ਮੈਂ ਕੀ ਕਰਨੀ ਹੁਣ ਰੋਸ਼ਨੀ, ਮੇਨੂੰ ਹਨੇਰਿਆਂ ਨਾਲ ਹੋ ਗਿਆ ਏ ਪਿਆਰ।
ਰੱਬ ਕੋਲ ਸ਼ਿਕਾਇਤਾਂ ਮੈਂ ਕਿਉਂ ਕਰਾਂ, ਇਹ ਤਾਂ ਆਪਣਿਆਂ ਦਾ ਉਪਕਾਰ॥
ਵਿੱਚ ਹਨੇਰਿਆਂ ਦੇ ਹੀ ਰਹਿਣ ਨੂੰ ਹੁਣ, ਦਿਲ ਇਹ ਮੇਰਾ ਕਹਿਂਦਾ ਏ,
ਹੋਰ ਉੱਪਕਾਰ ਹੁਣ ਕਰੇ ਨਾ ਕੋਈ ਸਭ ਨੂੰ ਇੱਕੋ-ਇਕ ਗੱਲ ਕਹੇ ਪੁਕਾਰ॥
ਆਪਣੇ-ਪਰਾਇਆਂ ਦੇ ਉਪਕਾਰਾਂ ਦੀ ਇਹ ਗਿਣਤਿਆਂ ਕਰਦਾ ਰਹਿਂਦਾ,
ਬਦਲੇ ਵਿੱਚ ਕੁੱਝ ਦੇ ਵੀ ਨਹੀਂ ਸਕਦਾ, ਕਿਵੇਂ ਹੋਰ ਹੁਣ ਕਰੇ ਸੱਤਕਾਰ॥
ਘਰ-ਸਮਾਜ਼ ਸਾਰਿਆਂ ਤੋਂ ਟੁੱਟ ਕੇ, ਜਿਉਂਦਾ ਹਾਂ ਆਪਣੇ ਆਪ 'ਚ ਮਿਟ ਕੇ,
ਸਭਨਾਂ ਦੇ ਬੋਝ ਨੂੰ ਢੋਂਦਿਆਂ ਫੋਂਦਿਆਂ, ਮਾਰ ਖਾ ਗਿਆ ਹੁਣ ਆਪਣੀ ਵਾਰ॥
ਝਾਫ਼ਿਆਂ ਦੇ ਵਿੱਚ ਫਸ ਗਿਆ "ਰੂਪ" ਇਹ, ਦਿਲ ਦੇ ਦਰਦ ਰੁਲਾਇਆ ਏ,
ਵਿੱਚ ਹਨੇਰਿਆਂ ਬੈਠਾ ਸੋਚਿਆ ਕਰਦਾ, ਸਮਝ ਨਾ ਆਵੇ ਕੋਈ ਉਪਚਾਰ