸ਼ ਦੇਈਏ ਜ਼ਿੰਦਗੀ।
ਵਰ੍ਹਿਆਂ ਦੇ ਵਿੱਚ ਜਿਹੜੀ ਜੋੜੀ ਸੀ ਪੂੰਜੀ,
ਉਹ ਪਲਾਂ ਵਿੱਚ ਖਿੰਡਗੀ।
ਮੋਢਿਆ ਨੂੰ ਦੇਖ ਕੇ ਹੀ ਭਾਰ ਚੁੱੱਕੀਏ,
ਨਾ ਐਵੇਂ ਬਹੁਤਾ ਲੱਦੀਏ।
ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲੇ ਨਾ ਛੱਡੀਏ………

"ਬੁੱਕਣਵਾਲੀਆ" ਕਹੇ ਜ਼ਿੰਦਗੀ ਜੂਆਂ,
ਨਾ ਗੱਲ ਜਿੱਤ ਹਾਰ ਦੀ।
ਸਿਰ ਉੱਤੇ ਪੱਗ ਸਦਾ ਬਣੀ ਹੀ ਰਹੇ,
ਉਹ ਮੇਰੇ ਸੋਹਣੇ ਯਾਰ ਦੀ।
ਜਿਹੜੇ ਫੁੱਲ਼ ਖੁਸਬੂਆ ਵੰਡਦੇ ਪਏ,
ਨਾ ਉਹਨਾਂ ਕਦੇ ਮਿੱਧੀਏ।(ਛੱਡੀਏ)
ਆ ਜਾਣ ਲੱਖ ਵੀ ਤੂਫਾਨ ਚੜ੍ਹਕੇ ,
ਹੌਸਲ਼ੇ ਨਾ ਛੱਡੀਏ…………