ਹਰ ਬੱਚੇ ਦੇ ਦੁੱਖ ਦਾ ਦਾਰੂ ਮਾਂ ਹੁੰਦੀ
ਮਾਂ ਦੀ ਮਮਤਾ ਦੇ ਵਿੱਚ ਠੰਢੀ ਛਾਂ ਹੁੰਦੀ
ਬੱਚਿਆਂ ਦੇ ਚੋਟਾਂ ਲੱਗਦੀਆਂ ਨੇ
ਮਾਵਾਂ ਹੌਂਸਲਾਂ ਕਰਕੇ ਜ਼ਰਦੀਆਂ ਨੇ
ਮਾਂ ਕਿਨ੍ਹੀਂ ਵੀ ਮਜ਼ਬੂਰ ਹੋਵੇ
ਢਿੱਡ ਬੱਚਿਆਂ ਦਾ ਪਹਿਲਾਂ ਭਰਦੀਆਂ ਨੇ
ਦੁਨੀਆਂ ਸਾਰੀ ਨਾਂਹ ਕਰ ਦੇਵੇ
ਮਾਂ ਕੋਲੋਂ ਨਾ ਕਦੀ ਨਾਂਹ ਹੁੰਦੀ
ਹਰ ਬੱਚੇ ਦੇ ਦੁੱਖ ਦਾ ਦਾਰੂ ਮਾਂ ਹੁੰਦੀ
ਮਾਂ ਦੀ ਮਮਤਾ ਦੇ ਵਿੱਚ ਠੰਢੀ ਛਾਂ ਹੁੰਦੀ
ਸੁੰਨੀ ਗੋਦ ਜੇ ਹੋਵੇ ਮਮਤਾ ਦੀ
ਤਾਂ ਨਿੱਤ ਅਰਦਾਸਾਂ ਕਰਦੀ ਏ
ਜੰਮਣ ਤੋਂ ਲੈ ਕੇ ਮਰਨ ਤੱਕ
ਮਾਂ ਪੀੜਾਂ ਪੀੜਾਂ ਜ਼ਰਦੀ ਏ
ਬੱਚਿਆਂ ਤੇ ਦੁੱਖ ਆਣ ਪਵੇ ਜਦ
ਸਭ ਤੋਂ ਪਹਿਲਾ ਮਾਂ ਦੀ ਜਾਨ ਹੁੰਦੀ
ਹਰ ਬੱਚੇ ਦੇ ਦੁੱਖ ਦਾ ਦਾਰੂ ਮਾਂ ਹੁੰਦੀ
ਮਾਂ ਦੀ ਮਮਤਾ ਦੇ ਵਿੱਚ ਠੰਢੀ ਛਾਂ ਹੁੰਦੀ
ਰੱਬ ਨੂੰ ਮਾਂ ਨੇ ਕੀ ਬਣਾਇਆ
ਸਾਰਿਆਂ ਦਾ ਦੁੱਖ ਝੋਲੀ ਪਾਇਆਂ
ਮਾਂ ਦੀ ਇਹ ਵਡਿਆਈ ਦੇਖੋਂ
ਹਰ ਬੱਚੇ ਨੂੰ ਗਲ ਨਾਲ ਲਾਇਆ
ਮਾਂ ਤਾਂ ਰੱਬ ਦਾ ਰੂਪ ਹੈ ਐਸਾ
ਜਿਹਦੇ ਪੈਰਾਂ ਵਿੱਚ ਜੰਨਤ ਵਰਗੀ ਥਾਂ ਹੁੰਦੀ
ਹਰ ਬੱਚੇ ਦੇ ਦੁੱਖ ਦਾ ਦਾਰੂ ਮਾਂ ਹੁੰਦੀ
ਮਾਂ ਦੀ ਮਮਤਾ ਦੇ ਵਿੱਚ ਠੰਢੀ ਛਾਂ ਹੁੰਦੀ
ਉਤਰ ਜਾਂਦੇ ਕਰਜ਼ੇ ਦੁਨੀਆਂ ਦੇ
ਮਾਂ ਦਾ ਕਰਜ਼ ਉਤਾਰਿਆ ਜਾਂਦਾ ਨੀ
ਸੇਵਾ ਮਾਂ ਦੀ ਜਿਹੜਾ ਨਹੀਂ ਕਰਦਾ
ਉਹਦਾ ਕੁਝ ਸੰਵਾਰਿਆ ਜਾਂਦਾ ਨੀ
'ਨਿੱਜਰ' ਤਾਂ ਇਹ ਕਰੇ ਦੁਆਵਾਂ
ਰੱਬ ਜਿੱਡੀਆਂ ਹੋ ਜਾਵਣ ਮਾਵਾਂ
ਉਸ ਬੱਚੇ ਨੂੰ ਪੱਛਕੇ ਦੇਖੋ
ਜਿਹਦੇ ਸਿਰ ਨਾਂ ਮਾਂ ਦੀ ਛਾਂ ਹੁੰਦੀ
ਹਰ ਬੱਚੇ ਦੇ ਦੁੱਖ ਦਾ ਦਾਰੂ ਮਾਂ ਹੁੰਦੀ
ਮਾਂ ਦੀ ਮਮਤਾ ਦੇ ਵਿੱਚ ਠੰਢੀ ਛਾਂ ਹੁੰਦੀ