ਤੁਰ ਗਿਆ ਤੂੰ ਪ੍ਰਦੇਸ ਚੰਨਾਂ
(ਗੀਤ )
ਦਰਦ ਜ਼ੁਦਾਈਆਂ ਵਾਲੇ ਸੱਜਣਾ ਨਈ ਜਿੰਦ ਤੋਂ ਜਾਣੇ ਝੱਲੇ,
ਯਾਦ ਤੇਰੀ ਡੰਗ ਸੀਨੇ ਲਾਉਂਦੀ ਵੇ ਨਾ ਪੇਸ਼ ਕੋਈ ਮੇਰੀ ਚੱਲੇ.
ਕੱਲੀ ਬਹਿ ਕੇ ਪਲ-੨ ਰੋਂਵਾਂ ਵੇ ਤੂੰ ਪਾ ਗਿਊਂ ਰੋਂਣਾਂ ਪੱਲੇ,
ਮੈਂ ਕਮਲੀ ਦੇ ਰੱਬ ਨੇ ਲੱਗਦਾ ਮਾੜੇ ਲਿੱਖਤੇ ਲੇਖ ਚੰਨਾ.
ਦੁੱਖ ਦੇ ਕੇ ਜਿੰਦ ਨਿਮਾਣੀ ਨੂੰ ਕਿਉਂ ਤੁਰ ਗਿਆ ਤੂੰ ਪ੍ਰਦੇਸ ਚੰਨਾਂ,
ਸੱਜ ਵਿਆਹੀ ਨਾਰ ਛੱਡ ਕੇ ਕਿਵੇਂ ਜੀ ਲੱਗਿਆ ਦੱਸ ਤੇਰਾ ਵੇ,
ਫਿਕਰਾਂ ਦੇ ਵਿੱਚ ਫਿੱਕਾ ਪੈ ਗਿਆ ਰੰਗ ਗੁਲ਼ਾਬੀ ਮੇਰਾ ਵੇ.
ਕੀਤਾ ਨਾ ਤੂੰ ਤਰਸ ਭੋਰਾ ਵੀ ਲਾ ਤੂਰ ਗਿਆ ਦਿੱਲ ਨੂੰ ਠੇਸ ਚੰਨਾਂ,
ਦੁੱਖ ਦੇ ਕੇ ਜਿੰਦ ਨਿਮਾਣੀ ਨੂੰ ਕਿਉਂ ਤੁਰ ਗਿਆ ਤੂੰ ਪ੍ਰਦੇਸ ਚੰਨਾਂ.
ਤੂੰ ਕੀ ਜਾਣੇ ਤੇਰੇ ਤੋਂ ਬਿਨ ਜਿੰਦ ਪੱਥਰ ਬਣ ਕੇ ਰਹਿਗੀ,
ਘੁਣ ਦੇ ਵਾਂਗ ਖਾਗੀ ਜੁਦਾਈ ਜਿੰਦ ਸੋਚਾ ਦੇ ਵਿੱਚ ਪੈ ਗੀ.
ਜਿਹੜਾ ਸੜਦਾ ਵਿੱਚ ਜੁਦਾਈਆਂ ਦੇ ਉਹੀ ਜਾਵੇ ਅੱਗ ਦਾ ਸੇਕ ਚੰਨਾਂ,
ਦੁੱਖ ਦੇ ਕੇ ਜਿੰਦ ਨਿਮਾਣੀ ਨੂੰ ਕਿਉਂ ਤੁਰ ਗਿਆ ਤੂੰ ਪ੍ਰਦੇਸ ਚੰਨਾਂ.
ਕਿੰਨਾ ਚਿਰ ਤੂੰ ਲਾਰਿਆਂ ਦੇ ਵਿੱਚ ਸੱਜਣਾ ਵਕਤ ਲੰਘਾਵੇਂਗਾ,
ਲੰਗੇਆਣੇ ਵਿੱਚ ਰਾਜ ਦੱਸੀਂ ਕੱਦ ਤੂੰ ਗੇੜਾ ਲਾਵੇਂਗਾ.
ਵੇ ਮੈਂ ਤੇਰੇ ਬਾਝੋ ਮੁੱਕਦੀ ਜਾਵਾਂ ਕਦੇ ਆ ਕੇ ਅੱਖੀ ਵੇਖ ਚੰਨਾਂ,
ਦੇ ਦੁੱਖ ਤੂੰ ਜਿੰਦ ਨਿਮਾਣੀ ਨੂੰ ਕਿਉਂ ਤੁਰ ਗਿਆ ਤੂੰ ਪ੍ਰਦੇਸ ਚੰਨਾਂ.