ਸੋੱਚਾਂ (ਗ਼ਜ਼ਲ )

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਤ  ਰੰਗੀ  ਪੀਂਘ 'ਤੇ ਬਹਿਕੇ,ਝੱਟ ਮਾਰਣ ਜੋ ਉਡਾਰੀ ।
ਮਹਿੰਗੀ ਪੈਂਦੀ ਏ ਹਮੇਸ਼ਾਂ ,ਉਹਨਾਂ ਸਜਨਾਂ  ਦੀ ਯਾਰੀ    । 

ਨਾਲ ਪਵਨਾਂ ਦੇ ਉਡਦੇ  ਨੇ, ਬਦਲਾਂ ਦੇ    ਗੋਡ਼ੇ            ।
ਕਦੀ  ਧੁੱਪਾਂ  ਕਦੀ ਛਾਵਾਂ, ਕਦੀ ਵਸਦੇ  ਨੇ ਥੋਡ਼ੇ      । 

ਨੀਲੇ ਗਗਨਾਂ  ਨੂੰ  ਪੁੱਛਾਂ , ਉਸਦੇ ਰੰਗ ਦੇ ਸਚਾਈ  ।
ਰੰਗ ਕੱਚਾ  ਕਿ  ਪੱਕਾ ,ਜਾਂ  ਦਿਸਦੀ  ਡੂੰਗਾਈ  । 

ਇਹ  ਕਿੰਝ ਦੇ ਭੁਲੇਖੇ ,ਜਿੰਦ ਰੋਜ਼ ਹੀ  ਤਾਂ ਦੇੱਖੇ  ।
ਇਹ ਹੈ ਸਮਝਾਂ  ਦੀ ਹਾਰ ,ਨਹੀਂ ਮੁਕਦੇ ਜੋ ਲੇੱਖੇ । 

ਇਕ  ਪੰਛੀ  ਦੀ ਉਡਾਰੀ ,ਕਿਸ ਦਿਸ਼ਾ ਵਲ ਜਾਣਾ ।
ਜਿਤ  ਹਾਰ  ਦੀ ਕਹਾਨੀ ,ਬਸ ਜੀਊਣ ਦਾ ਬਹਾਨਾ । 

ਕਿਸ ਪਾਈ ਏ ਬੁਝਾਰਤ, ਜਿਹਡ਼ੀ  ਅਕਲਾਂ  ਤੋਂ ਦੂਰ ।
ਇਹ ਸਮਿਆਂ ਦੀ ਖੇਡ ,ਨਹੀਂ  ਕਿਸੇ ਦਾ ਕਸੂਰ  । 

ਕਿੰਨਾਂ  ਦੂਰ ਕਿੰਨਾ ਨੇਡ਼ੇ ,ਮੰਨ  ਰਚਦਾ ਏ ਲੀਲਾ ।
 ਦਿਸਹਦਿੱਆਂ ਦੀ ਵਾਟ, ਕਿਹਡ਼ਾ ਨਾਪਣ ਦਾ ਵਸੀਲਾ । 

ਬਾਤ ਸਮਝ  ਨਾਂ  ਆਵੇ ,ਕੋਰੀ ਲਫਜਾਂ  ਦੀ ਭੀਡ਼ ।
ਜਦੋਂ  ਰੋਸ਼ਨੀ ਗਵਾਚੇ , ਲਿਖਣ  ਨਿੰਮੀ  ਤਕਦੀਰ । 

ਕਈਂ ਸੂਰਜ ਧਰਤੀ ਜੰਮੇਂ , ਸਹਿਕੇ  ਜੰਮੱਣ ਦੀਆਂ  ਪੀਡ਼ਾਂ ।
ਜਦ  ਕਿਰਨਾਂ ਮਿੱਟੀ  ਮਿਲੀਆਂ , ਝੂਠ ਬਣ ਗਈਆਂ ਤਦਬੀਰਾਂ । 

ਇਹ ਚਰਚਾ  ਏ ਬੇਮਕਸਦ , ਜ਼ਿੰਦਗੀ ਸੋਹਣੀ ਹੈ  ਜਾਂ ਕੋੱਝੀ ।
ਕੁਝ ਸਾਹਾਂ ਦਾ ਹਿਸਾਬ  ,ਕੁਝ ਜੀਉੰਦੇ ਰਹਿਣ ਦੀ ਸੋੱਝੀ ॥