ਆਜ਼ਾਦ ਮੁਲਕ ਦੇ ਗ਼ੁਲਾਮ ਲੋਕ (ਲੇਖ )

ਪਰਸ਼ੋਤਮ ਲਾਲ ਸਰੋਏ    

Email: parshotamji@yahoo.com
Cell: +91 92175 44348
Address: ਪਿੰਡ-ਧਾਲੀਵਾਲ-ਕਾਦੀਆਂ,ਡਾਕ.-ਬਸਤੀ-ਗੁਜ਼ਾਂ, ਜਲੰਧਰ
India 144002
ਪਰਸ਼ੋਤਮ ਲਾਲ ਸਰੋਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋਂ ਦੁਨੀਆਂ ਦੀ ਉਤਪਤੀ ਹੋਈ ਸੀ ਉਸ ਸਮੇਂ ਦੌਰਾਨ ਇਨਸਾਨ ਕੋਲ ਬਹੁਤੀਆਂ ਭਾਵਨਾਵਾਂ ਨਹੀਂ ਸਨ ਹੁੰਦੀਆਂ। ਇੱਕ ਮਨੁੱਖ ਆਦਿ ਮਾਨਵ ਦਾ ਜੀਵਨ ਬਤੀਤ ਕਰਦਾ ਹੁੰਦਾ ਸੀ ਤੇ ਜੰਗਲਾਂ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦਾ ਸੀ। ਉਸ ਨੂੰ ਕਿਸੇ ਗੱਲ ਦੀ ਸੋਝੀ ਨਹੀਂ ਸੀ। ਹੌਲੀ-ਹੌਲੀ ਜਿਵੇਂ ਜਿਵੇਂ ਸਮੇਂ ਨੇ ਕਰਵਟ ਬਦਲੀ ਫਿਰ ਇਹ ਵੱਡਾ-ਛੋਟਾਂ, ਮਾੜਾ ਤਕੜਾ ਤੇ ਅਮੀਰ ਤੇ ਗਰੀਬ ਦੀ ਪ੍ਰਵਿਰਤੀ ਲੋਕਾਂ ਦੇ ਦਿਲਾਂ ਵਿੱਚ ਘਰ ਕਰਨ ਲੱਗੀ।
ਹੋਲੀ ਹੌਲੀ ਮਨੁੱਖ ਨੂੰ ਇੱਕ ਸਮਝ ਆਉਣ ਲੱਗੀ ਤੇ ਕਬੀਲੇ ਬਣੇ ਇੱਕ ਤਾਕਤਵਰ ਬੰਦਾ ਉਸ ਕਬੀਲੇ ਦਾ ਸਰਦਾਰ ਅਰਥਾਤ ਮਾਲਕ ਬਣ ਗਿਆ ਤੇ ਬਾਕੀ ਸਾਰੇ ਉਸ ਦੇ ਸੇਵਕ ਜਾਂ ਨੌਕਰ ਬਣ ਗਏ। ਸਮਾਜ ਵਿੱਚ ਮਾੜਾ ਤੜਕਾ, ਉੱਚਾ-ਨੀਵਾਂ ਆਦਿ ਜਿਹੀਆਂ ਪ੍ਰਵਿਰਤੀਆਂ ਨੇ ਘਰ ਕਰ ਲਿਆ। ਪ੍ਰਮਾਤਮਾਂ ਨੇ ਚਾਹੇ ਸਾਰੇ ਇਨਸਾਨ ਇਕੋ ਜਿਹੇ ਬਣਾਏ ਸਨ, ਪਰ ਸਾਡੇ ਇਸ ਸਮਾਜ ਨੇ ਆਪਣੇ ਆਪ ਭੇਦ-ਭਾਵ ਉਤਪੰਨ ਕਰ ਲਏ ਹਨ ਕਹਿਣ ਦਾ ਭਾਵ ਕਿ ਇਹ ਸਾਰੀ ਲੋਕਾਈ ਭਟਕਣ ਲੱਗ ਗਈ।
ਸਮਾ ਕੁਝ ਇਸ ਤਰ੍ਹਾਂ ਦਾ ਆ ਗਿਆ ਕਿ ਅਮੀਰ ਗਰੀਬ ਉੱਤੇ ਤੇ ਤਕੜਾ ਮਾੜੇ ਉੱਤੇ ਹਾਵੀ ਹੋਣ ਕਰਕੇ ਉਸ ਤੇ ਤਸ਼ੱਦਦ ਢਾਉਣ ਲੱਗ ਗਿਆ ਤੇ ਆਪਣੇ ਆਪ ਨੂੰ ਉਸ ਦਾ ਮਾਲਕ ਮੰਨਣ ਲੱਗ ਗਿਆ। ਊਚ ਨੀਚ ਦਾ ਭੇਦ ਪੈ ਗਿਆ। ਆਪਣੇ ਆਪ ਨੂੰ ਉੱਚੇ ਮੰਨਣ ਵਾਲੇ ਲੋਕਾਂ ਨੇ ਕੁਦਰਤੀ ਸਾਧਨਾ ਉੱਤੇ ਸਿਰਫ਼ ਆਪਣਾ ਹੀ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਆਪਣੇ ਆਪ ਹੀ ਮਾਲਕ ਬਣ ਬੈਠੇ। ਛੂਆ-ਛੂਤ ਆਦਿ ਦੀ ਬੀਮਾਰੀ ਨੇ ਵੀ ਜਨਮ ਲਿਆ।
ਅਲੱਗ ਅਲੱਗ ਸਮੇਂ ਇਸ ਛੂਆ-ਛਾਤ ਦੀ ਬੀਮਾਰੀ ਨੂੰ ਖ਼ਤਮ ਕਰਨ ਲਈ ਇਸ ਦੁਨੀਆਂ ਦੇ ਮਸੀਹਾ ਇਸ ਧਰਤੀ 'ਤੇ ਆਏ ਹਨ।  ਜਿਨ੍ਹਾਂ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ, ਬਾਵਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਆਦਿ ਸ਼ਾਮਿਲ ਹਨ। ਉਨ੍ਹਾਂ ਇਸ ਊਚ ਨੀਚ ਤੇ ਛੂਆ-ਛਾਤ ਦੇ ਭੇਦ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਹਨ। ਗੁਰੂ ਰਵਿਦਾਸ ਜੀ ਮਹਾਰਾਜ ਜੀ ਜਦ ਇਸ ਧਰਤੀ ਤੇ ਆਏ ਉਸ ਸਮੇਂ ਵੀ ਇਹ ਦੁਨੀਆਂ ਊਚ-ਨੀਚ ਅਤੇ ਛੂਆ-ਛਾਤ ਰੂਪੀ ਬੀਮਾਰ ਦਾ ਸ਼ਿਕਾਰ ਸੀ ਜਾਂ ਇੰਜ ਕਹਿ ਲਓ ਕਿ ਉਹ ਆਪਣੀ ਘਟੀਆ ਸੋਚ ਦੀ ਗ਼ੁਲਾਮ ਸੀ।
ਨਾ ਕੋਈ ਊਚਾ, ਨਾ ਕੋਈ ਨੀਵਾ ਸਗਲ ਤੁਮ ਪੇ ਬਨ ਆਈ£
ਇਸ ਕਥਨ ਅਨੁਸਾਰ Îਇਸ ਦੁਨੀਆਂ 'ਤੇ ਕੋਈ ਵੀ ਊਚ ਜਾਂ ਨੀਚ ਨਹੀਂ ਸਾਰੇ ਲੋਕ ਉਸ ਪ੍ਰਭੂ ਦੇ ਬਣਾਏ ਹੋਏ ਹਨ ਤੇ ਉਹ ਇੱਕ ਪ੍ਰਭੂ ਹੀ ਸਾਰਿਆਂ ਦਾ ਪਿਤਾ ਹੈ।  ਅਰਥਾਤ ' ਏਕ ਪਿਤਾ ਏਕਸ਼ ਕੇ ਹਮ ਵਾਰਿਸ। ' ਲੋਕਾਂ ਦੀ ਇਸ ਸੋਚ ਨੂੰ ਘੁਣ ਖਾ ਗਿਆ ਲਗਦਾ ਹੈ।  ਅੱਜ ਵੀ ਉਹ ਇਸ ਜਾਤ ਜਾਂ ਧਰਮ ਦਾ ਜਾਂ ਫਲਾਂਅ ਇਸ ਜ਼ਾਤ ਜਾਂ ਧਰਮ ਦਾ ਹੈ ਦੀ ਸੋਚ ਦੁਨੀਆਂ ਤੇ ਜ਼ਿਆਦਾ ਕੰਮ ਕਰਦੀ ਹੋਈ ਨਜ਼ਰੀ ਪੈਂਦਾ ਹੈ।
ਪਰ ਅੱਜ ਵੀ ਸ਼ੈਤਾਨ ਤੇ ਨੀਤੀਵਾਨ ਲੋਕਾਂ ਦੀ ਆਪਣੀ ਸੋਚ 'ਤੇ ਹਾਵੀ ਹੋ ਕੇ ਉਸ ਦਾ ਨਜ਼ਾਇਜ਼ ਫਾਇਦਾ ਲੈ ਰਹੇ ਹਨ। ਅੱਜ ਇਸ ਆਜ਼ਾਦ ਮੁਲਕ ਵਿੱਚ ਵੀ ਲੋਕ ਗ਼ੁਲਾਮ ਹੋ ਕੇ ਰਹਿਣਾ ਪਸੰਦ ਕਰਦੇ ਹਨ।  ਇਨ੍ਹਾਂ ਵਿੱਚ ਬਹੁਤ ਸਾਰੇ ਲੋਕ ਤਾਂ ਆਪਣੀ ਗ਼ਲਤ ਸੋਚ ਦੇ ਗ਼ੁਲਾਮ ਹਨ ਤੇ ਬਾਕੀ ਰਹਿੰਦ ਖੂਦ ਸ਼ੈਤਾਨਾਂ ਦੇ ਸੋਚ ਦੇ ਗ਼ੁਲਾਮ ਬਣ ਕੇ ਇਸ ਸੰਸਾਰ ਵਿੱਚ ਵਿਚਰ ਰਹੇ ਹਨ ਜਾਂ ਇੰਜ਼ ਕਹਿ ਲਓ ਕਿ ਉਹ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ ਜਾਂ ਉਨ੍ਹਾਂ ਦਾ ਦਿਮਾਗ ਹੈ ਹੀ ਨਹੀਂ ਹੈ।
ਇੱਥੇ ਝੁਕਾਅ ਇਹ ਪੈਦਾ ਹੋ ਰਿਹਾ ਹੈ ਕਾਣੀ ਵੰਡ ਪ੍ਰਧਾਨ ਹੈ।  ਜਿਸ ਦਾ ਜਿਹੜਾ ਹੱਕ ਬਣਦਾ ਹੈ ਉਸਨੂੰ ਮਿਲ ਨਹੀਂ ਰਿਹਾ ਉਹ ਹੱਕ ਕੋਈ ਦੂਸਰਾ ਲੈ ਰਿਹਾ ਹੈ। ਦੇਸ਼ ਨੂੰ ਭ੍ਰਸ਼ਟਾਚਾਰ, ਕਾਲਾ ਧੰਨ ਚੋਰ-ਬਾਜ਼ਾਰੀ ਜਿਹੀਆਂ ਬੀਮਾਰੀਆਂ ਨੇ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ। ਕੌਣ ਕਿਸ ਨੂੰ ਕਹੇ।  ਸਾਰੇ ਤਾਂ ਇੱਕੋ ਜਿਹੇ ਹਨ।  ਇੱਥੇ ਇਹ ਗੱਲ ਢੁਕਦੀ ਹੋਈ ਨਜ਼ਰ ਆਉਂਦੀ ਹੈ ਕਿ ਇੱਕ ਕੁੜੀ ਤੇ ਮੁੰਡਾ ਦੋਨੋਂ ਹਕਲਾਉਂਦੇ ਹਨ। ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ।
ਉਨ੍ਹਾਂ ਦੋਨਾਂ ਨੂੰ ਨਹੀਂ ਦੱਸਿਆ ਜਾਂਦਾ ਤੇ ਮੁੰਡਾ ਆਪਣੀ ਪਤਨੀ ਕੋਲ ਜਾਂਦਾ ਹੈ ਉਹ ਹਕਲਾਹਟ ਵਿੱਚ ਸਵਾਲ ਕਰਦਾ ਹੈ  ਤੇ ਅੱਗੋ ਉਹ ਵੀ ਉਸੇ ਸੂਰਤ 'ਚ ਜ਼ਵਾਬ ਦਿੰਦੀ ਹੈ ਉਹ ਕਹਿੰਦਾ ਹੈ ਕਿ ਤੂੰ ਵੀ ਮੇਰੇ ਤਰ੍ਹਾਂ । ਉਹ ਕਹਿੰਦੀ ਹੈ ਹਾਂ ਮੈਂ ਵੀ।  ਉਹ ਕਹਿੰਦਾ ਹੈ ਕਿ ਫਿਰ ਤਾਂ ਆ-ਅ-ਪਾਂ ਦੋ-ਅ-ਨੋਂ ਇੱਕੋ ਜਿਹੇ। ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋਏ ਨਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਸਾਰਾ ਕੁਝ ਜੋ ਹੋ ਰਿਹਾ ਹੈ ਇਹ ਸਾਰਾ ਕੁਝ ਮਿਲ-ਜ਼ੁਲ ਕੇ ਹੀ ਹੋ ਰਿਹਾ ਹੈ। ਫਿਰ ਸਾਰੇ ਭਾਈ ਭਾਈ ਕਿਉਂ ਨਾਂ ਹੋਏ ਭਲਾ।
ਸਾਡੇ ਆਪਣੇ ਦੇਸ਼ ਦਾ ਇੰਨਾਂ ਧੰਨ ਜੋ ਕਾਲੇ ਧੰਨ ਦੇ ਰੂਪ ਵਿੱਚ ਵਿਸ਼ਵ ਬੈਂਕਾਂ ਵਿੱਚ ਪਿਆ ਹੋਇਆ ਹੈ।  ਇਸ ਪਿੱਛੇ ਕਿਸੇ ਇੱਕ ਲੀਡਰ ਦਾ ਹੱਥ ਨਹੀਂ ਬਲਕਿ ਸਾਰਿਆਂ ਦੀ ਭਾਈਵਾਲੀ ਹੀ ਹੋ ਸਕਦੀ ਹੈ। ਬਾਕੀ ਸਾਡੇ ਲੋਕ ਇਨ੍ਹਾਂ ਦੀਆਂ ਚਾਲਾਂ ਵਿੱਚ ਆ ਕੇ ਇਨ੍ਹਾਂ ਲੀਡਰਾਂ ਦੀ ਗ਼ੁਲਾਮੀ ਕਬੂਲਣ ਲਈ ਮਜ਼ਬੂਰ ਹੋਈ ਬੈਠੇ ਹਨ। ਉਹ ਦੂਸਰਿਆਂ ਦੀ ਕੀਤੀ ਮੇਹਨਤ ਦਾ ਫ਼ਲ ਲੋਕਾਂ ਨੂੰ ਮੂਰਖ ਬਣਾ ਕੇ ਲੈ ਲੈਦੇ ਹਨ।
ਮੇਹਨਤ ਕਰ ਵਾਲੇ ਆਪਣੇ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਇਹ ਲੀਡਰ ਲੋਕ ਜਨਤਾ ਦੀ ਮੇਹਨਤ ਦੀ ਕਮਾਈ ਅਰਥਾਤ ਦੇਸ਼ ਦੇ ਪੈਸੇ ਨੂੰ ਆਪਣੇ ਬਾਪ ਦੀ ਜ਼ਗੀਰ ਸਮਝ ਕੇ ਬਰਵਾਦ ਕਰਦੇ ਹਨ ਜਾਂ ਵਿਦੇਸ਼ੀ ਬੈਂਕਾਂ ਵਿੱਚ ਸੁੱਟ ਦਿੰਦੇ ਹਨ। ਜਿੱਥੇ ਇੱਕ ਮੇਹਨਤੀ ਮਜ਼ਦੂਰ ਆਪਣੇ ਸਾਇਕਲ ਤੱਕ ਨੂੰ ਪੈਂਚਰ ਤੱਕ ਨਹੀਂ ਲਗਵਾ ਸਕਦਾ ਉੱਥੇ ਅਨ੍ਹਪੜ੍ਹ ਤੇ ਗਵਾਰ ਲੀਡਰਾ ਆਪਣੀ ਸ਼ੈਤਾਨੀਅਤ ਸਦਕਾ ਕਾਰਾਂ ਆਦਿ 'ਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ।
ਇੱਕ ਕਾਰਾਂ-ਕੋਠੀਆਂ ਦੇ ਸਾਧਨ ਇਹ ਕਿੱਥੋਂ ਆਏ ਭਲਾ। ਇੱਕ ਮੇਹਨਤੀ ਆਦਮੀਂ ਦਿਨ ਰਾਤ ਮੇਹਨਤ ਕਰ ਕੇ ਇਹ ਸਾਰੇ ਸੁੱਖ-ਸ਼ੁਵਿਧਾ ਦੇ ਸਾਧਨ ਨਹੀਂ ਵਟੋਰ ਪਾਉਂਦਾ ਤੇ ਫਿਰ ਇਨ੍ਹਾਂ ਗਵਾਰ ਨੇਤਾਵਾਂ ਕੋਲ ਇਹ ਸਭ ਕੁਝ ਕਿਵੇਂ ਆ ਗਿਆ ਭਲਾ।  ਕੀ ਇਹ ਜਨਤਾ ਦੀ ਸੋਚ ਨੂੰ ਘੁਣ ਲੱਗਣ ਵਾਲੀ ਗੱਲ ਨਹੀਂ?  ਗੁਲਾਮਾਂ ਦੀ ਤਰ੍ਹਾਂ ਇਨ੍ਹਾਂ ਦੇ ਇੱਕ ਇਸ਼ਾਰੇ 'ਤੇ ਡੁੰਮ ਹਿਲਾ ਕੇ ਇਨ੍ਹਾਂ ਦਾ ਸਾਥ ਦੇਣਾ ਕਿਸ ਗੁਲਾਮੀ ਤੋਂ ਵੱਧ ਕੇ ਹੈ ਜ਼ਰਾ ਧਿਆਨ ਨਾਲ ਸੋਚੋ।
ਜੇਕਰ ਅਸੀਂ ਸੋਚਦੇ ਹਾਂ ਕਿ ਅਸੀਂ ਗ਼ੁਲਾਮ ਨਹੀਂ ਹਾਂ ਤਾਂ ਫਿਰ ਸਾਨੂੰ ਇਸ ਸਾਰੇ ਪੁਆੜੇ ਦੀ ਜੜ੍ਹ ਦੇ ਗਲਾਂ 'ਚ ਪਟਾ ਪਾ ਕੇ ਕਾਲਾ ਧੰਨ ਕੱਢ ਕੇ ਲੋੜ-ਬੰਦ ਤੇ ਗਰੀਬ ਲੋਕਾਂ ਵਿੱਰ ਵੰਡਣ ਦਾ ਉਪਰਾਲਾ ਕਿਉਂ ਨਹੀਂ ਕਰਦੇ ? ਫਿਰ ਇਹ ਉੱਚਾ ਤੇ ਨੀਵਾਂ, ਅਮੀਰ ਗਰੀਬ ਨੌਕਰ ਮਾਲਕ ਕਿਉਂ ਹਨ। ਜਦ ਕਿ ਪ੍ਰਮਾਤਮਾਂ ਦੇ ਸਾਰੇ ਬਣਾਏ ਹੋਏ ਜੀਵ ਇੱਕ ਸਮਾਨ ਹਨ। ਇਸ ਪਾੜੇ ਨੂੰ ਵਧਾਉਣ ਦੀ ਗੱਲ 'ਤੇ ਪਹਿਰਾ ਦੇਣਾ ਕੀ ਸਾਡੀ ਆਜ਼ਾਦ ਮੁਲਕ ਦੇ ਗ਼ੁਲਾਮ ਲੋਕ ਹੋਣਾ ਗੱਲ ਦੀ ਗਵਾਹੀ ਨਹੀਂ।
ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਨੇ ਸੰਵਿਧਾਨ ਵਿੱਚ ਸਮਾਨਤਾ ਜਾਂ ਬਰਾਬਰਤਾ ਦਾ ਅਧਿਕਾਰ ਆਦਿ ਦੀ ਗੱਲ ਕੀਤੀ ਹੈ ਜਿਹੜਾ ਕਿ ਸਾਡੇ ਸਾਰੇ ਦੇਸ਼ ਦਾ ਸੰਵਿਧਾਨ ਹੈ। ਰਾਜਨੀਤਿਕ ਪਾਰਟੀਆਂ ਵੀ ਲੋਕਾਂ ਨੂੰ ਉੱਲੁ ਬਣਾਉਣ ਲਈ ਇਸ ਸੰਵਿਧਾਨ ਦੇ ਇੱਕ ਇੱਕ ਗੱਲ 'ਤੇ ਪਹਿਰਾ ਦੇਣ ਦੀ ਗੱਲ ਕਰਦੀਆਂ ਹਨ। ਕੀ ਸਾਡਾ ਦੇਸ਼ ਸੱਚ ਮੁੱਚ ਸਾਡੇ ਦੇਸ਼ ਦੇ ਸੰਵਿਧਾਨ ਦੇ ਅਨੂਕੂਲ ਚੱਲ ਰਿਹਾ ਹੈ।
ਜੇਕਰ ਸਾਡਾ ਸਾਰਾ ਦੇਸ਼ ਸੰਵਿਧਾਨ ਦੇ ਅਨੂਕੂਲ ਹੈ ਤਾਂ ਕੀ ਸਾਡੇ ਸੰਵਿਧਾਨ 'ਚ ਕਿਸੇ ਜਗ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਦੇਸ਼ 'ਚ ਭ੍ਰਸ਼ਟਾਚਾਰ, ਜਾਂ ਕਾਲਾ-ਬਾਜ਼ਾਰੀ ਹੋਵੇ ਜਾਂ ਆਪਣੇ ਦੇਸ਼ ਦਾ ਪੈਸਾ ਅਰਥਾਤ ਲੋਕਾਂ ਦੀ ਆਪਣੀ ਮੇਹਨਤ ਦਾ ਪੈਸਾ ਬਜ਼ਇ ਲੋਕਾਂ ਦੀ ਭਲਾਈ ਲਈ ਵਰਤਿਆ ਜਾਣਾ ਹੈ ਇਹ ਵਿਦੇਸ਼ੀ ਬੈਂਕਾ ਵਿੱਚ ਕਾਲਾ ਧੰਨ ਦੇ ਰੂਪ ਵਿੱਚ ਚਲਾ ਜਾਵੇ।  ਸ਼ੈਤਾਨ ਤੇ ਮੂਰਖ ਲੋਕ ਸ਼ੈਤਾਨੀ ਕਰ ਕੇ ਆਪਣੀਆਂ ਮਨ-ਆਈਆਂ ਕਰਨ ਤੇ ਮੇਹਨਤੀ ਲੋਕ ਭੁੱਖੇ ਮਰਨ।
ਗੁਰੁ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਅਨੁਸਾਰ-
'' ਐਸਾ ਚਾਹੂੰ ਰਾਜ ਮੈ, ਜਹਾਂ ਮਿਲੇ ਸਭਨ ਕੋ ਅੰਨੁ£ ਛੋਟ ਬੜੈ ਸਭੁ ਸਮੁ ਵਸੈ ਰਵਿਦਾਸ ਰਹੈ ਪ੍ਰਸੰਨ £ ''
ਕੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦਾ ਆਦਰ ਹੋ ਰਿਹਾ ਹੈ?  ਕੀ ਗੁਰੂ ਮਹਾਰਾਜ ਸੱਚਮੁੱਚ ਪ੍ਰਸੰਨ ਹਨ।  ਨਹੀਂ ਗੁਰੂ ਮਹਾਰਾਜ ਦੇ ਪੂਰਨਿਆਂ 'ਤੇ ਚੱਲਣ ਦਾ ਦਾਹਵਾ ਕਰਨ ਵਾਲੀ ਇਹ ਦੁਨੀਆਂ, ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਨੂੰ ਭੁਲਾ ਕੇ ਅਗਿਆਨਤਾ ਦੇ ਅੰਧੇਰ ਵਿੱਚ ਭਟਕ ਚੁੱਕੀ ਹੈ। ਫਿਰ ਇੱਥੇ ਆਜ਼ਾਦ ਮੁਲਕ ਦੇ ਗ਼ੁਲਾਮ ਲੋਕਾਂ ਦੀ ਧਾਰਨਾ ਨਹੀਂ ਕੰਮ ਕਰ ਰਹੀ ਤਾਂ ਹੋਰ ਕੀ ਹੈ?